ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਭਾਰਤ ਏਸ਼ੀਆ ਕੱਪ ਹਾਕੀ ਫਾਈਨਲ 'ਚ

ਭਾਰਤ ਨੇ ਢਾਕਾ 'ਚ ਪਾਕਿਸਤਾਨ ਨੂੰ 4-0 ਦੇ ਫਰਕ ਨਾਲ ਹਰਾ ਕੇ ਹੀਰੋ ਏਸ਼ੀਆ ਕੱਪ ਵਿੱਚ ਥਾਂ ਪੱਕੀ ਕਰ ਲਈ ਹੈ।

ਸੁਪਰ ਚਾਰ ਦੇ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਦੀ ਇੱਕ ਨਹੀਂ ਚੱਲਣ ਦਿੱਤੀ।

ਪਹਿਲੇ ਦੋ ਕਵਾਟਰਾਂ ਵਿੱਚ ਦੋਵੇਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫਲ ਰਹੀਆਂ।

ਪਰ ਤੀਜੇ ਅਤੇ ਚੌਥੇ ਕਵਾਟਰ 'ਚ ਭਾਰਤ ਨੇ ਇੱਕ ਤੋਂ ਬਾਅਦ ਇੱਕ ਗੋਲ ਮਾਰੇ ਅਤੇ ਪਾਕਿਸਤਾਨ ਲਈ ਮੈਚ 'ਚ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ।

ਭਾਰਤ ਲਈ ਪਹਿਲਾ ਗੋਲ ਸਤਵੀਰ ਸਿੰਘ ਨੇ 39ਵੇਂ ਮਿੰਟ 'ਚ ਕੀਤਾ ਅਤੇ ਹਰਮਨਪ੍ਰੀਤ ਸਿੰਘ ਨੇ 51ਵੇਂ ਮਿੰਟ 'ਚ ਦੂਜਾ ਗੋਲ ਮਾਰਿਆ।

ਲਲਿਤ ਉਪਾਧਿਆਏ ਨੇ 52ਵੇਂ ਮਿੰਟ 'ਚ ਤੀਜਾ ਅਤੇ ਮੈਚ ਦਾ ਆਖ਼ਰੀ ਗੋਲ ਗੁਰਜੰਟ ਸਿੰਘ ਨੇ 57ਵੇਂ ਮਿੰਟ 'ਚ ਕੀਤਾ।

ਪਾਕਿਸਤਾਨ ਨੂੰ ਮੈਚ ਵਿੱਚ ਕਈ ਪੈਨਲਟੀ ਕੋਰਨਰ ਮਿਲੇ ਪਰ ਫਿਰ ਵੀ ਉਹ ਗੋਲ ਕਰਨ 'ਚ ਅਸਫਲ ਰਹੇ।

ਭਾਰਤ ਨੇ 15 ਅਕਤੂਬਰ ਨੂੰ ਖੇਡੇ ਗਏ ਪੂਲ ਮੁਕਾਬਲੇ 'ਚ ਵੀ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)