ਭਾਰਤ ਵਿੱਚ ਇਸ ਹਫਤੇ ਦੀਆਂ ਸਰਗਰਮੀਆਂ ਤਸਵੀਰਾਂ ਰਾਹੀਂ

ਅਹਿਮਦਾਬਾਦ, ਗੁਜਰਾਤ ਵਿੱਚ ਉੱਤਰਾਇਣ ਦੇ ਮੌਕੇ ਕੁੜੀਆਂ ਪਤੰਗਬਾਜ਼ੀ ਦਾ ਆਨੰਦ ਲੈਂਦੀਆਂ ਹੋਈਆਂ।

ਗੁਜਰਾਤ ਵਿੱਚ ਉੱਤਰਾਇਣ ਦਾ ਤਿਉਹਾਰ ਸਰਦੀ ਦੇ ਜਾਣ ਤੇ ਬਸੰਤ ਦੇ ਆਉਣ ਦਾ ਤਿਉਹਾਰ ਹੈ।

ਗੁਜਰਾਤ ਵਿੱਚ ਉੱਤਰਾਇਣ ਮੌਕੇ ਆਤਿਸ਼ਬਾਜੀਆਂ ਤੇ ਚੀਨੀ ਲਾਲਟੈਣਾਂ ਨਾਲ ਰੌਸ਼ਨ ਆਕਾਸ਼ ਦਾ ਦ੍ਰਿਸ਼।

ਜ਼ਿਕਰਯੋਗ ਹੈ ਕਿ ਇਨ੍ਹਾਂ ਲਾਲਟੈਣਾਂ ਉੱਪਰ ਸੂਬਾ ਸਰਕਾਰ ਦੀ ਲਾਈ ਪਾਬੰਦੀ ਦੇ ਬਾਵਜੂਦ ਇਹ ਆਕਾਸ਼ ਵਿੱਚ ਨਜ਼ਰ ਆਈਆਂ।

ਚੇਨਈ ਦਾ ਢਾਈ ਸਾਲਾ ਬੱਚਾ ਸਨੁਸ਼ ਸੁਰਿਆਦੇਵ ਦਾ ਨਾਮ ਦੇਸ ਦੇ ਸਭ ਤੋਂ ਘੱਟ ਉਮਰ ਦੇ ਕ੍ਰਿਕੇਟ ਖਿਡਾਰੀ ਵਜੋਂ ਦਰਜ ਹੋਇਆ ਹੈ।

ਤਸਵੀਰ ਵਿੱਚ ਸਨੁਸ਼ ਕ੍ਰਿਕੇਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਨਾਲ ਨਜ਼ਰ ਆ ਰਿਹਾ ਹੈ।

ਇਹ ਤਸਵੀਰ ਅਵਾਨੀਪੁਰਮ ਦੇ ਜਲੀਕੱਟੂ ਤਿਉਹਾਰ ਦੇ ਮੌਕੇ ਲਈ ਗਈ। ਜਲੀਕੱਟੂ ਨੂੰ ਤਮਿਲ ਲੋਕਾਂ ਵਿੱਚ ਪੋਂਗਲ ਦੇ ਹਿੱਸੇ ਵਜੋਂ ਮਨਾਇਆ ਜਾਂਦਾ ਹੈ।

ਇਸ ਵਾਰ ਇਹ ਜਸ਼ਨ ਤਾਮਿਲਨਾਡੂ ਵਿੱਚ ਵੱਡੇ ਪੱਧਰ ̓ਤੇ ਮਨਾਇਆ ਗਿਆ। ਇਸ ਸਮਾਗਮ ਵਿੱਚ ਹਜ਼ਾਰਾਂ ਸਾਨ੍ਹਾਂ ਤੇ ਖਿਡਾਰੀਆਂ ਨੇ ਹਿੱਸਾ ਲਿਆ। ਚਾਰ ਖਿਡਾਰੀਆਂ ਦੀ ਮੌਤ ਵੀ ਹੋਈ।

ਤੇਲੰਗਾਨਾ ਸਰਕਾਰ ਵੱਲੋਂ ਮਾਂ ਬਣਨ ਵਾਲੀਆਂ ਔਰਤਾਂ ਨੂੰ ਹਸਪਤਾਲ ਲਿਜਾਣ ਤੇ ਲਿਆਉਣ ਲਈ ਵਿਸ਼ੇਸ਼ ਗੱਡੀਆਂ ਚਲਾਈਆਂ ਗਈਆਂ ਹਨ।

ਇਸ ਦਾ ਮਕਸਦ ਪੇਂਡੂ ਖੇਤਰਾਂ ਵਿੱਚ ਜਣੇਪਾ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ। ਇਸ ਸੇਵਾ ਦੇ ਉਦਘਾਟਨ ਮੌਕੇ ਸੂਬੇ ਦੀਆਂ ਸਿਹਤ ਕਰਮੀ ਗੱਡੀ ਵਿੱਚ ਬੈਠੀਆਂ ਹੋਈਆਂ।

ਹਾਲਾਂਕਿ ਮੁਰਗਿਆਂ ਦੀ ਲੜਾਈ 'ਤੇ ਪਾਬੰਦੀ ਹੈ ਪਰ ਆਂਧਰਾ ਪ੍ਰਦੇਸ਼ ਦੇ ਤੱਟੀ ਜ਼ਿਲ੍ਹਿਆਂ ਵਿੱਚ ਇਹ ਲੜਾਈਆਂ ਕਰਵਾਈਆਂ ਗਈਆਂ।

ਉਤਸਵ ਮੌਕੇ ਕਰੋੜਾਂ ਰੁਪਏ ਦੀਆਂ ਸ਼ਰਤਾਂ ਵੀ ਲਾਈਆਂ ਗਈਆਂ।

ਪੰਜਾਬ ਪੁਲਿਸ (ਭਾਰਤੀ) ਦੇ ਜਵਾਨ ਗਣਤੰਤਰ ਦਿਵਸ ਦੇ ਅਭਿਆਸ ਮੌਕੇ ਅੰਮ੍ਰਿਤਸਰ ਵਿੱਚ ਪਰੇਡ ਕਰਦੇ ਹੋਏ। ਇਹ ਤਸਵੀਰ 19 ਜਨਵਰੀ ਨੂੰ ਲਈ ਗਈ।

ਪੰਜਾਬ ਦਾ ਰਵਾਇਤੀ ਚੁੱਲ੍ਹਾ ਜੋ ਕਿ ਹਾਲੇ ਵੀ ਕਈ ਥਾਵਾਂ ̓ਤੇ ਵਰਤਿਆ ਜਾਂਦਾ ਹੈ।

44 ਸਾਲਾ ਹਰਿਸ਼ੀ ਨੇ ਆਪਣੇ ਵਿਆਤਨਾਮੀ ਦੋਸਤ ਵਿਨੇ ਨਾਲ ਹਮ ਜਿਨਸੀ ਵਿਆਹ ਕਰਵਾਇਆ ਹੈ।

ਇਹ ਭਾਰਤ ਦਾ ਪਹਿਲਾ ਅਜਿਹਾ ਵਿਆਹ ਹੈ। ਇਸ ਵਿਆਹ ਯਵਤਮਾਲ ਵਿੱਚ ਮਹਾਰਾਸ਼ਟਰੀ ਰੀਤੀ-ਰਿਵਾਜਾਂ ਨਾਲ ਨੇਪਰੇ ਚੜ੍ਹਿਆ।

ਮੁੰਬਈ ਦੇ 26/11 ਹਮਲੇ ਵਿੱਚ ਆਪਣੇ ਮਾਪੇ ਖੋਣ ਵਾਲਾ ਮੋਸ਼ੇ ਹੋਲਸਟਬਰਗ। ਮੋਸ਼ੇ ਮੰਗਲਵਾਰ ਨੂੰ ਪਹਿਲੀ ਵਾਰ ਨਰਿਮਨ ਹਾਊਸ ਗਿਆ।ਹਾਦਸੇ ਸਮੇਂ ਮੋਸ਼ੇ ਦੋ ਸਾਲ ਦਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)