ਚਿਦੰਬਰਮ: ਸੀਬੀਆਈ ਨੇ ਆਈਐੱਨਐਕਸ ਮੀਡੀਆ ਮਾਮਲੇ 'ਚ ਸਾਬਕਾ ਗ੍ਰਹਿ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ

ਭਾਰਤ ਦੀ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮੁਲਕ ਦੇ ਸਾਬਕਾ ਗ੍ਰਹਿ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੂੰ ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸੀਬੀਆਈ ਨੇ ਪੀ ਚਿਦੰਬਰਮ ਨੂੰ ਦਿੱਲੀ ਵਿਚਲੀ ਉਨ੍ਹਾਂ ਦੀ ਜ਼ੋਰਬਾਗ ਰਿਹਾਇਸ਼ ਤੋਂ ਮੰਗਲਵਾਰ ਦੇਰ ਸ਼ਾਮ ਹਿਰਾਸਤ ਵਿੱਚ ਲਿਆ ਸੀ।

ਜਾਂਚ ਏਜੰਸੀ ਉਨ੍ਹਾਂ ਨੂੰ ਆਪਣੇ ਹੈੱਡਕੁਆਟਰ ਲੈ ਗਈ। ਸੀਬੀਆਈ ਨੇ ਅਦਾਲਤ ਤੋਂ ਪਹਿਲਾਂ ਹੀ ਵਾਰੰਟ ਲਿਆ ਸੀ, ਜਿਸ ਦੇ ਅਧਾਰ ਉੱਤੇ ਕਾਂਗਰਸ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਹੁਣ ਸੀਬੀਆਈ ਚਿਦੰਬਰਮ ਦਾ ਮੈਡੀਕਲ ਕਰਵਾ ਕੇ ਬੁੱਧਵਾਰ ਸਵੇਰੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

ਸੀਬੀਆਈ ਨੇ ਟੱਪੀ ਕੰਧ

ਇਸ ਤੋਂ ਪਹਿਲਾਂ ਚਿਦੰਬਰਮ ਕਾਂਗਰਸ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਦੋਂ ਜ਼ੋਰਬਾਗ ਵਿਚਲੇ ਆਪਣੇ ਘਰ ਪਹੁੰਚੇ ਤਾਂ ਕੁਝ ਹੀ ਮਿੰਟਾਂ ਵਿੱਚ ਸੀਬੀਆਈ ਦੀ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਸੀ ।

ਸੀਬੀਆਈ ਦੀ ਟੀਮ ਲਈ ਜਦੋਂ ਗੇਟ ਨਾ ਖੋਲਿਆ ਤਾਂ ਸੀਬੀਆਈ ਦੇ ਅਧਿਕਾਰੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋ ਗਏ। ਇਸ ਮੌਕੇ ਈਡੀ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ।

ਚਿਦੰਬਰਮ ਦੇ ਘਰ ਦੇ ਬਾਹਰ ਉਨ੍ਹਾਂ ਦੇ ਸਮਰਥਕ ਅਤੇ ਕੁਝ ਵਿਰੋਧੀ ਵੀ ਪਹੁੰਚੇ ਹੋਏ ਸਨ। ਅਮਨ ਕਾਨੂੰਨ ਦੀ ਹਾਲਤ ਦੇ ਮੱਦੇਨਜ਼ਰ ਸੀਬੀਆਈ ਨੇ ਦਿੱਲੀ ਪੁਲਿਸ ਵੀ ਤੈਨਾਤ ਕਰਵਾ ਲਈ ਸੀ।

ਚਿੰਦਬਰਮ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਚਿਦੰਬਰਮ ਦੇ ਬੇਟੇ ਕੀਰਤੀ ਨੇ ਇਲਜ਼ਾਮ ਲਾਇਆ ਸੀ ਕਿ ਇਹ ਸਭ ਕੁਝ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਭਾਜਪਾ ਕਰ ਰਹੀ ਹੈ।

ਮੈਂ ਮੁਲਜ਼ਮ ਨਹੀਂ ਹਾਂ : ਚਿਦੰਬਰਮ

ਆਪਣੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ 27 ਘੰਟੇ ਬਾਅਦ ਕਾਂਗਰਸ ਦਫ਼ਤਰ ਪਹੁੰਚੇ ਪੀ ਚਿਦੰਬਰਮ ਨੇ ਕਿਹਾ, "ਆਈਐਨਐਕਸ ਕੇਸ ਵਿੱਚ ਮੈਂ ਜਾਂ ਮੇਰੇ ਪਰਿਵਾਰ ਦਾ ਕੋਈ ਮੈਂਬਰ ਮੁਲਜ਼ਮ ਨਹੀਂ ਹੈ।"

ਚਿਦੰਬਰਮ ਨੇ ਕਿਹਾ, "ਸੀਬੀਆਈ ਦੀ ਐੱਫਆਈਆਰ ਵਿੱਚ ਮੇਰਾ ਮੁਲਜ਼ਮ ਦੇ ਤੌਰ 'ਤੇ ਜ਼ਿਕਰ ਨਹੀਂ ਹੈ। ਇਹ ਸੌੜੇ ਹਿੱਤਾਂ ਲਈ ਮੇਰੇ ਖਿਲਾਫ਼ ਅਫਵਾਹਾ ਫੈਲਾਈਆਂ ਗਈਆਂ ਹਨ। ਜਿਵੇਂ ਮੈਂ ਤੇ ਮੇਰੇ ਪੁੱਤਰ ਨੇ ਕੋਈ ਗੰਭੀਰ ਅਪਰਾਧ ਕੀਤਾ ਹੋਵੇ।"

ਚਿਦੰਬਰਮ ਨੇ ਪਹਿਲਾਂ ਲਿਖਿਆ ਬਿਆਨ ਪੜ੍ਹਿਆ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਵਕੀਲ ਤੇ ਕਾਂਗਰਸ ਆਗੂ ਕਪਿਲ ਸਿੱਬਲ, ਮਨੂੰ ਸਿੰਘਵੀ, ਸਲਮਾਨ ਖੁਰਸ਼ੀਦ, ਗੁਲਾਮ ਨਬੀ ਅਜ਼ਾਦ ਅਤੇ ਕਈ ਹੋਰ ਕਾਂਗਰਸ ਆਗੂ ਹਾਜ਼ਰ ਸਨ।

ਇੰਝ ਵੀ ਹੋਵੇਗਾ ਕਦੇ ਸੋਚਿਆ ਵੀ ਨਹੀਂ ਹੋਵੇਗਾ

ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ਾਇਦ ਹੀ ਕਦੇ ਸੋਚਿਆ ਹੋਵੇਗਾ ਕਿ ਆਈਐੱਨਐਕਸ ਮੀਡੀਆ ਕੇਸ ਵਿਚ ਅੰਤ੍ਰਿਮ ਜ਼ਮਾਨਤ ਦੇ ਮਾਮਲੇ ਦੀ ਸੁਣਵਾਈ ਕਰਵਾਉਣ ਲਈ ਹੀ ਉਨ੍ਹਾਂ ਨੂੰ ਇੱਕ ਅਦਾਲਤ ਤੋਂ ਦੂਜੀ ਅਦਾਲਤ ਦੇ ਦਰ ਉੱਤੇ ਭਟਕਣਾ ਪਵੇਗਾ।

ਭਾਵੇਂ ਕਿ ਇਸ ਮਾਮਲੇ ਦੀ ਸੁਣਵਾਈ ਇੱਕ, ਦੋ , ਤਿੰਨ ਜਾਂ ਚਾਰ ਵਾਰ ਸੁਣਿਆ ਗਿਆ ਪਰ ਇਸ ਮਾਮਲੇ ਦੀ ਸੁਣਵਾਈ ਕਿੱਥੇ ਤੇ ਕੌਣ ਕਰੇਗਾ ਇਹ ਤੈਅ ਨਹੀਂ ਹੋ ਸਕਿਆ।

ਸੁਪਰੀਮ ਕੋਰਟ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਕਰਨੀ ਹੈ।

ਦਿੱਲੀ ਹਾਈਕੋਰਟ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਤੋਂ ਬਾਅਦ ਸੁਪਰੀਮ ਕੋਰਟ ਪਹੁੰਚੇ ਚਿਦੰਬਰਮ ਨੂੰ ਅਗਾਊਂ ਜਮਾਨਤ ਦਿੱਤੇ ਜਾਣ ਖ਼ਿਲਾਫ਼ ਸੀਬੀਆਈ ਨੇ ਕੈਵੇਇਟ ਦਾਖ਼ਲ ਕੀਤੀ ਸੀ

ਅਗਾਊਂ ਜ਼ਮਾਨਤ ਰੱਦ ਹੋਣ ਤੋਂ ਬਾਅਦ ਸੀਬੀਆਈ ਤੇ ਈਡੀ ਦੇ ਅਫ਼ਸਰਾਂ ਨੇ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ।

ਚਿਦੰਬਰਮ ਖਿਲਾਫ਼ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਚਿਦੰਬਰਮ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਦੌਰਾਨ ਸੀਬੀਆਈ ਨੇ ਕੈਵਿਏਟ ਦਾਖ਼ਲ ਕਰਕੇ ਇੱਕ ਤਰਫ਼ਾ ਫੈਸਲਾ ਨਾ ਸੁਣਾਉਣ ਦੀ ਮੰਗ ਕੀਤੀ ਹੈ।

ਅਦਾਲਤ ਦੀ ਕਾਰਵਾਈ ’ਤੇ ਨਿਗ੍ਹਾ ਰੱਖਣ ਵਾਲੇ ਪੱਤਰਕਾਰ ਸੁਚਿਤ੍ਰ ਮੁਹੰਤੀ ਮੁਤਾਬਕ, ਕੈਵਿਏਟ ਦਾ ਮਤਲਬ ਹੁੰਦਾ ਹੈ ਕਿ ਅਦਾਲਤ ਆਪਣਾ ਫ਼ੈਸਲਾ ਸੁਣਾਉਣ ਤੋਂ ਬਾਅਦ ਸੰਬੰਧਿੁਤ ਪ੍ਰੱਖਾਂ ਦੀ ਵੀ ਦਲੀਲ ਸੁਣੇ।

ਚਿਦੰਬਰਮ ਦੇ ਘਰ ਸੀਬੀਆ ਦਾ ਛਾਪਾ

ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿੰਦਬਰਮ ਦੇ ਘਰ ਮੰਗਲਵਾਰ ਨੂੰ ਛਾਪਾ ਮਾਰਿਆ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੀ ਚਿੰਦਬਰਮ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲੇ। ਐੱਨਆਈਐਕਸ ਮੀਡੀਆ ਮਾਮਲੇ ਵਿੱਚ ਚਿੰਦਬਰਮ ਖ਼ਿਲਾਫ਼ ਸੀਬੀਆਈ ਜਾਂਚ ਚੱਲ ਰਹੀ ਹੈ।

ਖ਼ਬਰ ਏਜੰਸੀ ਏਐਨਆਈ ਦੀ ਵੀਡੀਓ ਵਿਚ ਸੀਬੀਆਈ ਦੀ ਟੀਮ ਚਿਦੰਬਰਮ ਦੇ ਦਿੱਲੀ ਵਿਚਲੇ ਘਰ ਸ਼ਾਮੀ ਕਰੀਬ 7 ਪਹੁੰਚੀ ਸੀ।

ਚਿੰਦਬਰਮ ਦੇ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿਸਟਰਾਰ (ਜੁਡੀਸ਼ੀਅਲ) ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਉੱਤੇ ਬੁੱਧਵਾਰ ਨੂੰ ਵਿਚਾਰ ਕਰੇਗੀ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਦੀ ਕਰੀਬ ਤਿੰਨ ਵਜੇ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਪਰ ਚੀਫ਼ ਜਸਟਿਸ ਰੰਜਨ ਗੋਗੋਈ ਉਦੋਂ ਤੱਕ ਉੱਠ ਗਏ ਸਨ।

ਸਿੱਬਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਸਵੇਰੇ 10.30 ਵਜੇ ਹੋਵੇਗੀ। ਇਸ ਸਮੇਂ ਕਿਉਂ ਕਿ ਅਯੁੱਧਿਆ ਮਾਮਲੇ ਉੱਤੇ ਚੀਫ਼ ਜਸਟਿਸ ਰੰਜਨ ਗੋਗੋਈ ਸੰਵਿਧਾਨਕ ਬੈਂਚ ਵਿਚ ਬੈਠੇ ਹੋਣਗੇ, ਇਸ ਲਈ ਇਹ ਮਾਮਲਾ ਕਿਸੇ ਹੋਰ ਬੈਂਚ ਅੱਗੇ ਵਿਚਾਰਨ ਲਈ ਰੱਖਿਆ ਜਾਵੇਗਾ।

ਸਿੱਬਲ ਨੇ ਕਿਹਾ ਕਿ ਆਸ ਹੈ ਕਿ ਇਹ ਕੇਸ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਮੋਸਟ ਜੱਜਾਂ ਵਿਚੋਂ ਇੱਕ ਅੱਗੇ ਇਹ ਮਾਮਲੇ ਪੇਸ਼ ਹੋਵੇਗਾ।

ਕੀ ਹੈ ਮਾਮਲਾ

2007 ਵਿਚ ਸੀਬੀਆਈ ਨੇ ਵਿਦੇਸ਼ੀ ਨਿਵੇਸ਼ ਪ੍ਰੋਤਸ਼ਾਹਨ ਬੋਰਡ ਵਲੋਂ ਆਈਐਨਐਕਸ ਮੀਡੀਆ ਨੂੰ 305 ਕਰੋੜ ਰੁਪਏ ਦੇਣ ਦੀ ਕਲੀਰਐਂਸ ਦੇਣ ਵਿਚ ਗੜਬੜ ਹੋਣ ਦੀ ਐੱਫਆਈਆਰ ਦਰਜ ਕੀਤੀ। ਪੀ ਚਿੰਦਰਬਮ ਉਦੋਂ ਕੇਂਦਰੀ ਵਿੱਤ ਮੰਤਰੀ ਸਨ।

ਇਸੇ ਐੱਫਆਈਆਰ ਦੇ ਅਧਾਰ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਡਰਿੰਗ ਐਕਟ ਤਹਿਤ ਚਿੰਦਬਰਮ ਖ਼ਿਲਾਫ਼ ਕੇਸ ਦਰਜ ਕੀਤਾ।

ਚਿੰਦਬਰਮ ਦੇ ਪੁੱਤਰ ਕੀਰਤੀ ਖ਼ਿਲਾਫ਼ ਵੀ ਦੋ ਕੇਸ ਦਰਜ ਕੀਤੇ ਗਏ ਹਨ। ਉਸ ਨੂੰ ਸੀਬੀਆਈ ਨੇ 28 ਫਰਬਰੀ 2018 ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਉਹ ਜਮਾਨਤ ਉੱਤੇ ਰਿਹਾਅ ਹੋ ਗਏ। ਉਸ ਦੀ ਜਾਇਦਾਦ ਨੂੰ ਈਡੀ ਨੇ ਕੇਸ ਨਾਲ ਅਟੈਚ ਕੀਤੀ ਹੋਇਆ ਹੈ।

ਜਿਸ ਆਈਐੱਨਐਕਸ ਮੀਡੀਆ ਹਾਊਸ ਨੂੰ ਲਾਭ ਪਹੁੰਚਾਉ ਦੇ ਚਿੰਦਬਰਮ ਖਿਲਾਫ਼ ਦੋਸ਼ ਹਨ , ਉਸ ਦੀ ਮੁਖੀ ਇੰਦਰਾਣੀ ਮੁਖਰਜੀ ਸੀਬੀਆਈ ਦੀ ਵਾਅਦਾ ਖ਼ਿਲਾਫ਼ ਗਵਾਹ ਬਣ ਗਈ।

ਬੀਤੇ 4 ਜਲਾਈ ਨੂੰ ਦਿੱਲੀ ਹਾਈ ਕੋਰਟ ਨੇ ਅਰਜੀ ਦਾਇਰ ਕਰਕੇ ਇੰਦਰਾਣੀ ਮੁਖਰਜੀ ਦੀ ਗਵਾਹੀ ਕਰਵਾਈ।

ਸੀਬੀਆਈ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਉਸ ਹੱਥ ਅਜਿਹੇ ਸਬੂਤ ਲੱਗੇ ਹਨ, ਜਿੰਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਸਾਬਕਾ ਵਿੱਤ ਮੰਤਰੀ ਹੁੰਦੇ ਹੋਏ ਚਿੰਦਬਰਮ ਨੇ ਕਿਵੇਂ ਗੜਬੜ ਕੀਤੀ।

ਇੰਦਰਾਣੀ ਮੁਖਰਜੀ ਦੀ ਗਵਾਹੀ ਹੋਣ ਤੋਂ ਬਾਅਦ ਹੀ ਪੀ ਚਿੰਦਬਰਮ ਦੀ ਜਮਾਨਤ ਦੀ ਅਰਜੀ ਰੱਦ ਹੋਈ ਸੀ।

ਇਹ ਵੀਡੀਓਜ਼ ਵੀ ਵੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)