ਗੁਜਰਾਤ 'ਚ ਸਕੂਲ 'ਚ ਬੱਚੇ ਹਾਜ਼ਰੀ ਵੇਲੇ ਕਹਿਣਗੇ 'ਜੈ ਹਿੰਦ, ਜੈ ਭਾਰਤ' - 5 ਅਹਿਮ ਖ਼ਬਰਾਂ

ਗੁਜਰਾਤ ਸਕੂਲਾਂ 'ਚ ਬੱਚਿਆ ਵਿੱਚ ਦੇਸ ਭਗਤੀ ਦੀ ਭਾਵਨਾ ਵਧਾਉਣ ਲਈ 1 ਜਨਵਰੀ ਤੋਂ ਵਿਦਿਆਰਥੀ ਹਾਜ਼ਰੀ ਵੇਲੇ 'ਯੇਸ ਸਰ ਜਾਂ ਪ੍ਰੈਜ਼ੰਟ ਸਰ' ਦੀ ਥਾਂ 'ਜੈ ਹਿੰਦ, ਜੈ ਭਾਰਤ' ਕਹਿਣਗੇ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਸੋਮਵਾਰ ਨੂੰ ਡਾਇਰੈਕਟੋਰੇਟ ਆਫ ਪ੍ਰਾਇਮਰੀ ਸਿੱਖਿਆ, ਗੁਜਰਾਤ ਸੈਕੰਡਰੀ ਸਿੱਖਿਆ ਅਤੇ ਉੱਚ ਸਿੱਖਿਆ ਬੋਰਡ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਇਸ ਵਿੱਚ ਕਿਹਾ ਹੈ ਕਿ ਬਚਪਨ ਤੋਂ ਵਿਦਿਆਰਥੀਆਂ ਵਿੱਚ ਦੇਸ ਭਗਤੀ ਦੀ ਭਾਵਨਾ ਵਧਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਹਾਜ਼ਰੀ ਵੇਲੇ 'ਜੈ ਹਿੰਦ, ਜੈ ਭਾਰਤ' ਕਿਹਾ ਜਾਵੇਗਾ।

'2020 ਤੋਂ ਕਿਸੇ ਨਵੇਂ ਕਾਲਜ ਨੂੰ ਮਾਨਤਾ ਦਿੱਤੀ ਜਾਵੇ'

ਆਈਆਈਟੀ ਹੈਦਰਾਬਾਦ ਦੇ ਚੇਅਰਮੈਨ ਬੀਵੀਆਰ ਮੋਹਨ ਰੈਡੀ ਦੀ ਪ੍ਰਧਾਨਗੀ ਵਾਲੀ ਸਰਕਾਰੀ ਕਮੇਟੀ ਨੇ ਸੁਝਾਇਆ ਕਿ 2020 ਤੋਂ ਨਵੇਂ ਕਾਲਜ ਦੀ ਸਥਾਪਨਾ ਰੋਕ ਦਿੱਤੀ ਜਾਵੇ ਅਤੇ ਸਿਰਜਨ ਦੀ ਪ੍ਰਕਿਰਿਆ ਦੀ ਹਰੇਕ ਦੋ ਸਾਲ ਬਾਅਦ ਸਮੀਖਿਆ ਕੀਤੀ ਜਾਵੇ।

ਇਹ ਵੀ ਪੜ੍ਹੋ-

ਹਰ ਸਾਲ ਅੱਧੇ ਤੋਂ ਵੱਧ ਇੰਜੀਨੀਅਰਿੰਗ ਦੀਆਂ ਸੀਟਾਂ ਖਾਲੀ ਰਹਿਣ ਕਾਰਨ ਮੋਹਨ ਰੈਡੀ ਨੇ ਇਹ ਸੁਝਾਅ ਆਲ ਇੰਡੀਆ ਕੌਂਸਲ ਆਫ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਨੂੰ ਦਿੱਤੀ।

ਏਆਈਸੀਟੀਈ ਦੇ ਚੇਅਰਮੈਨ ਅਨਿਲ ਸਹਿਸ਼ਤਰਬੁੱਧੇ ਨੇ ਦਿ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਰੂਸ ਧਮਾਕੇ 'ਚ 4 ਮੌਤਾਂ, 40 ਲਾਪਤਾ

ਰੂਸ ਦੇ ਸ਼ਹਿਰ ਮਗਨੀਤੋਗੋਸਰਕ 'ਚ ਇੱਕ ਇਮਾਰਤ 'ਚ ਭਿਆਨਕ ਹਾਦਸਾ ਹੋਇਆ, ਜਿਸ 'ਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 40 ਦੇ ਕਰੀਬ ਲਾਪਤਾ ਹਨ।

ਉਰਲ ਇਲਾਕੇ ਵਿੱਚ ਆਉਣ ਵਾਲੇ ਇਸ ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦਾ ਕਾਰਨ ਗੈਸ ਦਾ ਲੀਕ ਹੋਣਾ ਹੈ।

ਧਮਾਕੇ ਕਾਰਨ ਇਮਾਰਤ ਦੇ 48 ਫਲੈਟ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿੱਚ 120 ਲੋਕ ਰਹਿੰਦੇ ਸਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਕੈਨੇਡਾ ਵਿੱਚ ਖਾਲਿਸਤਾਨੀਆਂ ਦਾ 'ਪਾਕਿਸਤਾਨ ਲਿੰਕ'

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਫੌਜ ਮੁਖੀ ਜਨਰਲ ਬਾਜਵਾ ਦਾ ਧੰਨਵਾਦ ਕਰਨ ਲਈ ਕੈਨੇਡਾ 'ਚ 21 ਦਸੰਬਰ ਨੂੰ ਇੱਕ ਵਿਸ਼ੇਸ਼ ਸਮਾਗਨਮ ਕਰਵਾਇਆ ਗਿਆ।

ਇਸ ਵਿੱਚ ਖ਼ਾਲਿਸਤਾਨੀ ਸਮਰਥਕ ਸੁਖਮਿੰਦਰ ਸਿੰਘ ਹੰਸਰਾ ਮੁੱਖ ਮਹਿਮਾਨ ਸਨ ਤੇ ਪਾਕਿਸਤਾਨ ਦੇ ਕੌਸੂਲ ਜਨਰਲ ਅਹਿਮਦ ਸਦੀਕੀ ਵੀ ਹਾਜ਼ਰ ਸਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਜੇਕਰ ਮੈਨੂੰ ਕਿਤੇ ਪਾਕਿਸਤਾਨ ਦੀ ਸਰਕਾਰ ਨਾਲ ਬੈਠ ਕੇ ਖ਼ਾਲਿਸਤਾਨ ਦੇ ਮੁੱਦੇ 'ਤੇ ਗੱਲਬਾਤ ਕਰਨਾ ਦਾ ਮੌਕਾ ਮਿਲੇ ਤਾਂ ਇਸ ਦਾ ਐਲਾਨ ਪਹਿਲਾਂ ਹੀ ਕਰ ਦਿਆਂਗਾ।"

ਇਸ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਪਾਕਿਸਤਾਨ ਦੀ ਸਰਕਾਰ ਕੋਲੋਂ ਰੈਫਰੈਂਡਮ 2020 ਲਈ ਸਮਰਥਨ ਦੀ ਅਪੀਲ ਕੀਤੀ ਹੈ।

ਨਵਾਂ ਜੀਐਸਟੀ ਰੇਟ- 23 ਚੀਜ਼ਾਂ ਹੋ ਸਕਦੀਆਂ ਅੱਜ ਤੋਂ ਸਸਤੀਆਂ

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਜਿਨ੍ਹਾਂ ਵਸਤਾਂ 'ਤੇ 18 ਤੋਂ 28 ਫੀਸਦ ਜੀਐਸਟੀ ਟੈਕਸ ਲੱਗ ਰਿਹਾ ਹੈ ਉਨ੍ਹਾਂ ਵਿਚੋਂ 23 ਚੀਜ਼ਾਂ 'ਤੇ ਜੀਐਸਟੀ ਨੂੰ ਘਟਾਇਆ ਜਾ ਰਿਹਾ ਹੈ।

ਇਸ ਵਿੱਚ ਸਰਕਾਰ ਨੇ ਫਿਲਮ ਟਿਕਟ, ਟੈਲੀਵਿਜ਼ਨ ਆਦਿ ਸ਼ਾਮਿਲ ਹਨ।

ਆਮ ਉਪਭੋਗਤਾਵਾਂ ਨੂੰ ਅਜਿਹੀਆਂ ਵਸਤਾਂ 'ਤੇ ਘੱਟ ਕੀਮਤਾਂ ਅਦਾਂ ਕਰਨਗੀਆਂ ਪੈਣਗੀਆਂ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)