ਪ੍ਰੈਸ ਰੀਵਿਊ: ਕੀ ਹੈ ਪ੍ਰਸਤਾਵਿਤ ਸਮਾਜਿਕ ਸੁਰੱਖਿਆ ਸਕੀਮ?

ਪੰਜਾਬੀ ਟ੍ਰਿਊਬਨ ਦੀ ਖ਼ਬਰ ਮੁਤਾਬਕ ਮੁੰਬਈ 'ਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ 'ਚ 'ਪਤਿਤ ਸਿੱਖ' ਗਾਇਕ ਮੀਕਾ ਸਿੰਘ ਵੱਲੋਂ ਗੁਰਬਾਣੀ ਕੀਰਤਨ ਕਰਨ ਦਾ ਮੁੱਦਾ ਭੱਖ ਗਿਆ ਹੈ।

ਖ਼ਬਰ ਮੁਤਾਬਕ ਇਸ ਸਮਾਗਮ ਵਿੱਚ ਤਿੰਨ ਤਖ਼ਤਾਂ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਧਿਕਾਰੀ ਵੀ ਹਾਜ਼ਰ ਸਨ।

ਵਿਰੋਧ ਕਰ ਰਹੀਆਂ ਸੰਗਤਾਂ ਨੇ ਮੰਗ ਕੀਤੀ ਹੈ ਜਥੇਦਾਰ ਇਸ ਲਈ ਸਿੱਖ ਕੌਮ ਕੋਲੋਂ ਮੁਆਫੀ ਮੰਗਣ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਰਕਾਰ ਨਵੀਂ ਸਮਾਜਕ ਸੁਰੱਖਿਆ ਸਕੀਮ ਲੈ ਕੇ ਆਉਣ ਦੀ ਤਿਆਰੀ ਵਿੱਚ ਹੈ ਜਿਸ ਦਾ ਉਦੇਸ਼ ਕੱਚੇ ਮੁਲਾਜ਼ਮਾਂ ਲਈ ਜ਼ਰੂਰੀ ਪੈਨਸ਼ਨ ਅਤੇ ਬੀਮਾ ਦੀ ਸੁਰੱਖਿਆ ਮੁਹੱਈਆ ਕਰਾਉਣਾ ਹੈ।

ਅਖ਼ਬਾਰ ਮੁਤਾਬਕ ਇਸ ਬਾਰੇ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਬਿੱਲ ਦੀ ਤਜਵੀਜ਼ ਭੇਜੀ ਹੈ। ਇਹ ਸਕੀਮ ਸਿਰਫ਼ ਉਨ੍ਹਾਂ ਲਈ ਹੈ ਜੋ ਈਪੀਐੱਫਓ ਅਤੇ ਈਐੱਸਐਆਈਸੀ ਦਾ ਲਾਭ ਨਹੀਂ ਲੈ ਰਹੇ।

ਦਿ ਹਿੰਦੂ 'ਚ ਲੱਗੀ ਖ਼ਬਰ ਮੁਤਾਬਕ ਭਾਰਤ ਵੱਲੋਂ ਬਣਾਈ ਗਈ ਪਰਮਾਣੂ ਪਣਡੁੱਬੀ ਆਈਐੱਨਐੱਸ ਅਰਿਹੰਤ ਇੱਕ ਹਾਦਸੇ ਤੋਂ ਬਾਅਦ ਬੇਕਾਰ ਹੋ ਗਈ ਹੈ।

ਅਖ਼ਬਾਰ ਦੀ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਖ਼ਬਰ ਮੁਤਾਬਕ ਪਣਡੁੱਬੀ ਦੇ ਪ੍ਰੋਪਲਸਨ ਕੰਪਾਰਟਮੈਂਟ 'ਚ ਕਰੀਬ 10 ਮਹੀਨੇ ਪਹਿਲਾਂ ਪਾਣੀ ਚਲਾ ਗਿਆ ਸੀ।

ਹਾਲਾਂਕਿ ਭਾਰਤੀ ਰੱਖਿਆ ਮੰਤਰਾਲੇ ਵੱਲੋਂ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।

ਹਿੰਦੁਸਤਾਨ ਟਾਈਮਜ਼ 'ਚ ਲੱਗੀ ਖ਼ਬਰ ਮੁਤਾਬਕ ਦੋ ਵਾਰ ਵਿਸ਼ਵ ਚੈਂਪੀਅਨ ਰਹੇ ਸਕਸ਼ਮ ਸਣੇ 5 ਪਾਵਰਲਿਫਟਰਜ਼ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਨੈਸ਼ਨਲ ਹਾਈਵੇਅ-1 'ਤੇ ਦਿੱਲੀ-ਹਰਿਆਣਾ ਸਰਹੱਦ 'ਤੇ ਵਾਪਰੇ ਇਸ ਹਾਦਸੇ ਵਿੱਚ ਉਨ੍ਹਾਂ ਦਾ ਇੱਕ ਦੋਸਤ ਗੰਭੀਰ ਤੌਰ 'ਤੇ ਜਖ਼ਮੀ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)