ਮੋਹਾਲੀ : ਮਹਿਲਾ ਡਰੱਗ ਇੰਸਪੈਕਟਰ ਨੂੰ ਕੈਮਿਸਟ ਨੇ ਮਾਰੀ ਗੋਲੀ , ਖੁਦ ਵੀ ਕੀਤੀ ਖੁਦਕਸ਼ੀ

ਮੋਹਾਲੀ ਦੇ ਖ਼ਰੜ ਇਲਾਕੇ ਵਿਚ ਮਹਿਲਾ ਡਰੱਗ ਇੰਸਪੈਕਟਰ ਨੂੰ ਗੋਲੀ ਮਾਰ ਨੇ ਹਲਾਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲਿਸ ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਡਰੱਗ ਐਂਡ ਫੂਡ ਕੰਟਰੋਲ ਲੈਬੋਰਟਰੀ ਵਿਚ ਜ਼ਬਰੀ ਦਾਖ਼ਲ ਹੋ ਕੇ ਮੁਲਜ਼ਮ ਨੇ ਮਹਿਲਾ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਉੱਤੇ ਹਾਜ਼ਰ ਲੋਕਾਂ ਨੇ ਉਸ ਨੂੰ ਦਬੋਚ ਲਿਆ । ਇਸੇ ਦੌਰਾਨ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਗਈ।

ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਦਾ ਲਾਇਸੰਸ ਲੇਡੀ ਡਰੱਗ ਇੰਸਪੈਕਟਰ ਨੇ ਰੱਦ ਕਰ ਦਿੱਤਾ ਸੀ।

ਮੁਲਜ਼ਮ ਦੀ ਕੈਮਿਸਟ ਸੀ ਦੁਕਾਨ

ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ 56 ਸਾਲਾ ਮੁਲਜ਼ਮ ਬਲਵਿੰਦਰ ਸਿੰਘ ਦੀ ਮੋਰਿੰਡਾ ਇਲਾਕੇ ਵਿਚ ਕੈਮਿਸਟ ਦੀ ਦੁਕਾਨ ਸੀ । ਇਸ ਦਾ ਲਾਇਸੰਸ ਮ੍ਰਿਤਕਾ ਨੇਹਾ ਸ਼ੌਰੀ ਨੇ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਸੀ ਅਤੇ ਉਹ ਮਾਨਸਿਕ ਤੌਰ ਉੱਤੇ ਪ੍ਰੇਸ਼ਾਨ ਚੱਲ ਰਿਹਾ ਸੀ।

ਇਹ ਵੀ ਪੜ੍ਹੋ-

ਹਮਲੇ ਦਾ ਮਕਸਦ

ਪੁਲਿਸ ਨੂੰ ਸ਼ੱਕ ਹੈ ਕਿ ਇਹੀ ਕਤਲ ਦਾ ਕਾਰਨ ਹੋ ਸਕਦਾ ਹੈ। ਪੁਲਿਸ ਨੇ ਆਫ਼ਿਸ ਸਟਾਫ਼ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮਾਮਲ ਦਰਜ ਕਰ ਲਿਆ ਹੈ।

ਮੋਹਾਲੀ ਦੇ ਖਰੜ ਇਲਾਕੇ ਵਿਚ ਸਰਕਾਰੀ ਲੈਬ ਵਿਚ ਤਾਇਨਾਤ ਨੇਹਾ ਸ਼ੌਰੀ ਡਰੱਗ ਇੰਸਪੈਕਟਰ ਸੀ ਦੁਪਹਿਰ ਬਾਅਦ ਮੁਲਜ਼ਮ ਲੈਬ ਵਿਚ ਆਇਆ ਅਤੇ ਉਸ ਨੇ 40 ਸਾਲਾ ਨੇਹਾ ਸ਼ੌਰੀ ਨੂੰ ਗੋਲੀ ਮਾਰ ਦਿੱਤੀ।

ਘਟਨਾ ਮੌਕੇ ਹਾਜ਼ਰ ਲੋਕ ਗੋਲੀ ਦਾ ਅਵਾਜ਼ ਸੁਣਕੇ ਚੌਕਸ ਹੋ ਗਏ ਅਤੇ ਜਦੋਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਉਸ ਨੂੰ ਫੜ੍ਹ ਲਿਆ। ਇਸੇ ਦੌਰਾਨ ਉਸ ਨੇ ਖੁਦ ਨੂੰ ਗੋਲੀ ਮਾਰ ਲਈ ।

ਹਸਪਤਾਲ ਵਿਚ ਦੋਵਾਂ ਦੀ ਮੌਤ

ਲੋਕਾਂ ਨੇ ਨੇਹਾ ਅਤੇ ਬਲਵਿੰਦਰ ਸਿੰਘ ਦੋਵਾਂ ਨੂੰ ਹਸਪਤਾਲ ਪਹੁੰਚਾਇਆ। ਨੇਹਾ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ ਅਤੇ ਬਲਵਿੰਦਰ ਸਿੰਘ ਨੂੰ ਇੱਕ ਹੋਰ ਸਥਾਨਕ ਹਸਪਤਾਲ ਵਿਚ ਉੱਥੋ ਦੋਵਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)