You’re viewing a text-only version of this website that uses less data. View the main version of the website including all images and videos.
2017 'ਚ ਕੋਈ ਕਮਰਸ਼ੀਅਲ ਹਵਾਈ ਹਾਦਸਾ ਨਹੀਂ, 2015-16 'ਚ 833 ਮੌਤਾਂ
ਇੰਡਸਟਰੀ ਰਿਪੋਰਟ ਮੁਤਾਬਕ ਸਾਲ 2017 ਵਿੱਚ ਕੋਈ ਕਮਰਸ਼ੀਅਲ ਜਹਾਜ਼ ਹਾਦਸਾਗ੍ਰਸਤ ਨਹੀਂ ਹੋਇਆ।
ਇਹ ਦੁਨੀਆਂ ਵਿੱਚ ਆਪਣੀ ਕਿਸਮ ਦਾ ਇੱਕ ਰਿਕਾਰਡ ਹੈ।
ਕਾਰਗੋ ਪਲੇਨ ਕਰੈਸ਼ ਦੀ ਗੱਲ ਕਰੀਏ ਤਾਂ ਸਾਲ 2017 ਵਿੱਚ ਵਾਪਰੇ 10 ਹਾਦਸਿਆਂ ਦੌਰਾਨ 79 ਲੋਕ ਮਾਰੇ ਗਏ ਸਨ।
2016 ਵਿੱਚ 16 ਭਿਆਨਕ ਹਵਾਈ ਹਾਦਸੇ ਹੋਏ ਅਤੇ 303 ਲੋਕ ਇਸਦੀ ਭੇਟ ਚੜ੍ਹੇ।
ਸਾਲ 2016
25 ਦਸੰਬਰ- ਰੂਸੀ ਫੌਜ ਦਾ TU-154 ਜੈੱਟ ਏਅਰਲਾਈਂਸ ਦਾ ਜਹਾਜ਼ ਹਾਦਸਾਗ੍ਰਸਤ ਹੋਇਆ। 92 ਲੋਕਾਂ ਦੀ ਮੌਤ
7 ਦਸੰਬਰ- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਂਸ ਦਾ ਜਹਾਜ਼ ਉੱਤਰੀ ਪਾਕਿਸਤਾਨ ਵਿੱਚ ਕ੍ਰੈਸ਼ ਹੋਇਆ, 48 ਲੋਕਾਂ ਦੀ ਮੌਤ
29 ਨਵੰਬਰ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੇੜੇ ਬ੍ਰਾਜ਼ੀਲ ਦੀ ਫੁੱਟਬਾਲ ਕਲੱਬ ਦੀ ਟੀਮ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ, ਖਿਡਾਰੀਆਂ ਸਣੇ 71 ਦੀ ਮੌਤ
19 ਮਈ- ਮਿਸਰ ਦੀ ਏਅਰ ਫਲਾਈਟ ਫਰਾਂਸ ਵਿੱਚ ਹਾਦਸਾਗ੍ਰਸਤ, 66 ਲੋਕਾਂ ਦੀ ਮੌਤ
ਫਲਾਈ ਦੁਬਈ ਦੀ ਬੋਇੰਗ ਜਹਾਜ਼ ਰੂਸ ਵਿੱਚ ਕ੍ਰੈਸ਼, 62 ਲੋਕਾਂ ਦੀ ਮੌਤ
ਸਾਲ 2015
31 ਅਕਤੂਬਰ- ਰੂਸੀ ਏਅਰਲਾਈਂਸ ਦਾ ਜਹਾਜ਼ ਉਡਾਨ ਭਰਨ ਮਗਰੋਂ 22 ਮਿੰਟ ਬਾਅਦ ਕ੍ਰੈਸ਼, 224 ਲੋਕਾਂ ਦੀ ਮੌਤ
30 ਜੂਨ- ਇੰਡੋਨੇਸ਼ੀਆ ਦਾ C-130 ਫੌਜੀ ਜਹਾਜ਼ ਮੇਡਾਨ ਵਿੱਚ ਹਾਦਸਾਗ੍ਰਸਤ, 122 ਲੋਕਾਂ ਦੀ ਮੌਤ
24 ਮਾਰਚ- ਜਰਮਨ ਵਿੰਗਸ ਏਅਰਬੱਸ ਫਰਾਂਸ ਵਿੱਚ ਹਾਦਸਾਗ੍ਰਸਤ, 148 ਲੋਕਾਂ ਦੀ ਮੌਤ