You’re viewing a text-only version of this website that uses less data. View the main version of the website including all images and videos.
ਰੂਸੀ ਕ੍ਰਾਂਤੀ ਦੇ 100 ਸਾਲ: ਉੱਜੜੇ ਬੱਚਿਆਂ ਦੀਆਂ ਯਾਦਾਂ
- ਲੇਖਕ, ਕਸੇਨੀਆ ਗੋਗਿਟਜ਼ੇ
- ਰੋਲ, ਬੀਬੀਸੀ ਨਿਊਜ਼
ਰੂਸੀ ਕ੍ਰਾਂਤੀ ਤੋਂ ਬਾਅਦ ਰੂਸ ਤੋਂ ਹਿਜਰਤ ਕਰਨ ਵਾਲੇ ਲੋਕਾਂ ਦੇ ਬੱਚਿਆਂ ਦੀਆਂ ਦਿਲ ਕੰਬਾਊ ਲਿਖਤਾਂ ਦੇ ਅੰਸ਼।
ਜਰਮਨੀ ਦੀ ਸਰਹੱਦ ਨਾਲ ਲਗਦੇ ਇੱਕ ਜਿਮਨੇਜ਼ੀਅਮ ਵਿੱਚ ਸਧਾਰਣ ਕਲਾਸ ਚੱਲ ਰਹੀ ਸੀ। ਹਾਂ, ਡੈਸਕਾਂ 'ਤੇ ਬੈਠੇ ਵਿਦਿਆਰਥੀ ਸਧਾਰਣ ਨਹੀਂ ਸਨ।
8 ਤੋਂ 24 ਸਾਲਾਂ ਦੇ ਜਿਮਨਾਸਟਾਂ ਨੂੰ ਰੂਸ ਦੀ ਆਪਣੀ ਜਿੰਦਗੀ ਬਾਰੇ ਲਿਖਣ ਲਈ ਕਿਹਾ ਗਿਆ ਸੀ।
ਯਾਦਾਂ ਲਿਖਾਉਣ ਦਾ ਇਹ ਵਿਚਾਰ ਸ਼ਹਿਰ ਦੇ ਰੂਸੀ ਹਿਜਰਤੀਆਂ ਦੇ ਸਭ ਤੋਂ ਵੱਡੇ ਸਕੂਲ ਦੇ ਡਾਇਰੈਕਟਰ ਨੂੰ ਆਇਆ ਸੀ।
"1917 ਤੋਂ ਲੈ ਕੇ ਜਿਮਨੇਜ਼ੀਅਮ ਵਿੱਚ ਦਾਖਲੇ ਤੱਕ ਮੇਰੀਆਂ ਯਾਦਾਂ"
ਇਹੀ ਵਿਸ਼ਾ ਰਖਿਆ ਗਿਆ ਲਿਖਣ ਲਈ।
ਪਿਛੋਂ ਇਹ ਪਹਿਲ ਰੂਸੀ ਹਿਜਰਤੀਆਂ ਦੇ ਬੱਚਿਆਂ ਨੂੰ ਅਪਨਾਉਣ ਵਾਲੇ ਹੋਰ ਮੁਲਕਾਂ ਨੇ ਵੀ ਅਪਣਾਈ।
ਬਾਲ ਲਿਖਾਰੀਆਂ ਨੂੰ ਪ੍ਰਗਟਾਵੇ ਦੀ ਪੂਰੀ ਖੁੱਲ੍ਹ ਦਿੱਤੀ ਗਈ ਤੇ ਕੋਈ 2403 ਲੇਖ ਲਿਖੇ ਗਏ।
"ਬੱਚਿਆਂ ਦੀ ਭਾਸ਼ਾ ਦੀ ਸੱਚਾਈ ਕੰਬਣੀ ਛੇੜ ਦਿੰਦੀ ਹੈ, ਇੰਝ ਲਗਦਾ ਹੈ ਜਿਵੇਂ ਉਨ੍ਹਾਂ ਦੀ ਚਮੜੀ ਲਾਹੀ ਜਾ ਰਹੀ ਹੋਵੇ। ਉਹ ਇਤਿਹਾਸ ਨੂੰ ਕਿਸੇ ਹੋਰ ਨਾਲੋਂ ਜਿਆਦਾ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ।"
ਇਹ ਕਹਿਣਾ ਹੈ ਇਨ੍ਹਾਂ ਲਿਖਤਾਂ 'ਤੇ ਖੋਜ ਕਰਨ ਵਾਲੀ ਅਤੇ ਇੱਕ ਸੰਗ੍ਰਹਿ ਦੀ ਪ੍ਰਕਾਸ਼ਕ ਕੈਥਰੀਨ ਦਾ, ਉਹ ਖ਼ੁਦ ਵੀ ਇੱਕ ਰੂਸੀ ਹਿਜਰਤੀ ਦੀ ਪੋਤੀ ਹੈ। ਉਸ ਮੁਤਾਬਕ ਇਸ ਪੱਧਰ ਦਾ ਇਹੀ ਇੱਕ ਇਤਿਹਾਸਕ ਦਸਤਾਵੇਜ ਹੈ।
ਮਨੋਵਿਗਿਆਨੀ ਅਤੇ ਸੰਗ੍ਰਹਿ ਦੀ ਸਹਿ ਲੇਖਕ ਐਨਾ ਲਿਖਤਾਂ ਵਿਚਲੇ ਘਟਨਾਵਾਂ ਦੇ ਭਾਵ ਰਹਿਤ ਵੇਰਵਿਆਂ 'ਤੇ ਹੈਰਾਨ ਹੈ।
ਇੱਕ ਮੁੰਡੇ ਨੇ ਲਿਖਿਆ, ''ਜਦੋਂ ਉਹ ਕਾਫ਼ੀ ਸਮਾਂ ਗੋਲੀ ਨਾ ਚਲਾਉਂਦੇ ਤਾਂ ਅਸੀਂ ਬੋਰ ਹੋ ਜਾਂਦੇ''
ਇੱਕ ਹੋਰ ਬੱਚੇ ਨੇ ਰੋਜ਼ਨਾ ਦੀ ਜਿੰਦਗੀ ਬਿਆਨ ਕੀਤੀ, ''ਹਫ਼ਤੇ ਚ ਤਿੰਨ ਦਿਨ ਕਤਲ ਹੁੰਦੇ, ਵੀਰਵਾਰ, ਸ਼ਨੀਵਾਰ ਤੇ ਐਤਵਾਰ ਤੇ ਸਵੇਰੇ। ਫ਼ੁੱਟਪਾਥ ਤੇ ਖੂਨ ਦੀ ਧਾਰ ਵਹਿ ਰਹੀ ਹੁੰਦੀ ਜਿਸ ਨੂੰ ਕੁੱਤੇ ਚੱਟ ਰਹੇ ਹੁੰਦੇ।''
ਪਾਠਕ ਤਾਂ ਪੜ੍ਹਦਿਆਂ ਭਾਵੁਕ ਹੁੰਦਾ ਹੈ ਪਰ ਲੇਖਕ ਗੈਰ-ਭਾਵੁਕ ਰਹਿ ਕੇ ਵੇਰਵੇ ਲਿਖ ਦਿੰਦਾ ਹੈ।
ਇਹ ਲਿਖਤਾਂ ਇੱਕ ਮਨੋਰੋਗ ਦਾ ਪ੍ਰਗਟਾਵਾ ਹਨ। ਜਦੋਂ ਕੋਈ ਘਟਨਾਵਾਂ ਦਾ ਪਾਤਰ ਨਾ ਰਹਿ ਕੇ ਦਰਸ਼ਕ ਬਣ ਜਾਂਦਾ ਹੈ।
ਕਈਆਂ ਨੇ ਲਿਖਿਆ ਕਿ, ਯਾਦਾਂ ਵਾਕਈ ਦੁੱਖ ਦਾਇਕ ਸਨ।
ਕਿਸੇ ਹੋਰ ਨੇ ਲਿਖਿਆ, ''ਮੈਂ ਹੋਰ ਨਹੀਂ ਬਿਆਨ ਕਰਾਂਗਾ। ਮੈਂ ਵਾਕਈ ਆਪਣੀ ਪਿਆਰੀ ਭੂਮੀ ਤੇ ਸਵਰਗੀ ਪੋਪ ਬਾਰੇ ਯਾਦ ਨਹੀਂ ਕਰਨਾ ਚਹੁੰਦਾ।''
ਬਹੁਤਿਆਂ ਲਈ ਰੂਸ ਤੋਂ ਪਰਵਾਸ ਉਨ੍ਹਾਂ ਦੇ ਬਚਪਨ ਦਾ ਅੰਤ ਸੀ, "ਸਾਨੂੰ ਸਭ ਨੂੰ ਆਦਤ ਪੈ ਜਾਂਦੀ ਹੈ ਮੈਨੂੰ ਵੀ ਠੰਡ, ਅਕਾਲ ਤੇ ਯੱਖ ਹੋਈਆਂ ਲੋਥਾਂ ਦੀ ਪੈ ਗਈ।"
ਬੱਚੇ ਵੱਡਿਆਂ ਤੋਂ ਸਿੱਖੇ ਵਿਚਾਰ ਲੁਕੋਂਦੇ ਨਹੀਂ ਹਨ। ਬਹੁਤੇ ਬਾਲ ਲੇਖਕ ਸਾਮੰਤਾਂ ਅਤੇ ਜ਼ਿਮੀਦਾਰਾਂ ਦੀ ਸੰਤਾਨ ਹਨ। ਲਿਖਤਾਂ ਵਿੱਚ ਪਿੰਡਾਂ ਘਰਾਂ ਲਈ ਉਦਰੇਵਾਂ ਝਲਕਦਾ ਹੈ।
ਰੂਸੀਅਤ ਦੀ ਭਾਵਨਾ
ਵਿਦੇਸ਼ਾਂ ਵਿੱਚਲੇ ਰੂਸ ਦੇ ਜਿਮਨੇਜ਼ੀਅਮਾਂ ਦਾ ਇੱਕ ਕੰਮ ਬੱਚਿਆਂ ਵਿੱਚ ਮਾਂ ਭੂਮੀ ਤੇ ਮਾਂ ਬੋਲੀ ਦੀ ਭਾਵਨਾ ਬਚਾ ਕੇ ਰੱਖਣਾ ਸੀ। ਇਹ ਬੱਚਿਆਂ ਲਈ ਵੀ ਕੁਝ ਸਕੂਨ ਦਾਇਕ ਸੀ।
ਬਹੁਤੇ ਸਕੂਲ ਬੋਰਡਿੰਗ ਸਕੂਲ ਸਨ। ਇਨ੍ਹਾਂ ਸਕੂਲਾਂ ਦੇ ਜਿਆਦਾਤਰ ਅਧਿਆਪਕ ਹੋਸਟਲ ਦੇ ਇਲਜਕਾਰੀ ਪ੍ਰਭਾਵਾਂ ਵਿੱਚ ਯਕੀਨ ਕਰਦੇ ਸਨ।
ਬਾਲ ਆਪਣੀ ਵਿੱਛੜੀ ਭੋਂਇ ਲਈ ਮੁੜਨਾ ਤੇ ਕੰਮ ਕਰਨਾ ਚਹੁੰਦੇ ਸਨ। ਮਗਰੋਂ ਇਨ੍ਹਾਂ ਦਾ ਕੀ ਬਣਿਆ ਸਾਨੂੰ ਨਹੀਂ ਪਤਾ। ਕੋਈ ਪਰਤਿਆ ਕਿ ਨਹੀਂ?
'ਮੈਂ ਹਾਲੇ ਵੀ ਰੂਸ ਪਰਤਣਾ ਚਹੁੰਦਾ ਹਾਂ, ਪਰ ਬੋਲਸ਼ੇਵਿਕ ਨਹੀਂ ਬਲਕਿ ਰੂਸ, ਮੇਰਾ ਆਪਣਾ ਵਤਨ'
''ਮੈਨੂੰ ਪਤਾ ਹੈ, ਕਿ ਆਪਣੇ ਪਿਆਰੇ ਪੋਪ ਅਤੇ ਮਾਂ ਭੂਮੀ ਦੀ ਸਹਾਇਤਾ ਲਈ, ਜੋ ਕੁਝ ਵੀ ਮੈਂ ਕਰ ਸਕਾਂ ਕਰਨ ਲਈ, ਮੈਨੂੰ ਚੰਗੀ ਤਰ੍ਹਾਂ ਸਿੱਖਿਆ ਪੂਰੀ ਕਰਨੀ ਚਾਹੀਦੀ ਹੈ।''
ਕਿੰਨੇ ਕੁ ਬੱਚੇ ਸਨ ?
ਇਸ ਬਾਰੇ ਕੋਈ ਪੱਕੀ ਗਿਣਤੀ ਮੌਜੂਦ ਨਹੀਂ ਹੈ। 1920ਵਿਆਂ 'ਚ ਇਹ ਗਿਣਤੀ 20 ਤੋਂ 30 ਲੱਖ ਕਿਆਸੀ ਗਈ ਸੀ ਜੋ ਅੱਗੇ ਜਾ ਕੇ ਕਈ ਵਾਰ ਘਟਾਈ ਗਈ।
ਕੁਝ ਬੱਚੇ ਆਪਣੇ ਪਰਿਵਾਰ ਦੀ ਆਰਥਿਕ ਦਸ਼ਾ ਹੋਰ ਖਰਾਬ ਨਹੀਂ ਸਨ ਕਰਨਾ ਚਾਹੁੰਦੇ ਸੋ ਬੋਰਡਿੰਗ ਸਕੂਲਾਂ ਵਿੱਚ ਹੀ ਰਹੇ।