ਨਾਨਕ ਸ਼ਾਹ ਫ਼ਕੀਰ ਮੁੜ ਵਿਵਾਦਾਂ ’ਚ

ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਨਾਨਕ ਸ਼ਾਹ ਫ਼ਕੀਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਗਈ ਹੈ।

ਫ਼ਿਲਮ ਦਾ ਟਰੇਲਰ ਜਨਤਕ ਹੋਣ ਤੋਂ ਬਾਅਦ, ਇਸ ਫ਼ਿਲਮ ਦੀ ਰਿਲੀਜ਼ ਨੂੰ ਬੰਦ ਕਰਵਾਉਣ ਲਈ ਕਈ ਸਿੱਖ ਜਥੇਬੰਦੀਆਂ ਮੁਹਿੰਮ ਚਲਾ ਰਹੀਆਂ ਹਨ।

ਇਹ ਫ਼ਿਲਮ ਹਰਿੰਦਰ ਸਿੱਕਾ ਵੱਲੋਂ ਬਣਾਈ ਗਈ ਹੈ।

ਕਿਉਂ ਹੋ ਰਿਹਾ ਹੈ ਵਿਰੋਧ?

ਕੁਝ ਸਿੱਖ ਜਥੇਬੰਦੀਆਂ ਇਸ ਫ਼ਿਲਮ ਦੀ ਰਿਲੀਜ਼ ਬੰਦ ਕਰਵਾਉਣ ਲਈ ਮੁਹਿੰਮ ਚਲਾ ਰਹਿਣ ਹਨ ਅਤੇ ਸੋਸ਼ਲ ਮੀਡੀਆ #StopNanakshahFakirFilm ਚੱਲ ਰਿਹਾ ਹੈ।

ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਪੇਸ਼ ਕਰਨਾ ਸਿੱਖ ਪਰੰਪਰਾ ਦੇ ਖ਼ਿਲਾਫ਼ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਫ਼ਿਲਮ ਦੇ ਰਿਲੀਜ਼ ਦੀ ਆਗਿਆ ਦੇ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ।

ਫੇਸਬੁੱਕ ਤੇ ਪੰਜਾਬ ਸਪੈਕਟ੍ਰਮ ਨਾਂ ਦੇ ਪੇਜ ਨੇ ਪਰਮਜੀਤ ਸਿੰਘ ਅਕਾਲੀ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ, "ਗੁਰੂ ਨਾਨਕ ਦੇਵ ਜੀ ਦਾ ਕਿਰਦਾਰ ਨਿਭਾਉਣ ਵਾਲਾ ਇੱਕ ਦੁਨਿਆਵੀ ਵਿਅਕਤੀ ਹੈ। ਉਸ ਦਾ ਕਿਰਦਾਰ ਉੱਚਾ ਤੇ ਸੁੱਚਾ ਨਹੀਂ ਹੋਣਾ। ਬੇਬੇ ਨਾਨਕੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੀ ਇੱਕ ਦੁਨਿਆਵੀ ਔਰਤ ਹੈ।"

ਦਵਿੰਦਰ ਸਿੰਘ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਪੇਸ਼ ਕਰਨ ਸਿੱਖ ਸਿਧਾਂਤਾਂ ਦੇ ਖ਼ਿਲਾਫ਼ ਹੈ।

ਫ਼ਿਲਮ ਦਾ ਟਰੇਲਰ

ਯੂਟਿਊਬ 'ਤੇ ਟਰੇਲਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਹਿਣ ਮੁਤਾਬਕ ਗੁਰੂ ਨਾਨਕ ਦੇਵ ਜੀ ਨੂੰ ਕੰਪਿਊਟਰ ਗਰਾਫ਼ਿਕਸ ਰਹੀ ਪੇਸ਼ ਕੀਤਾ ਜਾ ਰਿਹਾ ਹੈ।

ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਾਰੀਖ਼ ਅਪ੍ਰੈਲ 13 ਮਿਥੀ ਗਈ ਹੈ ਹਾਲਾਂਕਿ ਕਰੀਬ ਇੱਕ ਹਫ਼ਤਾ ਪਹਿਲਾ ਫ਼ਿਲਮ ਦਾ ਟਰੇਲਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ ਗਿਆ।

ਪਹਿਲਾਂ ਵਿਵਾਦ

ਇਹ ਫ਼ਿਲਮ ਅਪ੍ਰੈਲ 2015 ਵਿੱਚ ਰਿਲੀਜ਼ ਹੋਣ ਵਾਲੀ ਸੀ ਪਰ ਕੁਝ ਇਸੇ ਤਰ੍ਹਾਂ ਦੇ ਵਿਵਾਦਾਂ ਵਿੱਚ ਆ ਜਾਨ ਕਰ ਕੇ ਰਿਲੀਜ਼ ਨਹੀਂ ਹੋ ਸਕੀ।

ਜਥੇਬੰਦੀਆਂ ਦਾ ਕਹਿਣਾ ਸੀ ਕਿ ਸਿੱਖ ਸ਼ਬਦ-ਗੁਰੂ ਨੂੰ ਪਾਲਨਾ ਕਰਦੇ ਹਨ ਅਤੇ ਇਸ ਨੂੰ ਗੁਰੂ ਨਾਨਕ ਦੇਵ ਨੂੰ ਕਿਸੇ ਤਸਵੀਰ ਵਿੱਚ ਵਿਖਾਉਣਾ ਸਿੱਖੀ ਸਿਧਾਂਤਾਂ ਦੇ ਉਲਟ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)