ਵਾਰਾਣਸੀ 'ਚ ਉਸਾਰੀ ਅਧੀਨ ਪੁਲ ਡਿੱਗਿਆ, 18 ਮੌਤਾਂ

ਤਸਵੀਰ ਸਰੋਤ, Abhshek/bbc
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਕੇ ਵਾਰਾਣਸੀ ਵਿੱਚ ਉਸਾਰੀ ਅਧੀਨ ਇਕ ਪੁਲ ਦੇ ਹਿੱਸੇ ਡਿੱਗਣ ਕਾਰਨ 18 ਮੌਤਾਂ ਹੋਣ ਦੀ ਖ਼ਬਰ ਹੈ।
ਯੂਪੀ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ (ਸੂਚਨਾ) ਅਭਨੀਸ਼ ਅਵਸਥੀ ਨੇ ਵਾਰਾਣਸੀ ਦੇ ਛਾਉਣੀ ਰੇਲਵੇ ਸਟੇਸ਼ਨ ਦੇ ਨੇੜੇ ਇਸ ਦੁਰਘਟਨਾ ਵਿੱਚ 18 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨੇ ਘਟਨਾ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਨ੍ਹਾਂ ਨੇ ਪੀੜਤਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਲਈ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।

ਤਸਵੀਰ ਸਰੋਤ, ANURAG/BBC
ਪ੍ਰਤੱਖਦਰਸ਼ੀਆਂ ਮੁਤਾਬਕ ਉਸਾਰੀ ਅਧੀਨ ਹਾਦਸਾਗ੍ਰਸਤ ਹੋਇਆ ਪੁਲ ਲਹਿਰਤਾਰਾ ਅਤੇ ਵਾਰਾਣਸੀ ਕੈਂਟ ਵਿਚਾਲੇ ਬਣ ਰਿਹਾ ਹੈ। ਘਟਨਾ ਸਥਾਨ ਤੋਂ ਮਿਲੀਆਂ ਤਸਵੀਰਾਂ ਨਾਲ ਹਾਦਸੇ ਦੀ ਭਿਆਨਕਤਾ ਦਿਖਦੀ ਹੈ।
ਦੱਸਿਆ ਗਿਆ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਪੁਲ਼ ਥੱਲੇ ਟ੍ਰੈਫਿਕ ਜਾਮ ਸੀ,ਬੀਮ ਦੇ ਡਿੱਗਦਿਆਂ ਹੀ ਕਈ ਕਾਰਾਂ ਅਤੇ ਵਾਹਨ ਇਸ ਥੱਲੇ ਦਬ ਗਏ।
ਪ੍ਰਧਾਨ ਮੰਤਰੀ ਨੇ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੀ ਹਰੇਕ ਸੰਭਵ ਮਦਦ ਲਈ ਹੁਕਮ ਦਿੱਤੇ ਗਏ ਹਨ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਘਟਨਾ ਵਿਚ ਹੋਈਆਂ ਮੌਤਾਂ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ। ਦੁਰਘਟਨਾ ਦੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਪੁਲ ਬਾਰੇ ਜੋ ਜਾਣਕਾਰੀ ਮਿਲੀ...
ਵਾਰਾਣਸੀ ਦੇ ਸਥਾਨਕ ਪੱਤਰਕਾਰ ਨੂੰ ਅਭਿਸ਼ੇਕ ਨੇ ਦੱਸਿਆ, "ਹਾਦਸਾ ਜੀ.ਟੀ. ਰੋਡ 'ਤੇ ਕਮਲਾਪਤੀ ਤ੍ਰਿਪਾਠੀ ਇੰਟਰਕਾਲਜ ਦੇ ਸਾਹਮਣੇ ਵਾਪਰਿਆ। ਜਿਸ ਵਿੱਚ ਬੱਸ ਸਮੇਤ ਕਈ ਵਾਹਨ, ਕਾਰਾਂ ਅਤੇ ਅੱਧੀ ਦਰਜਨ ਦੇ ਕਰੀਬ ਮੋਟਰਸਾਈਕਲ ਮੌਕੇ ਉੱਤੇ ਭਾਰੀ ਗਾਰਡ ਥੱਲੇ ਦਬ ਗਏ।"
ਵਾਰਾਣਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ, ਰਾਹਤ ਕਾਰਜ ਜੰਗੀ ਪੱਧਰ ਉੱਤੇ ਚੱਲ ਰਹੇ ਹਨ।

ਤਸਵੀਰ ਸਰੋਤ, ANURAG/BBC
ਉਨ੍ਹਾਂ ਨੇ ਇਸ ਪੁਲ ਬਾਰੇ ਕੁਝ ਜਾਣਕਾਰੀ ਦਿੱਤੀ ਹੈ.
- 1 ਅਕਤੂਬਰ 2015 ਨੂੰ ਚੌਕਾਘਾਟ-ਲਹਿਰਤਾਰਾ ਫਲਾਈਓਵਰ ਦੇ ਵਿਸਥਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
- 1710 ਮੀਟਰ ਹੋਣੀ ਹੈ ਫਲਾਈਓਵਰ ਦੀ ਉਸਾਰੀ ।
- ਕੰਮ 30 ਮਹੀਨੇ ਵਿੱਚ ਪੂਰਾ ਕੀਤਾ ਜਾਣਾ ਸੀ।
- 77.41 ਮਿਲੀਅਨ ਪ੍ਰਾਜੈਕਟ ਦੀ ਲਾਗਤ ਹੈ
- ਵਿਸਤਾਰ ਤਹਿਤ 63 ਥੰਮ ਬਣਨੇ ਸਨ
- 45 ਥੰਮ ਪਹਿਲਾਂ ਹੀ ਤਿਆਰ ਹੋ ਚੁਕੇ ਹਨ।
- ਪ੍ਰਾਜੈਕਟ ਜੂਨ 30 ਤੱਕ ਪੂਰਾ ਹੋਣਾ ਸੀ।
- ਸਮਾਂਸੀਮਾਂ ਵਧਣ ਤੋਂ ਬਾਅਦ ਪੁਲ ਦੀ ਉਸਾਰੀ ਪੁਲ ਉਸਾਰੀ ਨਿਗਮ ਗਾਜ਼ੀਪੁਰ ਯੂਨਿਟ ਕਰ ਰਹੀ ਸੀ।
- ਬੀਮ ਚੜਾਉਣ ਦਾ ਅਲਾਇਨਮੈਂਟ ਦੇ ਹਿਸਾਬ ਨਾਲ ਹਾਦਸਾ ਵਾਪਰਿਆ












