#BudgetwithBBC: ਕੀ ਕਿਹਾ ਮਾਹਿਰਾਂ ਨੇ?

ਬੀਜੇਪੀ ਦੇ ਆਖ਼ਰੀ ਪੂਰੇ ਬਜਟ 'ਤੇ ਮਾਹਿਰਾਂ ਦੀ ਰਾਏ:

ਸੀਨੀਅਰ ਪੱਤਰਕਾਰ ਐੱਮਕੇ ਵੇਨੂ

ਘੱਟੋ ਘਾਟ ਸਮਰਥਨ ਮੁੱਲ ਤਾਂ ਠੀਕ ਹੈ ਪਰ ਕਿਸਾਨ ਫ਼ੌਰੀ ਤੋਰ ਤੇ ਰਾਹਤ ਚਾਹੁੰਦੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕੇ ਜੇਤਲੀ ਆਪਣਾ ਪਹਿਲਾ ਬਜਟ ਪੇਸ਼ ਕਰ ਰਹੇ ਹਨ।

ਚੋਣਾ ਦੇ ਆਖ਼ਰੀ ਸਾਲ ਦਾ ਬਜਟ ਹੈ, ਜਿਸ ਵਿੱਚ ਪੂਰਾ ਧਿਆਨ ਪੇਂਡੂ ਖੇਤਰ ਲਈ ਵੱਡੀਆਂ ਸਕੀਮਾਂ ਅਤੇ ਸਿੱਖਿਆ ਅਤੇ ਸਿਹਤ 'ਤੇ ਹੈ। ਉਡੀਕ ਹੈ ਕੇ ਪੈਸੇ ਕਿਵੇਂ ਆਵੇਗਾ।

ਇੱਕ ਲੱਖ ਕਰੋੜ ਸਿੱਖਿਆ ਨੂੰ ਸੁਰਜੀਤ ਕਰਨ ਲਈ ਅਗਲੇ ਚਾਰ ਸਾਲ 'ਚ! ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਜੇਤਲੀ ਦਾ ਆਪ ਐਲਾਨੀ ਗਈ ਦੂਸਰੀ ਮਿਆਦ ਤੋਂ ਪਹਿਲਾਂ ਦਾ ਪਹਿਲਾ ਬਜਟ ਹੈ।

ਪੁਰਵਾ ਪ੍ਰਕਾਸ਼, ਸੀਨੀਅਰ ਡਾਏਰੈਕਟਰ, ਡੈਲੋਲਾਈਟ

ਡੈਲੋਲਾਈਟ ਦੇ ਸੀਨੀਅਰ ਡਾਏਰੈਕਟਰ ਪੁਰਵਾ ਪ੍ਰਕਾਸ਼ ਨੇ ਕਿਹਾ ਕਿ ਇਹ ਬਜਟ ਔਰਤਾਂ, ਖੇਤੀ ਅਤੇ ਪੇਂਡੂ ਅਰਥ ਵਿਵਸਥਾ ਲਈ ਲਾਭਦਾਇਕ ਰਹੇਗਾ। ਔਰਤਾਂ ਨੂੰ ਪ੍ਰੋਵਿਡੰਟ ਫੰਡ ਵਿੱਚ ਘੱਟ ਯੋਗਦਾਨ ਪਾਉਣਾ ਪਏਗਾ। ਇਸ ਨਾਲ ਉਨ੍ਹਾਂ ਦੀ ਆਮਦਨ ਵੱਧ ਜਾਵੇਗੀ। ਕੰਪਨੀਆਂ ਵੱਧ ਲੋਕਾਂ ਨੂੰ ਨੌਕਰੀਆਂ ਦੇ ਸਕਣਗੀਆਂ।

ਉਹਾਂ ਅੱਗੇ ਕਿਹਾ, "ਮੱਧ ਵਰਗੀ ਪਰਵਾਰਾਂ ਲਈ ਨਿੱਜੀ ਆਦਨ ਕਰ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਆਏਆ ਹੈ ਜਿਸ ਦੀ ਉਨ੍ਹਾਂ ਨੂੰ ਉਡੀਕ ਹੁੰਦੀ ਹੈ। ਸਿਖਿਆ ਕਰ ਨੂੰ ਵਧਾ ਦਿੱਤਾ ਗਿਆ ਹੈ।"

ਪੁਰਵਾ ਨੇ ਕਿਹਾ, "ਖੇਤੀ ਦੇ ਲਈ ਮਾਰਕਿਟਿੰਗ ਦੀਆਂ ਸਕੀਮਾਂ ਦੇ ਐਲਾਨ ਨਾਲ ਪੇਂਡੂ ਅਰਥ ਵਿਵਸਥਾ ਨੂੰ ਲਾਭ ਹੋਏਗਾ। ਜਿੱਥੋਂ ਤਕ ਉਦਯੋਗ ਦਾ ਸਵਾਲ ਹੈ, ਬਜਟ ਵਿੱਚ ਛੋਟੇ ਉਦਯੋਗਾਂ ਨੂੰ ਫਾਇਦਾ ਹੋਏਗਾ।"

ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਆਪਣੇ ਟਵਿੱਟਰ 'ਤੇ ਲਿਖਿਆ ਹੈ, "ਪੇਂਡੂ ਖੇਤਰ ਦੇ ਵੋਟਰਾਂ ਲਈ ਇਹ ਗੱਲ ਜਾਣਬੁੱਝ ਕੇ ਹਿੰਦੀ ਵਿੱਚ ਕਹੀ ਗਈ।"

ਡੀਕੇ ਮਿਸ਼ਰਾ, ਸੀਨੀਅਰ ਆਰਥਿਕ ਮਾਹਿਰ

ਸਿਹਤ ਸੰਭਾਲ ਦਾ ਪ੍ਰੋਗਰਾਮ 10 ਕਰੋੜ ਪਰਿਵਾਰਾਂ ਨੂੰ ਕਵਰ ਕਰੇਗਾ. 5 ਲੱਖ ਤੱਕ ਸਿਹਤ ਕਵਰ ਹਰ ਪਰਿਵਾਰ ਨੂੰ।

ਡੀਕੇ ਮਿਸ਼ਰਾ ਮੰਨਦੇ ਹਨ ਇਹ ਸਿਹਤ ਸੰਭਾਲ ਵੱਲ ਇੱਕ ਵੱਡਾ ਕਦਮ ਹੈ, ਜੋ ਬਹੁਤ ਕੁਝ ਬਦਲ ਸਕਦਾ ਹੈ। ਖ਼ਾਸ ਕਰ ਕੇ ਗ਼ਰੀਬਾਂ ਲਈ।

ਡੀਕੇ ਮਿਸ਼ਰਾ ਬਜਟ ਦੇ ਮੁੱਖ ਬਿੰਦੂ

•ਕਿਸਾਨਾਂ ਅਤੇ ਗ਼ਰੀਬ ਤਬਕਿਆਂ ਲਈ ਵੱਡੀ ਰਾਹਤ

•ਰੱਖਿਆ ਖੇਤਰ ਵਿੱਚ ਵੱਡੀ ਵੰਡ

•ਮੱਧ ਵਰਗ ਅਤੇ ਤਨਖ਼ਾਹ ਕਾਮਿਆਂ ਲਈ ਵੱਡੀ ਨਿਰਾਸ਼ਾ "ਖੋਦਿਆ ਪਹਾੜ ਨਿਕਲਿਆ ਚੂਹਾ"

•ਲੰਬੇ ਸਮੇਂ ਨਿਵੇਸ਼ ਚ ਟੈਕਸ ਦਾ ਨਿਵੇਸ਼ ਤੇ ਬੁਰਾ ਅਸਰ ਹੋਵੇਗਾ

•ਸਿੱਖਿਆ ਅਤੇ ਸਿਹਤ ਟੈਕਸ, ਟੈਕਸ ਦੇਣ ਵਾਲਿਆਂ 'ਤੇ ਵਾਧੂ ਭਰ

•ਸਿੱਧੇ ਟੈਕਸ ਦੇਣ ਵਾਲਿਆਂ ਲਈ ਕੋਈ ਮਹੱਤਵਪੂਰਨ ਐਲਾਨ ਨਹੀਂ

ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ

ਅਸੀਂ ਸੈੱਸ ਲਗਾਉਣ ਤੋਂ ਕਦੋਂ ਹਟਾਂਗੇ? ਲੰਬੇ ਸਮੇਂ ਦੇ ਫ਼ਾਇਦੇ ਲਈ ਟੈਕਸ ਵਾਪਸੀ! ਗ਼ਰੀਬਾਂ ਨੂੰ ਦੇਣ ਲਈ ਅਮੀਰਾਂ ਦੀ ਲੁੱਟ!! ਤੇ ਬਹੁਤ ਜ਼ਿਆਦਾ ਅਮੀਰਾਂ ਛੂਇਆ ਵੀ ਨਹੀਂ..

ਰਾਕੇਸ਼ ਭਾਰਗਵ, ਡਾਇਰੈਕਟਰ ਟੈਕਸਮੈਨ

ਉਮੀਦਾਂ ਦੇ ਉਲਟ, ਕੇਂਦਰੀ ਵਿੱਤ ਮੰਤਰੀ ਵੱਲੋਂ ਨਿੱਜੀ ਟੈਕਸ ਵਿੱਚ ਬਣਾਏ ਪ੍ਰਸਤਾਵ ਸੁਸਤ ਰਹੇ. ਵਿਅਕਤੀਗਤ ਟੈਕਸ ਦੇਣ ਵਾਲਿਆਂ ਲਈ ਕੁਛ ਵੀ ਵਿਲੱਖਣ ਨਹੀਂ ਸੀ। ਨਿੱਜੀ ਟੈਕਸ ਦੇ ਰੇਟ ਵਿੱਚ ਕੋਈ ਬਦਲ ਨਹੀਂ ਹੈ। ਸਿੱਖਿਆ ਕਰ 'ਚ 3 ਫ਼ੀਸਦੀ ਤੋਂ 4 ਫ਼ੀਸਦੀ ਦਾ ਵਾਧਾ ਟੈਕਸ ਦੇਣ ਵਾਲਿਆਂ ਦਾ ਭਾਰ ਵਧੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)