ਹਰਿਆਣਾ ਦੇ ਜੀਂਦ 'ਚ ਬਲਾਤਕਾਰ ਅਤੇ ਹੈਵਾਨੀਅਤ ਭਰੇ ਤਸ਼ੱਦਦ ਕਾਰਨ ਨਾ-ਬਾਲਗ ਕੁੜੀ ਦੀ ਮੌਤ

    • ਲੇਖਕ, ਸ਼ਸ਼ੀਕਾਂਤਾ ਸਿੰਘ
    • ਰੋਲ, ਪੱਤਰਕਾਰ, ਬੀਬੀਸੀ

ਹਰਿਆਣਾ ਦੇ ਜੀਂਦ ਵਿੱਚ ਇੱਕ ਨ-ਬਾਲਗ ਨਾਲ ਬਲਾਤਕਾਰ ਤੇ ਹੈਵਾਨੀਅਤ ਭਰੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਪੋਸਟਮਾਰਟਮ ਰਿਪੋਰਟ ਪੀੜਤਾ ਦੇ ਗੁਪਤ ਅੰਗਾਂ ਦੇ ਜ਼ਖਮ ਦੱਸਦੇ ਹਨ ਕਿ ਉਸ ਨਾਲ ਬਲਾਤਾਰ ਤੋਂ ਬਾਅਦ ਦਰਿੰਦਗੀ ਕੀਤੀ ਗਈ ਹੈ।

ਮਨੋਜ ਢਾਕਾ ਮੁਤਾਬਕ ਨ-ਬਾਲਗ ਬਲਾਤਕਾਰ ਪੀੜਤ ਦੀ ਸ਼ਨਾਖ਼ਤ ਹੋ ਚੁੱਕੀ ਹੈ। ਉਸ ਦਾ ਨਾ ਨੇਹਾ ਹੈ ਅਤੇ ਉਹ ਕੁਰੂਕਸ਼ੇਤਰ ਦੇ ਨੇੜਲੇ ਪਿੰਡ ਝਾਂਸਾ ਦੀ ਰਹਿਣ ਵਾਲੀ ਹੈ।

15 ਸਾਲਾ ਨੇਹਾ 9 ਜਨਵਰੀ ਨੂੰ ਸਫ਼ੀਦੋ ਉਪਮੰਡਲ ਦੇ ਪਿੰਡ ਬੁੱਢਾ ਖੇੜਾ ਵਿਖੇ ਟਿਊਸ਼ਨ ਪੜ੍ਹਨ ਲਈ ਗਈ ਸੀ ਪਰ ਵਾਪਸ ਨਹੀਂ ਆਈ। ਉਹ ਦਸਵੀਂ ਕਲਾਸ ਦੀ ਵਿਦਿਆਰਥਣ ਸੀ।

ਨੇਹਾ ਦੇ ਪਰਿਵਾਰ ਨੇ ਝਾਂਸਾ ਥਾਣਾ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਾਰਵਾਈ ਸੀ।

ਦਰਅਸਲ ਜੀਂਦ ਦੇ ਪਿੰਡ ਬੁੱਢਾ ਖੇੜਾ ਵਿੱਚ ਇੱਕ ਰਜਵਾਹੇ ਨੇੜੇ ਕੁੜੀ ਦੀ ਲਾਸ਼ ਮਿਲੀ। ਖੂਨ ਨਾਲ ਲੱਥ-ਪੱਥ ਲਾਸ਼ ਦਾ ਜਦੋਂ ਪੋਸਟਮਾਰਟਮ ਹੋਇਆ ਤਾਂ ਰਿਪੋਰਟ ਵਿੱਚ ਪੀੜਤਾ ਦੇ ਦੋਵੇਂ ਗੁਪਤ ਅੰਗਾਂ ਉੱਤੇ ਨਿਸ਼ਾਨ ਮਿਲੇ ਜੋ ਉਸ ਨਾਲ ਹੋਏ ਅਣ-ਮਨੁੱਖੀ ਤਸ਼ੱਦਦ ਦੀ ਗਵਾਹੀ ਭਰਦੇ ਸਨ।

ਜਿਸ ਤੋਂ ਜਾਪਦਾ ਹੈ ਕਿ ਪੀੜਤਾ ਦੇ ਗੁਪਤ ਅੰਗ ਵਿੱਚ ਲੋਹੇ ਦੀ ਰਾਡ ਵਰਗੀ ਕੋਈ ਚੀਜ਼ ਨਾਲ ਤਸ਼ੱਦਦ ਕੀਤਾ ਗਿਆ ਹੈ। ਪੀੜਤਾ ਦੀ ਉਮਰ 14-15 ਸਾਲ ਵਿਚਾਲੇ ਦੱਸੀ ਜਾ ਰਹੀ ਹੈ।

ਲਾਸ਼ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਜੀਂਦ ਦੇ ਹਸਪਤਾਲ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਅਤੇ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ।

ਪੋਸਟਮਾਰਟਮ ਰਿਪੋਰਟ ਵਿੱਚ ਕੀ?

ਰੋਹਤਕ ਦੀ ਫੋਰੈਂਸਿਕ ਟੀਮ ਦੇ ਡਾ. ਨੇ ਦੱਸਿਆ ਕਿ ਪੀੜਤਾ ਨਗਨ ਹਾਲਤ ਵਿੱਚ ਮਿਲੀ ਸੀ। ਉਸ ਦੇ ਗੁਪਤ ਅੰਗ ਵਿੱਚ ਲੋਹੇ ਵਰਗੇ ਕਿਸੇ ਸਖ਼ਤ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਹੈ।

ਪੀੜਤਾ ਦਾ ਲਿਵਰ ਵੀ ਫਟ ਗਿਆ ਹੈ। ਪੀੜਤਾ ਦੇ ਮੂੰਹ ਅਤੇ ਸਰੀਰ ਉੱਤੇ ਸੱਟਾਂ ਦੇ ਗੰਭੀਰ ਨਿਸ਼ਾਨ ਹਨ।

ਪੁਲਿਸ ਨੇ ਪਿੰਡ ਦੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ। ਜਾਂਚ ਅਧਿਕਾਰੀ ਜਗਬੀਰ ਸਿੰਘ ਨੇ ਦੱਸਿਆ, "ਪਿੰਡ ਬੁੱਢਾ ਖੇੜਾ ਦੇ ਸਰਪੰਚ ਨੇ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਹੁਣ ਜੀਂਦ ਪੁਲਿਸ ਦੇ ਤਕਰੀਬਨ 250 ਮੁਲਾਜ਼ਮ ਖੇਤਾਂ ਵਿੱਚ ਸਬੂਤਾਂ ਦੀ ਭਾਲ ਕਰ ਰਹੇ ਹਨ।"

ਜੀਂਦ ਦੇ ਐੱਸਪੀ ਅਰੁਣ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੋ ਐੱਸਆਈਟੀ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੀਂਦ ਦੇ ਡੀਐੱਸਪੀ ਕਪਤਾਨ ਸਿੰਘ ਨੇ ਦੱਸਿਆ ਕਿ ਧਾਰਾ 302 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)