BBC TOP 5: ਪੱਤਰਕਾਰ ਸ਼ੁਜਾਤ ਬੁਖ਼ਾਰੀ ਦੇ ਸ਼ੱਕੀ ਕਾਤਲਾਂ ਦੀਆਂ ਤਸਵੀਰਾਂ ਜਾਰੀ

ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਜੰਮੂ ਕਸ਼ਮੀਰ ਦਾ ਰਾਜਧਾਨੀ ਸ਼੍ਰੀਨਗਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

48 ਸਾਲਾ ਬੁੱਖਾਰੀ ਲਾਲ ਚੌਂਕ ਵਿੱਚ ਆਪਣੇ ਦਫ਼ਤਰ ਪ੍ਰੈੱਸ ਇਨਕਲੇਵ ਤੋਂ ਇਫ਼ਤਾਰ ਪਾਰਟੀ ਵਿੱਚ ਜਾ ਰਹੇ ਸਨ।

ਜਦੋਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਕਾਤਲਾਂ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ।

ਹਾਲੇ ਤੱਕ ਕਿਸੇ ਸੰਗਠਨ ਨੇ ਇਸ ਕਤਲ ਦੀ ਜਿੰਮੇਵਾਰੀ ਨਹੀਂ ਲਈ ਹੈ।

'ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ'

ਸੰਯੁਕਤ ਰਾਸ਼ਟਰ ਨੇ ਕਸ਼ਮੀਰ ਵਿੱਚ ਵਿੱਚ ਮਾਨਵੀ ਹੱਕਾਂ ਗੰਭੀਰ ਉਲੰਘਣ ਅਤੇ ਉਸਦੀ ਜਾਂਚ ਦੀ ਗੱਲ ਕੀਤੀ ਹੈ।

ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਕਿਹਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਪ੍ਰਸ਼ਾਸ਼ਿਤ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ।

ਸੰਯੁਕਤ ਰਾਸ਼ਟਰ ਮਨੁੱਖੀ ਹੱਕਾਂ ਲਈ ਹਾਈ ਕਮਿਸ਼ਨਰ ਜ਼ਾਯਦ ਬਿਨ ਰਾਡ ਅਲ ਹੁਸੈਨ ਨੇ ਕਿਹਾ ਹੈ ਕਿ ਉਹ ਮਨੁੱਖੀ ਹੱਕਾਂ ਬਾਰੇ ਕਾਊਂਸਲ ਦਾ ਇਜਲਾਸ ਸੱਦਣ ਲਈ ਕਹਿਣਗੇ ਜਿਸ ਵਿੱਚ ਇੱਕ ਜਾਂਚ ਆਯੋਗ ਕਾਇਮ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।

ਭਾਰਤ ਨੇ ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਇਹ ਰਿਪੋਰਟ ਉਸ ਦੇ ਸੰਪਰਭੂਤਾ ਅਤੇ ਖੇਤਰੀ ਅਖੰਡਤਾ ਦੇ ਖਿਲਾਫ਼ ਹੈ।

ਫ਼ੀਫਾ ਵਿਸ਼ਵ ਕੱਪ ਵਿੱਚ ਰੂਸ ਦੀ ਜੇਤੂ ਸ਼ੁਰੂਆਤ

ਰੂਸ ਨੇ ਇਹ ਮਾਰਕਾ ਇੱਕ ਦਿਲਚਸਪ ਮੈਚ ਦੌਰਾਨ ਵਿਰੋਧੀ ਸਾਊਦੀ ਅਰਬ ਨੂੰ 5-0 ਦੇ ਫਰਕ ਨਾਲ ਹਾਰ ਦਿੱਤਾ।

1937 ਤੋਂ ਬਾਅਦ ਇਹ ਕਿਸੇ ਵੀ ਮੇਜ਼ਬਾਨ ਦੇਸ ਦੀ ਸਭ ਤੋਂ ਵੱਡੇ ਫਰਕ ਨਾਲ ਹਾਸਲ ਕੀਤੀ ਜਿੱਤ ਹੈ।

ਰੂਸੀ ਟੀਮ ਜੋ ਕਿ ਕਪਤਾਨ ਸਟੈਨਸਿਲਾਵ ਚਰਚੈਸਿਫ਼ ਦੀ ਅਗਵਾਈ ਵਿੱਚ ਖੇਡ ਰਹੀ ਹੈ ਪਿਛਲੇ ਕਾਫ਼ੀ ਸਮੇਂ ਤੋਂ ਮਾੜਾ ਪ੍ਰਦਰਸ਼ਨ ਕਰ ਰਹੀ ਸੀ ਜਿਸ ਕਰਕੇ ਟੀਮ ਦੀ ਰਾਸ਼ਟਰਪਤੀ ਪੂਤਿਨ ਤੱਕ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਸੀ।

'ਬੇਅਦਬੀ ਦੀਆਂ ਘਟਨਾਵਾਂ ਲਈ ਕਮੇਟੀਆਂ ਜਿਮੇਂਵਾਰ'

ਵੀਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਿੰਘ ਸਾਹਿਬ ਵਿਖੇ ਹੋਈ ਬੈਠਕ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਲਈ ਵਧੇਰੇ ਗੁਰਦੁਆਰਾ ਕਮੇਟੀਆਂ ਦੀ ਮਾੜੀ ਕਾਰਗੁਜ਼ਾਰੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬੇਅਦਬੀ ਦੀਆਂ ਜ਼ਿਆਦਾਤਰ ਘਟਨਾਵਾਂ ਗ੍ਰੰਥੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)