ਸੁਪਰੀਮ ਕੋਰਟ: ਸਿਨੇਮਾ ਘਰਾਂ 'ਚ ਕੌਮੀ ਤਰਾਨਾ ਵਜਾਉਣਾ ਲਾਜ਼ਮੀ ਨਹੀਂ

ਤਸਵੀਰ ਸਰੋਤ, Getty Images
ਸੁਪਰੀਮ ਕੋਰਟ ਨੇ ਸਿਨੇਮਾ ਘਰਾਂ 'ਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਕੌਮੀ ਤਰਾਨਾ ਵਜਾਉਣ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ।
ਜਿਸ ਦੇ ਤਹਿਤ ਹੁਣ ਸਿਨੇਮਾ ਘਰਾਂ ਵਿੱਚ ਫਿਲਮ ਤੋਂ ਪਹਿਲਾਂ ਕੌਮੀ ਤਰਾਨਾ ਵਜਾਉਣ ਲਾਜ਼ਮੀ ਨਹੀਂ ਹੋਵੇਗਾ।
ਪੀਟੀਆਈ ਮੁਤਾਬਕ ਸੋਮਵਾਰ ਨੂੰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਹਲਫ਼ਨਾਮਾ ਦੇ ਕੇ ਨਵੰਬਰ 2016 ਦੇ ਆਦੇਸ਼ 'ਤੇ ਮੁੜ ਵਿਚਾਰਣ ਦੀ ਅਪੀਲ ਕੀਤੀ ਸੀ।

ਤਸਵੀਰ ਸਰੋਤ, Getty Images
ਦਰਅਸਲ ਅਦਾਲਤ ਨੇ 30 ਨਵੰਬਰ 2016 ਤੋਂ ਸਿਨੇਮਾ ਘਰਾਂ 'ਚ ਕੌਮੀ ਤਰਾਨਾ ਲਾਜ਼ਮੀ ਕਰ ਦਿੱਤਾ ਸੀ।
ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਇਸ ਸਬੰਧੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਅਤੇ 6 ਮਹੀਨੇ ਵਿੱਚ ਰਿਪੋਰਟ ਤਲਬ ਕੀਤੀ ਹੈ।








