ਸ਼ੀਲਾ ਦੀਕਸ਼ਿਤ ਨੂੰ ਇੰਦਰਾ ਗਾਂਧੀ ਦੇ ਕਤਲ ਮਗਰੋਂ ਜਦੋਂ ਉਨ੍ਹਾਂ ਦੇ ਸਹੁਰੇ ਨੇ ਬਾਥਰੂਮ 'ਚ ਬੰਦ ਕਰ ਦਿੱਤਾ

शीला दीक्षित

ਤਸਵੀਰ ਸਰੋਤ, Getty Images

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਪੱਤਰਕਾਰ

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਦੇਵਾਨੰਦ ਭਾਰਤੀ ਕੁੜੀਆਂ ਦੇ ਦਿਲਾਂ 'ਤੇ ਰਾਜ਼ ਕਰ ਰਹੇ ਸਨ। ਫਿਜ਼ੀ ਡ੍ਰਿੰਕ 'ਕੋਲਡ ਸਪਾਟ' ਭਾਰਤੀ ਬਾਜ਼ਾਰਾਂ 'ਚ ਦਾਖ਼ਲ ਹੋ ਗਈ ਸੀ। ਅਜੇ ਟੈਲੀਵਿਜ਼ਨ ਦੀ ਸ਼ੁਰੂਆਤ ਨਹੀਂ ਹੋਈ ਸੀ।

ਇੱਥੋਂ ਤੱਕ ਕਿ ਰੇਡੀਓ 'ਚ ਵੀ ਕੁਝ ਘੰਟਿਆਂ ਲਈ ਪ੍ਰੋਗਰਾਮ ਆਉਂਦੇ ਸਨ। ਇੱਕ ਦਿਨ 15 ਸਾਲ ਦੀ ਬੱਚੀ ਸ਼ੀਲਾ ਕਪੂਰ ਨੇ ਤੈਅ ਕੀਤਾ ਕਿ ਉਹ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਮਿਲਣ ਉਨ੍ਹਾਂ ਦੇ 'ਤੀਨਮੂਰਤੀ' ਵਾਲੇ ਘਰ ਜਾਵੇਗੀ।

ਉਹ 'ਡੂਪਲੇ ਲੇਨ' 'ਚ ਆਪਣੇ ਘਰੋਂ ਨਿਕਲੀ ਅਤੇ ਪੈਦਲ ਹੀ ਤੁਰਦਿਆਂ 'ਤੀਨਮੂਰਤੀ ਭਵਨ' ਪਹੁੰਚ ਗਈ।

ਗੇਟ 'ਤੇ ਖੜ੍ਹੇ ਦਰਬਾਨ ਨੇ ਉਨ੍ਹਾਂ ਨੂੰ ਪੁੱਛਿਆ, 'ਤੁਸੀਂ ਕਿਸ ਨੂੰ ਮਿਲਣ ਅੰਦਰ ਜਾਣਾ ਹੈ?'

ਸ਼ੀਲਾ ਨੇ ਜਵਾਬ ਦਿੱਤਾ, 'ਪੰਡਿਤ ਜੀ ਨੂੰ', ਉਨ੍ਹਾਂ ਨੂੰ ਅੰਦਰ ਜਾਣ ਦਿੱਤਾ ਗਿਆ।

ਇਹ ਵੀ ਪੜ੍ਹੋ-

ਸ਼ੀਲਾ ਪ੍ਰਾਚੀਨ ਇਤਿਹਾਸ ਦੀ ਵਿਦਿਆਰਥਣ ਸੀ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਸ਼ੀਲਾ ਪ੍ਰਾਚੀਨ ਇਤਿਹਾਸ ਦੀ ਵਿਦਿਆਰਥਣ ਸੀ

ਉਸ ਵੇਲੇ ਜਵਾਹਰ ਲਾਲ ਨਹਿਰੂ ਆਪਣੀ ਚਿੱਟੀ 'ਅੰਬੈਸਡਰ'ਕਾਰ 'ਤੇ ਸਵਾਰ ਹੋ ਕੇ ਗੇਟ ਤੋਂ ਬਾਹਰ ਨਿਕਲ ਰਹੇ ਸਨ। ਸ਼ੀਲਾ ਨੇ ਉਨ੍ਹਾਂ ਨੂੰ ਹੱਥ ਹਿਲਾਇਆ। ਉਨ੍ਹਾਂ ਨੇ ਵੀ ਹੱਥ ਹਿਲਾ ਕੇ ਉਸ ਦਾ ਜਵਾਬ ਦਿੱਤਾ।

ਕੀ ਤੁਸੀਂ ਅਜੋਕੇ ਸਮੇਂ 'ਚ ਪ੍ਰਧਾਨ ਮੰਤਰੀ ਤਾਂ ਦੂਰ ਕਿਸੇ ਵਿਧਾਇਕ ਦੇ ਘਰ ਵੀ ਇਸ ਤਰ੍ਹਾਂ ਜਾਣ ਦੀ ਹਿੰਮਤ ਕਰ ਸਕਦੇ ਹੋ?

ਸ਼ੀਲਾ ਕਪੂਰ ਵੀ ਕਦੇ ਸੁਪਨੇ 'ਚ ਨਹੀਂ ਸੋਚ ਸਕਦੀ ਸੀ ਕਿ ਜਿਸ ਸ਼ਖ਼ਸ ਨੇ ਇੰਨੀ ਗਰਮਜੋਸ਼ੀ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ ਹੈ, 32 ਸਾਲ ਬਾਅਦ ਉਹ ਉਨ੍ਹਾਂ ਦੇ ਹੀ ਦੋਹਤੇ ਦੇ ਹੀ ਮੰਤਰੀਮੰਡਲ ਦੀ ਮੈਂਬਰ ਹੋਵੇਗੀ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਝਗੜਾ ਸੁਲਝਾਉਂਦਿਆਂ ਮਿਲਿਆ ਜੀਵਨਸਾਥੀ

ਦਿੱਲੀ ਯੂਨੀਵਰਸਿਟੀ 'ਚ ਇਤਿਹਾਸ ਦੀ ਪੜ੍ਹਾਈ ਕਰਨ ਵੇਲੇ ਸ਼ੀਲਾ ਦੀ ਮੁਲਾਕਾਤ ਵਿਨੋਦ ਦੀਕਸ਼ਿਤ ਨਾਲ ਹੋਈ ਸੀ, ਜੋ ਉਸ ਵੇਲੇ ਕਾਂਗਰਸ ਦੇ ਵੱਡੇ ਨੇਤਾ ਉਮਾਸ਼ੰਕਰ ਦੀਕਸ਼ਿਤ ਦੇ ਇਕਲੌਤੇ ਬੇਟੇ ਸਨ।

ਸ਼ੀਲਾ ਨੇ ਇੱਕ ਵਾਰ ਦੱਸਿਆ ਸੀ, "ਅਸੀਂ ਇਤਿਹਾਸ ਦੀ ਕਲਾਸ 'ਚ ਇਕੱਠੇ ਸੀ। ਮੈਨੂੰ ਉਹ ਕੁਝ ਖ਼ਾਸ ਨਹੀਂ ਲੱਗੇ। ਮੈਨੂੰ ਲੱਗਾ ਪਤਾ ਨਹੀਂ ਉਹ ਆਪਣੇ-ਆਪ ਨੂੰ ਕੀ ਸਮਝਦੇ ਹਨ, ਥੋੜ੍ਹੀ ਆਕੜ ਸੀ ਉਨ੍ਹਾਂ 'ਚ।"

ਉਨ੍ਹਾਂ ਨੇ ਦੱਸਿਆ, "ਇੱਕ ਵਾਰ ਸਾਡੇ ਕਾਮਨ ਦੋਸਤਾਂ 'ਚ ਆਪਸ 'ਚ ਗ਼ਲਤਫਹਿਮੀ ਹੋ ਗਈ ਅਤੇ ਉਨ੍ਹਾਂ ਦੇ ਮਾਮਲੇ ਨੂੰ ਸੁਲਝਾਉਣ ਲਈ ਅਸੀਂ ਇੱਕ-ਦੂਜੇ ਦੇ ਨੇੜੇ ਆ ਗਏ।"

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਗੂੜੇ ਰੰਗ ਦੀ ਸਾੜੀ ਪਹਿਨੇ ਆਪਣੀਆਂ ਭੈਣਾਂ ਤੇ ਰਿਸ਼ਤੇਦਾਰਾਂ ਨਾਲ ਖੜੀ ਸ਼ੀਲਾ ਦੀਕਸ਼ਿਤ

ਬੱਸ ਵਿੱਚ ਕੀਤਾ ਵਿਆਹ ਪ੍ਰਪੋਜ਼

ਵਿਨੋਦ ਅਕਸਰ ਸ਼ੀਲਾ ਨੇ ਨਾਲ ਬੱਸ 'ਚ ਬੈਠ ਕੇ ਫਿਰੋਜ਼ਸ਼ਾਹ ਰੋਡ ਜਾਂਦੇ ਸਨ, ਤਾਂ ਜੋ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕਣ।

ਸ਼ੀਲਾ ਦੱਸਦੀ ਸੀ, "ਅਸੀਂ ਦੋਵੇਂ ਡੀਟੀਸੀ ਦੀ 10 ਨੰਬਰ ਬੱਸ ਵਿੱਚ ਬੈਠੇ ਹੋਏ ਸੀ। ਅਚਾਨਕ ਚਾਂਦਨੀ ਚੌਂਕ ਸਾਹਮਣੇ ਵਿਨੋਦ ਨੇ ਮੈਨੂੰ ਕਿਹਾ, ਮੈਂ ਆਪਣੀ ਮਾਂ ਨੂੰ ਕਹਿਣ ਜਾ ਰਿਹਾ ਹਾਂ ਕਿ ਮੈਨੂੰ ਉਹ ਕੁੜੀ ਮਿਲ ਗਈ ਹੈ, ਜਿਸ ਨਾਲ ਮੈਂ ਵਿਆਹ ਕਰਨਾ ਹੈ। ਮੈਂ ਉਨ੍ਹਾਂ ਨੂੰ ਪੁੱਛਿਆ, ਕੀ ਤੁਸੀਂ ਕੁੜੀ ਨਾਲ ਇਸ ਬਾਰੇ ਗੱਲ ਕੀਤੀ ਹੈ? ਵਿਨੋਦ ਨੇ ਜਵਾਬ ਦਿੱਤਾ, 'ਨਹੀਂ, ਪਰ ਉਹ ਕੁੜੀ ਇਸ ਵੇਲੇ ਮੇਰੇ ਨਾਲ ਬੈਠੀ ਹੋਈ ਹੈ।'

ਸ਼ੀਲਾ ਨੇ ਕਿਹਾ, ''ਮੈਂ ਇਹ ਸੁਣ ਕੇ ਹੈਰਾਨ ਹੋ ਗਈ। ਉਸ ਵੇਲੇ ਤਾਂ ਕੁਝ ਨਹੀਂ ਕਿਹਾ, ਪਰ ਘਰ ਆ ਕੇ ਖੁਸ਼ੀ ਨਾਲ ਬਹੁਤ ਨੱਚੀ। ਮੈਂ ਆਪਣੇ ਮਾਪਿਆਂ ਨੂੰ ਇਸ ਬਾਰੇ ਕੁਝ ਨਹੀਂ ਦੱਸਿਆ, ਕਿਉਂਕਿ ਉਹ ਜ਼ਰੂਰ ਪੁੱਛਦੇ ਕਿ ਮੁੰਡਾ ਕਰਦਾ ਕੀ ਹੈ? ਮੈਂ ਉਨ੍ਹਾਂ ਕੀ ਦੱਸਦੀ ਕਿ ਵਿਨੋਦ ਤਾਂ ਅਜੇ ਪੜ੍ਹ ਰਿਹਾ ਹੈ।''

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਵਿਨੋਦ ਨੇ ਸ਼ੀਲਾ ਨੂੰ ਵਿਆਹ ਲਈ ਬੱਸ ਵਿੱਚ ਪ੍ਰਪੋਜ਼ ਕੀਤਾ ਸੀ

ਇੱਕ ਲੜਕੀ ਭੀਗੀ-ਭੀਗੀ ਸੀ...

ਖ਼ੈਰ ਦੋ ਸਾਲ ਬਾਅਦ ਇਨ੍ਹਾਂ ਦਾ ਵਿਆਹ ਹੋਇਆ। ਸ਼ੁਰੂ 'ਚ ਵਿਨੋਦ ਦੇ ਪਰਿਵਾਰ 'ਚ ਇਸ ਦਾ ਕਾਫੀ ਵਿਰੋਧ ਹੋਇਆ ਕਿਉਂਕਿ ਸ਼ੀਲਾ ਬ੍ਰਾਹਮਣ ਨਹੀਂ ਸੀ।

ਵਿਨੋਦ ਨੇ 'ਆਈਏਐਸ' ਦੀ ਪਰੀਖਿਆ ਦਿੱਤੀ ਅਤੇ ਪੂਰੇ ਭਾਰਤ 'ਚ ਨੌਵੇਂ ਸਥਾਨ 'ਤੇ ਰਹੇ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਕਾਡਰ ਮਿਲਿਆ।

ਇੱਕ ਦਿਨ ਲਖਨਊ ਤੋਂ ਅਲੀਗੜ੍ਹ ਆਉਂਦਿਆਂ ਵਿਨੋਦ ਦੀ ਟ੍ਰੇਨ ਨਿਕਲ ਗਈ। ਉਨ੍ਹਾਂ ਨੇ ਸ਼ੀਲਾ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਡ੍ਰਾਈਵ ਕਰਕੇ ਕਾਨਪੁਰ ਪਹੁੰਚਾ ਦੇਣ ਤਾਂ ਜੋ ਆਪਣੀ ਟ੍ਰੇਨ ਫੜ ਸਕਣ।

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, CItizen Delhi: My Times, My Life

ਤਸਵੀਰ ਕੈਪਸ਼ਨ, ....ਤੇ ਲਾੜੀ ਬਣੀ ਸ਼ੀਲਾ ਦੀਕਸ਼ਿਤ

ਸ਼ੀਲਾ ਦੀਕਸ਼ਿਤ ਨੇ ਇੱਕ ਵਾਰ ਦੱਸਿਆ, "ਮੈਂ ਰਾਤ ਵੇਲੇ ਵਰ੍ਹਦੇ ਮੀਂਹ 'ਚ ਵਿਨੋਦ ਨੂੰ ਆਪਣੀ ਕਾਰ 'ਚ 80 ਕਿਲੋਮੀਟਰ ਦੂਰ ਕਾਨਪੁਰ ਲੈ ਗਈ। ਉਹ ਅਲੀਗੜ੍ਹ ਵਾਲੀ ਟ੍ਰੇਨ 'ਤੇ ਚੜ੍ਹ ਗਏ। ਜਦੋਂ ਮੈਂ ਸਟੇਸ਼ਨ ਤੋਂ ਬਾਹਰ ਆਈ ਤਾਂ ਮੈਨੂੰ ਕਾਨਪੁਰ ਦੀਆਂ ਸੜਕਾਂ ਬਾਰੇ ਜਾਣਕਾਰੀ ਨਹੀਂ ਸੀ।"

ਉਸ ਵੇਲੇ ਰਾਤ ਦੇ ਡੇਢ ਵਜੇ ਸਨ। ਸ਼ੀਲਾ ਨੇ ਕੁਝ ਲੋਕਾਂ ਤੋਂ ਲਖਨਊ ਜਾਣ ਦਾ ਰਸਤਾ ਪੁੱਛਿਆ, ਪਰ ਕੁਝ ਪਤਾ ਨਹੀਂ ਲੱਗਾ। ਸੜਕ 'ਤੇ ਖੜੇ ਕੁਝ ਮਨਚਲੇ ਉਨ੍ਹਾਂ ਨੂੰ ਦੇਖ ਕੇ ਕਿਸ਼ੋਰ ਕੁਮਾਰ ਦਾ ਮਸ਼ਹੂਰ ਗਾਣਾ ਗਾਉਣ ਲੱਗੇ, 'ਇੱਕ ਲੜਕੀ ਭੀਗੀ-ਭੀਗੀ ਸੀ।'

ਉਦੋਂ ਉੱਥੇ ਕਾਨਸਟੇਬਲ ਆ ਗਿਆ। ਉਹ ਉਨ੍ਹਾਂ ਨੂੰ ਥਾਣੇ ਲੈ ਗਿਆ। ਉਥੋਂ ਸ਼ੀਲਾ ਨੇ ਐਸਪੀ ਨੂੰ ਫੋਨ ਕੀਤਾ, ਜਿਹੜੇ ਕਿ ਉਨ੍ਹਾਂ ਨੂੰ ਜਾਣਦੇ ਸਨ।

ਉਨ੍ਹਾਂ ਤੁਰੰਤ ਦੋ ਪੁਲਿਸ ਵਾਲਿਆਂ ਨੂੰ ਸ਼ੀਲਾ ਨੇ ਨਾਲ ਲਗਾ ਦਿੱਤਾ। ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਕਾਰ ਦੀ ਪਿਛਲੀ ਸੀਟ 'ਤੇ ਬਿਠਾਇਆ ਅਤੇ ਖ਼ੁਦ ਡ੍ਰਾਈਵ ਕਰਦੀ ਹੋਈ 5 ਵਜੇ ਵਾਪਸ ਲਖਨਊ ਪਹੁੰਚੀ।

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My Life

ਇੰਦਰਾ ਨੂੰ ਜਲੇਬੀਆਂ ਅਤੇ ਆਈਸਕਰੀਮ ਖੁਆਈ

ਸ਼ੀਲਾ ਦੀਕਸ਼ਿਤ ਨੇ ਸਿਆਸਤ ਦੇ ਗੁਰ ਆਪਣੇ ਸਹੁਰੇ ਉਮਾਸ਼ੰਕਰ ਦੀਕਸ਼ਿਤ ਤੋਂ ਸਿੱਖੇ, ਜੋ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚ ਗ੍ਰਹਿ ਮੰਤਰੀ ਹੁੰਦੇ ਸਨ ਅਤੇ ਬਾਅਦ ਵਿੱਚ ਕਰਨਾਟਕ ਤੇ ਪੱਛਮੀ ਬੰਗਾਲ ਦੇ ਰਾਜਪਾਲ ਵੀ ਬਣੇ।

ਇੱਕ ਦਿਨ ਉਮਾਸ਼ੰਕਰ ਦੀਕਸ਼ਿਤ ਨੇ ਇੰਦਰਾ ਗਾਂਧੀ ਨੂੰ ਖਾਣੇ 'ਤੇ ਸੱਦਿਆ ਅਤੇ ਸ਼ੀਲਾ ਨੇ ਉਨ੍ਹਾਂ ਨੂੰ ਭੋਜਨ ਤੋਂ ਬਾਅਦ ਗਰਮ-ਗਰਮ ਜਲੇਬੀਆ ਦੇ ਨਾਲ ਵਨੀਲਾ ਆਈਸਕਰੀਮ ਪੇਸ਼ ਕੀਤੀ।

ਸ਼ੀਲਾ ਦੀਕਸ਼ਿਤ, ਲਾਲਾ ਬਹਾਦੁਰ ਸ਼ਾਸਤਰੀ ਨਾਲ

ਤਸਵੀਰ ਸਰੋਤ, Citizen Delhi: My Times, My Life

ਸ਼ੀਲਾ ਮੁਤਾਬਕ, "ਇੰਦਰਾ ਜੀ ਨੂੰ ਇਹ ਪ੍ਰਯੋਗ ਬਹੁਤ ਪਸੰਦ ਆਇਆ। ਅਗਲੇ ਹੀ ਦਿਨ ਉਨ੍ਹਾਂ ਆਪਣੇ ਰਸੋਈਏ ਨੂੰ ਇਹ ਵਿਧੀ ਜਾਣਨ ਲਈ ਸਾਡੇ ਘਰ ਭੇਜਿਆ। ਉਸ ਤੋਂ ਬਾਅਦ ਕਈ ਵਾਰ ਅਸੀਂ ਖਾਣ ਤੋਂ ਬਾਅਦ ਮਿੱਠੇ 'ਚ ਇਹੀ ਪੇਸ਼ ਕੀਤਾ... ਪਰ ਇੰਦਰਾ ਦੇ ਦੇਹਾਂਤ ਤੋਂ ਬਾਅਦ ਮੈਂ ਉਹ ਪੇਸ਼ ਕਰਨਾ ਬੰਦ ਕਰ ਦਿੱਤਾ।"

ਜਦੋਂ ਸਹੁਰੇ ਨੇ ਕੀਤਾ ਬਾਥਰੂਮ ਵਿੱਚ ਬੰਦ

1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕੋਲਕਾਤਾ ਤੋਂ ਜਿਸ ਜਹਾਜ਼ ਰਾਹੀਂ ਰਾਜੀਵ ਗਾਂਧੀ ਦਿੱਲੀ ਆਏ ਸਨ, ਇਸ ਵਿੱਚ ਬਾਅਦ 'ਚ ਭਾਰਤ ਦੇ ਰਾਸ਼ਟਰਪਤੀ ਬਣੇ ਪ੍ਰਣਬ ਮੁਖਰਜੀ ਦੇ ਨਾਲ-ਨਾਲ ਸ਼ੀਲਾ ਦੀਕਸ਼ਿਤ ਵੀ ਸਵਾਰ ਸੀ।

ਇੰਦਰਾ ਗਾਂਧੀ ਨਾਲ ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My life

ਤਸਵੀਰ ਕੈਪਸ਼ਨ, ਸ਼ੀਲਾ ਦੇ ਵਿਆਹ ਮੌਕੇ ਇੰਦਰਾ ਗਾਂਧੀ ਉਨ੍ਹਾਂ ਨਾਲ ਗੱਲ ਕਰਦਿਆਂ

ਸ਼ੀਲਾ ਨੇ ਦੱਸਿਆ ਸੀ, "ਇੰਦਰਾ ਜੀ ਦੇ ਕਤਲ ਦੀ ਸਭ ਤੋਂ ਪਹਿਲਾਂ ਖ਼ਬਰ ਮੇਰੇ ਸਹੁਰੇ ਉਮਾਸ਼ੰਕਰ ਦੀਕਸ਼ਿਤ ਨੂੰ ਮਿਲੀ ਸੀ, ਜੋ ਉਸ ਵੇਲੇ ਪੱਛਮੀ ਬੰਗਾਲ ਦੇ ਰਾਜਪਾਲ ਸਨ। ਜਿਵੇਂ ਵਿਨਸੈਂਟ ਜਾਰਜ ਦੇ ਇੱਕ ਫੋਨ ਤੋਂ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਮੈਨੂੰ ਇੱਕ ਬਾਥਰੂਮ 'ਚ ਵਾੜ ਕੇ ਉਸ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਕਿਹਾ ਮੈਂ ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਾਂ।"

ਜਦੋਂ ਸ਼ੀਲਾ ਦਿੱਲੀ ਜਾਣ ਵਾਲੇ ਜਹਾਜ਼ 'ਚ ਬੈਠੀ ਤਾਂ ਰਾਜੀਵ ਗਾਂਧੀ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਢਾਈ ਵਜੇ ਉਹ ਕਾਕਪਿਟ 'ਚ ਗਏ ਅਤੇ ਬਾਹਰ ਆ ਕੇ ਬੋਲੇ ਕਿ ਇੰਦਰਾ ਜੀ ਨਹੀਂ ਰਹੇ।

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi

ਤਸਵੀਰ ਕੈਪਸ਼ਨ, ਦੀਕਸ਼ਿਤ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ (ਖੱਬਿਓਂ, ਉਮਾਸ਼ੰਕਰ ਦੀਕਸ਼ਿਤ, ਸ਼ੀਲਾ ਦੀਕਸ਼ਿਤ, ਵਿਨੋਦ ਦੀਕਸ਼ਿਤ, ਸੰਦੀਪ ਤੇ ਲਤਿਕਾ)

ਸ਼ੀਲਾ ਦੀਕਸ਼ਿਤ ਨੇ ਅੱਗੇ ਦੱਸਿਆਂ ਸੀ, "ਅਸੀਂ ਸਾਰੇ ਲੋਕ ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਚਲੇ ਗਏ ਰਾਜੀਵ ਨੇ ਪੁੱਛਿਆ ਕਿ ਅਜਿਹੇ ਹਾਲਾਤ 'ਚ ਕੀ ਕਰਨਾ ਚਾਹੀਦਾ ਹੈ? ਪ੍ਰਣਬ ਮੁਖਰਜੀ ਨੇ ਜਵਾਬ ਦਿੱਤਾ, ਪਹਿਲਾਂ ਵੀ ਅਜਿਹੇ ਹਾਲਾਤ ਹੋਏ ਹਨ। ਉਦੋਂ ਸਭ ਤੋਂ ਸੀਨੀਅਰ ਮੰਤਰੀ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾ ਕੇ ਬਾਅਦ 'ਚ ਪ੍ਰਧਾਨ ਮੰਤਰੀ ਲਈ ਠੀਕ ਢੰਗ ਨਾਲ ਚੋਣਾਂ ਹੋਈਆਂ ਸਨ।"

ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਸਨ ਪ੍ਰਣਬ ਮੁਖਰਜੀ?

ਮੈਂ ਸ਼ੀਲਾ ਦੀਕਸ਼ਿਤ ਨੂੰ ਪੁੱਛਿਆ ਕਿ ਕੀ ਪ੍ਰਣਬ ਮੁਖਰਜੀ ਦੀ ਦਿੱਤੀ ਹੋਈ ਸਲਾਹ ਉਨ੍ਹਾਂ ਦੇ ਖ਼ਿਲਾਫ਼ ਗਈ?

ਰਾਜੀਵ ਗਾਂਧੀ ਨਾਲ ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi/ My Times, My life

ਤਸਵੀਰ ਕੈਪਸ਼ਨ, ਇੰਦਰਾ ਗਾਂਧੀ ਦੇ ਕਤਲ ਵੇਲੇ ਜਿਸ ਜਹਾਜ਼ ਵਿੱਚ ਰਾਜੀਵ ਗਾਂਧੀ ਦਿੱਲੀ ਆ ਰਹੇ ਸਨ ਉਸ ਵੇਲੇ ਸ਼ੀਲਾ ਦੀਕਸ਼ਿਤ ਵੀ ਉਨ੍ਹਾਂ ਨਾਲ ਮੌਜੂਦ ਸੀ

ਉਨ੍ਹਾਂ ਨੇ ਜਵਾਬ ਦਿੱਤਾ, "ਪ੍ਰਣਬ ਮੁਖਰਜੀ ਹੀ ਉਸ ਵੇਲੇ ਸਭ ਤੋਂ ਸੀਨੀਅਰ ਮੰਤਰੀ ਸਨ। ਹੋ ਸਕਦਾ ਹੈ ਉਨ੍ਹਾਂ ਦੀ ਇਸ ਸਲਾਹ ਦੇ ਇਹ ਮਾਅਨੇ ਲਗਾਏ ਗਏ ਕਿ ਉਹ ਖ਼ੁਦ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ। ਜਦੋਂ ਰਾਜੀਵ ਚੋਣਾਂ ਜਿੱਤ ਕੇ ਆਏ ਤਾਂ ਉਨ੍ਹਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਾਰਟੀ ਵਿਚੋਂ ਵੀ ਕੱਢ ਦਿੱਤਾ ਗਿਆ।"

ਮੁੱਖ ਮੰਤਰੀ ਬਣ ਕੇ ਕੀ ਕੀਤਾ?

ਜਦੋਂ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਸ਼ੀਲਾ ਦੀਕਸ਼ਿਤ ਨੂੰ ਆਪਣੇ ਮੰਤਰੀ ਮੰਡਲ ਵਿੱਚ ਲਿਆ, ਪਹਿਲਾਂ ਸੰਸਦੀ ਕਾਰਜ ਮੰਤਰੀ ਵਜੋਂ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਵਜੋਂ।

ਸ਼ੀਲਾ ਦੀਕਸ਼ਿਤ, ਅਟਲ ਬਿਹਾਰੀ ਬਾਜਪਾਈ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਦਿੱਲੀ ਮੈਟਰੋ ਨੂੰ ਆਪਣੇ ਕਾਰਜਕਾਲ ਦੀ ਵੱਡੀ ਉਪਲਬਧੀ ਮੰਨਦੀ ਸੀ ਸ਼ੀਲਾ ਦੀਕਸ਼ਿਤ

1998 ਵਿੱਚ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ। ਇਹ ਪੁੱਛੇ ਜਾਣ 'ਤੇ ਕਿ 15 ਸਾਲ ਦੇ ਉਨ੍ਹਾਂ ਕਾਰਜਕਾਲ ਦੀ ਸਭ ਤੋਂ ਵੱਡੀ ਉਪਲਬਧੀ ਕੀ ਹੈ ਤਾਂ ਸ਼ੀਲਾ ਦੀਕਸ਼ਿਤ ਨੇ ਕਿਹਾ, "ਪਹਿਲਾਂ ਮੈਟਰੋ, ਦੂਜਾ ਸੀਐਨਜੀ ਅਤੇ ਤੀਜਾ ਦਿੱਲੀ ਦੀ ਹਰਿਆਲੀ, ਸਕੂਲਾਂ ਤੇ ਹਸਪਤਾਲਾਂ ਲਈ ਕੰਮ ਕਰਨਾ।"

ਉਨ੍ਹਾਂ ਨੇ ਕਿਹਾ, "ਇਨ੍ਹਾਂ ਸਾਰਿਆਂ ਨੇ ਦਿੱਲੀ ਦੇ ਲੋਕਾਂ ਦੀ ਜ਼ਿੰਦਗੀ 'ਤੇ ਬਹੁਤ ਅਸਰ ਪਾਇਆ। ਮੈਂ ਪਹਿਲੀ ਵਾਰ ਕੁੜੀਆਂ ਨੂੰ ਸਕੂਲ ਲਿਆਉਣ ਲਈ ਉਨ੍ਹਾਂ ਨੂੰ 'ਸੈਨੇਟਰੀ ਨੈਪਕਿਨ' ਵੰਢੇ। ਮੈਂ ਦਿੱਲੀ 'ਚ ਕਈ ਯੂਨੀਵਰਸਿਟੀਆਂ ਬਣਵਾਈਆਂ ਅਤੇ 'ਟ੍ਰਿਪਲ ਆਈਆਈਟੀ' ਵੀ ਖੋਲ੍ਹੀ।"

ਜਦੋਂ ਹੋਈ ਫਲੈਟ ਦੀ ਜਾਂ

ਦਿਲਚਸਪ ਗੱਲ ਇਹ ਹੈ ਕਿ ਤਿੰਨ ਵਾਰ ਚੋਣਾਂ ਜਿੱਤਣ ਦੇ ਬਾਵਜੂਦ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਜਾਰੀ ਰੱਖਿਆ।

ਸ਼ੀਲਾ ਦੀਕਸ਼ਿਤ
ਤਸਵੀਰ ਕੈਪਸ਼ਨ, ਸ਼ੀਲਾ ਦੀਕਸ਼ਿਤ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਨਾਲ ਗੱਲ ਕਰਦਿਆਂ

ਨੌਬਤ ਇੱਥੋਂ ਤੱਕ ਆ ਗਈ ਕਿ ਦਿੱਲੀ ਪ੍ਰਦੇਸ਼ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਮਬਾਬੂ ਗੁਪਤ ਨੇ ਉਨ੍ਹਾਂ ਦੇ ਨਿਜ਼ਾਮੁਦੀਨ ਈਸਟ ਵਾਲੇ ਫਲੈਟ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਕਿ ਕਿਤੇ ਘਰ ਦੇ ਨਿਰਮਾਣ ਕਾਨੂੰਨ ਦੀ ਉਲੰਘਣਾ ਤਾਂ ਨਹੀਂ ਹੋਈ।

ਉਨ੍ਹਾਂ ਨੇ ਕਿਹਾ, "ਜਿਸ ਘਰ 'ਚ ਤੁਸੀਂ ਬੈਠੇ ਹੋਏ ਹੋ, ਉਸੇ ਘਰ ਵਿੱਚ ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਕੀਤੀ ਸੀ ਕਿ ਕਿਤੇ ਉਸ ਵਿੱਚ ਕੋਈ ਗ਼ੈਰ ਕਾਨੂੰਨੀ ਨਿਰਮਾਣ ਤਾਂ ਨਹੀਂ ਹੋਇਆ ਹੈ।"

ਸ਼ੀਲਾ ਦੀਕਸ਼ਿਤ, ਅਟਲ ਬਿਹਾਰੀ ਬਾਜਪਾਈ

ਤਸਵੀਰ ਸਰੋਤ, Citizen Delhi/My Times, My Life

ਤਸਵੀਰ ਕੈਪਸ਼ਨ, ਸ਼ੀਲਾ ਦੀਕਸ਼ਿਤ 1998 ਤੋਂ 2013 ਤੱਕ ਦਿੱਲੀ ਦੇ ਮੁੱਖ ਮੰਤਰੀ ਰਹੇ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਤਸਵੀਰ

ਉਨ੍ਹਾਂ ਦੱਸਿਆ ਸੀ, "ਜਦੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਮੇਰੀ ਭੈਣ ਕੋਲੋਂ ਫਲੈਟ ਦੇ ਕਾਗਜ਼ ਮੰਗੇ, ਉਹ ਵੀ ਉਸ ਵੇਲੇ ਜਦੋਂ ਮੈਂ ਦਿੱਲੀ ਦੀ ਮੁੱਖ ਮੰਤਰੀ ਸੀ। ਇਹ ਦੱਸਦਾ ਹੈ ਕਿ ਸਿਆਸਤ ਕਿਸ ਹੱਦ ਤੱਕ ਹੇਠਾਂ ਡਿੱਗ ਸਕਦੀ ਹੈ।"

ਉਨ੍ਹਾਂ ਦੇ ਕਾਰਜਕਾਲ ਦੌਰਾਨ ਇੱਕ ਚੁਣੌਤੀ ਹੋਰ ਆਈ, ਜਦੋਂ ਰਾਸ਼ਟਰ ਮੰਡਲ ਖੇਲ ਗਾਓਂ ਦੇ ਨੇੜੇ ਬਣੇ ਅਕਸ਼ਰਧਾਮ ਮੰਦਿਰ ਦੇ ਸੁਆਮੀ ਨੇ ਉਨ੍ਹਾਂ ਕੋਲ ਮੰਗ ਰੱਖੀ ਕਿ ਖੇਲ ਗਾਓਂ ਵਿੱਚ ਸਿਰਫ਼ ਸ਼ਾਕਾਹਾਰੀ ਖਾਣਾ ਹੀ ਦਿੱਤਾ ਜਾਵੇ।

ਇਹ ਵੀ ਪੜ੍ਹੋ-

ਸ਼ੀਲਾ ਦੀਕਸ਼ਿਤ, ਦਲਾਈ ਲਾਮਾ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਤਿਬਤੀ ਧਰਮ ਗੁਰੂ ਦਲਾਈ ਲਾਮਾ ਨਾਲ ਸ਼ੀਲਾ ਦੀਕਸ਼ਿਤ

ਸ਼ੀਲਾ ਨੇ ਯਾਦ ਕਰਦਿਆਂ ਦੱਸਿਆ ਸੀ, "ਸੁਆਮੀ ਨਾਰਾਇਣ ਮੰਦਿਰ ਦੇ ਸੁਆਮੀ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਿ ਉਹ ਔਰਤਾਂ ਵੱਲ ਦੇਖਣ। ਇਸ ਲਈ ਜਦੋਂ ਇਹ ਮੈਨੂੰ ਮਿਲਣ ਆਏ ਤਾਂ ਉਨ੍ਹਾਂ ਨੂੰ ਦੂਜੇ ਕਮਰੇ ਵਿੱਚ ਬਿਠਾਇਆ ਗਿਆ। ਜਦੋਂ ਵੀ ਉਨ੍ਹਾਂ ਨੇ ਕੁਝ ਕਹਿਣਾ ਹੁੰਦਾ ਤਾਂ ਇੱਕ ਸੰਦੇਸ਼ਵਾਹਕ ਉਨ੍ਹਾਂ ਦਾ ਸੰਦੇਸ਼ ਲੈ ਕੇ ਆ ਜਾਂਦਾ ਅਤੇ ਫਿਰ ਮੈਨੂੰ ਉਸ ਦਾ ਉੱਤਰ ਦੇਣਾ ਹੁੰਦਾ ਸੀ, ਉਹ ਵੀ ਇੱਕ ਸੰਦੇਸ਼ਵਾਹਕ ਉਨ੍ਹਾਂ ਕੋਲ ਲੈ ਕੇ ਜਾਂਦਾ।"

ਸ਼ੀਲਾ ਦਾ ਕਹਿਣਾ ਸੀ, "ਮੈਂ ਉਨ੍ਹਾਂ ਦੇ ਸ਼ਾਕਾਹਾਰੀ ਭੋਜਨ ਬਣਵਾਉਣ ਦੀ ਗੱਲ ਇਸ ਲਈ ਮੰਨੀ ਕਿਉਂਕਿ ਇਸ ਨਾ ਭਾਰਤ ਦੀ ਬਦਨਾਮੀ ਹੋਵੇਗੀ। ਪਰ ਮੈਂ ਉਨ੍ਹਾਂ ਨੂੰ ਇਹ ਭਰੋਸਾ ਜਰੂਰ ਦਿੱਤਾ ਕਿ ਖੇਲ ਗਾਓਂ ਤੋਂ ਨਿਕਲੇ ਕੂੜੇ-ਕਰਕਟ ਨੂੰ ਬਿਲਕੁੱਲ ਵੱਖਰੇ ਨਾਲੇ ਰਾਹੀਂ ਬਾਹਰ ਕੱਢਿਆ ਜਾਵੇਗਾ।"

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My LIfe

ਤਸਵੀਰ ਕੈਪਸ਼ਨ, ਧੀ ਲਤਿਕਾ ਮੁਤਾਬਕ ਸ਼ੀਲਾ ਦੀਕਸ਼ਿਤ ਬੇਹੱਦ ਸਟ੍ਰਿਕਟ ਮਾਂ ਸੀ

ਸ਼ੀਲਾ ਦੀਕਸ਼ਿਤ- ਸਟ੍ਰਿਕਟ ਅੰਮਾ

ਸ਼ੀਲਾ ਦੀਕਸ਼ਿਤ ਦੇ ਦੋ ਬੱਚੇ ਹਨ। ਬੇਟੇ ਸੰਦੀਪ ਦੀਕਸ਼ਿਤ ਲੋਕ ਸਭਾ ਵਿੱਚ ਪੂਰਬੀ ਦਿੱਲੀ ਤੋਂ ਨੁਮਾਇੰਦੇ ਰਹੇ ਹਨ।

ਉਨ੍ਹਾਂ ਦੀ ਧੀ ਲਤਿਕਾ ਨੇ ਦੱਸਿਆ ਸੀ, "ਜਦੋਂ ਅਸੀਂ ਛੋਟੇ ਸੀ ਤਾਂ ਅੰਮਾ ਬਹੁਤ 'ਸਟ੍ਰਿਕਟ' ਸਨ। ਜਦੋਂ ਅਸੀਂ ਕੁਝ ਗ਼ਲਤ ਕਰਦੇ ਤਾਂ ਉਹ ਨਾਰਾਜ਼ ਹੁੰਦੀ ਸੀ ਤੇ ਦੋਵਾਂ ਨੂੰ ਬਾਥਰੂਮ ਵਿੱਚ ਬੰਦ ਕਰ ਦਿੰਦੀ ਸੀ। ਉਨ੍ਹਾਂ ਨੇ ਸਾਡੇ 'ਤੇ ਹੱਥ ਕਦੇ ਨਹੀਂ ਚੁੱਕਿਆ। ਪੜ੍ਹਣ-ਲਿਖਣ ਲਈ ਉਹ ਕਦੇ ਓਨਾਂ ਜ਼ੋਰ ਨਹੀਂ ਦਿੰਦੀ ਸੀ, ਜਿਨਾਂ ਤਮੀਜ਼ ਤੇ ਤਹਿਜ਼ੀਬ 'ਤੇ ਦਿੰਦੀ ਸੀ।"

ਸ਼ੀਲਾ ਦੀਕਸ਼ਿਤ ਨੂੰ ਪੜ੍ਹਣ ਤੋਂ ਇਲਾਵਾ ਫਿਲਮਾਂ ਦੇਖਣ ਦਾ ਵੀ ਬਹੁਤ ਸ਼ੌਂਕ ਸੀ। ਲਤਿਕਾ ਨੇ ਦੱਸਿਆ, "ਇੱਕ ਜ਼ਮਾਨੇ 'ਚ ਉਹ ਸ਼ਾਹਰੁਖ਼ ਦੀ ਵੱਡੀ ਫੈਨ ਹੁੰਦੀ ਸੀ। ਉਨ੍ਹਾਂ ਨੇ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ'. ਇੰਨੀ ਵਾਰ ਦੇਖੀ ਕਿ ਅਸੀਂ ਪਰੇਸ਼ਾਨ ਹੋ ਗਏ।"

ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My Life

ਤਸਵੀਰ ਕੈਪਸ਼ਨ, ਸ਼ੀਲਾ ਦੀਕਸ਼ਿਤ ਸੰਗੀਤ ਦੇ ਬਹੁਤ ਸ਼ੌਕੀਨ ਸਨ

ਇਸ ਤੋਂ ਪਹਿਲਾਂ ਉਹ ਦਲੀਪ ਕੁਮਾਰ ਅਤੇ ਰਾਜੇਸ਼ ਖੰਨਾ ਦੀ ਵੀ ਫੈਨ ਹੁੰਦੀ ਸੀ। ਸੰਗੀਤ ਦੀ ਉਹ ਦੀਵਾਨੀ ਰਹੀ ਸੀ। ਸ਼ਾਇਦ ਹੀ ਕੋਈ ਅਜਿਹਾ ਦਿਨ ਗੁਜਰਦਾ ਹੋਵੇ ਜਦੋਂ ਉਹ ਬਿਨਾ ਸੰਗੀਤ ਸੁਣੇ ਬਿਸਤਰੇ 'ਤੇ ਪੈਂਦੀ ਸੀ।

15 ਸਾਲਾਂ ਤੱਕ ਦਿੱਲੀ ਦੀ ਮੁੱਖ ਮੰਤਰੀ ਰਹਿਣ ਤੋਂ ਬਾਅਦ ਸ਼ੀਲਾ ਦੀਕਸ਼ਿਤ ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਈ ਸੀ।

'ਕੇਜਰੀਵਾਲ ਨੂੰ ਹਲਕੇ 'ਚ ਲਿਆ'

ਜਦੋਂ ਸ਼ੀਲਾ ਨੂੰ ਪੁੱਛਿਆ ਗਿਆ ਇਸ ਦੇ ਪਿੱਛੇ ਕੀ ਕਾਰਨ ਸੀ, ਸ਼ੀਲਾ ਦਾ ਜਵਾਬ ਸੀ, "ਕੇਜਰੀਵਾਲ ਨੇ ਬਹੁਤ ਸਾਰੀਆਂ ਚੀਜ਼ਾਂ ਕਹਿ ਦਿੱਤੀਆਂ ਕਿ 'ਫ੍ਰੀ' ਪਾਣੀ ਦੇਵਾਂਗਾ, 'ਫ੍ਰੀ' ਬਿਜਲੀ ਦੇਵਾਂਗੇ, ਇਸ ਦਾ ਬਹੁਤ ਅਸਰ ਹੋਇਆ। ਲੋਕ ਉਨ੍ਹਾਂ ਦੀਆਂ ਗੱਲਾਂ 'ਚ ਆ ਗਏ। ਦੂਜਾ ਜਿੰਨੀ ਗੰਭੀਰਤਾ ਨਾਲ ਸਾਨੂੰ ਉਨ੍ਹਾਂ ਨੂੰ ਲੈਣਾ ਚਾਹੀਦਾ ਸੀ, ਓਨੀ ਗੰਭੀਰਤਾ ਨਾਲ ਅਸੀਂ ਨਹੀਂ ਲਿਆ।"

ਰਾਹੁਲ ਗਾਂਧੀ ਅਤੇ ਸ਼ੀਲਾ ਦੀਕਸ਼ਿਤ

ਤਸਵੀਰ ਸਰੋਤ, Citizen Delhi: My Times, My Life

ਸ਼ੀਲਾ ਮੰਨਦੀ ਸੀ ਕਿ ਦਿੱਲੀ ਦੇ ਲੋਕ ਵੀ ਸੋਚਣ ਲੱਗੇ ਸਨ ਕਿ ਇਨ੍ਹਾਂ ਨੂੰ ਤਿੰਨ ਵਾਰ ਤਾਂ ਜਿਤਾ ਦਿੱਤਾ, ਹੁਣ ਉਨ੍ਹਾਂ ਨੂੰ ਬਦਲਿਆ ਜਾਵੇ।

ਨਿਰਭਇਆ ਬਲਾਤਕਾਰ ਕਾਂਡ ਦਾ ਵੀ ਸਾਡੇ 'ਤੇ ਬੁਰਾ ਅਸਰ ਪਿਆ।

ਉਨ੍ਹਾਂ ਨੇ ਕਿਹਾ ਸੀ, "ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਕਾਨੂੰਨ ਅਤੇ ਵਿਵਸਥਾ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ, ਬਲਿਕ ਕੇਂਦਰ ਸਰਕਾਰ ਦੀ ਸੀ। ਉਦੋਂ ਤੱਕ ਕੇਂਦਰ ਸਰਕਾਰ ਵੀ 2ਜੀ, 4ਜੀ ਵਰਗੇ ਘੁਟਾਲਿਆਂ ਦੀ ਸ਼ਿਕਾਰ ਹੋ ਗਈ ਸੀ, ਜਿਸ ਦਾ ਖ਼ਾਮਿਆਜ਼ਾ ਸਾਨੂੰ ਵੀ ਭੁਗਤਣਾ ਪਿਆ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਜ਼ਰੂਰ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

Skip YouTube post, 4
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)