ਸੋਸ਼ਲ: ਕੀ ਜੀਐੱਸਟੀ ਗੱਬਰ ਸਿੰਘ ਟੈਕਸ ਹੈ?

ਕਾਂਗਰਸ ਦੇ ਉਪ ਪ੍ਰਧਾਨ, ਰਾਹੁਲ ਗਾਂਧੀ ਵੱਲੋਂ ਜੀਐੱਸਟੀ ਨੂੰ ਗੱਬਰ ਸਿੰਘ ਟੈਕਸ ਕਹਿਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਲੋਕ ਖੁੱਲ੍ਹ ਕੇ ਪ੍ਰਤੀਕਰਮ ਦੇ ਰਹੇ ਹਨ। ਕੋਈ ਉਨ੍ਹਾਂ ਨੂੰ ਕਾਂਗਰਸ ਵੇਲੇ ਦੇ ਘੋਟਾਲੇ ਯਾਦ ਕਰਵਾ ਰਿਹਾ ਹੈ ਤੇ ਕੋਈ ਉਨ੍ਹਾਂ ਦੇ ਪੱਖ ਵਿਚ ਵੀ ਲਿਖ ਰਿਹਾ ਹੈ।

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ, ਉਮਰ ਅਬਦੁੱਲਾ ਨੇ ਵੀ ਇਸ ਬਹਿਸ ਵਿਚ ਯੋਗਦਾਨ ਪਾਇਆ ਹੈ। ਆਪਣੇ ਟਵਿੱਟਰ ਹੈੰਡਲ ਤੇ ਉਮਰ ਅਬਦੁੱਲਾ ਨੇ ਲਿਖਿਆ ਹੈ ਕਿ ਸ਼ੋਅਲੇ (ਫ਼ਿਲਮ) ਦੁਬਾਰਾ ਫੇਰ। ਇਸ ਵਾਰ ਗੱਬਰ ਸਿੰਘ ਟੈਕਸ।

ਇਸੇ ਤਰ੍ਹਾਂ ਨਰਾਇਣ ਸਿੰਘ ਰਾਵਤ ਰਾਹੁਲ ਗਾਂਧੀ ਨੂੰ ਕਾਂਗਰਸ ਵੇਲੇ ਦੇ ਘੁਟਾਲਿਆਂ ਦੀ ਯਾਦ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਕਾਂਗਰਸ ਵੇਲੇ ਦੇ ਘੁਟਾਲਿਆਂ ਦੇ ਪੈਸੇ ਲੋਕਾਂ ਨੂੰ ਮੋੜਨੇ ਚਾਹੀਦੇ ਹਨ।

ਸ਼ਹਿਜ਼ਾਦਾ ਪੁਨਾਵਾਲ੍ਹਾ ਨੇ ਟਵੀਟ ਕੀਤਾ ਹੈ ਕਿ ਜੀਐੱਸਟੀ ਗੱਬਰ ਸਿੰਘ ਟੈਕਸ ਨਹੀਂ ਗੋਡਸੇ ਟੈਕਸ ਹੈ।

ਅਨੁਰਾਗ ਕਟਿਆਰ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਤਿੱਖਾ ਪ੍ਰਤੀਕਰਮ ਕੀਤਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਬਿਨਾਂ ਦਿਮਾਗ ਵਾਲਾ ਕਿਹਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)