ਸੰਦੀਪ ਧਾਲੀਵਾਲ ਨੂੰ ਯੂਕੇ 'ਚ ਵੀ ਦਿੱਤੀ ਗਈ ਸ਼ਰਧਾਂਜਲੀ - ਪੰਜ ਅਹਿਮ ਖ਼ਬਰਾਂ

ਯੂਕੇ ਦੇ ਵੌਲਵਰਹੈਂਪਟਨ ਵਿਚ ਸੈਂਕੜੇ ਲੋਕਾਂ ਨੇ ਸਿੱਖ ਅਮਰੀਕੀ ਪੁਲਿਸ ਅਫ਼ਸਰ ਸੰਦੀਪ ਧਾਲੀਵਾਲ ਨੂੰ ਸ਼ਰਧਾਂਜਲੀ ਦਿੱਤੀ। ਸੰਦੀਪ ਧਾਲੀਵਾਲ ਨੂੰ ਪਿਛਲੇ ਮਹੀਨੇ ਟੈਕਸਾਸ ਵਿਚ ਰੁਟੀਨ ਗਸ਼ਤ ਦੌਰਾਨ ਕਤਲ ਕਰ ਦਿੱਤਾ ਗਿਆ ਸੀ।

ਟੈਕਸਾਸ 'ਚ ਸਿੱਖ ਸਰੂਪ ਵਿੱਚ ਡਿਊਟੀ ਕਰਨ ਵਾਲੇ ਪਹਿਲੇ ਪੁਲਿਸ ਅਫ਼ਸਰ, ਧਾਲੀਵਾਲ ਨੂੰ ਇੱਕ ਟ੍ਰੈਫ਼ਿਕ ਸਿਗਨਲ 'ਤੇ ਰੋਕੀ ਗਈ ਗੱਡੀ 'ਚੋਂ ਨਿਕਲ ਕੇ ਇੱਕ ਵਿਅਕਤੀ ਗੋਲੀ ਮਾਰੀ ਗਈ ਸੀ। 42 ਸਾਲਾ ਧਾਲੀਵਾਲ ਦਾ ਕਤਲ, ਅਮਰੀਕਾ ਅਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਲਈ ਸਦਮਾ ਸੀ।

ਯੂਨਾਈਟਿਡ ਸਿੱਖਸ ਦੀ ਸਨ ਕੌਰ ਨੇ ਕਿਹਾ ਕਿ "ਗਰੁੱਪ ਦੇ ਹੋਮਲੈਂਡ ਸਕਿਓਰਿਟੀ ਡਾਇਰੈਕਟਰ ਵਜੋਂ ਧਾਲੀਵਾਲ ਹਰ ਰੋਜ਼ ਦੂਜਿਆਂ ਦੀ ਸੇਵਾ ਲਈ ਜੀਉਂਦੇ ਸਨ।"

ਉਨ੍ਹਾਂ ਨੇ ਕਿਹਾ, "ਉਹ ਸਾਰਿਆਂ ਲਈ ਬਰਾਬਰੀ ਦੇ ਸੰਕੇਤ ਵਜੋਂ ਮਾਣ ਨਾਲ ਦਸਤਾਰ ਸਜਾਉਂਦੇ ਸਨ।"

ਉਨ੍ਹਾਂ ਦੇ ਪਿਤਾ ਭਾਰਤੀ ਨੇਵੀ ਵਿੱਚ ਸੇਵਾ ਨਿਭਾ ਚੁੱਕੇ ਹਨ ਅਤੇ ਚਾਚਾ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ:

ਸੰਦੀਪ ਧਾਲੀਵਾਲ ਦੀ ਭੈਣ ਸਪਰਿੰਗ ਵੇਲ ਵਾਰਡ ਲੇਬਰ ਕੌਂਸਲਰ ਰੁਪਿੰਦਰਜੀਤ ਕੌਰ ਨੇ ਆਪਣੇ ਭਰਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਹ ਸਮਾਗਮ ਕਰਵਾਇਆ ਸੀ।

ਰੁਪਿੰਦਰਜੀਤ ਕੌਰ ਦਾ ਕਹਿਣਾ ਹੈ, "ਲੋਕਾਂ ਦਾ ਕਹਿਣਾ ਹੈ ਕਿ ਉਹ ਗਲਤ ਸਮੇਂ 'ਤੇ ਗਲਤ ਥਾਂ 'ਤੇ ਸੀ ਪਰ ਉਹ ਸਹੀ ਥਾਂ 'ਤੇ ਸੀ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਸੀ।"

ਅੰਮ੍ਰਿਤਸਰ ਦੁਸ਼ਹਿਰਾ ਰੇਲ ਹਾਦਸੇ ਦੇ ਸਾਲ ਬਾਅਦ

ਅੰਮ੍ਰਿਤਸਰ ਵਿੱਚ ਪਿਛਲੇ ਸਾਲ ਦੁਸ਼ਹਿਰੇ ਮੌਕੇ ਰੇਲ ਹਾਦਸਾ ਵਾਪਰਿਆ ਸੀ ਜਿਸ ਵਿੱਚ 57 ਲੋਕਾਂ ਦੀ ਮੌਤ ਹੋਈ ਸੀ।

ਇਸ ਹਾਦਸੇ 'ਚ ਦੋ ਸਕੇ ਭਰਾਵਾਂ ਗੁਰਿੰਦਰ ਕੁਮਾਰ ਤੇ ਪਵਨ ਕੁਮਾਰ ਦੀ ਮੌਤ ਹੋ ਗਈ। ਬੱਚਿਆਂ ਨੂੰ ਪਾਲਣ ਦਾ ਬੋਝ ਘਰ ਦੀਆਂ ਔਰਤਾਂ 'ਤੇ ਆ ਗਿਆ।

ਅਰੁਨਾ ਅਤੇ ਸੀਤਾ ਕੱਪੜੇ ਸਿਉਂ ਕੇ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਹਨ। ਦੋਹਾਂ ਭੈਣਾਂ ਦੇ ਤਿੰਨ-ਤਿੰਨ ਬੱਚੇ ਹਨ ਪਰ ਹੁਣ ਸਿਰਫ਼ ਇੱਕ ਬੱਚੇ ਦੀ ਹੀ ਪੜ੍ਹਾਈ ਦਾ ਖ਼ਰਚ ਉਹ ਚੁੱਕ ਪਾ ਰਹੀਆਂ ਹਨ, ਬਾਕੀ ਸਭ ਦੀ ਪੜ੍ਹਾਈ ਛੁੱਟ ਗਈ ਹੈ। ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਲਾਈਟ ਐਂਡ ਸਾਊਂਡ ਸ਼ੋਅ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਦਘਾਟਨ ਮੁਹਾਲੀ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।

ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਚੰਡੀਗੜ੍ਹ ਸਣੇ ਪੰਜਾਬ ਭਰ 'ਚ ਦਿਖਾਇਆ ਜਾਵੇਗਾ। ਆਧੁਨਿਕ ਤਕਨੀਕ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਸ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ, ਜਾਣਨ ਲਈ ਇਸ ਵੀਡੀਓ ਲਿੰਕ 'ਤੇ ਕਲਿੱਕ ਕਰੋ।

ਮਿੱਟੀ ਤੋਂ ਬਿਨਾਂ ਵੀ ਕਿਵੇਂ ਹੋ ਸਕਦੀ ਹੈ ਖੇਤੀ?

ਯੂਇਚੀ ਮੋਰੀ ਆਪਣੇ ਫ਼ਲ ਅਤੇ ਸਬਜ਼ੀਆਂ ਜ਼ਮੀਨ 'ਚ ਨਹੀਂ ਉਗਾਉਂਦੇ ਅਤੇ ਨਾ ਹੀ ਉਨ੍ਹਾਂ ਨੂੰ ਇਸ ਲਈ ਮਿੱਟੀ ਦੀ ਲੋੜ ਹੈ।

ਜਾਪਾਨੀ ਵਿਗਿਆਨੀ ਯੂਇਚੀ ਮੋਰੀ ਇਸ ਲਈ ਇੱਕ ਸਾਫ਼ ਅਤੇ ਪੋਲੀ ਜਿਹੀ ਪੋਲੀਮਰ ਫਿਲਮ ਵਰਤਦੇ ਹਨ। ਦਰਅਸਲ ਇਹ ਪੋਲੀਮਰ ਫਿਲਮ ਮਨੁੱਖੀ ਗੁਰਦਿਆਂ ਦੇ ਇਲਾਜ ਲਈ ਤਿਆਰ ਕੀਤੀ ਗਈ ਇੱਕ ਸਮੱਗਰੀ ਹੈ।

ਬੂਟੇ ਉਸ ਫਿਲਮ 'ਤੇ ਵਧਦੇ ਤੇ ਵਿਕਾਸ ਕਰਦੇ ਹਨ, ਜੋ ਤਰਲ ਪਦਾਰਥਾਂ ਅਤੇ ਪੋਸ਼ਕ ਤੱਤਾਂ ਨੂੰ ਇਕੱਠਾ ਕਰਨ 'ਚ ਮਦਦ ਕਰਦੀ ਹੈ।

ਇਸ ਤੋਂ ਇਲਾਵਾ ਕਿਸੇ ਵੀ ਵਾਤਾਵਰਨ ਵਿੱਚ ਸਬਜ਼ੀਆਂ ਨੂੰ ਉਗਾਉਣ ਵਾਲੀ ਇਸ ਤਕਨੀਕ ਵਿੱਚ ਰਵਾਇਤੀ ਤਕਨੀਕ ਨਾਲੋਂ 90 ਫੀਸਦ ਘੱਟ ਪਾਣੀ ਇਸਤੇਮਾਲ ਕਰਦੀ ਹੈ। ਪੋਲੀਮਰ ਆਪਣੇ ਆਪ ਹੀ ਵਾਈਰਸ ਅਤੇ ਬੈਕਟੀਰੀਆ ਨੂੰ ਰੋਕਦਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਰਾਨ ਨੂੰ ਇਸ ਕੁੜੀ ਅੱਗੇ ਝੁਕਦਿਆਂ ਔਰਤਾਂ ਨੂੰ ਦੇਣੀ ਪਈ ਇਹ ਅਜ਼ਾਦੀ

ਇਰਾਨ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ 4 ਅਕਤੂਬਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਰਾਨੀ ਫੁੱਟਬਾਲ ਫੈਡਰੇਸ਼ਨ ਨੇ ਫੀਫਾ ਨਾਲ ਵਾਅਦਾ ਕੀਤਾ ਹੈ ਕਿ 10 ਅਕਤੂਬਰ ਨੂੰ ਤਹਿਰਾਨ ਆਜ਼ਾਦ ਸਟੇਡੀਅਮ ਵਿੱਚ ਹੋਣ ਵਾਲੇ ਫੁੱਟਬਾਲ ਮੈਚ ਵਿੱਚ ਇਰਾਨੀ ਔਰਤਾਂ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਇਰਾਨ ਵਿੱਚ ਇਹ ਕਾਨੂੰਨੀ ਬਦਲਾਅ ਆਇਆ, ਇੱਕ ਕੁੜੀ ਸਹਿਰ ਕਾਰਨ।

ਇਸੇ ਸਾਲ ਮਾਰਚ ਵਿੱਚ ਸਹਿਰ ਫੁੱਟਬਾਲ ਮੈਚ ਦੇਖਣ ਲਈ ਮਰਦਾਂ ਵਾਲੇ ਕੱਪੜੇ ਪਾ, ਨੀਲੀ ਵਿਗ ਲਗਾ ਅਤੇ ਲੰਬਾ ਓਵਰਕੋਟ ਪਾ ਕੇ ਗਈ ਸੀ।

ਪਰ ਸਟੇਡੀਅਮ ਜਾਂਦੇ ਹੋਏ ਰਾਹ ਵਿੱਚ ਹੀ ਸੁਰੱਖਿਆ ਬਲਾਂ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਸੇ ਜੁਰਮ ਕਰਕੇ ਸਹਿਰ ਨੂੰ ਅਦਾਲਤ ਨੇ ਸੰਮਨ ਭੇਜਿਆ ਅਤੇ ਉਸ ਨੇ ਅਦਾਲਤ ਹਾਊਸ ਦੇ ਬਾਹਰ ਖ਼ੁਦਕੁਸ਼ੀ ਕਰ ਲਈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)