'ਕਾਂਗਰਸ ਇਸ ਨੂੰ ਸਨਮਾਨ ਪੱਤਰ ਦੇ ਤੌਰ ’ਤੇ ਨਾ ਲਏ ; ਜੇਤਲੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਨੂੰ ਇਸ ਫ਼ੈਸਲੇ ਸਨਮਾਨ ਪੱਤਰ ਦੇ ਤੌਰ 'ਤੇ ਨਹੀਂ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਫ਼ਾਇਦਾ ਦੇਣ ਲਈ ਨਿਯਮਾਂ ਨੂੰ 'ਪਹਿਲਾਂ ਆਓ ਪਹਿਲਾਂ ਪਾਓ' ਨ ਬਦਲਿਆ ਗਿਆ। ਸਪੈਕਟਰਮ 2008 ਵਿੱਚ 2001 ਦੀਆਂ ਕੀਮਤਾਂ 'ਤੇ ਵੰਡੇ ਗਏ।

ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਨੇ ਟਵੀਟ ਕਰ ਕੇ ਕਿਹਾ ਹੈ, "ਸਰਕਾਰ ਨੂੰ ਹਾਈ ਕੋਰਟ ਵਿਚ ਅਪੀਲ ਕਰਨੀ ਚਾਹੀਦੀ ਹੈ।"

ਪ੍ਰਾਪੇਗੰਡੇ ਨੂੰ ਠੱਲ੍ਹ ਪਈ:ਮਨਮੋਹਨ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੀਐੱਨਐੱਨ ਨਿਊਜ਼ 18 ਨੂੰ ਇੱਕ ਖ਼ਾਸ ਇੰਟਰਵਿਊ 'ਚ ਕਿਹਾ ਹੈ, "ਮੈਂ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ। ਇਸ ਫ਼ੈਸਲੇ ਨੇ ਸਾਰੇ ਪ੍ਰਾਪੇਗੰਡੇ ਨੂੰ ਠੱਲ੍ਹ ਪਾ ਦਿੱਤੀ ਹੈ। ਇਹ ਫ਼ੈਸਲਾ ਆਪਣੇ ਆਪ 'ਚ ਸਭ ਕੁਝ ਕਹਿੰਦਾ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)