You’re viewing a text-only version of this website that uses less data. View the main version of the website including all images and videos.
ਬੰਦਿਸ਼ਾਂ ਤੋਂ ਆਜ਼ਾਦੀ ਵੱਲ ਜਾਣ ਵਾਲੀ ਮਿਸ ਇੰਡੀਆ ਅਨੁਕ੍ਰਿਤੀ ਵਾਸ
ਤਾਮਿਲ ਨਾਡੂ ਦੀ ਅਨੁਕ੍ਰਿਤੀ ਵਾਸ ਫੈਮੀਨਾ ਮਿੱਸ ਇੰਡੀਆ 2018 ਬਣੀ ਹੈ। ਮੁਕਾਬਲੇ ਵਿੱਚ ਦੂਜੀ ਥਾਂ ਹਰਿਆਣਾ ਦੀ ਮੀਨਾਕਸ਼ੀ ਚੌਧਰੀ ਨੇ ਲਈ ਹੈ ਅਤੇ ਤੀਜੇ ਨੰਬਰ 'ਤੇ ਆਂਧਰਾ ਪ੍ਰਦੇਸ਼ ਦੀ ਸ਼੍ਰੇਆ ਰਾਓ ਹੈ।
ਸਾਬਕਾ ਕ੍ਰਿਕਟਰ ਇਰਫਾਨ ਖ਼ਾਨ ਅਤੇ ਬੌਬੀ ਦਿਓਲ ਵਰਗੇ ਅਦਾਕਾਰ ਜੱਜਾਂ ਵਿੱਚ ਸ਼ਾਮਲ ਸਨ। ਪਿਛਲੇ ਸਾਲ ਦੀ ਮਿਸ ਇੰਡੀਆ ਮਾਨੁਸ਼ੀ ਛਿੱਲਰ ਨੇ ਅਨੁਕ੍ਰਿਤੀ ਨੂੰ ਤਾਜ ਪਹਿਣਾਇਆ।
ਅਨੁਕ੍ਰਿਤੀ 19 ਸਾਲ ਦੀ ਹੈ ਅਤੇ ਚਿੰਨੇਈ ਦੇ ਲਾਯੋਲਾ ਕਾਲਜ ਵਿੱਚ ਪੜ੍ਹਦੀ ਹੈ।
ਉਹ ਖੁਦ ਨੂੰ ਇੱਕ ਆਮ ਕੁੜੀ ਦੱਸਦੀ ਹੈ ਜਿਸ ਨੂੰ ਘੁੰਮਣਾ ਤੇ ਨੱਚਣਾ ਪਸੰਦ ਹੈ।
ਅਨੁਕ੍ਰਿਤੀ ਨੇ ਆਪਣੇ ਇੱਕ ਵੀਡੀਓ ਵਿੱਚ ਕਿਹਾ, ''ਮੈਂ ਤਾਮਿਲਨਾਡੂ ਦੇ ਸ਼ਹਿਰ ਤ੍ਰਿਚੀ ਵਿੱਚ ਵੱਡੀ ਹੋਈ ਹਾਂ ਜਿੱਥੇ ਕੁੜੀਆਂ 'ਤੇ ਬੰਦਿਸ਼ਾਂ ਲਾਈਆਂ ਜਾਂਦੀਆਂ ਹਨ।''
''ਤੁਸੀਂ ਛੇ ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਦੇ। ਮੈਂ ਇਸ ਮਾਹੌਲ ਦੇ ਖਿਲਾਫ ਹਾਂ ਤੇ ਇਸ ਦੇ ਖਿਲਾਫ ਲੜਣਾ ਚਾਹੁੰਦੀ ਸੀ। ਇਸਲਈ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ।''
''ਹੁਣ ਮੈਂ ਸਾਰਿਆਂ ਨੂੰ ਕਹਾਂਗੀ ਕਿ ਤੁਸੀਂ ਵੀ ਕੈਦ 'ਚੋਂ ਬਾਹਰ ਨਿੱਕਲੋ ਅਤੇ ਉੱਥੇ ਪਹੁੰਚੋ ਜਿੱਥੇ ਪਹੁੰਚਣਾ ਚਾਹੁੰਦੇ ਹੋ।''
ਅਨੁਕ੍ਰਿਤੀ ਲਾਯੋਲਾ ਕਾਲਜ ਵਿੱਚ ਬੀਏ 'ਚ ਦੂਜੇ ਸਾਲ ਦੀ ਸਟੂਡੈਂਟ ਹੈ ਅਤੇ ਫਰਾਂਸਿਸੀ ਸਾਹਿਤ ਦੀ ਪੜ੍ਹਾਈ ਕਰ ਰਹੀ ਹੈ।
ਉਹ ਖੁਦ ਨੂੰ ਐਥਲੀਟ ਦੱਸਦੀ ਹੈ। ਉਸ ਨੇ ਕਿਹਾ, ''ਮੈਨੂੰ ਕਦੇ ਵੀ ਦੁਨੀਆਂ ਘੁੰਮਣ ਦਾ ਮੌਕਾ ਨਹੀਂ ਮਿਲਿਆ। ਐਡਵੇਂਚਰ ਅਤੇ ਘੁੰਮਣਾ ਫਿਰਨਾ ਮੈਨੂੰ ਬੇਹੱਦ ਪਸੰਦ ਹੈ।''
''ਮੈਂ ਇੱਕ ਐਥਲੀਟ ਹਾਂ ਤੇ ਮੇਰੇ ਦੋਸਤਾਂ ਨੇ ਮੈਨੂੰ ਪੈਰਾ ਗਲਾਈਡਿੰਗ ਬਾਰੇ ਦੱਸਿਆ ਹੈ। ਜੇ ਮੌਕਾ ਮਿਲੇ ਤਾਂ ਮੈਂ ਹਿਮਾਚਲ ਪ੍ਰਦੇਸ਼ ਜਾ ਕੇ ਪੈਰਾ ਗਲਾਈਡਿੰਗ ਕਰਨੀ ਚਾਹਾਂਗੀ।''
ਬਾਈਕਸ, ਸੋਨਮ ਕਪੂਰ ਅਤੇ ਕਾਈਲੀ ਕਰਦਾਸ਼ੀਆਂ
ਅਨੁਕ੍ਰਿਤੀ ਨੇ ਦੱਸਿਆ ਕਿ ਉਸ ਨੂੰ ਬਾਈਕ ਚਲਾਉਣ ਦਾ ਬੇਹੱਦ ਸ਼ੌਂਕ ਹੈ। ਨਾਲ ਹੀ ਉਸ ਨੂੰ ਸੋਨਮ ਕਪੂਰ, ਕਾਈਲੀ ਕਰਦਾਸ਼ੀਆਂ ਅਤੇ ਰਣਵੀਰ ਸਿੰਘ ਵੀ ਬੇਹੱਦ ਪਸੰਦ ਹਨ।
ਫੈਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 70 ਦੇ ਦਹਾਕੇ ਦੇ ਟ੍ਰੈਂਡ ਪਸੰਦ ਹਨ ਜਿਵੇਂ ਕਿ ਵੱਡੇ ਫਰੇਮ ਵਾਲੇ ਚਸ਼ਮੇ।
ਫੇਮੀਨਾ ਮਿਸ ਇੰਡੀਆ ਮੁਕਾਬਲੇ ਤੋਂ ਹੋਰ ਤਸਵੀਰਾਂ: