US Open: ਸੁਮਿਤ ਨਾਗਲ ਨੇ ਫੈਡਰਰ ਦੇ ਹੋਸ਼ ਉਡਾਏ, ਭੂਪਤੀ ਤੋਂ ਸਿੱਖੇ ਟੈਨਿਸ ਦੇ ਗੁਰ

- ਲੇਖਕ, ਸਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਯੂਐੱਸ ਓਪਨ ਦੇ ਆਖਿਰੀ ਕਵਾਲੀਫਾਈਂਗ ਦੌਰ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਜਦੋਂ ਇਹ ਪਤਾ ਲੱਗਿਆ ਕਿ ਹੁਣ ਉਹ 'ਟੈਨਿਸ ਦੇ ਰੱਬ' ਮੰਨੇ ਜਾਂਦੇ ਰੋਜਰ ਫੈਡਰਰ ਨਾਲ ਮੁਕਾਬਲਾ ਕਰਨ ਜਾ ਰਹੇ ਹਨ, ਇਹ ਉਨ੍ਹਾਂ ਲਈ ਗਰੈਂਡਸਲੈਮ ਵਿੱਚ ਸੁਪਨਾ ਸੱਚ ਹੋਣ ਵਾਂਗ ਸੀ।
ਇਸੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼ੁੱਕਰਵਾਰ ਨੂੰ ਸੁਮਿਤ ਨੇ ਪਿਤਾ ਸੁਰੇਸ਼ ਨਾਗਲ ਨੂੰ ਫੋਨ ਕੀਤਾ।
ਸੁਰੇਸ਼ ਨਾਗਲ ਪੁੱਤਰ ਦੇ ਮੈਚ ਦੌਰਾਨ ਜ਼ਿਆਦਾ ਗੱਲਬਾਤ ਨਹੀਂ ਕਰਦੇ, ਉਨ੍ਹਾਂ ਨੇ ਬੱਸ ਸੁਝਾਅ ਦਿੱਤਾ, "ਇਸ ਪਲ ਦਾ ਫਾਇਦਾ ਚੁੱਕੋ ਅਤੇ ਆਪਣੇ ਬਿਹਤਰ ਸ਼ਾਟਜ਼ ਖੇਡੋ।"
ਜ਼ਿਲ੍ਹਾ ਝੱਜਰ ਦੇ ਜੈਤਪੁਰ ਪਿੰਡ ਵਿੱਚ 16 ਅਗਸਤ, 1997 ਨੂੰ ਜਨਮੇ ਸੁਮਿਤ ਨੂੰ ਪਿਤਾ ਹੀ ਟੈਨਿਸ ਕੋਰਟ ਵਿੱਚ ਲੈ ਕੇ ਗਏ ਸੀ।
ਕ੍ਰਿਕਟ ਖਿਡਾਰੀ ਬਣਨਾ ਚਾਹੁੰਦੇ ਸੀ
ਸੁਮਿਤ ਕ੍ਰਿਕਟ ਖਿਡਾਰੀ ਬਣਨਾ ਚਾਹੁੰਦੇ ਸੀ ਪਰ ਪਿਤਾ ਸੁਰੇਸ਼ ਨਾਗਲ ਟੈਨਿਸ ਦੇ ਸ਼ੌਕੀਨ ਸਨ ਤੇ ਚਾਹੁੰਦੇ ਸੀ ਕਿ ਪੁੱਤ ਵੀ ਟੈਨਿਸ ਖੇਡੇ।
ਇਹ ਵੀ ਪੜ੍ਹੋ:
ਆਪਣੀ ਇਸ ਇੱਛਾ ਨੂੰ ਉਹ ਪੁੱਤ ਤੇ ਥੋਪਣਾ ਨਹੀਂ ਚਾਹੁੰਦੇ ਸੀ ਇਸ ਉਨ੍ਹਾਂ ਨੇ ਸੱਤ ਸਾਲਾ ਸੁਮਿਤ ਨੂੰ ਕਿਹਾ ਉਹ ਉਸ ਨੂੰ ਸਪੋਰਟਸ ਕੰਪਲੈਕਸ ਲੈ ਕੇ ਜਾਣਗੇ। ਪਿਤਾ ਦੇ ਨਾਲ ਸੁਮਿਤ ਜਦੋਂ ਸਪੋਰਟਸ ਕੰਪਲੈਕਸ ਤੋਂ ਵਾਪਸ ਆਇਆ ਤਾਂ ਉਸ ਦੇ ਕਦਮ ਟੈਨਿਸ ਵੱਲ ਮੁੜ ਚੁੱਕੇ ਸਨ।

ਤਸਵੀਰ ਸਰੋਤ, Getty Images
ਫੌਜ 'ਚੋਂ ਹਵਲਦਾਰ ਦੇ ਤੌਰ 'ਤੇ ਰਿਟਾਇਰ ਹੋਣ ਤੋਂ ਬਾਅਦ ਪਿਤਾ ਸੁਰੇਸ਼ ਨਾਗਲ ਪਰਿਵਾਰ ਸਣੇ ਦਿੱਲੀ ਦੇ ਨਾਂਗਲੋਈ ਵਿੱਚ ਵੱਸ ਗਏ।
ਸੁਮਿਤ ਨਾਗਲ ਲਗਾਤਾਰ ਪ੍ਰੈਕਟਿਸ ਕਰਦੇ ਰਹੇ ਅਤੇ ਸਾਢੇ ਨੌ ਸਾਲ ਦੀ ਉਮਰ ਵਿੱਚ ਨਵੇਂ ਹੁਨਰ ਦੀ ਖੋਜ ਦੌਰਾਨ ਮਹੇਸ਼ ਭੂਪਤੀ ਨੇ ਇਸ ਹੀਰੇ ਨੂੰ ਤਰਾਸ਼ਨ ਦੀ ਜ਼ਿੰਮੇਵਾਰੀ ਲਈ।
ਮਹੇਸ਼ ਭੂਪਤੀ ਨੇ ਕੀਤੀ ਮਦਦ
ਅਪ੍ਰੈਲ, 2008 ਵਿੱਚ ਸੁਮਿਤ ਨਾਗਲ ਮਹੇਸ਼ ਭੂਪਤੀ ਦੀ ਬੈਂਗਲੁਰੂ ਸਥਿਤ ਅਕਾਦਮੀ ਵਿੱਚ ਟਰੇਨਿੰਗ ਲੈਣ ਲਈ ਚਲੇ ਗਏ। ਕੰਪਨੀ ਦਾ ਪ੍ਰੋਜੈਕਟ ਖ਼ਤਮ ਹੋ ਜਾਣ ਤੋਂ ਬਾਅਦ ਭੂਪਤੀ ਨੇ ਉਨ੍ਹਾਂ ਦੀ ਪੂਰੀ ਜ਼ਿੰਮੇਵਾਰੀ ਲੈਣ ਦਾ ਫ਼ੈਸਲਾ ਕਰ ਲਿਆ ਜੋ ਕਿ ਹਾਲੇ ਵੀ ਜਾਰੀ ਹੈ।
ਰਾਫ਼ੇਲ ਨਡਾਲ ਨੂੰ ਆਪਣੀ ਪ੍ਰੇਰਣਾ ਮੰਨਣ ਵਾਲੇ ਸੁਮਿਤ ਦੇ ਕਰੀਅਰ ਨੂੰ ਭੂਪਤੀ ਨੇ ਹੀ ਨਿਖਾਰਿਆ ਹੈ।

ਤਸਵੀਰ ਸਰੋਤ, Getty Images
ਪਿਤਾ ਸੁਰੇਸ਼ ਨਾਗਲ ਮੁਤਾਬਕ, "ਭੂਪਤੀ ਹੀ ਸਭ ਕੁਝ ਕਰ ਰਹੇ ਹਨ। ਤਾਂ ਹੀ ਸੁਮਿਤ ਇਸ ਮੁਕਾਮ ਤੱਕ ਪਹੁੰਚ ਸਕਿਆ ਹੈ।"
ਸੁਰੇਸ਼ ਨਾਗਲ ਇਸ ਵੇਲੇ ਦਿੱਲੀ ਦੇ ਇੱਕ ਸਕੂਲ ਵਿੱਚ ਅਧਿਆਪਕ ਹਨ। ਵੱਡੀ ਭੈਣ ਸਾਕਸ਼ੀ ਵੀ ਅਧਿਆਪਕਾ ਹੈ ਤੇ ਮਾਂ ਕ੍ਰਿਸ਼ਣਾ ਸੰਭਾਲਦੇ ਹਨ। ਪਰਿਵਾਰ ਦਾ ਸੁਪਨਾ ਹੈ ਕਿ ਸੁਮਿਤ ਮੈਨਜ਼ ਸਿੰਗਲਜ਼ ਟਾਈਟਲ ਜਿੱਤਣ।
ਮਾਂ ਲੈ ਕੇ ਜਾਂਦੀ ਸੀ ਪ੍ਰੈਕਟਿਸ ਲਈ
ਸੁਮਿਤ ਦੀ ਮਾਂ ਕ੍ਰਿਸ਼ਣਾ ਦਾ ਕਹਿਣਾ ਹੈ, "ਸੁਮਿਤ ਬਹੁਤ ਸ਼ਰਾਰਤੀ ਸੀ, ਕਿਸੇ ਬੱਚੇ ਨੂੰ ਕੁੱਟ ਆਉਂਦਾ ਸੀ। ਇਸ ਲਈ ਅਸੀਂ ਉਸ ਨੂੰ ਬਚਪਨ ਵਿੱਚ ਹੀ ਖਿਡਾਉਣਾ ਸ਼ੁਰੂ ਕਰ ਦਿੱਤਾ ਸੀ। ਫਿਰ ਮਹੇਸ਼ ਭੂਪਤੀ ਦੇ ਟਰਾਇਲ ਵਿੱਚ ਉਸ ਦੀ ਚੋਣ ਹੋ ਗਈ। ਦੋ ਸਾਲਾਂ ਲਈ ਕੁੱਲ 14 ਮੁੰਡੇ ਚੁਣੇ ਗਏ। ਸਾਰਾ ਖਰਚਾ ਉਨ੍ਹਾਂ ਨੇ ਹੀ ਕੀਤਾ।"

ਤਸਵੀਰ ਸਰੋਤ, Getty Images
"ਦੋ ਸਾਲਾਂ ਬਾਅਦ ਸਾਰੇ ਮੁੰਡੇ ਵਾਪਸ ਆ ਗਏ ਸਿਰਫ਼ ਸੁਮਿਤ ਦੀ ਜ਼ਿੰਮੇਵਾਰੀ ਭੂਪਤੀ ਨੇ ਲੈ ਲਈ। ਉਦੋਂ ਤੋਂ ਹੀ ਸੁਮਿਤ ਉਨ੍ਹਾਂ ਦੀ ਦੇਖਰੇਖ ਵਿੱਚ ਹੈ। ਸਾਡੇ ਕੋਲ ਤਾਂ ਇੰਨਾ ਪੈਸਾ ਵੀ ਨਹੀਂ ਸੀ। ਸਪੋਂਸਰ ਜਾਂ ਕਿਸੇ ਚੀਜ਼ ਦਾ ਖਰਚਾ ਉਹੀ ਚੁੱਕਦੇ ਹਨ।"
"ਪਰ ਉਸ ਤੋਂ ਪਹਿਲਾਂ ਰੋਜ਼ਾਨਾ ਸਵੇਰੇ 5 ਤੋਂ 6 ਵਜੇ ਤੱਕ ਸੁਮਿਤ ਦੇ ਪਿਤਾ ਫਿਜ਼ੀਕਲ ਲਈ ਲੈ ਕੇ ਜਾਂਦੇ ਸੀ, ਫਿਰ ਸਕੂਲ ਛੱਡਦੇ ਸੀ। ਦੁਪਹਿਰ ਨੂੰ ਮੈਂ ਸੁਮਿਤ ਨੂੰ ਸਕੂਲ ਤੋਂ ਵਾਪਸ ਲੈ ਕੇ ਆਉਂਦੀ ਸੀ। ਫਿਰ ਖਾਣਾ ਖਾ ਕੇ ਫਿਰ ਵਾਪਸ ਸ਼ਾਮ ਨੂੰ 4 ਤੋਂ 5 ਤੱਕ ਪ੍ਰੈਕਟਿਸ ਲਈ ਮੈਂ ਲੈ ਕੇ ਜਾਂਦੀ ਸੀ। ਜੇ ਕਦੇ ਸ਼ਾਮ ਨੂੰ 6 ਵਜੇ ਤੋਂ ਬਾਅਦ ਪ੍ਰੈਕਟਿਸ ਹੁੰਦੀ ਤਾਂ ਉਸ ਦੇ ਪਿਤਾ ਲੈ ਕੇ ਜਾਂਦੇ ਸੀ।"

ਤਸਵੀਰ ਸਰੋਤ, Getty Images
ਮਾਂ ਕ੍ਰਿਸ਼ਣਾ ਨਾਗਲ ਮੁਤਾਬਕ ਸੁਮਿਤ ਦੇ ਬੱਲੇ ਦਾ ਜਾਦੂ ਬਚਪਨ ਵਿੱਚ ਹੀ ਉਸ ਦੇ ਕੋਚ ਨੇ ਦੇਖ ਲਿਆ ਸੀ।
ਉਸ ਨੇ ਜਦੋਂ ਪਹਿਲੀ ਵਾਰੀ ਟੈਨਿਸ ਖੇਡਿਆ ਸੀ ਤਾਂ ਕੋਚ ਨੇ ਕਿਹਾ ਕਿ 'ਤੁਸੀਂ ਝੂਠ ਬੋਲ ਰਹੇ ਹੋ ਕਿ ਇਹ ਪਹਿਲੀ ਵਾਰੀ ਟੈਨਿਸ ਖੇਡ ਰਿਹਾ ਹੈ। ਇੰਝ ਲੱਗਦਾ ਹੈ ਕਿ ਇਹ ਕਈ ਦਿਨਾਂ ਤੋਂ ਹੀ ਟੈਨਿਸ ਖੇਡਦਾ ਆ ਰਿਹਾ ਹੈ।'

ਸੁਮਿਤ ਦੀ ਭੈਣ ਸਾਕਸ਼ੀ ਨੂੰ ਭਰਾ ਦੀ ਪਰਫਾਰਮੈਂਸ 'ਤੇ ਮਾਣ ਹੈ। ਉਸ ਦੇ ਸਕੂਲ ਵਿੱਚ ਵੀ ਲੋਕ ਉਸ ਨੂੰ ਸੈਲੀਬ੍ਰਿਟੀ ਦੀ ਭੈਣ ਕਹਿ ਰਹੇ ਹਨ।
ਇਹ ਵੀ ਪੜ੍ਹੋ:
"ਮੈਨੂੰ ਜਦੋਂ ਮੇਰੇ ਪਤੀ ਨੇ ਦੱਸਿਆ ਕਿ ਸੁਮਿਤ ਦਾ ਪਹਿਲਾ ਮੁਕਾਬਲਾ ਰੋਜਰ ਫੈਡਰਰ ਨਾਲ ਹੈ ਮੈਨੂੰ ਯਕੀਨ ਹੀ ਨਹੀਂ ਹੋਇਆ। ਸਾਡੇ ਵਿੱਚੋਂ ਕੋਈ ਵੀ ਨਰਵਸ ਨਹੀਂ ਸੀ। ਅਸੀਂ ਸਭ ਇਹੀ ਦੇਖਣਾ ਚਾਹੁੰਦੇ ਸੀ ਕਿ ਸੁਮਿਤ ਕਿਸ ਪੱਧਰ ਤੱਕ ਖੇਡਦਾ ਹੈ।”
“ਭਰਾ ਦੀ ਪਰਫਾਰਮੈਂਸ 'ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ। ਸਾਡੇ ਲਈ ਉਹ ਜਿੱਤ ਗਏ। ਸਾਡੇ ਲਈ ਉਹ ਪਹਿਲੇ ਸੈਟ 'ਚ ਹੀ ਜਿੱਤ ਗਿਆ। ਅਸੀਂ ਖੁਸ਼ ਹਾਂ ਕਿ ਅੱਜ ਇੰਨਾ ਚੰਗਾ ਖੇਡ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਖੇਡੇਗਾ।"
ਇਹ ਵੀਡੀਓ ਵੀ ਦੇਖੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












