You’re viewing a text-only version of this website that uses less data. View the main version of the website including all images and videos.
ਸੋਨਾਕਸ਼ੀ ਸਿਨਹਾ : ਕੇਬੀਸੀ ’ਚ ਸੌਖੇ ਜਿਹੇ ਸਵਾਲ ਦਾ ਜਵਾਬ ਨਾ ਦੇ ਸਕਣ ’ਤੇ ਸੋਨਾਕਸ਼ੀ ਬਣੀ ਮਜ਼ਾਕ ਦਾ ਪਾਤਰ
ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਨੂੰ ਇਸ ਗੱਲ ਲਈ ਟਰੋਲ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਹਨੂਮਾਨ ਕਿਸ ਲਈ ਸੰਜੀਵਨੀ ਬੂਟੀ ਲੈ ਕੇ ਆਏ ਸਨ।
ਦਰਅਸਲ 'ਕੌਣ ਬਣੇਗਾ ਕਰੋੜਪਤੀ' ਦੇ 11ਵੇਂ ਸੀਜ਼ਨ ਦੇ 25ਵੇਂ ਐਪੀਸੋਡ ਵਿੱਚ ਰਾਜਸਥਾਨ ਦੀ ਕਾਰੋਬਾਰੀ ਰੂਮਾ ਦੇਵੀ 'ਕਰਮਵੀਰ ਪ੍ਰਤੀਭਾਗੀ' ਵਜੋਂ ਹਿੱਸਾ ਲੈ ਰਹੀ ਸੀ।
ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਵੀ ਖ਼ਾਸ ਮਹਿਮਾਨਾਂ ਦੇ ਪੈਨਲ ਵਿੱਚ ਸੀ। ਉਹ ਰੂਮਾ ਦੇਵੀ ਦਾ ਸਾਥ ਦੇ ਰਹੀ ਸੀ। ਇਸ ਵਿਚਾਲੇ ਇੱਕ ਸਵਾਲ ਆਇਆ ਜਿਸ ਦਾ ਉਹ ਜਵਾਬ ਨਹੀਂ ਦੇ ਸਕੀ ਅਤੇ ਇਸ ਲਈ ਉਨ੍ਹਾਂ ਨੇ ਲਾਈਫਲਾਈਨ ਦੀ ਵਰਤੋਂ ਕਰਨੀ ਪਈ।
ਸਵਾਲ ਸੀ- ਰਾਮਾਇਣ ਮੁਤਾਬਕ ਹਨੂਮਾਨ ਕਿਸ ਲਈ ਸੰਜੀਵਨੀ ਬੂਟੀ ਲੈ ਕੇ ਆਏ ਸਨ। ਜਵਾਬ ਦੇ ਬਦਲ ਸਨ- ਸੁਗਰੀਵ, ਲਛਮਣ, ਸੀਤਾ ਅਤੇ ਰਾਮ।
ਸੋਨਾਕਸ਼ੀ ਨੂੰ ਇਸ ਦਾ ਨਹੀਂ ਪਤਾ ਸੀ ਇਸ ਲਈ ਉਨ੍ਹਾਂ ਨੇ ਐਕਸਪਰਟ ਵਾਲੀ ਲਾਈਫਲਾਈਨ ਦੀ ਵਰਤੋਂ ਕੀਤੀ ਅਤੇ ਫਿਰ ਇਸ ਦਾ ਸਹੀ ਜਵਾਬ- ਲਛਮਣ ਦੱਸਿਆ।
ਟਵਿੱਟਰ 'ਤੇ ਹੋਈ ਟਰੋਲ
ਐਪੀਸੋਡ ਖ਼ਤਮ ਹੁੰਦਿਆਂ ਹੀ ਸੋਨਾਕਸ਼ੀ ਸਿਨਹਾ ਦਾ ਟਵਿੱਟਰ 'ਤੇ ਲੋਕ ਮਜ਼ਾਕ ਉਡਾਉਣ ਲੱਗੇ। ਕੁਝ ਲੋਕ ਉਨ੍ਹਾਂ ਦਾ ਬਚਾਅ ਵੀ ਕਰ ਰਹੇ ਹਨ। ਇਸ ਤੋਂ ਬਾਅਦ #SonakshiSinha ਹੈਸ਼ਟੈਗ ਭਾਰਤ ਵਿੱਚ ਟੌਪ ਟਰੈਂਡ ਕਰਨ ਲੱਗਾ।
ਨਿਕੁੰਜ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੂਘਨ ਸਿਨਹਾ ਦੇ ਤਿੰਨ ਭਰਾ ਹਨ- ਰਾਮ, ਭਰਤ ਅਤੇ ਲਛਮਣ। ਸੋਨਾਕਸ਼ੀ ਦੇ ਭਰਾਵਾਂ ਦਾ ਨਾਮ ਲਵ-ਕੁਸ਼ ਹੈ। ਉਨ੍ਹਾਂ ਦੇ ਘਰ ਦਾ ਨਾਮ ਰਾਮਾਇਣ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਇਸ ਸਵਾਲ ਲਈ ਲਾਈਫਲਾਈਨ ਦੀ ਵਰਤੋਂ ਕੀਤੀ।"
ਇੱਕ ਯੂਜਰ ਮਨੀਸ਼ ਲਿਖਦੇ ਹਨ, "ਬੇਹੱਦ ਨਿਰਾਸ਼ਾ ਵਾਲੀ ਗੱਲ, ਕੋਈ ਇੰਨਾ ਬੁੱਧੂ ਕਿਵੇਂ ਹੋ ਸਕਦਾ ਹੈ?"
ਉੱਥੇ ਹੀ ਪੇਵੇਂਦਰ ਨਾਮ ਦੇ ਹੈਂਡਲ ਤੋਂ ਟਵੀਟ ਕੀਤਾ ਗਿਆ, "ਮੁਸਲਮਾਨ ਹੋਣ ਦੇ ਬਾਵਜੂਦ ਮੈਂ ਇਸ ਜਵਾਬ ਦੇ ਸਕਦਾ ਹਾਂ ਪਰ ਇਸ ਸਵਾਲ ਲਈ ਸੋਨਾਕਸ਼ੀ ਸਿਨਹਾ ਨੇ ਲਾਈਫਲਾਈਨ ਦੀ ਵਰਤੋ ਕਰ ਲਈ।"
ਇਸ ਨੂੰ ਲੈ ਕੇ ਕੁਝ ਮੀਮਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਅਦਾਕਾਰਾ ਆਲੀਆ ਭਟ ਦਾ ਵੀ 'ਕਾਫੀ ਵਿਦ ਕਰਨ' ਸ਼ੋਅ ਵਿੱਚ ਸੌਖੇ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਅਜੇ ਤੱਕ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ 'ਤੇ ਇੱਕ ਯੂਜ਼ਰ ਨੇ ਇਹ ਟਵੀਟ ਕੀਤਾ ਹੈ।
ਇਸ ਵਿਚਾਲੇ ਬਹੁਤ ਸਾਰੇ ਲੋਕਾਂ ਨੇ ਸੋਨਾਕਸ਼ੀ ਦਾ ਬਚਾਅ ਵੀ ਕੀਤਾ ਹੈ। ਸੁਮਿਤ ਕੁਮਾਰ ਸਕਸੈਨਾ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਨਾਦਾਨ ਹੈ, ਗ਼ਲਤੀ ਹੋ ਗਈ।"
ਸੁਮੇਧ ਪੋਹਾਰੇ ਲਿਖਦੇ ਹਨ, "ਚਲੋ ਕੋਈ ਨਾ, ਗ਼ਲਤੀਆਂ ਇਨਸਾਨ ਕੋਲੋਂ ਹੀ ਤਾਂ ਹੁੰਦੀਆਂ ਨੇ।"
ਉੱਥੇ ਪੁਲਕਿਤ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਕੋਈ ਗੱਲ ਨਹੀਂ ਜੇਕਰ ਤੁਸੀਂ ਜਵਾਬ ਨਹੀਂ ਦੇ ਸਕੇ। ਮੇਰੇ ਪਿਤਾ ਟੈਕਸੈਸ਼ਨ ਐਡਵਾਈਜ਼ਰ ਹਨ ਫਿਰ ਵੀ ਟੈਕਸ ਦੀ ਪ੍ਰੀਖਿਆ 'ਚ ਫੇਲ੍ਹ ਹੋ ਗਏ ਸਨ।"
ਇਹ ਵੀ ਪੜ੍ਹੋ:
ਇਹ ਵੀ ਦੇਖੋ: