ਫੈਕਟਰੀਆਂ ਦਾ ਉਤਪਾਦਨ 7 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚਿਆ - 5 ਅਹਿਮ ਖ਼ਬਰਾਂ

ਭਾਰਤ ਵਿੱਚ ਫੈਕਟਰੀਆਂ ਦਾ ਉਤਪਾਦਨ ਪਿਛਲੇ ਸੱਤਾਂ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸਤੰਬਰ ਮਹੀਨੇ ਵਿੱਚ ਸਨਅਤੀ ਉਤਪਾਦਨ 4.3 ਫ਼ੀਸਦੀ ਸੁੰਗੜਿਆ ਹੈ।

ਭਾਰਤ ਦੇ ਕੇਂਦਰੀ ਸਟੈਟਿਸਟਿਕਸ ਔਫ਼ਿਸ ਵੱਲੋਂ ਜਾਰੀ ਆਂਕੜਿਆਂ ਮੁਤਾਬਕ ਇਸ ਦੀ ਵਜ੍ਹਾਂ ਨਿਰਮਾਣ, ਮਾਈਨਿੰਗ ਤੇ ਬਿਜਲੀ ਖੇਤਰਾਂ ਦਾ ਉਤਪਾਦਨ ਘਟਣਾ ਹੈ।

ਇਨ੍ਹਾਂ ਖੇਤਰਾਂ ਵਿੱਚੋਂ ਸਭ ਤੋਂ ਜ਼ਿਆਦਾ ਅਸਰ ਨਿਰਮਾਣ ਖੇਤਰ 'ਤੇ ਪਿਆ ਹੈ ਜੋ ਕਿ ਇੰਡੈਕਸ ਆਫ਼ ਇੰਡਸਟਰੀਅਲ ਪ੍ਰੋਡਕਸ਼ਨ ਵਿੱਚ 77.63 ਫ਼ੀਸਦੀ ਹਿੱਸਾ ਪਾਉਂਦਾ ਹੈ।

ਪਿਛਲੇ ਸਾਲ 4.8 ਫ਼ੀਸਦੀ ਦਾ ਵਾਧਾ ਦਰਜ ਕਰਨ ਵਾਲੇ ਇਸ ਖੇਤਰ ਵਿੱਚ ਇਸ ਸਾਲ ਸੰਤਬਰ ਵਿੱਚ ਲਗਾਤਾਰ ਦੂਜੇ ਮਹੀਨੇ 3.9 ਫ਼ੀਸਦੀ ਦੀ ਕਮੀ ਦੇਖੀ ਗਈ ਹੈ।

ਇਹ ਵੀ ਪੜ੍ਹੋ:

ਜੇਐੱਨਯੂ ਵਿੱਚ ਵਿਦਿਆਰਥੀਆਂ ਦਾ ਸੰਘਰਸ਼

ਸੋਮਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ਦੇ ਨਾਲ-ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਇਹ ਵਿਦਿਆਰਥੀ ਵਧੀ ਫੀਸ ਅਤੇ ਯੂਨੀਵਰਸਿਟੀ 'ਚ ਲਾਗੂ ਹੋਏ ਡਰੈੱਸ ਕੋਡ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ਼ਿਕਾਇਤ ਹੈ ਕਿ ਵੀਸੀ ਉਨ੍ਹਾਂ ਨੂੰ ਮਿਲਦੇ ਨਹੀਂ, ਪੜ੍ਹੋ ਪੂਰੀ ਖ਼ਬਰ।

ਨਿੱਕੀ ਹੈਲੀ ਨੂੰ ਵ੍ਹਾਇਟ ਹਾਊਸ 'ਚੋਂ ਕਿਸ ਨੇ ਟਰੰਪ ਖ਼ਿਲਾਫ਼ ਭੜਕਾਇਆ ਸੀ

ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਸਫ਼ੀਰ ਨਿੱਕੀ ਹੈਲੀ ਨੇ ਕਿਹਾ ਕਿ ਉਨ੍ਹਾਂ ਨੂੰ ਵ੍ਹਾਈਟ ਹਾਊਸ ਦੇ ਦੋ ਮੋਹਰੀ ਅਧਿਕਾਰੀਆਂ ਨੇ ਰਾਸ਼ਟਰਪਤੀ ਟਰੰਪ ਨੂੰ ਅਣਗੌਲਿਆਂ ਕਰਨ ਲਈ ਕਿਹਾ ਸੀ । ਪੜ੍ਹੋ ਕਿਤਾਬ ਦੇ ਕੁਝ ਹੋਰ ਦਿਲਚਸਪ ਅੰਸ਼।

'ਮਸਜਿਦ ਦੇ ਹੇਠਾਂ ਕੋਈ ਰਾਮ ਮੰਦਿਰ ਨਹੀਂ ਸੀ' - ਪ੍ਰੋ. ਡੀਐਨ ਝਾਅ

ਪ੍ਰੋ. ਡੀਐਨ ਝਾਅ ਇੱਕ ਮਸ਼ਹੂਰ ਇਤਿਹਾਸਕਾਰ ਹਨ ਜੋ ਕਿ 'ਰਾਮ ਜਨਮਭੂਮੀ-ਬਾਬਰੀ ਮਸਜਿਦ: ਏ ਹਿਸਟੋਰੀਅਨਜ਼ ਰਿਪੋਰਟ ਟੂ ਦਿ ਨੇਸ਼ਨ' ਦੇ ਇਤਿਹਾਸਕਾਰਾਂ ਦੀ ਟੀਮ ਦਾ ਹਿੱਸਾ ਸਨ।

ਪ੍ਰੋ. ਡੀਐਨ ਝਾਅ ਇਸ ਫ਼ੈਸਲੇ ਬਾਰੇ ਕੀ ਸੋਚਦੇ ਹਨ, ਬੀਬੀਸੀ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

GPS ਬੰਦ ਹੋ ਗਿਆ ਤਾਂ...

ਜੀਪੀਐੱਸ ਬੰਦ ਹੋਣ ਦਾ ਸਭ ਤੋਂ ਪਹਿਲਾ ਕੰਮ ਤਾਂ ਇਹ ਹੋਵੇਗਾ ਕਿ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਲਈ ਸਾਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆਂ 'ਤੇ ਧਿਆਨ ਦੇਣਾ ਪਵੇਗਾ। ਇਹ ਕੋਈ ਮਾੜੀ ਗੱਲ ਨਹੀਂ।

ਜੀਪੀਐੱਸ ਵਾਲੇ ਉਪਕਰਨ ਸਾਨੂੰ ਬਿਨਾਂ ਵਜ੍ਹਾ ਗੁਆਚਣ ਤੋਂ ਬਚਾਊਂਦੇ ਹਨ। ਜੇ ਇਹ ਬੰਦ ਹੋ ਗਿਆ ਤਾਂ ਸੜਕਾਂ 'ਤੇ ਜਾਮ ਲੱਗ ਜਾਣਗੇ।

ਡਰਾਇਵਰ ਥਾਂ-ਥਾਂ ਤੇ ਖੜ੍ਹ ਕੇ ਨਕਸ਼ੇ ਦੇਖਣਗੇ ਜਾਂ ਉਹ ਰਾਹਗੀਰਾਂ ਨੂੰ ਰੋਕ-ਰੋਕ ਕੇ ਰਾਹ ਪੁੱਛ ਰਹੇ ਹੋਣਗੇ। ਪੜ੍ਹੋ ਜੀਪੀਐੱਸ ਤੋਂ ਬਿਨਾਂ ਹੋਰ ਕੀ ਕੁਝ ਪ੍ਰਭਾਵਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)