ਚੋਣ ਕਮਿਸ਼ਨ ਵੱਲੋਂ ਨਰਿੰਦਰ ਮੋਦੀ ਤੇ ਬਣੀ ਫ਼ਿਲਮ ਤੇ ਨਮੋ ਟੀਵੀ ਉੱਤੇ ਰੋਕ ਲੱਗੀ

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭ ਚੋਣਾਂ ਦੇ ਪਹਿਲੇ ਗੇੜ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਉੱਤੇ ਬਣੀ ਇੱਕ ਫਿਲਮ ਅਤੇ ਨਮੋ ਟੀਵੀ ਉੱਪਰ ਰੋਕ ਲਗਾ ਦਿੱਤੀ ਹੈ।

ਫਿਲਮ ਦੀ ਰਿਲੀਜ਼ ਦੀ ਤਰੀਕ ਵੀ 11 ਅਪ੍ਰੈਲ ਸੀ, ਜਿਸ ਦਿਨ ਸੱਤ ਗੇੜਾਂ 'ਚ ਹੋ ਰਹੀਆਂ ਚੋਣਾਂ 'ਚ ਪਹਿਲੇ ਗੇੜ ਦੀ ਵੋਟਿੰਗ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕਮਿਸ਼ਨ ਨੇ ਦਲੀਲ ਦਿੱਤੀ ਕਿ ਚੋਣਾਂ ਦੌਰਾਨ ਕੋਈ ਵੀ ਅਜਿਹੀ ਫਿਲਮ ਨਹੀਂ ਦਿਖਾਈ ਜਾ ਸਕਦੀ ਜੋ ਕਿਸੇ ਇੱਕ ਪਾਰਟੀ ਜਾਂ ਵਿਅਕਤੀ ਦਾ ਫਾਇਦਾ ਕਰਦੀ ਹੋਵੇ।

ਚੋਣ ਕਮਿਸ਼ਨ ਵੱਲੋਂ ਲਗਾਈ ਗਈ ਇਹ ਰੋਕ 'ਨਮੋ ਟੀਵੀ' ਉੱਤੇ ਵੀ ਲਾਗੂ ਹੁੰਦੀ ਹੈ।

ਇਹ ਵੀ ਜ਼ਰੂਰ ਪੜ੍ਹੋ

ਇਸ ਤੋਂ ਪਹਿਲਾਂ, ਮੰਗਲਵਾਰ, 9 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਫਿਲਮ ਉੱਤੇ ਪਾਬੰਦੀ ਲਾਉਣ ਦੀ ਮੰਗ ਕਰਨ ਵਾਲੀ , ਇੱਕ ਕਾਂਗਰਸ ਕਾਰਕੁਨ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਸੀ ਕਿ ਇਸ ਪਾਬੰਦੀ ਦੀ ਮੰਗ ਲਈ ਸਹੀ ਅਦਾਰਾ ਤਾਂ ਚੋਣ ਕਮਿਸ਼ਨ ਹੀ ਹੋਵੇਗਾ।

ਪਟੀਸ਼ਨ ਵਿੱਚ ਮੰਗ ਸੀ ਕਿ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਇਹ ਫਿਲਮ ਰਿਲੀਜ਼ ਹੋ ਸਕੇ।

ਫਿਲਮ ਵਿੱਚ ਵਿਵੇਕ ਓਬਰਾਏ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ।

ਇਹ ਵੀਡੀਓ ਵੀ ਜ਼ਰੂਰ ਦੇਖੋ

ਬੀਬੀਸੀ ਨੂੰ ਆਪਣੇ ਫੋਨ 'ਚ ਇੰਝ ਲਿਆਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)