ਇਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ ਵਾਈ-ਫਾਈ ਦਾ ਸਿਗਨਲ

ਤਸਵੀਰ ਸਰੋਤ, Getty Images
ਉਂਝ ਤਾਂ ਇਹ ਤਰਕੀਬ ਨਵੀਂ ਨਹੀਂ ਹੈ ਪਰ ਜੇ ਵਿਗਿਆਨ ਵੀ ਇਸ ਦੀ ਪੁਸ਼ਟੀ ਕਰਦਾ ਹੈ ਤਾਂ ਵਧੀਆ ਹੋਵੇਗਾ।
ਅਲੁਮੀਨੀਅਮ ਫੌਇਲ ਵਾਲਾ ਫਾਰਮੂਲਾ ਵਾਈ ਫਾਈ ਦੇ ਸਿਗਨਲ ਵਿੱਚ ਰੋਜ਼ਾਨਾ ਆਉਣ ਵਾਲੀ ਪ੍ਰੇਸ਼ਾਨੀ ਤੋਂ ਛੁਟਕਾਰਾ ਦੁਆ ਸਕਦਾ ਹੈ।
ਯੂਨੀਵਰਸਿਟੀ ਆਫ ਡਾਰਟਮਾਉਥ ਦੇ ਖੋਜਕਰਤਾਵਾਂ ਮੁਤਾਬਕ ਰਾਊਟਰ ਦੇ ਐਂਟੀਨਾ ਦੇ ਚਾਰੇ ਪਾਸੇ ਅਲੁਮੀਨੀਅਮ ਫੌਏਲ ਲਗਾਉਣ ਨਾਲ ਵਾਈ ਫਾਈ ਸਿਗਨਲ ਬਿਹਤਰ ਹੋ ਸਕਦੇ ਹਨ। ਨੈੱਟਵਰਕ ਵਿੱਚ ਰੁਕਾਵਟ ਘੱਟ ਆਉਂਦੀ ਹੈ ਤੇ ਕੁਨੈਕਸ਼ਨ ਦੀ ਸੁਰੱਖਿਆ ਵੀ ਵਧਦੀ ਹੈ।
ਘਰਾਂ ਵਿੱਚ ਰਾਊਟਰ ਦਾ ਐਂਟੀਨਾ ਹਰ ਦਿਸ਼ਾ ਲਈ ਹੁੰਦਾ ਹੈ ਯਾਨੀ ਕਿ ਸਿਗਨਲ ਬਿਖਰਿਆ ਹੁੰਦਾ ਹੈ। ਅਲੁਮੀਨੀਅਮ ਫੌਇਲ ਲਗਾਉਣ ਨਾਲ ਸਿਗਨਲ ਇੱਕ ਦਿਸ਼ਾ ਵਿੱਚ ਕੰਮ ਕਰਨ ਲੱਗਦੇ ਹਨ।
ਇਹ ਵੀ ਪੜ੍ਹੋ:
ਕਿਵੇਂ ਲਾਇਆ ਜਾਏ ਫੌਇਲ?
ਰਾਊਟਰ 'ਤੇ ਅਲੁਮੀਨੀਅਮ ਫੌਇਲ ਇਸ ਤਰ੍ਹਾਂ ਲਗਾਓ ਕਿ ਉਹ ਕਮਰੇ ਵੱਲ ਨੂੰ ਹੋਵੇ।
ਹਾਲਾਂਕਿ ਦੂਜੇ ਕਮਰਿਆਂ ਵਿੱਚ ਇਸਦਾ ਸਿਗਨਲ ਨਹੀਂ ਆਵੇਗਾ ਪਰ ਉੱਥੇ ਜ਼ਰੂਰ ਆਵੇਗਾ ਜਿੱਥੇ ਤੁਸੀਂ ਚਾਹੁੰਦੇ ਹੋ।
ਕੁਝ ਥਾਵਾਂ 'ਤੇ ਸਿਗਨਲ ਰੋਕਣ ਦੇ ਆਪਣੇ ਫਾਇਦੇ ਵੀ ਹਨ, ਜਿਵੇਂ ਕਿ ਇਸਨੂੰ ਸ਼ੀਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕਦਾ ਹੈ ਤਾਂ ਜੋ ਸਿਗਨਲ ਰਿਫਲੈਕਟ ਨਾ ਹੋਣ ਤੇ ਤੁਹਾਡਾ ਕਨੈਕਸ਼ਨ ਠੀਕ ਕੰਮ ਕਰੇ।

ਬਿਹਤਰ ਸੁਰੱਖਿਆ
ਸਿਗਨਲ ਨੂੰ ਦਿਸ਼ਾ ਦੇਣ ਨਾਲ ਰੁਕਾਵਟ ਤਾਂ ਘੱਟਦੀ ਹੀ ਹੈ ਅਤੇ ਇਸ ਨਾਲ ਤੁਹਾਡੇ ਵਾਈ ਫਾਈ ਦੀ ਸੁਰੱਖਿਆ ਵੀ ਬਿਹਤਰ ਹੁੰਦੀ ਹੈ।
ਅਲੁਮੀਨੀਅਮ ਕਵਰੇਜ ਨਾਲ ਸਿਗਨਲ ਉਨ੍ਹਾਂ ਲੋਕਾਂ ਤਕ ਨਹੀਂ ਪਹੁੰਚੇਗਾ ਜੋ ਵਾਈ ਫਾਈ ਚੋਰੀ ਕਰਦੇ ਹਨ, ਜਾਂ ਕਿਸੇ ਸਾਈਬਰ ਹਮਲੇ ਵਿੱਚ ਤੁਹਾਡਾ ਕੁਨੈਕਸ਼ਨ ਇਸਤੇਮਾਲ ਕਰ ਸਕਦੇ ਹਨ।
ਡਾਰਟਮਾਉਥ ਦੇ ਰਿਸਰਚਰ ਇਸ ਘਰੇਲੂ ਤਰਕੀਬ ਨੂੰ ਅਗਲੇ ਪੱਧਰ ਤੱਕ ਲੈ ਗਏ ਹਨ ਤੇ ਇੱਕ ਸਿਸਟਮ ਬਣਾਇਆ ਹੈ।
ਇਹ ਵੀ ਪੜ੍ਹੋ:
3-ਡੀ ਮਾਡਲ ਪ੍ਰਿੰਟ ਤੁਹਾਡੇ ਸਿਗਨਲ ਨੂੰ ਉੱਥੇ ਭੇਜਦਾ ਹੈ ਜਿੱਥੇ ਤੁਸੀਂ ਚਾਹੁੰਦੇ ਹੋ। 3-ਡੀ ਪਲਾਸਟਿਕ ਪ੍ਰਿੰਟ ਨੂੰ ਅਲੁਮੀਨੀਅਮ ਫੌਇਲ ਲਗਾ ਕੇ ਤਿਆਰ ਕੀਤਾ ਜਾਂਦਾ ਹੈ।
ਇਸਲਈ ਸਬਰ ਤੇ ਰਚਨਾਤਮਕਤਾ ਨਾਲ ਬਿਨਾਂ ਵੱਧ ਖਰਚਾ ਕੀਤੇ ਅਸੀਂ ਆਪ ਆਪਣੇ ਅਲੁਮੀਨੀਅਮ ਪੈਨਲ ਬਣਾ ਸਕਦੇ ਹਨ, ਤੇ ਸਿਗਨਲ ਦੀ ਸਮੱਸਿਆ ਨੂੰ ਖਤਮ ਕਰ ਸਕਦੇ ਹਨ।












