ਪ੍ਰੈਸ ਰੀਵਿਊ : 'ਧਾਰਾ 25 'ਚ ਸੋਧ ਨਾਲ ਦਲਿਤ ਸਿੱਖਾਂ ਨੂੰ ਨੁਕਸਾਨ ਹੋਵੇਗਾ'

ਟਾਇਮਸ ਆਫ਼ ਇੰਡੀਆ ਨੇ ਭਾਰਤੀ ਸੰਵਿਧਾਨ ਦੀ ਧਾਰਾ 25B ਨਾਲ ਸੰਬੰਧਿਤ ਖ਼ਬਰ ਨੂੰ ਪ੍ਰਮੁੱਖਤਾ ਦਿੱਤੀ ਹੈ।

ਅਖਬਾਰ ਨੇ ਪੰਜਾਬ ਭਾਜਪਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਹਵਾਲੇ ਨਾਲ ਲਿਖਿਅ ਹੈ ਕਿ ਸੰਵਿਧਾਨ ਦੀ ਧਾਰਾ 25B 'ਚ ਸੋਧ ਨਾਲ ਸਿੱਖ ਧਰਮ ਵਿੱਚ ਆਉਂਦੀਆਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਮਾੜਾ ਅਸਰ ਪੈ ਸਕਦਾ ਹੈ।

ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸਿੱਖ ਧਰਮ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਕੋਟੇ ਦਾ ਧਾਰਾ 25B ਦਾ ਕੋਈ ਲੈਣਾ ਦੇਣਾ ਨਹੀਂ ਹੈ।

ਸਾਬਕਾ ਰਾਜ ਸਭਾ ਮੈਂਬਰ ਅਤੇ ਕੌਮੀ ਘੱਟ ਗਿਣਤੀਆਂ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਨੇ ਵਿਜੇ ਸਾਂਪਲਾ ਦਾ ਇਹ ਬਿਆਨ ਗੁਮਰਾਹ ਕਰਨ ਵਾਲਾ ਹੈ ਅਤੇ ਸਿੱਖ ਧਰਮ ਵਿੱਚ ਆਉਂਦੇ ਦਲਿਤ ਭਾਈਚਾਰੇ ਵਿਚ ਡਰ ਪੈਦਾ ਕਰਨ ਵਾਲਾ ਹੈ।

ਇੰਡੀਅਨ ਐਕਸਪ੍ਰੈੱਸ ਵਿੱਚ ਛਪੀ ਇੱਕ ਖ਼ਬਰ ਮੁਤਾਬਕ ਚੋਣ ਕਮਿਸ਼ਨ ਵੱਲੋਂ ਆਦਮੀ ਪਾਰਟੀ ਦੇ 20 ਵਿਧਾਨ ਸਭਾ ਮੈਂਬਰਾਂ ਆਯੋਗ ਐਲਾਨਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਹ ਸਵਾਲ ਕੀਤਾ ਹੈ ।

'ਆਪ' ਨੇ ਕਿਹਾ ਹੈ ਕਿ ਇਸ ਨਾਲ ਸਾਡੀ ਸਰਕਾਰ ਤਾਂ ਬਣੀ ਰਹੇਗੀ ਪਰ ਭਾਜਪਾ ਰਾਜ ਵਾਲੇ ਸੂਬੇ ਜਿੱਥੇ ਵਿਧਾਨ ਸਭਾ ਮੈਂਬਰ ਪਾਰਲੀਮਾਨੀ ਸਕੱਤਰ ਵੀ ਹਨ ਉਨ੍ਹਾਂ ਬਾਰੇ ਕਿ ਖਿਆਲ ਹੈ?

ਮੀਡੀਆ ਨਾਲ ਗੱਲ ਕਰਦੇ ਹੋਏ ਆਪ ਵਿਧਾਨ ਸਭਾ ਮੈਂਬਰ, ਸੰਜੀਵ ਝਾਅ ਨੇ ਕਿਹਾ ਅਰੁਣਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿੱਚ 31 ਪਾਰਲੀਮਾਨੀ ਸਕੱਤਰ ਹਨ।

ਉਨ੍ਹਾਂ ਕਾਂਗਰਸ ਰਾਜ ਵਾਲੇ ਸੂਬਿਆਂ ਵਿੱਚ ਵੀ ਪਾਰਲੀਮਾਨੀ ਸਕੱਤਰ ਹੋਣ ਦੀ ਗੱਲ ਕਹੀ।

ਉਨ੍ਹਾਂ ਚੋਣ ਕਮਿਸ਼ਨ ਨੂੰ ਸਵਾਲ ਕੀਤਾ ਕਿ ਸਿਰਫ਼ 'ਆਪ' ਵਿਧਾਨ ਸਭਾ ਮੈਂਬਰ ਹੀ ਅਯੋਗ ਕਰਾਰ ਕਿਉਂ ਦਿੱਤੇ ਗਏ?

ਹਿੰਦੁਸਤਾਨ ਟਾਇਮਜ਼ ਵਿੱਚ ਛਪੀ ਇੱਕ ਖ਼ਬਰ ਮੁਤਾਬਕ ਪੰਜਾਬ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਖ਼ਾਲੀ ਛੇ ਅਸਾਮੀਆਂ ਲਈ ਸਾਬਕਾ ਆਈਪੀਐੱਸ ਲੋਕ ਨਾਥ ਆਂਗਰਾ, ਆਈਏਐੱਸ ਅਫਸਰ ਏਪੀਐੱਸ ਵਿਰਕ, ਤਕਨੀਕੀ ਮਾਹਿਰ ਸੁਖਪ੍ਰੀਤ ਘੁੰਮਣ ਦੇ ਨਾਂ ਵਿਚਾਰ ਅਧੀਨ ਹਨ।

ਖ਼ਬਰ ਮੁਤਾਬਕ ਇਨ੍ਹਾਂ ਅਸਾਮੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੀਵਨੀ ਲਿਖਣ ਵਾਲੇ ਸਾਬਕਾ ਪੱਤਰਕਾਰ ਖੁਸ਼ਵੰਤ ਸਿੰਘ ਦਾ ਨਾਂ ਵੀ ਵਿਚਾਰਿਆ ਜਾ ਰਿਹਾ ਹੈ।

ਦਿ ਟ੍ਰਿਬਿਊਨ ਨੇ ਪਾਕਿਸਤਾਨੀ ਦਹਿਸ਼ਤਗਰਦ ਹਾਫ਼ਿਜ਼ ਸਈਦ, ਜੋ ਕਿ ਮੁੰਬਈ ਹਮਲੇ ਵਿੱਚ ਵੀ ਸ਼ਾਮਿਲ ਸੀ, 'ਤੇ ਅਮਰੀਕਾ ਦੇ ਬਿਆਨ ਨੂੰ ਵੀ ਤਰਜ਼ੀਹ ਦਿੱਤੀ ਹੈ।

ਖ਼ਬਰ ਮੁਤਾਬਕ ਅਮਰੀਕਾ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਹਾਫ਼ਿਜ਼ ਸਈਦ ਇੱਕ "ਅੱਤਵਾਦੀ" ਹੈ ਅਤੇ ਉਸ ਨੂੰ ਸਖ਼ਤ ਕਾਨੂੰਨਾਂ ਅਧੀਨ ਸਜ਼ਾ ਮਿਲਣੀ ਚਾਹੀਦੀ ਹੈ।

ਅਮਰੀਕਾ ਦਾ ਇਹ ਬਿਆਨ ਪਾਕਿਸਤਾਨ ਦੇ ਬਿਆਨ "ਮੁੰਬਈ ਹਮਲੇ ਦੇ ਮਾਸਟਰਮਾਈਂਡ ਖ਼ਿਲਾਫ਼ ਕੋਈ ਕੇਸ ਨਹੀਂ ਹੈ" ਤੋਂ ਬਾਅਦ ਆਇਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)