ਪ੍ਰੈਸ ਰਿਵੀਊ꞉ ਸ਼ਿਲਾਂਗ 'ਚ ਸਿੱਖਾਂ ਤੇ ਖਾਸੀ ਭਾਈਚਾਰੇ 'ਚ ਟਕਰਾਅ ਵਧਿਆ

ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਸਿੱਖ ਅਤੇ ਖਾਸੀ ਭਾਈਚਾਰੇ ਵਿੱਚ ਝੜਪ ਮਗਰੋਂ ਤਣਾਅ ਤੀਜੇ ਦਿਨ ਵੀ ਜਾਰੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸ਼ਨੀਵਾਰ ਰਾਤ ਨੂੰ 7 ਘੰਟਿਆਂ ਦਾ ਕਰਫਿਊ ਲਗਾ ਦਿੱਤਾ।

ਸ਼ਿਲਾਂਗ ਵਿੱਚ ਤਣਾਅ ਵੀਰਵਾਰ ਨੂੰ ਇੱਕ ਖਾਸੀ ਮੁੰਡੇ ਅਤੇ ਸਿੱਖ ਔਰਤ ਵਿਚਾਲੇ ਸ਼ੁਰੂ ਹੋਈ ਤਰਰਾਰ ਮਗਰੋਂ ਸ਼ੁਰੂ ਹੋਇਆ।

ਸ਼ਿਲਾਂਗ ਦੇ ਥੇਮ ਈਯੂ ਮਾਵਲੋਂਗ ਇਲਾਕੇ ਵਿੱਚ ਸਾਢੇ ਤਿੰਨ ਸੌ ਸਿੱਖ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਨੂੰ ਫੌਜੀ ਸੁਰੱਖਿਆਂ ਵਿੱਚ ਕੈਂਪ ਲਿਆਉਣਾ ਪਿਆ।

ਸੂਬੇ ਦੇ ਮੁੱਖ ਮੰਤਰੀ ਕੋਨਾਰਡ ਸਾਂਗਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਦਾ ਭਰੋਸਾ ਦਵਾਇਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸ਼ਿਲਾਂਗ ਦੇ ਸਿੱਖਾਂ ਦੀ ਸੁਰੱਖਿਆ ਲਈ ਮੇਘਾਲਿਆ ਦੇ ਸੀਐੱਮ ਨਾਲ ਗੱਲਬਾਤ ਹੋਣ ਦੀ ਗੱਲ ਕਹੀ ਹੈ।

ਖ਼ਬਰ ਮੁਤਾਬਕ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਅਰਬਾਜ਼ ਖਾਨ ਤੋਂ ਪੁੱਛਗਿੱਛ

ਬਾਲੀਵੁੱਡ ਅਦਾਕਾਰ ਅਰਬਾਜ਼ ਖਾਨ ਦੀ ਕੱਲ੍ਹ ਮੁੰਬਈ ਪੁਲਿਸ ਵੱਲੋਂ ਆਈਪੀਐਲ ਸੱਟੇਬਾਜ਼ੀ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ।

ਹਿੰਦੁਸਤਾਨ ਟਾਈਮਜ਼ ਨੇ ਮੁੰਬਈ ਪੁਲਿਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਸਥਾਨਕ ਐਂਟੀ ਐਕਸਟਾਰਸ਼ਨ ਸੈੱਲ ਵੱਲੋਂ ਕੀਤੀ ਪੁੱਛਗਿੱਛ ਵਿੱਚ ਉਨ੍ਹਾਂ ਨੇ ਸੱਟੇਬਾਜ਼ੀ ਵਿੱਚ 2.83 ਕਰੋੜ ਹਾਰ ਜਾਣਾ ਮੰਨਿਆ ਹੈ।

ਜਿਸ ਮਗਰੋਂ ਉਨ੍ਹਾਂ ਦਾ ਬੁਕੀ ਜਲਾਨ ਨਾਲ ਪੈਸੇ ਦੇ ਲੈਣ ਦੇਣ ਬਾਰੇ ਵਿਵਾਦ ਵੀ ਹੋਇਆ ਸੀ।

ਪੱਛਮ ਬੰਗਾਲ 'ਚ ਇੱਕ ਹੋਰ ਭਾਜਪਾ ਕਾਰਕੁਨ ਦੀ ਮੌਤ

ਸੂਬੇ ਦੇ ਪੁਰੂਲੀਆ ਵਿੱਚ ਮਾਰੇ ਗਏ ਭਾਜਪਾ ਕਾਰਕੁਨ ਦੀ ਮੌਤ ਦਾ ਕੌਮੀ ਮਾਨਵ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ ਹੈ।

ਟਾਈਮਜ਼ ਆਫ਼ ਇੰਡੀਆ ਮੁਤਾਬਕ ਕਮਿਸ਼ਨ ਨੇ ਇਸ ਸੰਬੰਧੀ ਸੂਬੇ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਖ਼ਬਰ ਮੁਤਾਬਕ 20 ਸਾਲਾ ਦਲਿਤ ਭਾਜਪਾ ਕਾਰਕੁਨ ਦੀ ਲਾਸ਼ ਮੌਤ ਮਗਰੋ ਟਾਵਰ ਨਾਲ ਲਟਕਦੀ ਮਿਲੀ ਸੀ।

ਕਮਿਸ਼ਨ ਨੇ ਕਿਹਾ ਹੈ ਕਿ ਸਿਆਸੀ ਵਖਰੇਵੇਂ ਕਰਕੇ ਕਤਿਲਿਆਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਜਪਾ ਇਸ ਨੂੰ ਸੂਬੇ ਵਿੱਚ ਅਮਨ-ਕਾਨੂੰਨ ਦੀ ਮਾੜੀ ਦਸ਼ਾ ਦਾ ਮਾਮਲਾ ਦੱਸ ਰਹੀ ਹੈ।

ਤੂਫ਼ਾਨ ਕਰਕੇ 17 ਮੌਤਾਂ

ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਤੂਫ਼ਾਨ ਕਰਕੇ 17 ਜਾਨਾਂ ਚਲੀਆਂ ਗਈਆਂ ਹਨ ਅਤੇ 11 ਵਿਅਕਤੀ ਜ਼ਖਮੀ ਹੋਏ ਹਨ।

ਦਿ ਨਿਊ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਉੱਤਰਾਖੰਡ ਵਿੱਚ ਵੀ ਚਾਰ ਮੌਤਾਂ ਹੋਈਆਂ ਹਨ।

ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਮੁਤਾਬਕ ਵਧੇਰੇ ਮੌਤਾਂ ਦਰਖ਼ਤ ਅਤੇ ਘਰਾਂ ਦੇ ਡਿੱਗਣ ਕਰਕੇ ਹੋਈਆਂ ਹਨ। ਖ਼

ਬਰ ਮੁਤਾਬਕ ਸੂਬਾ ਸਰਕਾਰ ਨੇ ਪ੍ਰਭਾਵਿਤ ਲੋਕਾਂ ਵਿੱਚ ਰਾਹਤ ਵੰਡਣ ਦੇ ਹੁਕਮ ਦਿੱਤੇ ਹਨ।

ਸੂਬੇ ਵਿੱਚ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਵੀ ਤੂਫ਼ਾਨ ਕਰਕੇ ਮੌਤਾਂ ਹੋ ਚੁੱਕੀਆਂ ਹਨ।

ਅੰਮ੍ਰਿਤਸਰ ਵਿੱਚ ਕੌਂਸਲਰ ਦਾ ਕਤਲ

ਅੰਮ੍ਰਿਤਸਰ ਵਿੱਚ ਇੱਕ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ (41) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਕਤਲ ਲਈ ਗੈਂਗਸਟਰਾਂ ਉੱਪਰ ਸ਼ੱਕ ਕੀਤਾ ਜਾ ਰਿਹਾ ਹੈ।

ਖ਼ਬਰ ਮੁਤਾਬਕ ਜਦੋਂ ਮਰਹੂਮ ਸਥਾਨਕ ਅਖਾੜੇ ਵਿੱਚ ਅਭਿਆਸ ਮਗਰੋਂ ਨਹਾਉਂਦੇ ਸਮੇਂ ਗੋਲੀ ਮਾਰੀ ਗਈ ਅਤੇ ਜਦੋਂ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)