ਪ੍ਰੈੱਸ ਰੀਵਿਊ: ਹਾਈਕੋਰਟ ਵੱਲੋਂ ਡੇਰਾ ਸਮਰਥਕਾਂ ਨੂੰ ਨੁਕਸਾਨ ਦੀ ਭਰਪਾਈ ਕਰਨ ਦੇ ਹੁਕਮ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਕਥਿਤ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀ ਭਰਪਾਈ ਕਰਨ ਦਾ ਹੁਕਮ ਹੈ।

ਇਹ ਫੈਸਲਾ ਅਦਾਲਤ ਨੇ ਸਮਰਥਕਾਂ ਨੂੰ ਜ਼ਮਾਨਤ ਦਿੰਦੇ ਹੋਏ ਸੁਣਾਇਆ। ਜ਼ਮਾਨਤ ਲਈ ਲੋੜੀਂਦੇ ਬਾਂਡ ਦੀ ਰਕਮ ਤੋਂ ਇਲਾਵਾ ਅਗਸਤ, 2017 ਵਿੱਚ ਹੋਈ ਹਿੰਸਾ ਦੌਰਾਨ ਹੋਏ ਨੁਕਸਾਨ ਬਦਲੇ ਉਨ੍ਹਾਂ ਨੂੰ ਇਹ ਰਕਮ ਜਮ੍ਹਾਂ ਕਰਨ ਲਈ ਕਿਹਾ ਗਿਆ ਹੈ।

ਦਿ ਟ੍ਰਿਬਿਊਨ ਮੁਤਾਬਕ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਸਿੱਕਾ ਉਛਾਲ ਕੇ ਤੈਅ ਕਰ ਰਹੇ ਹਨ ਕਿ ਨਵੇਂ ਭਰਤੀ ਕੀਤੇ ਦੋ ਲੈਕਚਰਾਰਾਂ ਵਿੱਚੋਂ ਕਿਸ ਦੀ ਨਿਯੁਕਤੀ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ ਵਿੱਚ ਕਰਨੀ ਹੈ।

ਇਸ ਸਬੰਧੀ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਇੱਕ ਨਿੱਜੀ ਟੀਵੀ ਚੈਨਲ ਦੇ ਪੱਤਰਕਾਰ ਨੇ ਰਿਕਾਰਡ ਕੀਤਾ ਹੈ ਜੋ ਕਿ ਉਸ ਵੇਲੇ ਉੱਥੇ ਮੌਜੂਦ ਸਨ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਦਿੱਲੀ-ਪੁਣੇ-ਦਿੱਲੀ ਅਤੇ ਦਿੱਲੀ-ਲਖਨਊ-ਦਿੱਲੀ ਹਵਾਈ ਰੂਟ ਸੀਟਾਂ ਦੇ ਮਾਮਲੇ ਵਿੱਚ ਸੂਚੀ 'ਚ ਪਹਿਲੇ 10 ਵਿੱਚ ਸ਼ੁਮਾਰ ਹੋ ਗਿਆ ਹੈ।

ਸਰਵੇਖਣ ਅਦਾਰੇ ਓਏਜੀ ਮੁਤਾਬਕ ਦਿੱਲੀ-ਮੁੰਬਈ ਪਹਿਲੇ, ਦਿੱਲੀ-ਬੈਂਗਲੁਰੂ ਦੂਜੇ, ਮੁੰਬਈ-ਬੈਂਗਲੁਰੂ ਤੀਜੇ, ਦਿੱਲੀ-ਕੋਲਕਾਤਾ ਚੌਥੇ ਅਤੇ ਦਿੱਲੀ-ਹੈਦਰਾਬਾਦ ਪੰਜਵੇਂ ਸਥਾਨ 'ਤੇ ਹੈ।

ਦਿੱਲੀ-ਲਖਨਊ-ਦਿੱਲੀ ਰੂਟ ਜੋ ਕਿ 2007 ਵਿੱਚ 17ਵੇਂ ਨੰਬਰ 'ਤੇ ਸੀ ਹੁਣ 7ਵੇਂ 'ਤੇ ਪਹੁੰਚ ਗਿਆ ਹੈ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਹਰਿਆਣਾ ਸਰਕਾਰ ਭਾਜਪਾ ਮੁਖੀ ਅਮਿਤ ਸ਼ਾਹ ਦੀ ਜੀਂਦ ਵਿੱਚ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ 'ਚ ਜੁਟੀ ਹੋਈ ਹੈ।

ਸੈਂਕੜੇ ਬਾਈਕਰ ਅਮਿਤ ਸ਼ਾਹ ਦਾ ਸਵਾਗਤ ਕਰਨਗੇ। 84 ਡਾਕਟਰ ਤੇ 35 ਐਂਬੂਲੈਂਸ 15 ਫਰਵਰੀ ਤੱਕ ਜੀਂਦ ਵਿੱਚ ਮੌਜੂਦ ਰਹਿਣਗੇ। ਸੂਬੇ ਦੇ ਸੱਤ ਜ਼ਿਲ੍ਹਿਆਂ ਤੋਂ ਇਨ੍ਹਾਂ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ