You’re viewing a text-only version of this website that uses less data. View the main version of the website including all images and videos.
ਦੇਸ਼ ਦੇ ਪਹਿਲੇ ਵੋਟਰ ਸ਼ਾਮ ਸਰਨ ਨੇਗੀ ਦਾ ਦੇਹਾਂਤ, 1951 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਚੋਣਾਂ 'ਚ ਪਾਈ ਵੋਟ
ਆਜ਼ਾਦੀ ਤੋਂ ਬਾਅਦ ਹੁਣ ਤੱਕ ਹਰ ਚੋਣਾਂ ਵਿੱਚ ਵੋਟਿੰਗ ਕਰਨ ਵਾਲੇ ਸ਼ਾਮ ਸਰਨ ਨੇਗੀ ਦਾ ਦੇਹਾਂਤ ਹੋ ਗਿਆ ਹੈ।
106 ਸਾਲ ਦੀ ਉਮਰ ਵਿੱਚ ਸ਼ਾਮ ਸਰਨ ਨੇਗੀ ਨੇ ਆਪਣੇ ਜੱਦੀ ਪਿੰਡ ਕਲਪਾ ਵਿੱਚ ਆਖ਼ਰੀ ਸਾਹ ਲਏ ਜੋ ਕਿ ਜ਼ਿਲ੍ਹਾ ਕਿੰਨੌਰ ਵਿੱਚ ਪੈਂਦਾ ਹੈ।
ਕਿੰਨੌਰ ਦੇ ਡੀਸੀ ਨੇ ਦੱਸਿਆ ਕਿ ਉਨ੍ਹਾਂ ਦਾ ਸੰਸਕਾਰ ਰਾਜਸੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਨ੍ਹਾਂ ਦੀ ਮੌਤ ਉੱਤੇ ਦੁੱਖ ਜ਼ਾਹਰ ਕੀਤਾ।
ਸ਼ਾਮ ਸਰਨ ਨੇਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ। ਅਸੀਂ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਾਂਗੇ।
ਕਿੰਨੌਰ ਤੋਂ ਬੀਬੀਸੀ ਸਹਿਯੋਗੀ ਪੰਕਜ ਸ਼ਰਮਾ ਦੀ ਸ਼ਾਮ ਸਰਨ ਨੇਗੀ ਬਾਰੇ ਇਹ ਰਿਪੋਰਟ 2017 ਦੀ ਹੈ।
ਕਮਜ਼ੋਰ ਨਜ਼ਰ, ਬੁੱਢਾ ਸਰੀਰ ਅਤੇ ਲੜਖੜਾਂਦੇ ਪੈਰਾਂ ਨੇ ਸਦਾ ਜਜ਼ਬੇ, ਜੋਸ਼ ਅਤੇ ਜੰਨੂਨ ਦੀ ਕਹਾਣੀ ਬਿਆਨ ਕਰਦੇ ਸਨ।
ਸ਼ਾਮ ਸਰਨ ਨੇਗੀ ਅਜ਼ਾਦ ਭਾਰਤ ਦੇ ਪਹਿਲੇ ਅਤੇ ਸਭ ਤੋਂ ਬਜ਼ੁਰਗ ਵੋਟਰ ਨੇਗੀ ਨੇ ਕਰੀਬ 16 ਲੋਕ ਸਭਾ ਅਤੇ 12 ਵਿਧਾਨ ਸਭਾ ਚੋਣਾਂ ਵਿੱਚ ਵੋਟ ਦਾ ਇਸਤੇਮਾਲ ਕੀਤਾ।
ਇੱਕ ਸਦੀ ਤੋਂ ਵੱਧ ਬਸੰਤ ਰੁੱਤਾਂ ਮਾਣਨ ਵਾਲੇ ਸ਼ਾਮ ਸਰਨ ਨੇਗੀ ਦੀ ਸਿਹਤ ਹੁਣ ਬਹੁਤ ਕਮਜ਼ੋਰ ਹੋ ਗਈ ਸੀ ਪਰ ਉਨ੍ਹਾਂ ਹਿੰਮਤ ਤੇ ਹੌਸਲਾ ਅਜੇ ਵੀ ਬਰਕਰਾਰ ਸੀ।
ਜ਼ਿਲ੍ਹਾ ਕਿੰਨੌਰ ਦੇ ਕਲਪਾ ਨਿਵਾਸੀ ਸ਼ਾਮ ਸਰਨ ਨੇਗੀ ਕਰੀਬ 101 ਸਾਲ ਦੇ ਹੋ ਗਏ ਸਨ। ਸਰੀਰ ਮੁਸ਼ਕਲ ਨਾਲ ਸਾਥ ਦੇ ਰਿਹਾ ਸੀ।
ਸ਼ਾਮ ਸਰਨ ਨੇਗੀ ਕਹਿੰਦੇ ਸਨ ਜੇਕਰ ਉਨ੍ਹਾਂ ਦੀ ਸਿਹਤ ਠੀਕ ਰਹੀ ਤਾਂ ਹੀ ਉਹ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕਰਨਗੇ।
1951 ਵਿੱਚ ਪਾਈ ਸੀ ਵੋਟ
ਸ਼ਾਮ ਸਰਨ ਨੇਗੀ ਦਾ ਜਨਮ 1 ਜੁਲਾਈ 1917 ਨੂੰ ਹਿਮਾਚਲ ਪ੍ਰਦੇਸ਼ ਦੇ ਕਲਪਾ ਵਿੱਚ ਹੋਇਆ। ਉਹ ਇੱਕ ਸਕੂਲ ਮਾਸਟਰ ਵਜੋਂ ਰਿਟਾਇਰ ਹੋਏ।
ਸ਼ਾਮ ਸਰਨ ਨੇਗੀ ਨੇ 1951 ਵਿੱਚ ਹੋਏ ਅਜ਼ਾਦ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਵਿੱਚ ਸਭ ਤੋਂ ਪਹਿਲਾਂ ਵੋਟਿੰਗ ਕੀਤੀ ਸੀ।
1947 ਵਿੱਚ ਬ੍ਰਿਟਿਸ਼ ਰਾਜ ਦੇ ਅੰਤ ਦੇ ਬਾਅਦ ਦੇਸ਼ ਦੀਆਂ ਪਹਿਲੀਆਂ ਚੋਣਾਂ ਫਰਵਰੀ 1952 ਵਿੱਚ ਹੋਈਆਂ ਪਰ ਠੰਡ ਦੇ ਮੌਸਮ ਵਿੱਚ ਭਾਰੀ ਬਰਫ਼ਬਾਰੀ ਹੋਣ ਦੀ ਸੰਭਾਵਨਾਵਾਂ ਕਾਰਨ ਇੱਥੋਂ ਦੇ ਵੋਟਰਾਂ ਨੂੰ 5 ਮਹੀਨੇ ਪਹਿਲਾਂ ਹੀ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਸੀ।
ਸ਼ਾਮ ਸਰਨ ਨੇਗੀ ਨੇ 1951 ਦੇ ਬਾਅਦ ਦੀਆਂ ਹਰ ਆਮ ਚੋਣਾਂ ਲਈ ਵੋਟਿੰਗ ਕੀਤੀ। ਉਨ੍ਹਾਂ ਨੂੰ ਭਾਰਤ ਦੇ ਪਹਿਲੇ ਤੇ ਸਭ ਤੋਂ ਪੁਰਾਣੇ ਵੋਟਰ ਨਾਲ ਜਾਣਿਆ ਗਿਆ।
ਸ਼ਾਮ ਸਰਨ ਨੇਗੀ ਨੇ ਹਿਮਾਚਲ ਪ੍ਰਦੇਸ਼ ਦੀਆਂ ਹਰ ਚੋਣਾਂ ਵਿੱਚ ਵੋਟਿੰਗ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਦੀ ਸ਼ਾਮ ਸਰਨ ਨੇਗੀ ਦੇ ਵੋਟ ਪਾਉਣ ਲਈ ਪ੍ਰਸ਼ਾਸਨ ਨੇ ਸ਼ਾਨਦਾਰ ਤਿਆਰੀਆਂ ਕੀਤੀਆਂ ਸਨ।
ਨੇਗੀ ਨੂੰ ਕੀਤਾ ਜਾਵੇਗੀ ਸਨਮਾਨਿਤ
ਕਿੰਨੌਰ ਦੇ ਡੀਸੀ ਡਾ. ਨਰੇਸ਼ ਕੁਮਾਰ ਲੱਠ ਨੇ ਦੱਸਿਆ ਸੀ ਕਿ 9 ਨਵੰਬਰ, 2017 ਦੀ ਵੋਟਿੰਗ ਲਈ ਸ਼ਾਮ ਸਰਨ ਨੇਗੀ ਨੂੰ ਪ੍ਰਸ਼ਾਸਨਿਕ ਅਧਿਕਾਰੀ ਘਰ ਤੋਂ ਹੀ ਵੋਟਿੰਗ ਲਈ ਲੈ ਕੇ ਆਏ। ਇਸਦੇ ਨਾਲ ਉਨ੍ਹਾਂ ਨੂੰ ਸੱਭਿਆਚਾਰਕ ਟੋਪੀ ਅਤੇ ਮਫ਼ਲਰ ਦੇ ਨਾਲ ਸਨਮਾਨਿਤ ਕੀਤਾ ਗਿਆ।
ਸ਼ਾਮ ਸਰਨ ਨੇਗੀ ਨੇ ਦੇਸ਼ ਦੇ ਵੋਟਰਾਂ ਲਈ ਇੱਕ ਮਿਸਾਲ ਕਾਇਮ ਕੀਤੀ। ਪਿੰਡ ਦੇ ਲੋਕ ਅਕਸਰ ਨੇਗੀ ਦਾ ਹਾਲ ਪੁੱਛਣ ਆਉਂਦੇ ਰਹਿੰਦੇ ਸਨ। ਲੋਕ ਪਿਆਰ ਨਾਲ ਉਨ੍ਹਾਂ ਨੂੰ ਗੁਰੂ ਜੀ ਕਹਿੰਦੇ ਸਨ ਅਤੇ ਉਨ੍ਹਾਂ ਨੂੰ ਆਪਣੀ ਸ਼ਾਨ ਮੰਨਦੇ ਸਨ।
ਸਥਾਨਕ ਨਿਵਾਸੀ ਜਗਤ ਨੇਗੀ ਮੰਨਦੇ ਸਨ ਕਿ ਸ਼ਾਮ ਸਰਨ ਨੇਗੀ ਦੇ ਕਾਰਨ ਉਨ੍ਹਾਂ ਦੇ ਛੋਟੇ ਜਿਹੇ ਪਿੰਡ ਦਾ ਨਾਮ ਪੂਰੇ ਦੇਸ਼ ਵਿੱਚ ਮਸ਼ਹੂਰ ਕੀਤਾ ਜੋ ਮਾਣ ਵਾਲੀ ਗੱਲ ਹੈ।
ਸ਼ਾਮ ਸਰ ਨੇਗੀ ਦਾ ਮੁੰਡਾ ਚੰਦਰ ਪ੍ਰਕਾਸ਼ ਨੇਗੀ ਦੱਸਦੇ ਸਨ ਕਿ ਉਹ ਅਪਣਾ ਕੰਮ ਖ਼ੁਦ ਕਰਨਾ ਪਸੰਦ ਕਰਦੇ ਸਨ।
ਸ਼ਾਮ ਸਰਨ ਨੇਗੀ ਨੂੰ ਚੋਣ ਕਮਿਸ਼ਨ ਨੇ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। 2010 ਵਿੱਚ ਤੱਤਕਾਲੀ ਮੁੱਖ ਚੋਣ ਕਮਿਸ਼ਨਰ ਨਵੀਨ ਚਾਵਲਾ ਨੇ ਪਿੰਡ ਆ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।
ਸ਼ਾਮ ਸਰਨ ਨੇਗੀ ਆਪਣੇ ਆਖ਼ਰੀ ਸਾਲਾਂ ਤੱਕ ਵੀ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਰਹੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਲੋਕਤੰਤਰ ਵਿੱਚ ਜਨਤਾ ਦੀ ਤਾਕਤ ਉਨ੍ਹਾਂ ਦਾ ਵੋਟ ਹੈ।
ਵੋਟ ਦੀ ਅਹਿਮੀਅਤ ਦੱਸਦੇ ਸਨ
ਜਦੋਂ ਅੱਖਾਂ ਅਤੇ ਕੰਨ ਸ਼ਾਮ ਸਰਨ ਨੇਗੀ ਦਾ ਸਾਥ ਨਈ ਸਨ ਦੇ ਰਹੇ ਉਸ ਸਮੇਂ ਵੀ ਉਨ੍ਹਾਂ ਨੂੰ ਦੇਸ ਦੁਨੀਆਂ ’ਚ ਜੋ ਹੋ ਰਿਹਾ ਸੀ ਉਹ ਜਾਣਨ ਦੀ ਭੁੱਖ ਸੀ।
ਮੌਜੂਦਾ ਦੌਰ ਵਿੱਚ ਵਿਕਾਸ ਅਤੇ ਅਸਾਨ ਸਹੂਲੀਅਤ ਦਾ ਜ਼ਿਕਰ ਕਰਦੇ ਹੋਏ ਨੇਗੀ ਦੇਸ਼ੀ ਦੀ ਤਰੱਕੀ ਤੋਂ ਤਾਂ ਖੁਸ਼ ਸਨ ਪਰ ਭ੍ਰਿਸ਼ਟਾਚਾਰ ਨੂੰ ਉਹ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਸਨ।
ਅਜ਼ਾਦ ਭਾਰਤ ਦੇ ਸਭ ਤੋਂ ਪਹਿਲੇ ਅਤੇ ਬਜ਼ੁਰਗ ਵੋਟਰ ਸ਼ਾਮ ਸਰਨ ਨੇਗੀ ਦੇਸ ਦੇ ਉਨ੍ਹਾਂ ਕਰੋੜਾਂ ਲੋਕਾਂ ਲਈ ਇੱਕ ਮਿਸਾਲ ਬਣੇ ਜੋ ਆਪਣੀ ਵੋਟ ਦੀ ਅਹਮਿਅਤ ਨਹੀਂ ਸਨ ਦੇਖਦੇ।