You’re viewing a text-only version of this website that uses less data. View the main version of the website including all images and videos.
ਮੁਕਤਸਰ 'ਚ ਮਜ਼ਦੂਰ ਨੂੰ ਬੰਨ੍ਹ ਕੇ ਲਿਜਾਣ ਦਾ ਵੀਡੀਓ ਵਾਇਰਲ - 5 ਅਹਿਮ ਖ਼ਬਰਾਂ
ਮੁਕਤਸਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਵੀਡੀਓ ਵਿੱਚ ਇੱਕ ਮਜ਼ਦੂਰ ਦੇਖਿਆ ਜਾ ਸਕਦਾ ਹੈ, ਜਿਸ ਨੂੰ ਹੱਥ ਬੰਨ੍ਹ ਕੇ ਲਿਜਾਇਆ ਜਾ ਰਿਹਾ ਹੈ।
ਮਜ਼ਦੂਰ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ। ਜ਼ੀ ਪੰਜਾਬ ਹਰਿਆਣਾ ਦੀ ਖ਼ਬਰ ਮੁਤਾਬਕ ਵੀਡੀਓ ਵਿੱਚ ਇੱਕ ਕਿਸਾਨ ਇਹ ਕਹਿੰਦਾ ਸੁਣਿਆ ਜਾ ਰਿਹਾ ਹੈ ਕਿ ਉਸ ਨੇ ਮਜ਼ਦੂਰ ਤੋਂ ਪੈਸੇ ਲੈਣੇ ਹਨ।
ਸਥਾਨਕ ਪੁਲਿਸ ਦਾ ਕਹਿਣਾ ਕਿ ਉਨ੍ਹਾਂ ਨੂੰ ਇੱਕ ਲਿਖਤੀ ਸ਼ਿਕਾਇਤ ਮਿਲੀ ਹੈ, ਇਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਿਸ ਮਜ਼ਦੂਰ ਨੂੰ ਹੱਥ ਬੰਨ੍ਹ ਕੇ ਟਰਾਲੀ ਵਿਚ ਲਿਜਾਇਆ ਜਾ ਰਿਹਾ ਹੈ ਉਸ ਦਾ ਇਲਜ਼ਾਮ ਹੈ ਕਿ ਉਸ ਨੇ ਕੁਝ ਪੈਸੇ ਦੇਣੇ ਹਨ ਪਰ ਉਸ ਨੂੰ ਨਜ਼ਾਇਜ਼ ਸ਼ਰਾਬ ਕੱਢਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਇਸ ਲਈ ਉਹ ਆਪਣੇ ਘਰ ਚਲਾ ਗਿਆ ਸੀ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਇਸ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ, 'ਪੰਜਾਬ ਵਿਚ ਰਜਵਾੜਾਸ਼ਾਹੀ ਭਾਰੂ ਹੋ ਰਹੀ ਹੈ, ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਬਾਹਰ ਹਨ ਅਤੇ ਅਮਨ ਕਾਨੂੰਨ ਦੀ ਹਾਲਤ ਵਿਗੜ ਚੁੱਕੀ ਹੈ'।
ਮੁਸਲਮਾਨ ਸੰਸਕ੍ਰਿਤ ਕਿਵੇਂ ਪੜ੍ਹਾ ਸਕਦਾ ਹੈ?
ਬਨਾਰਸ ਦੇ ਵਿਦਿਆਰਥੀਆਂ ਨੂੰ ਕਿਸੇ ਫ਼ਿਰੋਜ਼ ਖ਼ਾਨ ਵੱਲੋਂ ਸੰਸਕ੍ਰਿਤ ਪੜਾਉਣੀ ਰਾਸ ਨਹੀਂ ਆ ਰਹੀ। ਵਿਦਿਆਰਥੀ ਅੜੇ ਹੋਏ ਹਨ ਕਿ ਫ਼ਿਰੋਜ਼ ਖ਼ਾਨ ਮੁਸਲਮਾਨ ਹੈ ਅਤੇ ਇੱਕ ਮੁਸਲਮਾਨ ਸੰਸਕ੍ਰਿਤ ਕਿਵੇਂ ਪੜ੍ਹਾ ਸਕਦਾ ਹੈ? ਇੱਕ ਮੁਸਲਮਾਨ ਗੀਤਾ ਅਤੇ ਵੇਦ ਕਿਵੇਂ ਪੜ੍ਹਾ ਸਕਦਾ ਹੈ? ਪੜ੍ਹੋ ਪੂਰਾ ਮਾਮਲਾ।
ਇਹ ਵੀ ਪੜ੍ਹੋ:
ਜੇਐੱਨਯੂ ਮਾਮਲੇ 'ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਦੀ ਰਾਇ
ਦਿੱਲੀ ਦੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਹੋਸਟਲ ਫੀਸ ਵਧਾਏ ਜਾਣ ਦੇ ਵਿਰੋਧ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 20 ਦਿਨਾਂ ਤੋਂ JNU ਦੇ ਐਡਮਿਨ ਬਲਾਕ ਦੇ ਕੋਲ ਧਰਨੇ 'ਤੇ ਬੈਠੇ ਹਨ। ਇਸ ਬਾਰੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਕਿਰਆ ਇੰਝ ਬਿਆਨ ਕੀਤੀ।
ਹਾਂਗਕਾਂਗ ਯੂਨੀਵਰਸਿਟੀ 'ਚ ਤਣਾਅ ਜਾਰੀ
ਹਾਂਗਕਾਂਗ ਯੂਨੀਵਰਸਿਟੀ ਨੂੰ ਪੁਲਿਸ ਵਲੋਂ ਪਾਇਆ ਘੇਰਾ ਜਾਰੀ ਹੈ ਅਤੇ ਅਜੇ ਵੀ 100 ਤੋਂ ਵੱਧ ਮੁਜ਼ਾਹਰਾਕਾਰੀਆਂ ਦਾ ਕੈਂਪਸ ਦੇ ਅੰਦਰ ਮੌਜੂਦ ਹਨ।
ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਪੁਲਿਸ ਨੇ ਗੱਲਬਾਤ ਕਰਵਾਉਣ ਵਾਲਿਆਂ ਦੀ ਮਦਦ ਨਾਲ ਬਾਹਰ ਭਿਜਵਾ ਦਿੱਤਾ ਹੈ। ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਮੁਜ਼ਾਹਰਾਕਾਰੀ ਸਨ, ਉਨ੍ਹਾਂ ਨੂੰ ਬਿਨਾਂ ਗ੍ਰਿਫ਼ਤਾਰ ਕੀਤੇ ਜਾਣ ਦਿੱਤਾ ਗਿਆ। ਪਰ ਬਾਲਗਾਂ ਨੂੰ ਗ੍ਰਿਫ਼ਤਾਰੀ ਪਾਈ ਗਈ ਸੀ। ਪੜ੍ਹੋ ਪੂਰੀ ਖ਼ਬਰ।
ਸਾਬਕਾ ਅਕਾਲੀ ਸਰਪੰਚ ਦਾ ਕਤਲ, ਜ਼ਮੀਨ ਨੂੰ ਲੈ ਕੇ ਸੀ ਰੰਜਿਸ਼
ਜ਼ਿਲ੍ਹਾ ਬਟਾਲਾ ਦੇ ਪਿੰਡ ਢਿਲਵਾਂ ਦੇ ਸਾਬਕਾ ਸਰਪੰਚ ਤੇ ਅਕਾਲੀ ਆਗੂ ਦਲਬੀਰ ਸਿੰਘ ਦਾ ਕਤਲ ਕੀਤਾ ਗਿਆ ਹੈ। ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਅਤੇ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ।
ਪਰਿਵਾਰ ਮੁਤਾਬਕ ਜ਼ਮੀਨ ਨੂੰ ਲੈ ਕੇ ਆਪਸੀ ਰੰਜਿਸ਼ ਸੀ। ਪੁਲਿਸ ਵੱਲੋਂ ਤਿੰਨਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੇ ਫਰਾਰ ਹਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ: