ਤਸਵੀਰਾਂ: ਬੇਮੌਸਮੀ ਮੀਂਹ-ਝੱਖੜ ਕਾਰਨ ਹੋਏ ਨੁਕਸਾਨ ਦੀ ਕਹਾਣੀ

ਬੇਮੌਸਮੀ ਮੀਂਹ-ਝੱਖੜ ਕਾਰਨ ਮੰਡੀਆਂ ਵਿੱਚ ਪਈ ਕਣਕ ਨੂੰ ਭਾਰੀ ਨੁਕਸਾਨ ਹੋਇਆ ਹੈ। ਮੰਡੀਆਂ ਵਿੱਚ ਕਿਸਾਨਾਂ ਦੇ ਲਗਾਏ ਬੋਹਲ ਭਿੱਜ ਗਏ ਹਨ।

ਕਈ ਮੰਡੀਆਂ ਵਿੱਚ ਵਿਕ ਚੁੱਕੀ ਬੋਰੀਆਂ 'ਚ ਪਈ ਕਣਕ ਗੋਦਾਮਾਂ ਵਿੱਚ ਜਾਣ ਦੀ ਉਡੀਕ ਕਰ ਰਹੀ ਸੀ। ਮੀਂਹ ਦੇ ਪਾਣੀ ਨਾਲ ਇਹ ਬੋਰੀਆਂ ਪੂਰੀ ਤਰ੍ਹਾਂ ਭਿੱਜ ਚੁੱਕੀਆਂ ਹਨ।

ਇਹ ਹਾਲ ਫਗਵਾੜਾ ਦੀ ਮੰਡੀ ਦਾ ਹੈ। ਜਿੱਥੇ ਖੁੱਲ੍ਹੇ 'ਚ ਪਈਆਂ ਕਣਕ ਦੀਆਂ ਬੋਰੀਆਂ ਮੀਂਹ ਦੀ ਮਾਰ ਝੱਲ ਰਹੀਆਂ ਹਨ।

ਇਹ ਹਾਲ ਜ਼ਿਲ੍ਹਾ ਲੁਧਿਆਣਾ 'ਚ ਪੈਂਦੇ ਜਗਰਾਓਂ ਦਾ ਹੈ ਜਿੱਥੇ ਮੰਡੀ 'ਚ ਪਈਆਂ ਕਣਕ ਦੀਆਂ ਬੋਰੀਆਂ ਦੇ ਆਲੇ-ਦੁਆਲੇ ਮੀਂਹ ਦਾ ਪਾਣੀ ਇਕੱਠਾ ਹੋਇਆ ਹੈ। ਇਸ ਜ਼ੋਰਦਾਰ ਮੀਂਹ ਕਾਰਨ ਬੋਰੀਆਂ 'ਚੋਂ ਕਣਕ ਵੀ ਬਾਹਰ ਨਿਕਲ ਰਹੀ ਹੈ।

ਮੰਡੀਆਂ ਵਿੱਚ ਪਾਣੀ ਭਰਨ ਨਾਲ ਕਣਕ ਦੀਆਂ ਬੋਰੀਆਂ ਅਤੇ ਬੋਹਲਾਂ ਵਿੱਚ ਪਾਣੀ ਆ ਗਿਆ ਜਿਸ ਕਾਰਨ ਇਸ ਕਣਕ ਦੇ ਪੁੰਗਰਣ ਦਾ ਖ਼ਦਸ਼ਾ ਬਣ ਗਿਆ ਹੈ।

ਇਹ ਦ੍ਰਿਸ਼ ਹੈ ਬਰਨਾਲਾ ਦੀ ਮੰਡੀ ਦਾ ਜਿੱਥੇ ਮੀਂਹ ਤੋਂ ਬਾਅਦ ਕਈ ਦੇਰ ਤੱਕ ਖੜ੍ਹੇ ਪਾਣੀ ਨੇ ਕਣਕ ਨੂੰ ਨੁਕਸਾਨ ਪਹੁੰਚਾਇਆ ਹੈ।

ਬਰਨਾਲਾ ਦੀ ਕਣਕ ਮੰਡੀ ਵਿੱਚ ਕਣਕਾਂ ਦੀਆਂ ਬੋਰੀਆਂ ਨੇੜੇ ਖੜ੍ਹਿਆ ਮੀਂਹ ਦਾ ਪਾਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)