ਕਿਉਂ ਛੱਡ ਰਹੇ ਹਨ ਕਈ ਦੇਸ ਬੱਚਿਆਂ ਨੂੰ ਲਿਖਣਾ ਸਿਖਾਉਣਾ?

    • ਲੇਖਕ, ਡੇਵਿਡ ਮੌਲੀ
    • ਰੋਲ, ਬੀਬੀਸੀ ਨਿਊਜ਼

ਦੁਨੀਆਂ ਦੇ ਕਈ ਦੇਸਾਂ ਨੇ ਲਿਖਣਾ ਸਿਖਾਉਣ ਨੂੰ ਆਪਣੇ ਪਾਠਕ੍ਰਮ ਵਿੱਚੋਂ ਮਨਫ਼ੀ ਕਰ ਦਿੱਤਾ ਹੈ। ਕਈਆਂ ਨੇ ਇਸ ਨੂੰ ਇਖ਼ਤਿਆਰੀ ਬਣਾ ਦਿੱਤਾ ਹੈ।

ਤਾਂ ਫੇਰ ਹਾਲੇ ਵੀ ਕਈ ਦੇਸ ਅਤੇ ਭਾਰਤ ਦੇ ਵੀ ਸਕੂਲਾਂ ਵਿੱਚ ਲਿਖਾਈ ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ?

ਜਦ ਕਿ ਤਕਨੀਕ ਦੇ ਵਧਦੇ ਪ੍ਰਭਾਵ ਸਦਕਾ ਨਵੀਂ ਪੀੜ੍ਹੀ ਲਿਖਣਾ ਛੱਡਦੀ ਜਾ ਰਹੀ ਹੈ।

ਕੀ ਲਿਖਾਈ ਨੂੰ ਅਲਵਿਦਾ ਕਿਹਾ ਜਾ ਚੁੱਕਾ ਹੈ?

ਹਾਲਾਂਕਿ ਪਹਿਲਾਂ ਲਿਖਾਈ ਦਾ ਕਾਫ਼ੀ ਮਹੱਤਵ ਹੁੰਦਾ ਸੀ ਪਰ ਹੁਣ ਵੇਖਿਆ ਜਾਵੇ ਤਾਂ ਬਹੁਤੇ ਬਾਲਗ ਘੱਟ ਹੀ ਲਿਖਦੇ ਹਨ।

ਇੰਗਲੈਂਡ ਦੇ ਇੱਕ ਸਰਵੇਖਣ ਮੁਤਬਕ ਬਹੁਤਿਆਂ ਨੇ ਔਸਤ 40 ਦਿਨਾਂ ਤੋਂ ਕੁਝ ਖਾਸ ਨਹੀਂ ਸੀ ਲਿਖਿਆ।

ਲਿਖਾਈ ਨੂੰ ਸਕੂਲਾਂ ਚੋਂ ਮਨਫ਼ੀ ਕਰਨ ਦਾ ਇੱਕ ਤਰਕ ਇਹ ਵੀ ਹੈ ਕਿ ਜੋ ਤਾਕਤ ਤੇ ਸਮਾਂ ਲਿਖਣਾ ਸਿਖਾਉਣ 'ਤੇ ਲਾਇਆ ਜਾ ਰਿਹਾ ਹੈ ਉਸਦੀ ਵਰਤੋਂ ਵਧੇਰੇ 'ਉਪਯੋਗੀ ਕੌਸ਼ਲ' ਸਿਖਾਉਣ ਵਿੱਚ ਲਾਇਆ ਜਾ ਸਕਦਾ ਹੈ।

ਪਰ ਕੀ ਲਿਖਣ ਦੇ ਅਭਿਆਸ 'ਤੇ ਘੰਟਿਆਂ ਬੱਧੀ ਸਮਾਂ ਲਾਉਣ ਦਾ ਕੋਈ ਫ਼ਾਇਦਾ ਹੈ?

ਅਧਿਆਪਨ ਦਾ ਵਿਕਾਸਸ਼ੀਲ ਸਟਾਈਲ

ਬੱਚਿਆਂ ਨੂੰ ਟਾਈਪਿੰਗ ਦੀ ਥਾਵੇਂ ਲਿਖਣਾ ਸਿਖਾਉਣ ਦੇ ਕੁਝ ਤਾਂ ਫ਼ਾਇਦੇ ਹਨ।

2005 ਦੇ ਇੱਕ ਖੋਜ ਪਰਚੇ ਨੇ ਲਿਖਣ ਵਾਲੇ ਤੇ ਨਾ ਲਿਖਣ ਵਾਲੇ 3 ਤੋਂ 5 ਸਾਲ ਦੇ ਬੱਚਿਆਂ ਦੀ ਤੁਲਨਾ ਕੀਤੀ ਤੇ ਉਨ੍ਹਾਂ ਵਿਚਲੀ ਅੱਖਰ ਪਛਾਨਣ ਦੀ ਯੋਗਤਾ ਵੇਖੀ।

ਨਤੀਜਾ ਇਹ ਕੱਢਿਆ ਗਿਆ ਕਿ ਲਿਖਣ ਵਾਲੇ ਟਾਈਪ ਕਰਨ ਵਾਲਿਆਂ ਨਾਲੋਂ ਬਿਹਤਰ ਸਨ।

2012 ਦੀ ਇੱਕ ਹੋਰ ਖੋਜ ਹੋਰ ਅਗਾਂਹ ਗਈ ਤੇ ਜਿਹੜੇ ਬੱਚਿਆਂ ਨੇ ਹਾਲੇ ਲਿਖਣਾ ਪੜ੍ਹਨਾ ਨਹੀਂ ਸੀ ਸਿੱਖਿਆ ਉਨ੍ਹਾਂ ਨੂੰ- ਲਿਖਣ, ਟਾਈਪਿੰਗ ਅਤੇ ਪਛਾਣਨ ਦੇ ਤਿੰਨ ਟੈਸਟ ਦਿੱਤੇ।

ਫੇਰ ਐਮਆਰਆਈ ਦੀ ਵਰਤੋਂ ਕਰਕੇ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਹੜੇ ਟੈਸਟ ਵਿੱਚ ਦਿਮਾਗ ਕਿਵੇਂ ਕੰਮ ਕਰਦਾ ਹੈ।

ਵੇਖਣ ਵਿੱਚ ਇਹ ਆਇਆ ਕਿ ਲਿਖਣ ਵਾਲਿਆਂ ਵਿੱਚ ਦਿਮਾਗ ਦਾ ਇੱਕ ਖ਼ਾਸ ਹਿੱਸਾ ਜਿਆਦਾ ਸਰਗਰਮ ਹੁੰਦਾ ਹੈ।

ਨਤੀਜਾ ਹਾਲਾਂਕਿ ਸਾਬਤ ਨਹੀਂ ਕੀਤਾ ਜਾ ਸਕਿਆ ਪਰ ਇਹ ਕੱਢਿਆ ਗਿਆ ਕਿ- ਲਿਖਣ ਦੀ ਸਰੀਰਕ ਗਤੀਵਿਧੀ ਬੱਚਿਆਂ ਨੂੰ ਪੜ੍ਹਨਾ ਸਿੱਖਣ ਵਿੱਚ ਮਦਦਗਾਰ ਹੈ।

ਡਾ. ਜੇਮਸ ਨੇ ਦੱਸਿਆ ਕਿ, "ਮੋਟਰ ਕੰਟਰੋਲ ਜਰੂਰੀ ਹੈ" 'ਕੁਝ ਕਰਨ ਨਾਲ ਬੌਧਿਕ ਵਿਕਾਸ ਵਿੱਚ ਅਹਿਮ ਦਿਮਾਗੀ ਪ੍ਰਣਾਲੀਆਂ ਲਈ ਜਰੂਰੀ ਹੈ।'

ਮੋਟਰ ਕੰਟਰੋਲ ਤੋਂ ਭਾਵ ਹੁੰਦਾ ਹੈ ਕਿ ਦਿਮਾਗ ਦੀ ਸੋਚ ਅਤੇ ਸਰੀਰਕ ਅੰਗਾਂ ਦੇ ਕੰਮ ਕਰਨ ਵਿੱਚ ਕਿਹੋ-ਜਿਹਾ ਤਾਲਮੇਲ ਹੈ।

ਉਨ੍ਹਾਂ ਦੀ ਇੱਕ ਅਗਲੀ ਖੋਜ ਨੇ ਇਹ ਵੀ ਸੁਝਾਇਆ ਕਿ, ਆਪ ਲਿਖਣ ਨਾਲੋਂ-ਦੂਜੇ ਨੂੰ ਅੱਖਰ ਜੋੜਕੇ ਲਿਖਦੇ ਵੇਖ ਕੇ ਸਿੱਖਣ ਨਾਲ ਸਮਾਨ ਫ਼ਾਇਦਾ ਨਹੀਂ ਹੁੰਦਾ।

ਹਾਲਾਂਕਿ ਕੋਈ ਟਾਈਪਿੰਗ ਕਰਨ ਵਾਲਾ ਜਲਦੀ ਕਾਪੀ ਕਰ ਸਕਦਾ ਹੈ- ਤਾਂ ਕੀ ਇੱਕ ਉਮਰ ਤੋਂ ਬਾਅਦ ਲਿਖਣਾ ਸਿਖਾਉਣ ਦਾ ਲਾਭ ਹੈ?

ਹੁਣ ਤੱਕ ਦੇ ਤੱਥਾਂ ਦੇ ਅਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਲਿਖਣਾ ਅੱਗੇ ਜਾ ਕੇ ਵੀ ਗੱਲਾਂ ਯਾਦ ਰੱਖਣ ਵਿੱਚ ਸਹਾਈ ਹੁੰਦਾ ਹੈ।

ਯੂਨੀਵਰਸਿਟੀ ਵਿਦਿਆਰਥੀਆਂ 'ਤੇ ਕੀਤੀ ਇੱਕ ਖੋਜ ਨੇ ਸਾਹਮਣੇ ਲਿਆਂਦਾ ਕਿ ਟਾਈਪ ਕਰਨ ਵਾਲੇ ਪੇਤਲਾ ਜਿਹਾ ਹੀ ਸਿੱਖਦੇ ਹਨ।

ਵਿਦਿਆਰਥੀਆਂ ਨੂੰ ਲੈਪਟੋਪ ਜਾਂ ਪੈਨ ਤੇ ਕਾਗਜ਼ ਨਾਲ ਲੈਕਚਰ ਦੇ ਨੋਟ ਲੈਣ ਲਈ ਕਿਹਾ ਗਿਆ ਤੇ ਉਨ੍ਹਾਂ ਦੀ ਯਾਦਦਾਸ਼ਤ ਵੇਖੀ ਗਈ।

ਲਿਖਣ ਵਾਲੇ ਵਿਦਿਆਰਥੀ ਜਿਆਦਾ ਗਹਿਰਾ ਸਮਝਦੇ ਹਨ।

'ਜਦੋਂ ਤੁਹਾਨੂੰ ਕੋਈ ਕੁਝ ਦੱਸ ਰਿਹਾ ਹੋਵੇ ਤੇ ਤੁਸੀਂ ਇਹ ਲਿਖੋਂ ਤਾਂ..ਤੁਸੀਂ ਇਸ ਨੂੰ ਦੁਬਾਰਾ ਬਣਾਉਂਦੇ ਹੋ....ਇਹ ਕੁਝ ਹੱਦ ਤੱਕ ਤੁਹਾਡੀ ਹੋ ਜਾਂਦੀ ਹੈ ਤੇ ਤੁਸੀਂ ਇਸਨੂੰ ਆਪਣੇ ਸ਼ਬਦਾਂ ਵਿੱਚ ਲਿਖਦੇ ਹੋ।'

ਇਸਦੇ ਮੁਕਾਬਲਾ ਟਾਈਪ ਕੀਤੇ ਨੋਟਸ ਭਾਵੇਂ ਜਲਦੀ ਤਿਆਰ ਹੋ ਜਾਂਦੇ ਹਨ ਪਰ ਨਿੱਜੀ ਨੋਟਸਾਂ ਦੇ ਮੁਕਾਬਲੇ ਲੈਕਚਰ ਦੀ ਨਕਲ ਹੀ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)