ਅਮਰੀਕਾ: ਡੌਨਲਡ ਟਰੰਪ ਰੂਸ ਬਾਰੇ ਸਵਾਲਾਂ ਲਈ ਹਨ ਤਿਆਰ

ਤਸਵੀਰ ਸਰੋਤ, Reuters
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਹਿਲੀ ਵਾਰ ਸਾਹਮਣੇ ਆ ਕੇ ਕਿਹਾ ਹੈ ਕਿ ਉਨ੍ਹਾਂ ਦੇ ਰੂਸ ਨਾਲ ਕਥਿਤ ਸੰਬੰਧਾਂ 'ਤੇ ਚੱਲ ਰਹੀ ਜਾਂਚ 'ਚ ਉਹ ਸਵਾਲਾਂ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਉਹ ਇਸ ਦੀ ਉਡੀਕ ਕਰ ਰਹੇ ਸਨ।
ਜਾਂਚ ਅਧਿਕਾਰੀ ਜਾਂਚ ਕਰ ਰਹੇ ਹਨ ਕਿ ਕੀ 2016 ਚੋਣਾ ਦੌਰਾਨ ਟਰੰਪ ਦੀ ਚੋਣ ਮੁਹਿੰਮ ਦਾ ਰੂਸ ਨਾਲ ਕੋਈ ਸੰਬੰਧ ਸੀ? ਹਾਲਾਂਕਿ ਇਸ ਦਾਅਵੇ ਤੋਂ ਟਰੰਪ ਇਨਕਾਰ ਕਰ ਰਹੇ ਹਨ।
ਜਾਂਚ ਅਧਿਕਾਰੀ ਇਹ ਪਤਾ ਲਾਉਣਗੇ ਕਿ ਕੀ ਟਰੰਪ ਨੇ ਜਾਂਚ 'ਚ ਅੜਿੱਕਾ ਪਾਇਆ?
ਅਮਰੀਕੀ ਖ਼ੁਫ਼ੀਆ ਜਮਾਤ ਪਹਿਲਾਂ ਤੋਂ ਹੀ ਇਸ ਸਿੱਟੇ 'ਤੇ ਪਹੁੰਚ ਗਈ ਹੈ ਕਿ ਮਾਸਕੋ ਨੇ ਅਮਰੀਕਾ 'ਚ ਰਾਸ਼ਟਰਪਤੀ ਚੋਣਾ ਨੂੰ ਟਰੰਪ ਦੇ ਹੱਕ 'ਚ ਕਰਨ ਦੀ ਕੋਸ਼ਿਸ਼ ਕੀਤੀ।
ਟਰੰਪ ਨੇ ਪਹਿਲਾਂ ਇਸ 'ਤੇ ਕਿਹਾ ਸੀ ਕਿ ਉਨ੍ਹਾਂ ਦਾ ਸੋਚਣਾ ਸੀ ਕਿ ਇੰਟਰਵਿਊ ਸੰਭਵ ਨਹੀਂ ਸੀ ਕਿਉਂਕਿ ਇਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਸੀ।
ਉਨ੍ਹਾਂ ਰੂਸ ਦੀ ਜਾਂਚ ਨੂੰ ਧੋਖਾ ਅਤੇ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ ਦੱਸਿਆ।
ਬੁੱਧਵਾਰ ਨੂੰ ਵਾਈਟ ਹਾਊਸ ਤੋਂ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਮੁੱਖ ਜਾਂਚ ਅਧਿਕਾਰੀਆਂ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਉਨ੍ਹਾਂ ਕਿਹਾ, "ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਜਾ ਸਿੱਟਾ ਨਹੀਂ ਸੀ।"
ਇਨ੍ਹਾਂ ਸਵਾਲਾਂ 'ਤੇ ਕੀ ਹੋਵੇਗਾ?
ਰਾਸ਼ਟਰਪਤੀ ਟਰੰਪ ਦੇ ਵਕੀਲ ਇਸ ਜਾਂਚ ਦੇ ਮੁਖੀ ਰਾਬਰਟ ਮੁੱਲਰ ਦੀ ਟੀਮ ਨਾਲ ਇਸ ਇੰਟਰਵਿਊ ਨੂੰ ਲੈ ਕੇ ਗੱਲ ਕਰ ਰਹੇ ਹਨ।

ਤਸਵੀਰ ਸਰੋਤ, Reuters
ਇੰਟਰਵਿਊ ਦੇ ਸਵਾਲ ਜਵਾਬ ਆਹਮੋ-ਸਾਹਮਣੇ ਬੈਠ ਕੇ, ਲਿਖ ਕੇ ਜਾ ਦੋਵੇਂ ਤਰ੍ਹਾਂ ਨਾਲ ਹੋ ਸਕਦੇ ਹਨ।
ਇਹ ਕਦੋਂ ਹੋਵੇਗਾ? ਇਸ 'ਤੇ ਟਰੰਪ ਨੇ ਕਿਹਾ, "ਕਲ ਉਹ ਦੋ ਤੋਂ ਤਿੰਨ ਹਫ਼ਤਿਆਂ ਦੀ ਗੱਲ ਕਰ ਰਹੇ ਸਨ।"
ਜਦੋਂ ਉਨ੍ਹਾਂ ਨੂੰ ਪੁਛਿਆ ਕਿ ਕੀ ਮੁੱਲਰ ਨਿਰਪੱਖ ਹੋਣਗੇ ਤਾਂ ਟਰੰਪ ਨੇ ਕਿਹਾ, "ਅਸੀਂ ਪਤਾ ਕਰਨ ਜਾ ਰਹੇ ਹਾਂ। ਮੈਨੂੰ ਇਸ ਦੀ ਆਸ ਹੈ।"
ਪਹਿਲਾਂ ਇਸ ਜਾਂਚ 'ਤੇ ਕੀ ਹੋਇਆ?
ਪਿਛਲੇ ਹਫ਼ਤੇ ਅਮਰੀਕਾ ਦੇ ਆਟੋਰਨੀ ਜਨਰਲ, ਜੈੱਫ ਸੈਸ਼ਨਜ਼ ਨੂੰ ਮੁੱਲਰ ਵੱਲੋਂ ਕਈ ਘੰਟਿਆਂ ਲਈ ਇੰਟਰਵਿਊ ਕੀਤਾ ਗਿਆ ਸੀ।

ਤਸਵੀਰ ਸਰੋਤ, EPA
ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦਾ ਚੋਟੀ ਦਾ ਵਕੀਲ, ਜੈੱਫ, ਟਰੰਪ ਦੀ ਕੈਬਿਨੇਟ ਦਾ ਪਹਿਲਾ ਮੈਂਬਰ ਸੀ ਜਿਸ ਨੂੰ ਸਵਾਲ ਕੀਤੇ ਗਏ।
ਇਸ ਮਸਲੇ 'ਤੇ ਮੁੱਲਰ ਦੀ ਜਾਂਚ ਵੱਲੋਂ ਚਾਰ ਬੰਦਿਆਂ 'ਤੇ ਫ਼ੌਜਦਾਰੀ ਹੇਠ ਪਹਿਲਾਂ ਤੋਂ ਹੀ ਇਲਜ਼ਾਮ ਲੱਗ ਚੁੱਕੇ ਹਨ।
ਮਾਈਕਲ ਫਲਿਨ, ਰਾਸ਼ਟਰਪਤੀ ਦੇ ਸਾਬਕਾ ਕੌਮੀ ਰੱਖਿਆ ਸਲਾਹਕਾਰ, ਰੂਸ ਦੇ ਰਾਜਦੂਤ ਨਾਲ ਮੀਟਿੰਗ ਨੂੰ ਲੈ ਐੱਫਬੀਆਈ ਨਾਲ ਝੂਠ ਬੋਲਣ ਲਈ ਪਹਿਲਾਂ ਤੋਂ ਹੀ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ।












