ਕਿਹੜੀ ਮਿਜ਼ਾਇਲ ਭਾਰਤ ਨੂੰ ਵੇਚਣਾ ਚਾਹੁੰਦਾ ਹੈ ਇਸਰਾਇਲ

    • ਲੇਖਕ, ਸਰੋਜ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅਤੇ ਇਸਰਾਇਲ ਵਿਚਾਲੇ ਸਪਾਇਕ ਐਂਟੀ ਟੈਂਕ ਮਿਜ਼ਾਇਲ ਦੀ ਡੀਲ ਮੁੜ ਫਾਈਨਲ ਹੋ ਸਕਦੀ ਹੈ।

ਇਸਰਾਇਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਨੇ ਅੱਧੀ ਰਾਤ ਨੂੰ ਇਸ ਦਾ ਐਲਾਨ ਟਵਿੱਟਰ ਹੈਂਡਲ 'ਤੇ ਕੀਤਾ।

ਨੇਤਨਯਾਹੂ 6 ਦਿਨਾਂ ਦੀ ਭਾਰਤ ਯਾਤਰਾ 'ਤੇ ਹਨ। ਬੁੱਧਵਾਰ ਨੂੰ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਸਨ।

ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਲਿਖਿਆ, "ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਮੈਨੂੰ ਸੂਚਿਤ ਕੀਤਾ ਹੈ ਕਿ ਸਪਾਇਕ ਐਂਟੀ ਟੈਂਕ ਮਿਜ਼ਾਇਲ ਸੌਦਾ ਦੁਬਾਰਾ ਲੀਹ 'ਤੇ ਹੈ। ਇਹ ਇਸਰਾਇਲ ਲਈ ਬੇਹੱਦ ਅਹਿਮ ਹੈ। ਆਉਣ ਵਾਲੇ ਦਿਨਾਂ ਵਿੱਚ ਦੋਵਾਂ ਦੇਸਾਂ ਵਿਚਾਲੇ ਅਜਿਹੇ ਕਈ ਹੋਰ ਸਮਝੌਤੇ ਹੋਣਗੇ।"

ਇੱਥੇ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਦਸੰਬਰ 2017 ਵਿੱਚ ਭਾਰਤ ਨੇ ਇਸਰਾਇਲ ਨਾਲ ਸਪਾਇਕ ਐਂਟੀ ਟੈਂਕ ਮਿਜ਼ਾਇਲ ਸਮਝੌਤੇ ਨੂੰ ਰੱਦ ਕਰ ਦਿੱਤਾ ਸੀ।

ਉਸ ਸਮੇਂ ਰੱਖਿਆ ਮੰਤਰਾਲੇ ਨੇ ਦਲੀਲ ਦਿੱਤੀ ਸੀ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜ਼ੇਸ਼ਨ (ਡੀਆਰਡੀਓ) ਅਗਲੇ ਚਾਰ ਸਾਲ ਯਾਨੀ 2022 ਤੱਕ ਇਸੇ ਤਰ੍ਹਾਂ ਦਾ ਵਰਲਡ ਕਲਾਸ ਮਿਜ਼ਾਇਲ ਬਣਾ ਦੇਵੇਗਾ।

ਉਸ ਵੇਲੇ ਇਹ ਸੌਦਾ 500 ਮਿਲੀਅਨ ਡਾਲਰ ਦਾ ਦੱਸਿਆ ਗਿਆ ਸੀ। ਪਰ ਇਸ ਵਾਰ ਇਹ ਸੌਦਾ ਥੋੜ੍ਹਾ ਹੌਰ ਸਸਤਾ ਹੋਣ ਦੀ ਆਸ ਹੈ।

ਪਰ ਹੁਣ ਇਸਰਾਈਲ ਨਾਲ ਇਸ ਨਵੇਂ ਸਮਝੌਤੇ ਤੋਂ ਬਾਅਦ ਚਾਰ ਸਾਲਾਂ ਦੀ ਉਡੀਕ ਖ਼ਤਮ ਹੋ ਜਾਵੇਗੀ।

ਸਪਾਇਕ ਐਂਟੀ ਟੈਂਕ ਮਿਜ਼ਾਇਲ ਦੀ ਖ਼ਾਸੀਅਤ?

ਰੱਖਿਆ ਮਾਮਲਿਆਂ ਦੇ ਜਾਣਕਾਰ ਰਾਹੁਲ ਬੇਦੀ ਮੁਤਾਬਕ ਸਪਾਇਕ ਇੱਕ ਮਾਨਵ ਪੋਰਟੇਬਲ ਮਿਜ਼ਾਇਲ ਹੈ। ਇਸ ਦਾ ਮਤਲਬ ਹੈ ਕਿ ਲੌਂਚਰ ਅਤੇ ਆਦਮੀ ਦੋਵਾਂ ਦੀ ਮਦਦ ਨਾਲ ਇਸ ਨੂੰ ਦਾਗ਼ਿਆ ਜਾ ਸਕਦਾ ਹੈ।

ਮਿਜ਼ਾਇਲ ਦੀ ਦੂਜੀ ਵਿਸ਼ੇਸ਼ਤਾ ਹੈ ਕਿ ਇਸ ਦੀ ਮਾਰਕ ਸਮਰੱਥ। ਇਸ ਮਿਜ਼ਾਇਲ ਨਾਲ 3-4 ਕਿਲੋਮੀਟਰ ਦੀ ਦੂਰੀ ਤੋਂ ਹਮਲਾ ਕੀਤਾ ਜਾ ਸਕਦਾ ਹੈ। ਇਸਦਾ ਅਰਥ ਹੈ ਕਿ ਇਹ ਇਸ ਮਿਜ਼ਾਈਲ ਨੂੰ ਸੁੱਟਣ ਵਾਲਾ ਸੈਨਿਕ ਵੀ ਇਸ ਦੇ ਨਾਲ ਸੁਰੱਖਿਅਤ ਰਹਿ ਸਕਦਾ ਹੈ।

ਇਹ ਮਿਜ਼ਾਇਲ ਮੈਦਾਨੀ ਅਤੇ ਰੇਗਿਸਤਾਨੀ ਇਲਾਕਿਆਂ ਵਿੱਚ ਸਰਹੱਦ 'ਤੇ ਤਾਇਨਾਤ ਸੈਨਿਕਾਂ ਲਈ ਵਧੇਰੇ ਕਾਰਗਰ ਸਾਬਤ ਹੁੰਦੇ ਹਨ।

ਆਖ਼ਰ ਇਸਰਾਇਲ ਹੀ ਕਿਉਂ ?

ਆਖ਼ਰ ਇਸਰਾਇਲ ਨਾਲ ਹੀ ਕਿਉਂ ਕੀਤਾ ਭਾਰਤ ਨੇ ਕਰਾਰ? ਉਸ ਸਵਾਲ ਦੇ ਜਵਾਬ ਵਿੱਚ ਰਾਹੁਲ ਕਹਿੰਦੇ ਹਨ, "ਵੈਸੇ ਤਾਂ ਫਰਾਂਸ ਅਤੇ ਅਮਰੀਕਾ ਕੋਲ ਵੀ ਇਹ ਤਕਨੀਕ ਉਪਲਬਧ ਹੈ। ਪਰ ਇਸਰਾਇਲ ਮੁਕਾਬਲੇ ਇਹ ਵੱਧ ਮਹਿੰਗੇ ਹਨ।"

ਰਾਹੁਲ ਮੁਤਾਬਕ, "ਪਹਿਲਾਂ ਇਹ ਸੌਦਾ 500 ਮਿਲੀਅਨ ਡਾਲਰ ਤੱਕ ਜਾਣ ਦੀ ਉਮੀਦ ਸੀ ਪਰ ਹੁਣ ਲਗਦਾ ਹੈ ਕਿ 350-400 ਤੱਕ ਮਿਲੀਅਲ ਡਾਲਰ ਵਿੱਚ ਹੀ ਇਸਰਾਇਲੀ ਸਰਕਾਰ ਭਾਰਤ ਨੂੰ ਸਪਾਇਕ ਐਂਟੀ ਟੈਂਕ ਮਿਜ਼ਾਇਲ ਦੇ ਦੇਵੇਗੀ।"

ਰਾਹੁਲ ਅੱਗੇ ਦੱਸਦੇ ਹਨ, "ਵੈਸੇ ਤਾਂ ਅਜੇ ਤੱਕ ਇਹ ਸੌਦਾ ਫਾਈਨਲ ਨਹੀਂ ਹੋਇਆ, ਪਰ ਡਜੋ ਖ਼ਬਰਾਂ ਆ ਰਹੀਆਂ ਹਨ ਉਸ ਦੇ ਮੁਤਾਬਕ ਭਾਰਤ ਅਤੇ ਇਸਰਾਇਲ ਵਿਚਾਲੇ 3500 ਮਿਜ਼ਾਇਲ ਸਿੱਧੇ ਤੌਰ 'ਤੇ ਖਰੀਦਣ ਦਾ ਕਰਾਰ ਹੋ ਸਕਦਾ ਹੈ।"

ਪਹਿਲਾਂ ਕਿਉਂ ਰੱਦ ਹੋਇਆ ਸੀ ਕਰਾਰ?

ਭਾਰਤੀ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਸੈਨਿਕਾਂ ਨੂੰ ਇਸ ਦੀ ਖ਼ਾਸ ਲੋੜ ਸੀ।

ਜਾਣਕਾਰਾਂ ਦੀ ਮੰਨੀਏ ਤਾਂ ਭਾਰਤ ਨੂੰ 38000 ਅਜਿਹੇ ਮਿਜ਼ਾਇਲਾਂ ਲੋੜ ਹੈ ਪਰ ਡਾਆਰਡੀਓ ਵੀ ਇਸੇ ਤਰ੍ਹਾਂ ਦਾ ਮਿਜ਼ਾਇਲ ਬਣਾ ਰਿਹਾ ਹੈ।

ਇਸ ਲਈ ਫੌਰੀ ਤੌਰ 'ਤੇ ਇਸਰਾਇਲ ਕੋਲੋਂ 3500 ਸਪਾਇਕ ਐਂਟੀ ਟੈਂਕ ਮਿਜ਼ਾਇਲਾਂ ਖਰੀਦ ਕੇ ਹੀ ਕੰਮ ਚਲਾਇਆ ਜਾ ਸਕਦਾ ਹੈ।

ਭਾਰਤ ਅਤੇ ਇਸਰਾਇਲ ਦੇ ਇਸੇ ਮਿਜ਼ਾਇਲ ਸੌਦੇ 'ਤੇ ਸੀਨੀਅਰ ਪੱਤਰਕਾਰ ਅਜੇ ਸ਼ੁਕਲਾ ਨੇ ਇੱਕ ਬਲਾਗ ਲਿਖਿਆ ਹੈ।

ਉਨ੍ਹਾਂ ਮੁਤਾਬਕ ਰਫਾਇਲ ਸੌਦੇ ਵਾਂਗ ਭਾਰਤ ਨੇ ਸਪਾਇਕ ਐਂਟੀ ਟੈਂਕ ਮਿਜ਼ਾਇਲ ਸੌਦੇ 'ਤੇ ਦੁਬਾਰਾ ਅੱਗੇ ਵੱਧ ਕੇ ਇਸ ਨੂੰ ਸਮੇਂ ਦੀ ਮੰਗ ਨਾਲ ਜੋੜ ਕੇ ਦੇਖਣ ਲਈ ਕਿਹਾ ਹੈ। ਸਰਕਾਰ ਇਸ ਦੇ ਪਿੱਛੇ "ਆਪਰੇਸ਼ਨ ਨੇਸਿਸਿਟੀ" ਕਰਾਰ ਦੇਸ ਰਹੀ ਹੈ।

ਅਜੇ ਸ਼ੁਕਲਾ ਮੁਤਾਬਕ, "ਭਾਰਤ ਇਸ ਤੋਂ ਪਹਿਲਾਂ ਇਸਰਾਇਲ ਨਾਲ ਅਜਿਹੀਆਂ 30 ਹਜ਼ਾਰ ਮਿਜ਼ਾਇਲਾਂ ਲਈ ਟੈਕਨੋਲੋਜੀ ਟ੍ਰਾਂਸਫਰ ਦਾ ਕਰਾਰ ਕਰਨਾ ਚਾਹੁੰਦੀ ਸੀ। ਜਿਸ ਦੇ ਤਹਿਤ ਭਾਰਤ ਡਾਇਨਮਿਕਸ ਲਿਮੀਟਡ ਨੂੰ ਤਕਨੀਕ ਟ੍ਰਾਂਸਫਰ ਕੀਤੀ ਜਾਂਦੀ ਪਰ ਆਪਣੇ ਦੇਸ ਵਿੱਚ ਜਦੋਂ ਅਜਿਹੀਆਂ ਮਿਜ਼ਾਇਲਾਂ ਬਣਾਈਆਂ ਜਾ ਰਹੀਆਂ ਹੋਣ ਤਾਂ ਵਿਦੇਸ਼ ਕੋਲੋਂ ਕਿਉਂ ਖਰੀਦੀਆਂ ਜਾਣ। ਇਸ ਲਈ ਸੌਦਾ ਰੱਦ ਹੋਇਆ ਸੀ।"

ਕੀ ਸਪਾਇਕ ਸਭ ਤੋਂ ਬੇਹਤਰ?

ਅਜੇ ਸ਼ੁਕਲਾ ਦਾ ਮੰਨਣਾ ਹੈ ਕਿ ਸਪਾਇਕ ਹੀ ਇਸ ਤਰ੍ਹਾਂ ਦਾ ਮਿਜ਼ਾਇਲ 'ਚ ਸਭ ਤੋਂ ਵਧੀਆ ਤਕਨੀਕ ਨਹੀਂ ਹੈ ਅਮਰੀਕਾ ਦੀ ਜੈਵਲਿਨ ਅਤੇ ਫਰਾਂਸ ਦੀ ਮਿਜ਼ਾਇਲ ਮੋਇਨੀ ਪੋਰਟੀ ਇਸਰਾਇਲ ਦੀ ਸਪਾਇਲ ਐਂਟੀ ਟੈਂਕ ਮਿਜ਼ਾਇਲ ਨਾਲੋਂ ਵਧੀਆ ਹਨ।

ਉਨ੍ਹਾਂ ਮੁਤਾਬਕ ਇਸਰਾਇਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਨਯਾਹੂ ਨਾਲ ਜੋ 130 ਮੈਂਬਰੀ ਵਫ਼ਦ ਭਾਰਤ ਆਇਆ ਹੈ, ਉਸ ਵਿੱਚ ਰਫਾਇਲ ਐਡਵਾਂਸ ਡਿਫੈਂਸ ਸਿਸਟਮ ਦੇ ਮੁਖੀ ਸ਼ਾਮਿਲ ਹਨ ਅਤੇ ਇਸ ਲਈ ਇਸ ਸੌਦੇ 'ਤੇ ਦੁਬਾਰਾ ਗੱਲ ਸ਼ੁਰੂ ਹੋਈ ਹੈ।

ਗੌਰਤਲਬ ਹੈ ਕਿ ਸਪਾਇਕ ਐਂਟੀ ਟੈਂਕ ਮਿਜ਼ਾਇਲ ਰਫਾਇਲ ਹੀ ਬਣਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)