ਮਧੂਬਾਲਾ ਜਿਸ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲ ਜਿੱਤੇ - ਤਸਵੀਰਾਂ

ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਧੂਬਾਲਾ ਦੀਆਂ ਕੁਝ ਚੋਣਵੀਆਂ ਤਸਵੀਰਾਂ, ਜੋ ਤੁਸੀਂ ਪਸੰਦ ਕਰੋਗੇ।

14 ਫਰਵਰੀ 1933 ਨੂੰ ਮਧੂਬਾਲਾ ਦਾ ਜਨਮ ਹੋਇਆ।

ਉਨ੍ਹਾਂ ਬਤੌਰ ਬਾਲ ਕਲਾਕਾਰ ਆਪਣੇ ਕਰਿਅਰ ਦਾ ਆਗਾਜ਼ ਕੀਤਾ ਸੀ। (ਸਾਰੀਆਂ ਤਸਵੀਰਾਂ ਮਧੂਬਾਲਾ ਦੀ ਨਿੱਕੀ ਭੈਣ ਮਧੁਰ ਭੂਸ਼ਣ ਨੇ ਮੁਹੱਈਆ ਕਰਵਾਈਆਂ ਹਨ)

ਮਧੂਬਾਲਾ ਨੇ ਰਾਜ ਕਪੂਰ, ਅਸ਼ੋਕ ਕੁਮਾਰ, ਦੇਵ ਆਨੰਦ, ਦਿਲੀਪ ਕੁਮਾਰ ਅਤੇ ਕਿਸ਼ੋਰ ਕੁਮਾਰ ਸਣੇ ਕਈ ਅਦਾਕਾਰਾਂ ਨਾਲ 40 ਤੇ 50 ਦੇ ਦਹਾਕੇ 'ਚ ਕਈ ਯਾਦਗਾਰ ਫਿਲਮਾਂ ਕੀਤੀਆਂ।

ਸਾਲ 1960 ਵਿੱਚ ਆਈ ਕੇ ਆਸਿਫ਼ ਦੀ ਫਿਲਮ 'ਮੁਗਲ-ਏ-ਆਜ਼ਮ' ਮਧੁਬਾਲਾ ਦੇ ਕਰਿਅਰ ਦੀ ਸਭ ਤੋਂ ਯਾਦਗਾਰ ਫਿਲਮ ਮੰਨੀ ਜਾਂਦੀ ਹੈ। ਉਨ੍ਹਾਂ ਦੀ ਅਤੇ ਦਿਲੀਪ ਕੁਮਾਰ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ।

ਕਿਸ਼ੋਰ ਕੁਮਾਰ ਦੇ ਨਾਲ ਉਨ੍ਹਾਂ ਦੀ ਫਿਲਮ 'ਚਲਤੀ ਕਾ ਨਾਮ ਗਾੜੀ' ਕਾਫੀ ਸਫਲ ਰਹੀ। 60 ਦੇ ਦਹਾਕੇ 'ਚ ਕਿਸ਼ੋਰ ਨੇ ਉਨ੍ਹਾਂ ਨਾਲ ਵਿਆਹ ਵੀ ਕੀਤਾ।

ਨਿੱਜੀ ਜ਼ਿੰਦਗੀ 'ਚ ਉਹ ਇੱਕ ਸਮੇਂ ਦਿਲੀਪ ਕੁਮਾਰ ਦੇ ਬੇਹੱਦ ਨੇੜੇ ਆ ਗਏ ਸਨ। ਪਰ ਉਨ੍ਹਾਂ ਦੇ ਪਿਤਾ ਦੇ ਨਾਲ ਇੱਕ ਵਿਵਾਦ ਕਰਕੇ ਦਿਲੀਪ ਉਨ੍ਹਾਂ ਤੋਂ ਦੂਰ ਹੋ ਗਏ।

23 ਫਰਵਰੀ 1969 ਨੂੰ ਦਿਲ ਦੀ ਇੱਕ ਬਿਮਾਰੀ ਕਾਰਨ ਮਹਿਜ਼ 36 ਸਾਲ ਦੀ ਉਮਰ 'ਚ ਹਿੰਦੀ ਫਿਲਮਾਂ ਦੀ ਇਸ ਬੇਹੱਦ ਖ਼ੂਬਸੂਰਤ ਅਦਾਕਾਰਾ ਨੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਇਹ ਹਨ ਮਧੂਬਾਲਾ ਦੀ ਨਿੱਕੀ ਭੈਣ ਮਧੁਰ ਭੂਸ਼ਣ, ਜਿਨ੍ਹਾਂ ਨੇ ਸਾਨੂੰ ਮਧੁਬਾਲਾ ਦੀਆਂ ਇਹ ਖ਼ਾਸ ਤਸਵੀਰਾਂ ਮੁਹੱਈਆ ਕਰਵਾਈਆਂ ਹਨ। ਇਹ ਮਧੁਰ ਭੂਸ਼ਣ ਦੀ ਜਵਾਨੀ ਸਮੇਂ ਦੀ ਤਸਵੀਰ ਹੈ।

ਮਧੁਰ ਭੂਸ਼ਣ ਨੇ ਮਧੂਬਾਲਾ ਬਾਰੇ ਬੀਬੀਸੀ ਦੀ ਮਧੁ ਪਾਲ ਨਾਲ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)