ਬੀਬੀਸੀ ਪੰਜਾਬੀ 'ਤੇ ਅੱਜ ਦੀਆਂ 5 ਮੁੱਖ ਖ਼ਬਰਾਂ

'ਜੇ ਸ਼੍ਰੋਮਣੀ ਕਮੇਟੀ ਤੋਂ ਨਹੀਂ ਹੁੰਦਾ ਤਾਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰੇ'

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਚਾਲੇ ਸ਼ਬਦੀ ਜੰਗ ਹੋਰ ਤੇਜ਼ ਹੋ ਗਈ ਹੈ।

ਦਮਦਮੀ ਟਕਸਾਲ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂਵਾਲੇ ਵਿਚਾਲੇ ਚੱਲ ਰਹੀ ਖਿੱਚੋਤਾਣ ਦੇ ਮੁੱਦੇ ਉੱਤੇ ਮੁੱਖ ਮੰਤਰੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸੂਬੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਉਨ੍ਹਾਂ ਦਾ ਫਰਜ਼ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੇ ਵਿਚਾਰਧਾਰਕ ਮਤਭੇਦਾਂ ਨੂੰ ਹੱਲ ਕਰਵਾਉਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਡਿਊਟੀ ਹੈ। ਇਸ ਲਈ ਜੇਕਰ ਉਹ ਡਿਊ਼ਟੀ ਨਹੀਂ ਨਿਭਾਅ ਸਕਦੇ ਤਾਂ ਇਸ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਨੀ ਚਾਹੀਦੀ ਹੈ। ਪੂਰੀ ਖ਼ਬਰ ਪੜ੍ਹੋ ਬੀਬੀਸੀ ਪੰਜਾਬੀ 'ਤੇ।

ਹਨੇਰੀ ਤੇ ਤੂਫ਼ਾਨ ਕਾਰਨ 50 ਮੌਤਾਂ

ਇੱਕ ਸਰਕਾਰੀ ਅੰਕੜੇ ਅਨੁਸਾਰ ਮੰਗਲਵਾਰ ਰਾਤ ਨੂੰ ਹਨੇਰੀ, ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਉੱਤਰ ਪ੍ਰਦੇਸ਼ ਵਿੱਚ 15 ਲੋਕਾਂ ਦੀ ਮੌਤ ਹੋਈ ਹੈ ਅਤੇ 10 ਲੋਕ ਜ਼ਖਮੀ ਹੋਏ ਹਨ।

ਇਸਦੇ ਨਾਲ ਹੀ ਬਿਹਾਰ ਦੇ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਦੱਸਿਆ ਗਿਆ ਹੈ ਕਿ ਮੰਗਲਵਾਰ ਰਾਤ ਨੂੰ ਆਏ ਤੂਫ਼ਾਨ ਕਾਰਨ ਬਿਹਾਰ ਵਿੱਚ 20 ਲੋਕਾਂ ਦੀ ਮੌਤ ਹੋਈ ਹੈ ਜਦਕਿ 6 ਲੋਕ ਜ਼ਖ਼ੀ ਹੋਏ ਹਨ। ਉੱਧਰ ਝਾਰਖੰਡ ਵਿੱਚ ਵੀ ਤੂਫ਼ਾਨ ਕਾਰਨ 12 ਲੋਕਾਂ ਦੀ ਮੌਤ ਹੋਈ ਹੈ।

ਅੱਜ ਤੋਂ ਬੈਂਕਾਂ ਦੀ 2 ਦਿਨਾਂ ਦੀ ਹੜਤਾਲ

ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਕਰੀਬ 10 ਲੱਖ ਬੈਂਕ ਮੁਲਾਜ਼ਮ 30 ਅਤੇ 31 ਮਈ ਨੂੰ ਦੋ ਰੋਜ਼ਾ ਹੜਤਾਲ ਕਰ ਰਹੇ ਹਨ।

ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਦੇ ਆਗੂ ਨੇ ਕਿਹਾ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਦੋ ਫੀਸਦੀ ਵਾਧੇ ਦੀ ਮੰਗ ਨਹੀਂ ਮੰਨੀ ਗਈ। ਇਸ ਲਈ ਹੜਤਾਲ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ।

ਹੜਤਾਲ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਏਟੀਐਮ 'ਤੇ ਲੰਬੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਹਨ। ਪੂਰੀ ਗਰਾਊਂਡ ਰਿਪੋਰਟ ਪੜ੍ਹੋ https://www.bbc.com/punjabi 'ਤੇ

ਹੀਰੋ ਸਬ-ਇੰਸਪੈਕਟਰ ਗਗਨਦੀਪ ਸਿੰਘ 'ਅੰਡਰਗਰਾਊਂਡ' ਕਿਉਂ ਹਨ?

ਨੈਨੀਤਾਲ 'ਚ ਰਾਮਨਗਰ ਦੇ ਗਰਜੀਆ ਮੰਦਿਰ ਦੇ ਬਾਹਰ ਹਿੰਦੂ ਨੌਜਵਾਨਾਂ ਦੀ ਭੀੜ ਵਿੱਚੋਂ ਇੱਕ ਮੁਸਲਿਮ ਨੌਜਵਾਨ ਨੂੰ ਬਚਾਉਣ ਵਾਲੇ ਇੰਸਪੈਕਟਰ ਗਗਨਦੀਪ ਸਿੰਘ ਅੰਡਰਗ੍ਰਾਊਂਡ ਹੋ ਗਏ ਹਨ।

ਸੋਸ਼ਲ ਮੀਡੀਆ ਤੇ ਸੁਰੱਖ਼ੀਆਂ ਵਿੱਚ ਆਉਣ ਤੇ ਗਗਨਦੀਪ ਨੂੰ ਤਾਰੀਫ ਦੇ ਨਾਲ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

ਨੈਨੀਤਾਲ ਦੇ ਸੀਨੀਅਰ ਐੱਸਪੀ ਜਨਮੇਜਯ ਖੰਡੂਰੀ ਨੇ ਦੱਸਿਆ, ''ਗਗਨਦੀਪ ਨਾਲ ਮੇਰੀ ਗੱਲ ਹੋਈ ਹੈ ਅਤੇ ਉਹ ਅਜੇ ਮੀਡੀਆ ਨਾਲ ਗੱਲ ਕਰਨ ਲਈ ਸਹਿਜ ਨਹੀਂ ਹੈ, ਉਸ ਨੂੰ ਕਾਉਂਸਲਿੰਗ ਦੀ ਲੋੜ ਹੈ।''

ਪੂਰੀ ਗਰਾਊਂਡ ਰਿਪੋਰਟ ਪੜ੍ਹੋ https://www.bbc.com/punjabi 'ਤੇ

ਰੇਪ ਵੀਡੀਓ ਵਾਇਰਲ ਕਰਨ ਵਾਲਾ ਫੜਿਆ ਕਿਉਂ ਨਹੀਂ ਜਾਂਦਾ

ਰੇਪ ਦੇ ਵੀਡੀਓ ਨੂੰ ਵਾਇਰਲ ਕਰਨ ਤੋਂ ਰੋਕਣ ਵਿੱਚ ਕਈ ਮੁਸ਼ਕਿਲਾਂ ਆਉਂਦੀਆਂ ਹਨ। ਇੰਟਰਨੈੱਟ ਦੇ ਵੱਡੇ ਪ੍ਰਸਾਰ ਕਾਰਨ ਇਨ੍ਹਾਂ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ।

ਦਿੱਲੀ ਪੁਲਿਸ ਨੂੰ ਅਜਿਹੇ ਮਾਮਲਿਆਂ ਨਾਲ ਨਿਪਟਣ ਦੀ ਟ੍ਰੇਨਿੰਗ ਦੇਣ ਵਾਲੇ ਅਨੁਜ ਅਗਰਵਾਲ ਦਾ ਕਹਿਣਾ ਹੈ ਕਿ ਜੇ ਵੀਡੀਓ ਸੋਸ਼ਲ ਸਾਈਟ 'ਤੇ ਹੈ ਤਾਂ ਫੇਸਬੁੱਕ ਤੇ ਗੂਗਲ ਨਾਲ ਗੱਲ ਕਰਨੀ ਪੈਂਦੀ ਹੈ।

ਜੇ ਵੀਡੀਓ ਮੋਬਾਈਲ 'ਤੇ ਬਣਿਆ ਹੁੰਦਾ ਹੈ ਤਾਂ ਮੁਸ਼ਕਿਲ ਹੋਰ ਵੱਧ ਜਾਂਦੀ ਹੈ ਕਿਉਂਕਿ ਮੋਬਾਈਲ P2P ਪਲੇਟਫਾਰਮ ਹੁੰਦਾ ਹੈ, ਇੱਕ ਦੇ ਮੋਬਾਈਲ ਤੋਂ ਦੂਜੇ ਦੇ ਮੋਬਾਈਲ ਤੱਕ ਵੀਡੀਓ ਪਹੁੰਚ ਜਾਂਦੀ ਹੈ।

ਪੂਰੀ ਖ਼ਬਰ ਪੜ੍ਹੋ https://www.bbc.com/punjabi 'ਤੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)