You’re viewing a text-only version of this website that uses less data. View the main version of the website including all images and videos.
ਪੰਜਾਬ ਵਿੱਚ ਮੱਠਾ ਰਿਹਾ ਜਨਰਲ ਕੈਟੇਗਰੀ ਦਾ 'ਭਾਰਤ ਬੰਦ'
ਦੇਸ ਦੇ ਵੱਖ ਵੱਖ ਹਿੱਸਿਆਂ ਵਿੱਚ ਜਨਰਲ ਕੈਟੇਗਰੀ ਨੇ ਰਾਖਵਾਂਕਰਨ ਖ਼ਿਲਾਫ਼ ਬੰਦ ਕੀਤਾ। ਕੁਝ ਇਲਾਕਿਆਂ ਵਿੱਚ ਹਿੰਸਾ ਹੋਈ।
ਬਿਹਾਰ ਦੇ ਆਰਾ ਵਿੱਚ ਹੋਈ ਹਿੰਸਕ ਝੜਪ 'ਚ ਕਈ ਲੋਕ ਘਾਇਲ ਵੀ ਹੋਏ।
ਏਜੰਸੀਆਂ ਮੁਤਾਬਕ ਭੋਜਪੁਰ ਜ਼ਿਲੇ ਦੇ ਆਰਾ ਵਿੱਚ ਕੁਝ ਉੱਚ ਜਾਤੀ ਨੌਜਵਾਨਾਂ ਨੇ ਸੜਕਾਂ ਬੰਦ ਕੀਤੀਆਂ ਅਤੇ ਜ਼ਬਰਦਸਤੀ ਦੁਕਾਨਾਂ 'ਤੇ ਤਾਲੇ ਲਗਵਾਏ।
ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ, ''12 ਤੋਂ ਵੱਧ ਲੋਕ ਹਿੰਸਕ ਝੜਪ ਵਿੱਚ ਘਾਇਲ ਹੋਏ। ਇਹ ਝੜਪ ਭਾਰਤ ਬੰਦ ਦੇ ਸਮਰਥਕਾਂ ਅਤੇ ਰਾਖਵਾਂਕਰਨ ਦੇ ਹੱਕ ਵਿੱਚ ਬੋਲਣ ਵਾਲੇ ਓਬੀਸੀ ਅਤੇ ਦਲਿਤਾਂ ਵਿਚਾਲੇ ਹੋਈ।''
ਆਰਾ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਯੂਪੀ 'ਚ ਹਾਲਾਤ ਕਾਬੂ ਵਿੱਚ ਸਨ। ਲਖਨਊ ਵਿੱਚ ਲੋਕਾਂ ਨੇ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ। ਸਰਕਾਰੀ ਦਫਤਰ, ਹਸਪਤਾਲ ਅਤੇ ਸਕੂਲ ਵੀ ਖੁੱਲ੍ਹੇ ਰਹੇ।
ਪੰਜਾਬ ਵਿੱਚ ਹਾਲਾਤ
ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਭਾਰਤ ਬੰਦ ਦੇ ਮਦੇਨਜ਼ਰ ਕੜੀ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਆਖਿਆ ਸੀ।
ਗੁਰਦਰਸ਼ਨ ਸਿੰਘ ਸੰਧੂ ਨੇ ਦਸਿਆ ਕਿ ਪੰਜਾਬ ਦੇ ਫਿਰੋਜ਼ਪੁਰ ਵਿੱਚ ਦਲਿਤਾਂ ਅਤੇ ਜਨਰਲ ਕੈਟੇਗਰੀ ਵਿੱਚ ਟਕਰਾ ਹੋਇਆ। ਦੁਕਾਨਾਂ ਬੰਦ ਕਰਵਾਉਣ ਗਏ ਵਿਅਕਤੀਆਂ ਤੇ ਪੱਥਰ ਮਾਰੇ ਗਏ ਅਤੇ ਮੋਟਰਸਾਈਕਲ ਤੋੜੇ ਗਏ। ਇੱਕ ਆਦਮੀ ਤੇ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਸ ਨੂੰ ਸੱਟਾਂ ਵਜੀਆਂ।
ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਸਨ।
ਭਾਰਤ ਬੰਦ, ਅੰਮ੍ਰਿਤਸਰ
ਜਗਰਾਓਂ ਵਿੱਚ ਕੁਝ ਲੋਕ ਸੜਕਾਂ 'ਤੇ ਵਿਰੋਧ ਕਰਦੇ ਨਜ਼ਰ ਆਏ।
ਬਰਨਾਲਾ ਦੇ ਬਜ਼ਾਰਾਂ 'ਚ ਵੀ ਬੰਦ ਦਾ ਅਸਰ ਵੇਖਿਆ ਗਿਆ।
ਬਰਨਾਲਾ ਵਿੱਚ ਕਾਫੀ ਲੋਕ ਬੰਦ ਲਈ ਇਕੱਠਾ ਹੋਏ।
2 ਅਪ੍ਰੈਲ ਨੂੰ ਦਲਿਤਾਂ ਵੱਲੋਂ ਰਾਖਵਾਂਕਰਨ ਲਈ ਕੀਤੇ ਗਏ ਭਾਰਤ ਬੰਦ ਵਿੱਚ ਕਾਫੀ ਹਿੰਸਾ ਹੋਈ ਸੀ ਜਿਸ ਵਿੱਚ ਕਈ ਆਮ ਲੋਕ ਅਤੇ ਪੁਲਿਸ ਕਰਮੀ ਘਾਇਲ ਹੋ ਗਏ ਸਨ।
ਹਰਿਆਣਾ ਵਿੱਚ ਕੀ ਰਹੀ ਸਥਿਤਿ?
ਸੋਸ਼ਲ ਮੀਡੀਆ 'ਤੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਿਰਸਾ ਵਿੱਚ ਹੁੰਗਾਰਾ ਨਹੀਂ ਮਿਲਿਆ।
ਸਿਰਸਾ ਦੇ ਬਰਨਾਲਾ ਰੋਡ 'ਤੇ ਕੁੱਝ ਦੁਕਾਨਦਾਰਾਂ ਨੇ ਆਪਣੇ ਆਪ ਦੁਕਾਨਾਂ ਬੰਦ ਕੀਤੀਆਂ।