You’re viewing a text-only version of this website that uses less data. View the main version of the website including all images and videos.
ਚੇਨੱਈ ਦੇ ਬਜ਼ੁਰਗ ਮਾਡਲਾਂ ਦੀਆਂ ਦਿਲਚਸਪ ਕਹਾਣੀਆਂ
- ਲੇਖਕ, ਪਰਮਿਲਾ ਕ੍ਰਿਸ਼ਨਨ
- ਰੋਲ, ਬੀਬੀਸੀ ਪੱਤਰਕਾਰ
ਚੇਨੱਈ ਦੇ ਫਾਈਨ ਆਰਟਸ ਕਾਲਜ ਦੀਆਂ ਬਜ਼ੁਰਗ ਮਾਡਲਾਂ ਦੀਆਂ ਦਿਲਚਸਪ ਕਹਾਣੀਆਂ। ਤਿੰਨ ਬਜ਼ੁਰਗ ਮਾਡਲਾਂ ਨੇ ਆਪਣੇ ਦਿਲਚਸਪ ਤਜ਼ਰਬੇ ਸਾਂਝੇ ਕੀਤੇ।
ਧੋਤੀ ਪਾਈ, ਪਤਲਾ ਸਰੀਰ ਅਤੇ ਮੁਸਕੁਰਾਉਂਦੇ ਹੋਏ ਚਿਹਰੇ 'ਤੇ ਉਮਰ ਦੇ ਹਿਸਾਬ ਨਾਲ ਬਣੀਆਂ ਲਾਈਨਾਂ। ਮਸ਼ਹੂਰ ਤਮਿਲ ਫਿਲਮ ਸਟਾਰ ਰਜਨੀਕਾਂਤ ਦੇ ਸਟਾਈਲ ਵਰਗੇ ਕੁੰਡਲੇ ਸਿਲਵਰ ਵਾਲ। ਚੇਨੱਈ ਦੇ ਸਰਕਾਰੀ ਕਾਲਜ ਆਫ਼ ਫਾਈਨ ਆਰਟਸ ਦੇ ਵਿਦਿਆਰਥੀਆਂ ਨੇ 71 ਸਾਲਾ ਦਿਲੀਬਾਬੂ ਨੂੰ ਤਸਵੀਰਾਂ ਅਤੇ ਬੁੱਤ ਦੇ ਰੂਪ ਵਿੱਚ ਆਪਣਾ ਮਾਡਲ ਚੁਣਿਆ ਹੈ।
ਦਿਲੀਬਾਬੂ ਦੇ ਦਿਲਚਸਪ ਕਿੱਸੇ
ਦਿਲੀਬਾਬੂ ਮੁਸਕੁਰਾਉਂਦੀ ਹੋਏ ਦੱਸਦੇ ਹਨ, ''ਮੈਂ ਇਸੇ ਤਰ੍ਹਾਂ ਹੀ ਕਈ ਘੰਟੇ ਚੁੱਪੀ ਧਾਰ ਕੇ ਵਿਦਿਆਰਥੀਆਂ ਦੇ ਸਾਹਮਣੇ ਬੈਠਦਾ ਹਾਂ। ਵਿੱਚ-ਵਿਚਾਲੇ ਥੋੜ੍ਹੀ ਦੇਰ ਅਰਾਮ ਕਰਨ ਨੂੰ ਮਿਲਦਾ।''
ਉਹ ਅੱਗੇ ਦੱਸਦੇ ਹਨ ਕੁਝ ਦੇਰ ਅਰਾਮ ਕਰਨ ਤੋਂ ਬਾਅਦ ਫਿਰ ਮੈਂ ਦੋਬਾਰਾ ਉਸੇ ਜਜ਼ਬਾਤ ਨੂੰ ਆਪਣੇ ਚਿਹਰੇ 'ਤੇ ਵਾਪਸ ਲਿਆਉਂਦਾ ਤੇ ਵਿਦਿਆਰਥੀ ਪੇਟਿੰਗ ਬਣਾਉਂਦੇ।
ਸਟੂਡੀਓ 'ਚ ਦਿਲੀਬਾਬੂ ਦੇ 10 ਅੱਧੇ ਬਣੇ ਮਿੱਟੀ ਦੇ ਮਾਡਲ ਮਿਲੇ, ਜਿਸ ਵਿੱਚ ਉਹ ਸਟੂਡੀਓ 'ਚ ਕੁਰਸੀ 'ਤੇ ਬੈਠੇ ਹਨ।
ਸਟੂਡੀਓ ਦੇ ਸੱਜੇ ਤੇ ਖੱਬੇ ਪਾਸੇ ਦੀਆਂ ਖਿੜਕੀਆਂ 'ਚੋਂ ਗਰਮ ਹਵਾ ਆਉਂਦੀ ਹੈ ਤੇ ਉਨ੍ਹਾਂ ਦੇ ਸਿਲਕੀ ਵਾਲਾਂ ਨੂੰ ਛੂਹੰਦੀ ਹੈ ਪਰ ਬੱਚਿਆਂ ਦੇ ਕੰਮ ਦੀ ਖ਼ਾਤਰ ਉਹ ਉਂਝ ਹੀ ਬੈਠੇ ਰਹਿੰਦੇ ਹਨ।
ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ 8 ਘੰਟੇ ਦੀ ਡਿਊਟੀ ਲਈ ਸਿਰਫ਼ 200 ਰੁਪਏ ਹੀ ਮਿੱਲਦੇ। ਫਿਰ ਵੀ ਉਹ ਹਰ ਰੋਜ਼ ਕਾਲਜ ਆਉਂਦੇ।
ਉਨ੍ਹਾਂ ਦੀ ਨੌਕਰੀ ਪਿੱਛੇ ਇੱਕ ਮਾਯੂਸੀ ਭਰੀ ਕਹਾਣੀ ਹੈ।
''ਮੇਰੀ ਪਤਨੀ ਮਹੇਸ਼ਵਰੀ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਜਦੋਂ ਦੀ ਮੇਰੀ ਪਤਨੀ ਦੀ ਮੌਤ ਹੋਈ ਮੇਰਾ ਘਰ ਰਹਿਣ ਨੂੰ ਦਿਲ ਨਹੀਂ ਕਰਦਾ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਲਜ ਰਹਿੰਦਾ ਹਾਂ। ਜਿੱਥੇ ਮੇਰੇ ਪੋਤੇ-ਪੋਤੀਆਂ ਦੇ ਉਮਰ ਦੇ ਬੱਚੇ ਮੇਰੇ ਨਾਲ ਰਹਿੰਦੇ ਹਨ।''
ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਇੱਕ ਵਿਦਿਆਰਥੀ ਆਪਣੇ ਜਨਮ ਦਿਨ ਦਾ ਕੇਕ ਕੱਟਣ ਅਤੇ ਨਵੇਂ ਕੱਪੜੇ ਦਿਖਾਉਣ ਲਈ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਅਸ਼ੀਰਵਾਦ ਲਈ ਰਾਹ ਤੱਕ ਰਿਹਾ ਸੀ।
''ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਂ ਖ਼ੁਦ ਨੂੰ ਜ਼ਿੰਦਾ ਆਤਮਾ ਸਮਝਦਾ ਸੀ ਪਰ ਹੁਣ ਰੋਜ਼ਾਨਾ ਜਦੋਂ ਮੈਂ ਕਾਲਜ ਆਉਂਦਾ ਹਾਂ ਤਾਂ ਮੈਂ ਇਨ੍ਹਾਂ ਮੂਰਤੀਆਂ ਤੇ ਬੁੱਤਾਂ ਨੂੰ ਦੇਖ ਕੇ ਆਪਣੇ ਆਪ ਨੂੰ ਜਿੰਦਾ ਮਹਿਸੂਸ ਕਰਦਾ ਹਾਂ।''
ਮਾਡਲ ਲਕਸ਼ਮੀ ਦੀਆਂ ਕੁਝ ਖਾਸ ਗੱਲਾਂ
ਇੱਕ ਹੋਰ ਮਾਡਲ ਲਕਸ਼ਮੀ, ਜੋ ਪਿਛਲੇ 6 ਸਾਲਾਂ ਤੋਂ ਕਾਲਜ ਨਾਲ ਜੁੜੇ ਹੋਏ ਸੀ ਉਨ੍ਹਾਂ ਨੇ 100 ਤੋਂ ਵੱਧ ਮੂਰਤੀਆਂ ਲਈ ਪੋਜ਼ ਬਣਾਏ ਸੀ।
ਉਨ੍ਹਾਂ ਨੇ ਕਿਹਾ, ''ਮੈਂ ਸੋਚਦੀ ਹਾਂ ਕਿ ਇਸ ਉਮਰ ਵਿੱਚ ਮੈਨੂੰ ਬਹੁਤ ਭੱਦਾ ਦਿਖਣਾ ਚਾਹੀਦਾ ਹੈ, ਮੇਰੀ ਜਵਾਨੀ ਦੇ ਦਿਨਾਂ 'ਚ ਮੈਂ ਬਹੁਤ ਸੁੰਦਰ ਸੀ। ਉਨ੍ਹਾਂ ਨੇ ਕਿਹਾ ਮੇਰੇ ਕੋਲ ਇੱਕ ਸ਼ਾਨਦਾਰ ਚਿਹਰਾ ਸੀ, ਜੋ ਕਿ ਉਨ੍ਹਾਂ ਲਈ ਸੰਪੂਰਨ ਹੈ। ਉਨ੍ਹਾਂ ਵਿੱਚੋਂ ਇੱਕ ਨੇ ਕਿਹਾ ਮੈਂ ਸੋਹਣੀ ਸੀ। ਜਦੋਂ ਉਨ੍ਹਾਂ ਕਿਹਾ ਕਿ ਮੇਰੇ ਚਿਹਰੇ ਦੀਆਂ ਝੁਰੜੀਆਂ ਨੇ ਉਨ੍ਹਾਂ ਨੂੰ ਮੁਰਤੀ ਬਣਾਉਣ ਲਈ ਹੋਰ ਵੀ ਪ੍ਰੇਰਿਤ ਕੀਤਾ। ਕਲਾ ਨੇ ਮੈਨੂੰ ਮੁੜ ਤੋਂ ਸੁੰਦਰ ਬਣਾ ਦਿੱਤਾ।''
ਲਕਸ਼ਮੀ ਇਹ ਦੱਸਦੀ ਹੋਈ ਝਿਜਕਦੀ ਹੈ ਕਿ ਵਿਦਿਆਰਥੀ ਉਸਨੂੰ ਪਿਆਰ ਨਾਲ ਡਾਰਲਿੰਗ ਕਹਿੰਦੇ ਹਨ ਅਤੇ ਉਸਦੀ ਮੂਰਤੀ ਨਾਲ ਫੋਟੋਆਂ ਲੈਂਦੇ ਹਨ।
ਉਨ੍ਹਾਂ ਕਿਹਾ, ''ਵਿਦਿਆਰਥੀਆਂ ਦੇ ਇੱਕ ਦੂਜੇ ਪ੍ਰਤੀ ਪਿਆਰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਦਾ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਉਮਰ ਵਿੱਚ ਨੌਜਵਾਨਾਂ ਦੇ ਕਿਸੇ ਕੰਮ ਆ ਸਕੀ। ਜਦੋਂ ਮੈਂ ਵਿਦਿਆਰਥੀਆਂ ਨੂੰ ਪਾਸ ਹੁੰਦੇ ਦੇਖਦੀ ਹਾਂ ਅਤੇ ਗੈਲਰੀ ਵਿੱਚ ਆਪਣੀ ਫੋਟੋ ਨੂੰ ਦੇਖਦੀ ਹਾਂ ਤਾਂ ਮੈਂ ਆਪਣੇ ਆਪ ਨੂੰ ਸਤਵੇਂ ਅਸਮਾਨ 'ਤੇ ਦੇਖਦੀ ਹਾਂ।''
ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਕਿ ਬਜ਼ੁਰਗਾਂ ਦੇ ਕੰਮ ਵਿੱਚ ਚੁਟਕਲੇ, ਹਾਸਾ ਮਜ਼ਾਕ ਹੋਵੇ ਅਤੇ ਚਾਹ ਦੇ ਕੱਪ ਨਾਲ ਕੰਮ ਖਤਮ ਹੁੰਦਾ ਹੋਵੇ।
ਸੁਬੂੱਰਿਆਨ ਦੇ ਤਜ਼ਰਬੇ
66 ਸਾਲਾ ਸੁਬੂੱਰਿਆਨ ਨੇ ਕੰਮ ਦੇ ਪਹਿਲੇ ਕੁਝ ਦਿਨ ਪਰੇਸ਼ਾਨੀ ਮਹਿਸੂਸ ਕੀਤੀ। ਸੁਬੂੱਰਿਆਨ ਇੱਕ ਕੂਲੀ ਸੀ ਜਿਨ੍ਹਾਂ ਨੇ ਧੁੱਪ ਵਿੱਚ ਮਹਿਨਤ ਕੀਤੀ ਅਤੇ ਕੰਸਟ੍ਰਕਸ਼ਨ ਸਾਈਟਸ ਤੇ ਸਹਾਇਕ ਵਜੋਂ ਕੰਮ ਕੀਤਾ। ਹੁਣ ਉਹ ਪਿਛਲੇ 2 ਸਾਲਾ ਤੋਂ ਇੱਕ ਮਾਡਲ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਮੈਂ ਸਟੇਜ 'ਤੇ ਸੀ ਅਤੇ ਹਰ ਕੋਈ ਮੇਰੇ ਵੱਲ ਦੇਖ ਰਿਹਾ ਸੀ। ਕਦੀ-ਕਦੀ ਵਿਦਿਆਰਥੀ ਮੇਰੇ ਨੇੜੇ ਆਉਂਦੇ ਅਤੇ ਮੇਰੀਆਂ ਅੱਖਾਂ, ਕਾਲਰ ਹੱਡੀਆਂ ਅਤੇ ਨੋਹਾਂ ਨੂੰ ਧਿਆਨ ਨਾਲ ਦੇਖਦੇ।
ਸੁਬੂੱਰਿਆਨ ਦੱਸਦੇ ਹਨ, ''ਜਦੋਂ ਮੈਂ ਤਰੱਕੀ ਕਰਦਿਆਂ ਦੇਖਿਆ ਤਾਂ ਮੈਂ ਅਸਲ ਕਲਾ ਸਮਝ ਸਕਿਆ। ਮੈਂ ਆਇਲ ਪੇਟਿੰਗਸ, ਫਾਇਬਰ ਤੇ ਟੇਰਾਕੋਟਾ ਬੁੱਤ ਦਾ ਮਾਡਲ ਸੀ।''
ਮੂਰਤੀ ਵਿਭਾਗ ਦੇ ਵਿਦਿਆਰਥੀ ਦਾਮੋਦਰਨ ਦਾ ਕਹਿਣਾ ਹੈ, ''ਕਈ ਵਾਰ ਅਸੀਂ ਉਨ੍ਹਾਂ ਨੂੰ ਥੱਕਿਆ ਤੇ ਬਿਮਾਰ ਦੇਖਦੇ ਹਾਂ।ਅਸੀਂ ਉਨ੍ਹਾਂ ਨੂੰ ਰੋਟੀ ਤੇ ਦਵਾਈ ਦਿੰਦੇ ਹਾਂ। ਇਹ ਬਜ਼ੁਰਗ ਲੋਕ ਸਾਡੀ ਕਲਾ ਦੇ ਕੰਮ ਲਈ ਬਹੁਤ ਹੀ ਸੱਚੇ ਤੇ ਸੰਪੂਰਨ ਹਨ। ਉਹ ਗਰੀਬ ਅਤੇ ਬਜ਼ੁਗਰ ਹਨ ਪਰ ਉਨ੍ਹਾਂ ਦੀ ਸੱਚਾਈ ਹੀ ਸਾਡੀ ਸ਼ਾਨਦਾਰ ਕਲਾ ਹੈ।''