You’re viewing a text-only version of this website that uses less data. View the main version of the website including all images and videos.
ਪੁਲਵਾਮਾ ਹਮਲਾ ਅਤੇ ਕਾਂਗਰਸ ਦੀ ਅੱਤਵਾਦੀਆਂ ਨੂੰ ਮੁਆਵਜ਼ਾ ਦੇਣ ਦੀ ਖ਼ਬਰ ਦਾ ਸੱਚ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਇੱਕ ਅਖ਼ਬਾਰ ਦੀ ਕਲੀਪਿੰਗ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ, "ਕਾਂਗਰਸ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ।"
ਅਖ਼ਬਾਰ ਦੀ ਇਹ ਕਲੀਪਿੰਗ ਸੱਜੇ-ਪੱਖੀ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਸਾਂਝਾ ਕੀਤੀ ਜਾ ਰਹੀ ਹੈ।
ਭਾਰਤੀ ਸ਼ਾਸਿਤ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਤਵਾਦੀ ਹਮਲੇ ਤੋਂ ਬਾਅਦ ਇਹ ਪੋਸਟ ਵਾਇਰਲ ਹੋ ਗਈ। ਇਹ ਪੋਸਟ ਹਜ਼ਾਰਾਂ ਵਾਰੀ ਸ਼ੇਅਰ ਕੀਤੀ ਅਤੇ ਦੇਖੀ ਜਾ ਚੁੱਕੀ ਹੈ।
ਫੇਸਬੁੱਕ ਗਰੁੱਪ ਜਿਵੇਂ ਕਿ 'ਨਮੋ ਫੈਨ' ਅਤੇ 'ਭਾਜਪਾ ਮਿਸ਼ਨ 2019' ਨੇ ਇਹ ਤਸਵੀਰ ਕਈ ਵਾਰੀ ਸ਼ੇਅਰ ਕੀਤੀ ਹੈ।
ਵੀਰਵਾਰ ਨੂੰ ਆਤਮਘਾਤੀ ਹਮਲਾਵਰ ਨੇ ਸੀਆਰਪੀਐਫ ਦੇ ਕਾਫਲੇ 'ਤੇ ਹਮਲਾ ਕੀਤਾ ਜਿਸ ਦੌਰਾਨ 40 ਜਵਾਨਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ:
ਅਖ਼ਬਾਰ ਦੀ ਕਲੀਪਿੰਗ ਕਦੋਂ ਦੀ?
ਸਾਡੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਹਮਲੇ ਅਤੇ ਖ਼ਬਰ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ।
ਇਹ ਰਿਪੋਰਟ ਦਸੰਬਰ 2018 ਦੀ ਹੈ ਜਦੋਂ ਕਾਂਗਰਸ ਪਾਰਟੀ ਦੇ ਆਗੂ ਹਾਜੀ ਸਾਘੀਰ ਸਈਦ ਖਾਨ ਨੇ ਐਲਾਨ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਅੱਤਵਾਦ ਦੇ ਨਾਂਅ 'ਤੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਨਕਦ ਮੁਆਵਜ਼ਾ ਦਿੱਤਾ ਜਾਵੇਗਾ।
ਸਾਘੀਰ ਸਈਦ ਨੇ ਕਿਹਾ ਸੀ, "ਅਸੀਂ ਅੱਤਵਾਦ ਦੇ ਨਾਂਅ 'ਤੇ ਮਾਰੇ ਗਏ ਬੇਕਸੂਰ ਲੋਕਾਂ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦੇਵਾਂਗੇ। ਅਸੀਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਵੀ ਦੇਵਾਂਗੇ। ਇਸ ਤੋਂ ਇਲਾਵਾ, ਬੇਕਸੂਰ ਸ਼ੱਕੀ ਅੱਤਵਾਦੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਵੇਗਾ ਅਤੇ ਰਾਜ ਵਿਚ ਸ਼ਾਂਤੀ ਬਹਾਲ ਹੋਵੇਗੀ।"
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਅਣਅਧਿਕਾਰਤ ਬਿਆਨ ਜਾਰੀ ਕਰਨ ਲਈ ਪਾਰਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ।
ਕਸ਼ਮੀਰ ਵਿਚ ਕਾਂਗਰਸ ਦੇ ਬੁਲਾਰੇ ਰਵਿੰਦਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਕਾਂਗਰਸ ਨੇ ਬਿਆਨ ਦਾ ਖੰਡਨ ਕੀਤਾ ਸੀ ਅਤੇ ਉਹ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਦੇ ਜੋ ਦੇਸ ਦੀ ਅਖੰਡਤਾ ਦੇ ਵਿਰੁੱਧ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਅੱਤਵਾਦ ਦੇ ਵਿਰੋਧ ਵਿੱਚ ਕੌਮ ਦੇ ਨਾਲ ਖੜ੍ਹੇ ਹਾਂ।"
ਜੰਮੂ ਅਤੇ ਕਸ਼ਮੀਰ ਦੇ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਕਰਮ ਮਲਹੋਤਰਾ ਨੇ ਵਿਵਾਦਤ ਬਿਆਨ ਕਾਰਨ ਸਾਘੀਰ ਸਈਦ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਨੂੰ ਸਾਘੀਰ ਸਈਦ ਪਾਰਟੀ ਦੀਆਂ ਨੀਤੀਆਂ 'ਤੇ ਬੋਲਣ ਲਈ ਅਧਿਕਾਰ ਨਹੀਂ ਦਿੱਤਾ ਗਿਆ ਸੀ ਅਤੇ 'ਮੂਰਖਤਾ ਵਾਲੇ ਬਿਆਨ' ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਿਹਾ, "ਪਾਰਟੀ ਕਿਸੇ ਵੀ ਰੂਪ 'ਚ ਅੱਤਵਾਦ ਦੀ ਹਮਾਇਤ ਨਹੀਂ ਕਰਦੀ।"