ਕੀ ਹੋਇਆ ਮੋਦੀ ਦੇ 'ਸਵੱਛਤਾ ਅਭਿਆਨ' ਦਾ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲੋਟ ਵਿੱਚ ਭਾਜਪਾ-ਅਕਾਲੀ ਦਲ ਵੱਲੋਂ ਆਯੋਜਿਤ ਕੀਤੀ ਗਈ ਧੰਨਵਾਦ ਰੈਲੀ ਨੂੰ ਸੰਬੋਧਨ ਕੀਤਾ।

ਇਸ ਰੈਲੀ ਵਿੱਚ ਭਾਸ਼ਣ ਵੀ ਹੋਇਆ, ਧੰਨਵਾਦ ਵੀ ਕੀਤਾ ਗਿਆ ਪਰ ਨਰਿੰਦਰ ਮੋਦੀ ਜਿਸ ਸਵੱਛਤਾ ਅਭਿਆਨ ਜ਼ਰੀਏ ਸਫਾਈ ਦਾ ਪ੍ਰਚਾਰ ਕਰਦੇ ਹਨ ਉਸ ਅਭਿਆਨ ਦਾ ਮਜ਼ਾਕ ਬਣਾਇਆ ਗਿਆ।

ਗਰਮੀ ਵੱਧ ਸੀ ਇਸ ਲਈ ਪਾਣੀ ਦੀ ਕਾਫੀ ਲੋੜ ਸੀ। ਰੈਲੀ ਨੂੰ ਕਰਵਾਉਣ ਵਾਲਿਆਂ ਤੇ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੇ ਪਾਣੀ ਤਾਂ ਪੀ ਲਿਆ ਪਰ ਥੈਲੀਆਂ ਉੱਥੇ ਹੀ ਸੁੱਟ ਗਏ।

ਰੈਲੀ ਖ਼ਤਮ ਹੋਣ ਤੋਂ ਬਾਅਦ ਆਗੂਆਂ ਨਾਲ ਸੱਜੀ ਸਟੇਜ ਤਾਂ ਟਸਾਫ' ਹੋ ਗਈ ਪਰ ਰੈਲੀ ਦੌਰਾਨ ਹੋਈ ਗੰਦਗੀ ਲਈ ਕੋਈ ਭਾਜਪਾ-ਅਕਾਲੀ ਦਲ ਦਾ ਕਾਰਕੁਨ ਝਾੜੂ ਲੈ ਕੇ ਨਹੀਂ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)