ਪੀਐਸਐਲਵੀ-ਸੀ 40 ਨਾਲ 31 ਸੈਟੇਲਾਈਟ ਇਕੱਠੇ ਪੁਲਾੜ ਭੇਜੇ ਗਏ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅੱਜ ਸ਼੍ਰੀਹਰੀਕੋਟਾ ਤੋਂ ਪੀਐਸਐਲਵੀ-ਸੀ 40 ਨਾਲ 31 ਸੈਟੇਲਾਈਟ ਇਕੱਠੇ ਪੁਲਾੜ ਵਿਚ ਭੇਜ ਦਿੱਤਾ ਹੈ।

ਭਾਰਤ ਲਈ ਇਹ ਵੱਡੀ ਪ੍ਰਾਪਤੀ ਹੈ ਕਿਉਂਕਿ ਪਿਛਲੇ ਸਾਲ ਅਗਸਤ ਵਿਚ ਪੀਐਸਐਲਵੀ-ਸੀ-39 ਦਾ ਮਿਸ਼ਨ ਅਸਫ਼ਲ ਹੋ ਗਿਆ ਸੀ।ਇਸ ਤੋਂ ਬਾਅਦ ਲਾਂਚ ਕੀਤੇ ਜਾਣ ਵਾਲੇ ਵਾਹਨ ਪੀਐਸਐਲਵੀ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਸੀ।

ਇਸਰੋ ਦਾ ਇਹ ਸੌਵਾਂ ਸੈਟੇਲਾਈਟ ਹੈ ਜਦ ਕਿ ਪੀਐਸਐਲਵੀ ਦੀ 42ਵੀਂ ਉਡਾਣ ਹੈ।

ਇਹ ਸੈਟੇਲਾਈਟ ਭਾਰਤੀ ਸਮੇਂ ਦੌਰਾਨ ਅੱਜ ਸਵੇਰੇ 09.29 ਮਿੰਟ 'ਤੇ ਛੱਡਿਆ ਗਿਆ ਸ੍ਰੀ ਹਰੀਕੋਟਾ ਤੋਂ ਛੱਡਿਆ ਗਿਆ

ਜਦੋਂ ਇੱਕ ਰਾਕਟ ਫੇਲ੍ਹ ਹੋ ਜਾਂਦਾ ਹੈ ਤਾਂ ਇਸ ਨੂੰ ਮੁਰੰਮਤ ਕਰਨ ਤੇ ਨਵਾਂ ਬਣਾ ਕੇ ਅਤੇ ਲਾਂਚ ਪੈਡ 'ਤੇ ਮੁੜ ਲਿਆਉਣਾ ਬਹੁਤ ਵੱਡੀ ਗੱਲ ਹੈ। ਇਹ ਭਾਰਤ ਦਾ "ਵਰਕ ਹਾਰਸ ਰਾਕਟ" ਹੈ, ਜਿਸ ਦੇ ਫੇਲ੍ਹ ਹੋਣ ਕਾਰਨ ਭਾਰਤ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵਧਦੀਆਂ ਸਨ।

ਲਾਂਚ ਵਿੱਚ ਖਾਸ ਕੀ

ਇਸ ਰਾਕੇਟ ਵਿਚ ਖਾਸ ਗੱਲ ਇਹ ਹੈ ਕਿ ਇਹ 30 ਮਿੰਟ ਦੇ ਮਿਸ਼ਨ ਵਿਚ ਸੈਟੇਲਾਈਟ ਨੂੰ ਛੱਡਣ ਤੋਂ ਦੋ ਘੰਟੇ ਬਾਅਦ ਤਕ ਹੋਰ ਚੱਲੇਗਾ।

ਰਾਕਟ ਦੀ ਉਚਾਈ ਇਨ੍ਹਾਂ ਦੋ ਘੰਟਿਆਂ ਵਿੱਚ ਕੀਤੀ ਜਾਵੇਗੀ ਅਤੇ ਨਵੇਂ ਸੈਟੇਲਾਈਟ ਨੂੰ ਇੱਕ ਨਵੇਂ ਰਾਹ ਵਿਚ ਛੱਡਿਆ ਜਾਵੇਗਾ, ਇਹ ਇਕ ਵੱਖਰੀ ਤਰ੍ਹਾਂ ਦਾ ਮਿਸ਼ਨ ਹੈ।

ਇਸ ਵਾਰ ਪੀਐਸਐਲਵੀ ਭਾਰਤ ਦਾ ਇੱਕ ਮਾਈਕਰੋ ਅਤੇ ਨੈਨੋ ਉਪਗ੍ਰਹਿ ਹੈ, ਜੋ ਇਸਰੋ ਨੇ ਤਿਆਰ ਕੀਤਾ ਹੈ । ਇਸ ਵਿੱਚ ਸਭ ਤੋਂ ਵੱਡਾ ਉਪਗ੍ਰਹਿ ਭਾਰਤ ਦੇ ਕਾਰਟੋਸੈਟ-2 ਲੜੀ ਹੈ।

'ਆਕਾਸ਼ ਦੀ ਅੱਖ'

ਸ਼ੁੱਕਰਵਾਰ ਨੂੰ ਭਾਰਤ ਇਕ ਖਾਸ ਸੈਟੇਲਾਈਟ ਵੀ ਛੱਡ ਰਿਹਾ ਹੈ, ਜਿਸਨੂੰ ਕਾਰਟੋਸੈਟ -2 ਕਹਿੰਦੇ ਹਨ। ਇਸਨੂੰ ਆਈ ਇਨ ਦਾ ਸਕਾਈ' ਕਿਹਾ ਜਾ ਰਿਹਾ ਹੈ ਜਿਵੇਂ 'ਆਕਾਸ਼ ਦੀ ਅੱਖ'।

ਇਹ ਇੱਕ ਇਮੇਜਿੰਗ ਸੈਟੇਲਾਈਟ ਹੈ, ਜੋ ਧਰਤੀ ਦੀਆਂ ਤਸਵੀਰਾਂ ਲੈਂਦਾ ਹੈ। ਇਹ ਭਾਰਤ ਦੀ ਪੂਰਬੀ ਅਤੇ ਪੱਛਮੀ ਸਰਹੱਦ 'ਤੇ ਦੁਸ਼ਮਣਾਂ ਉੱਤੇ ਨਜ਼ਰ ਰੱਖਣ ਵਰਤਿਆ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)