ਕੰਮ-ਧੰਦਾ: ਇੰਝ ਭਰੋ ਘਰ ਬੈਠੇ ਇਨਕਮ ਟੈਕਸ ਰਿਟਰਨ

ਇਨਕਮ ਟੈਕਸ ਰਿਟਰਨ ਭਰਨ ਨੂੰ ITR ਫਾਈਲ ਕਰਨਾ ਕਿਹਾ ਜਾਂਦਾ ਹੈ। ਵਿੱਤੀ ਵਰ੍ਹੇ 2017-18 ਦੀ ਰਿਟਰਨ ਦਾ ਸਮਾਂ ਇਸ ਮਹੀਨੇ ਖਤਮ ਹੋ ਰਿਹਾ ਹੈ। ਸਾਡੇ ਵਿੱਚੋਂ ਕਈ ਲੋਕ ਹਨ, ਜੋ ਇਹ ਸੁਣਦਿਆਂ ਹੀ ਡਰ ਜਾਂਦੇ ਹਨ ਕਿ ਇਸ ਨੂੰ ਭਰਨਾ ਕਿਵੇਂ ਹੈ। ਇਸ ਲਈ ਕਈ ਵਾਰੀ ਕਿਸੇ ਏਜੰਸੀ ਜਾਂ ਚਾਰਟਰਡ ਅਕਾਊਂਟੈਂਟ (ਸੀਏ) ਤੋਂ ਆਪਣੀ ਰਿਟਰਨ ਭਰਵਾਉਂਦੇ ਹਨ।

ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ 'ITR ਫਾਰਮ-1 ਜੋ 'ਸਹਿਜ' ਫਾਰਮ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ, ਨੂੰ ਆਨਲਾਈਨ ਭਰਨ ਦੀ ਪੂਰੀ ਪ੍ਰਕਿਰਿਆ ਕੀ ਹੈ। ਇਹ ਫਾਰਮ ਘਰ ਬੈਠੇ ਕਿਵੇਂ ਭਰਿਆ ਜਾਂਦਾ ਹੈ। ਇਸ ਦੇ ਨਾਲ ਨਾਲ ਜਾਣੋ ਕਿ ਇਨਕਮ ਟੈਕਸ ਰਿਟਰਨ ਕੀ ਹੁੰਦੀ ਹੈ ਅਤੇ ਇਸ ਦੇ ਕੀ-ਕੀ ਫਾਇਦੇ ਹਨ।

ਇਹ ਵੀ ਪੜ੍ਹੋ :

ਇਨਕਮ ਟੈਕਸ ਰਿਟਰਨ ਹੈ ਕੀ?

ਇਨਕਮ ਟੈਕਸ ਰਿਟਰਨ ਫਾਰਮ ਇੱਕ ਦਸਤਾਵੇਜ ਹੈ, ਜੋ ਤੁਸੀਂ ਆਮਦਨ ਕਰ ਵਿਭਾਗ ਕੋਲ ਜਮ੍ਹਾ ਹੁੰਦਾ ਹੈ। ਇਸ ਵਿੱਚ ਤੁਸੀਂ ਆਪਣੀ ਆਮਦਨ, ਕਾਰੋਬਾਰ ਦੇ ਨਫ਼ੇ-ਨੁਕਸਾਨ, ਕਟੌਤੀਆਂ ਅਤੇ ਟੈਕਸ ਰਿਫੰਡ ਜਾਂ ਟੈਕਸ ਦੇਣਦਾਰੀਆਂ ਦਾ ਵੇਰਵਾ ਦਿੰਦੇ ਹੋ।

ਅਸੀਂ ਬਹੁਗਿਣਤੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਾਂ ,ਜੋ ਆਪਣੀ ਕਮਾਈ ਦੀ ਥੋੜ੍ਹੀ ਜਿਹੀ ਰਕਮ ਇਨਕਮ ਟੈਕਸ ਦੇ ਰੂਪ ਵਿੱਚ ਭਰਦੇ ਹਾਂ। ਕੁਝ ਲੋਕ ਖੁਦ ਹੀ ਆਈਟੀਆਰ ਫਾਈਲ ਕਰਦੇ ਹਨ।

ਆਨਲਾਈਨ ਰਿਟਰਨ ਭਰਨਾ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ। ਤੁਸੀਂ ਫਾਰਮ ਭਰੋ ਉਸ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਆਈਟੀਆਰ ਭਰਨ ਦੇ ਲਾਭ ਕੀ ਹਨ।

  • ਕਲੇਮ ਕਰ ਸਕਦੇ ਹਾਂ, ਟੈਕਸ ਰਿਫੰਡ- ਜੇ ਤੁਸੀਂ ਟੈਕਸ ਰਿਫੰਡ ਕਲੇਮ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ ਟੈਕਸ ਰਿਟਰਨ ਫਾਈਲ ਕਰਨੀ ਹੀ ਪਏਗਾ।
  • ਹੋਮ ਲੋਨ, ਐਜੂਕੇਸ਼ਨ ਲੋਨ, ਆਟੋ ਲੋਨ ਮਨਜ਼ੂਰ ਹੋਣ ਦੀ ਪ੍ਰਕਿਰਿਆ ਬਹੁਤ ਸੌਖੀ ਅਤੇ ਤੇਜ਼ ਹੈ।
  • ਘਰ ਜਾਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਿੱਚ ਵੀ ਮਦਦਗਾਰ
  • ਵੀਜ਼ਾ ਪ੍ਰਕਿਰਿਆ ਸੌਖੀ
  • ਜੇ ਤੁਸੀਂ ਵੀ ਹਾਈ ਲਾਈਫ਼ ਕਵਰ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਟੀਆਰ ਕਾਪੀ ਦੇਣੀ ਪਏਗੀ।
  • ਪੈਨਲਟੀ ਭਰਨ ਤੋਂ ਬਚੋ: ਤੁਸੀਂ ਜੇ ਸਮੇਂ 'ਤੇ ਆਈਟੀਆਰ ਫਾਈਲ ਨਹੀਂ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।
  • ਵਾਧੂ ਵਿਆਜ ਦੇਣ ਤੋਂ ਬਚੋ: ਜੇ ਤੁਹਾਡੇ 'ਤੇ ਥੋੜਾ ਟੈਕਸ ਬਣਦਾ ਹੈ ਅਤੇ ਤੁਸੀਂ ਹਾਲੇ ਤੱਕ ਟੈਕਸ ਰਿਟਰਨ ਨਹੀਂ ਭਰੀ ਹੈ ਤਾਂ ਤੁਹਾਨੂੰ ਆਪਣੇ ਟੈਕਸ ਦੇ ਨਾਲ ਕੁਝ ਫੀਸਦੀ ਵਿਆਜ ਦੇਣਾ ਪੈ ਸਕਦਾ ਹੈ।
  • ਜੇ ਓਰੀਜ਼ਿਨਲ ਰਿਟਰਨ ਫਾਈਲ ਕਰਦੇ ਹੋਏ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਉਸ ਨੂੰ ਰਿਵਾਈਜ਼ਡ ਰਿਟਰਨ ਵਿੱਚ ਠੀਕ ਕੀਤਾ ਜਾ ਸਕਦਾ ਹੈ।
  • ਫਾਰਮ ਦੀ ਚੋਣ: ਆਈਟੀਆਰ ਫਾਰਮ ਭਰਨ ਲਈ ਤੁਹਾਨੂੰ ਗਣਿਤ ਦੀ ਵਧੇਰੇ ਜਾਣਕਾਰੀ ਹੋਣ ਦੀ ਲੋੜ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਕਿ ਤੁਸੀਂ ਆਈਟੀਆਰ ਫਾਈਲ ਕਰਨ ਲਈ ਕਿਹੜੇ ਫਾਰਮ ਚੁਣਨੇ ਹਨ।
  • ਜੇ ਤੁਹਾਡੀ ਤਨਖ਼ਾਹ ਅਤੇ ਇੱਕ ਹਾਊਸ ਪ੍ਰਾਪਰਟੀ ਤੋਂ ਸਾਲਾਨਾ 50 ਲੱਖ ਰੁਪਏ ਤੱਕ ਆਮਦਨ ਹੈ ਤਾਂ ਤੁਹਾਨੂੰ ITR ਫਾਰਮ-1 ਸਹਿਜ ਭਰਨਾ ਪਏਗਾ।

ਦਸਤਾਵੇਜ਼ਾਂ ਦੀ ਲੋੜ

ਆਈਟੀਆਰ ਫਾਰਮ ਭਰਨ ਤੋਂ ਪਹਿਲਾਂ ਕੁਝ ਦਸਤਾਵੇਜ਼ ਹਨ ਜੋ ਤੁਹਾਡੇ ਕੋਲ ਹੋਣੇ ਚਾਹੀਦੇ ਹਨ।

  • ਫਾਰਮ-16
  • ਸੈਲਰੀ ਸਲਿੱਪ
  • ਬੈਂਕਾਂ ਅਤੇ ਡਾਕਘਰਾਂ ਤੋਂ ਵਿਆਜ ਪ੍ਰਮਾਣ ਪੱਤਰ
  • ਫਾਰਮ -16 ਏ/ ਫਾਰਮ-16 ਬੀ/ਫਾਰਮ -16 ਸੀ
  • ਫਾਰਮ 26 ਏਐੱਸ
  • ਟੈਕਸ ਬੱਚਤ ਦੇ ਸਬੂਤ
  • ਸੈਕਸ਼ਨ 80-ਡੀ ਤੋਂ 80-ਯੂ ਤਹਿਤ ਕਟੌਤੀ
  • ਬੈਂਕ/ਐੱਨਬੀਐੱਫਸੀ ਤੋਂ ਹੋਮ ਲੋਨ ਦੀ ਸਟੇਟਮੈਂਟ
  • ਕੈਪੀਟਲ ਗੇਨਜ਼
  • ਆਧਾਰ ਕਾਰਡ

ਤੁਸੀਂ ਆਈਟੀਆਰ ਫਾਰਮ ਹਿੰਦੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿੱਚ ਭਰ ਸਕਦੇ ਹੋ ਪਰ ਇਸ ਸਾਲ ਕਈ ਮੁਸ਼ਕਿਲਾਂ ਜ਼ਰੂਰ ਹਨ।

ਜੇ ਤੁਸੀਂ 31 ਜੁਲਾਈ ਤੱਕ ਆਈਟੀਆਰ ਫਾਈਲ ਨਹੀਂ ਕੀਤਾ ਤਾਂ ਤੁਹਾਨੂੰ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ :

ਔਨ-ਲਾਇਨ ਰਿਟਰਨ ਕਿਵੇਂ ਭਰੀਏ

  • ਸਭ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ 'ਤੇ ਰਜਿਸਟਰ ਕਰੋ।
  • ਇਸ ਤੋਂ ਬਾਅਦ ਈ-ਫਾਈਲ ਬਦਲ ਚੁਣੋ ਅਤੇ ਇਸ ਵਿੱਚ ਇਨਕਮ ਟੈਕਸ ਰਿਟਰਨ ਚੁਣੋ। ਅਸੈੱਸਮੈਂਟ ਈਅਰ 2018-19 ਅਤੇ ਆਈਟੀਆਰ-1 ਚੁਣੋ।
  • ਇਸ ਤੋਂ ਬਾਅਦ ਫਾਰਮ ਜਮ੍ਹਾ ਕਰਨ ਦਾ ਮੋਡ ਤੁਸੀਂ ਚੁਣਨਾ ਹੈ। ਇਸ ਵਿੱਚ ਤੁਸੀਂ 'ਪ੍ਰੀਪੇਅਰ ਐਂਡ ਸਬਮਿਟ ਆਨਲਾਈਨ' ਚੁਣ ਸਕਦੇ ਹੋ।
  • ਇੱਥੇ ਤੁਸੀਂ ਇਹ ਚੁਣਨਾ ਹੈ ਕਿ ਤੁਸੀਂ ਆਪਣੀ ਆਈਟੀਆਰ ਦੀ ਪੜਤਾਲ (ਵੈਰੀਫਾਈ) ਕਿਵੇਂ ਕਰੋਗੇ।
  • ਇਸ ਦੇ ਦੋ ਤਰੀਕੇ ਹਨ- ਆਧਾਰ ਜਾਂ ਨੈੱਟ ਬੈਂਕਿੰਗ ਜ਼ਰੀਏ ਅਤੇ ਆਈਟੀਆਰ ਨੂੰ ਬੈਂਗਲੁਰੂ ਸਥਿਤ ਸੈਂਟਰਲ ਪ੍ਰੋਸੈਸਿੰਗ ਯੂਨਿਟ ਵਿੱਚ ਭੇਜ ਕੇ।
  • ਵੈਰੀਫਿਕੇਸ਼ਨ ਭਲੇ ਹੀ ਇਨਕਮ ਟੈਕਸ ਰਿਟਰਨ ਭਰਨ ਦਾ ਆਖਿਰੀ ਕਦਮ ਹੋਵੇ ਪਰ ਤੁਹਾਨੂੰ ਇੱਥੇ ਹੀ ਇਸ ਬਾਰੇ ਬਦਲ ਚੁਣਨਾ ਪਏਗਾ।

ਆਈਟੀਆਰ ਦੀ ਆਨਲਾਈਨ ਫਾਈਲਿੰਗ ਦੇ 7 ਕਦਮ

1- ਆਮ ਨਿਰਦੇਸ਼

2- ਆਮਦਨੀ ਦੀ ਜਾਣਕਾਰੀ

3- ਛੋਟ ਦਾ ਵੇਰਵਾ

4- ਇਨਕਮ ਟੈਕਸ ਦਾ ਕੁਲੈਕਸ਼ਨ

5- ਟੀਡੀਐੱਸ ਅਤੇ ਹੋਰ ਚੁਕਾਏ ਗਏ ਟੈਕਸ ਦੀ ਜਾਣਕਾਰੀ

6- ਬੈਂਕ ਅਕਾਉਂਟ ਦਾ ਵੇਰਵਾ

7- ਵੈਰੀਫਿਕੇਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)