ਜ਼ਿਮਨੀ ਚੋਣਾਂ꞉ ਗੋਰਖਪੁਰ, ਫੂਲਪੁਰ ਵਿੱਚ ਭਾਜਪਾ ਨੂੰ ਮਿਲੀ ਹਾਰ

ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੇ ਗੋਰਖਪੁਰ ਅਤੇ ਫੂਲਪੁਰ ਦੀਆਂ ਲੋਕ ਸਭਾ ਸੀਟਾਂ ਜਿੱਤੀਆਂ ਲਈਆਂ ਹਨ।

ਸਮਾਜਵਾਦੀ ਪਾਰਟੀ ਦੇ ਉਮੀਦਵਾਰ ਪ੍ਰਵੀਨ ਕੁਮਾਰ ਨਿਸ਼ਾਦ ਨੇ ਭਾਰਤੀ ਜਨਤਾ ਪਾਰਟੀ ਦੇ ਉਪਿੰਦਰ ਦੱਤ ਸ਼ੁਕਲਾ ਨੂੰ 21,961 ਵੋਟਾਂ ਨਾਲ ਹਰਾਇਆ।

ਚੋਣ ਕਮਿਸ਼ਨ ਅਨੁਸਾਰ ਸਮਾਜਵਾਦੀ ਪਾਰਟੀ ਨੂੰ 4,56,437 ਵੋਟਾਂ ਮਿਲੀਆਂ ਅਤੇ ਭਾਰਤੀ ਜਨਤਾ ਪਾਰਟੀ ਨੂੰ 4,34,476 ਵੋਟਾਂ ਮਿਲੀਆਂ।

ਗੋਰਖਪੁਰ ਵਿੱਚ ਪੁੱਠਾਗੇੜਾ

ਕੁਮਾਰ ਹਰਸ਼ ਮੁਤਾਬਕ ਮੁਤਾਬਕ ਗਿਣਤੀ ਕੇਂਦਰ 'ਤੇ ਕਿਸੇ ਕਿਸਮ ਦਾ ਟਕਰਾਅ ਨਹੀਂ ਹੈ।

ਦੂਜੇ ਪਾਸੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲੋਕ ਸਭਾ ਤੋਂ ਅਸਤੀਫ਼ੇ ਕਾਰਨ ਖਾਲੀ ਹੋਈ ਫੂਲਪੁਰ ਲੋਕ ਸਭਾ ਸੀਟ ਵੀ ਸਮਾਜਵਾਦੀ ਪਾਰਟੀ ਨੇ ਵੱਡੇ ਫਰਕ ਜਿੱਤ ਲਈ ਹੈ।

ਸਥਾਨਕ ਪੱਤਰਕਾਰ ਸਮੀਰਾਤਜ ਮਿਸ਼ਰਾ ਮੁਤਾਬਕ ਸਮਾਜਵਾਦੀ ਪਾਰਟੀ ਦੇ ਕੌਸ਼ਲਿੰਦਰ ਸਿੰਘ ਪਟੇਲ 59213 ਵੋਟਾਂ ਨਾਲ ਜਿੱਤੇ ਹਨ।

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੌਸ਼ਲੇਂਦਰ ਸਿੰਘ ਪਟੇਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਸਮਾਜਵਾਦੀ ਪਾਰਟੀ ਨੂੰ 3,42,796 ਅਤੇ ਭਾਜਪਾ ਨੂੰ 2,83,183 ਵੋਟਾਂ ਮਿਲੀਆਂ।

ਫੂਲਪੁਰ ਵਿੱਚ ਸਮਾਜਵਾਦੀ ਪਾਰਟੀ ਜਿੱਤੀ

ਫੂਲਪੁਰ ਵਿੱਚ ਸਮਾਜਵਾਦੀ ਉਮੀਦਵਾਰ ਦੀ ਜਿੱਤ ਦਾ ਕਾਰਨ ਸਮਾਜਵਾਦੀ ਪਾਰਟੀ ਨੂੰ ਬਹੁਜਨ ਸਮਾਜ ਪਾਰਟੀ ਦਾ ਸਮਰਥਨ ਦੱਸਿਆ ਜਾ ਰਿਹਾ ਹੈ।

ਇਸ ਜਿੱਤ ਦਾ ਜਸ਼ਨ ਸਮਾਜਵਾਦੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੇ ਵਰਕਰ ਇਕੱਠੇ ਮਨਾ ਰਹੇ ਹਨ ਅਤੇ 'ਭੂਆ- ਭਤੀਜਾ ਜਿੰਦਾਬਾਦ' ਦੇ ਨਾਅਰੇ ਲੱਗ ਰਹੇ ਹਨ।

ਸਮਾਜਵਾਦੀ ਅਤੇ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ਵਿਚ ਚੋਣਾਂ ਮਿਲ ਕੇ ਲੜੀਆਂ ਹਨ।

ਅਰਰੀਆ ਦਾ ਸਵਾਲ

ਬਿਹਾਰ ਦੀ ਅਰਰਈਆ ਸੀਟ ਰਾਸ਼ਟਰੀ ਜਨਤਾ ਦਲ ਦੇ ਸੰਸਦ ਮੈਂਬਰ ਤਸਲੀਮੁਦੀਨ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀ। ਉਨ੍ਹਾਂ ਦੇ ਬੇਟੇ ਸਰਫ਼ਰਾਜ਼ ਅਹਿਮਦ ਨੇ ਰਾਜਦ ਦੀ ਤਰਫ਼ੋਂ ਇਸ ਸੀਟ 'ਤੇ ਚੋਣ ਲੜੀ ਹੈ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।

ਉਪ ਮੁੱਖ ਚੋਣ ਅਧਿਕਾਰੀ ਬੈਜੂਨਾਥ ਕੁਮਾਰ ਸਿੰਘ ਮੁਤਾਬਕ ਅਰਰਿਆ ਵਿੱਚ ਸਰਫ਼ਰਾਜ਼ ਅਹਿਮਦ ਨੇ ਜਿੱਤ ਦਰਜ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)