EXCLUSIVE: ਮੋਦੀ ਨੇ ਦੇਸ਼ ਲਈ ਕੁਝ ਨਹੀਂ ਕੀਤਾ- ਅੰਨਾ

ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਤੋਂ ਚਿੱਠੀ ਲਿਖੀ ਹੈ।

ਉਨ੍ਹਾਂ ਚਿੱਠੀ ਵਿੱਚ ਧਮਕੀ ਦਿੱਤੀ ਹੈ ਕਿ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਫਿਰ ਤੋਂ ਮੋਰਚਾ ਲਾਉਣਗੇ, ਕਿਉਂਕਿ ਮੋਦੀ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।

ਅੰਨਾ ਦਾ ਮੰਨਣਾ ਹੈ ਕਿ ਜਨਤਾ ਨੂੰ ਉਮੀਦਾਂ ਸਨ ਅਤੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਭਾਰਤ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਗੇ।

ਤਿੰਨ ਸਾਲਾਂ ਬਾਅਦ ਵੀ ਕੁਝ ਵੀ ਨਹੀਂ ਬਦਲਿਆ ਹੈ। ਪਹਿਲਾਂ ਕਾਂਗਰਸ ਸਰਕਾਰ ਨੇ ਬਿਨਾਂ ਦੰਦਾਂ ਦਾ ਕਾਨੂੰਨ ਦਿੱਤਾ ਅਤੇ ਹੁਣ ਮੋਦੀ ਸਰਕਾਰ ਵੀ ਲੋਕਪਾਲ ਨੂੰ ਤਾਕਤ ਨਹੀਂ ਦੇ ਰਹੀ ਹੈ।

ਬੀਬੀਸੀ ਪੱਤਰਕਾਰ ਮਯੂਰੇਸ਼ ਨੇ ਅੰਨਾ ਨਾਲ ਕੁਝ ਮੁੱਦਿਆਂ 'ਤੇ ਗੱਲਬਾਤ ਕੀਤੀ।

2011 'ਚ ਅੰਨਾ ਹਜ਼ਾਰੇ ਨੇ ਦੇਸ਼ ਭਰ ਵਿੱਚ ਲੋਕਪਾਲ ਦੀ ਮੁਹਿੰਮ ਚਲਾਈ। ਉਦੋਂ ਤੱਕ ਪਿੱਛੇ ਨਹੀਂ ਹਟੇ ਜਦੋਂ ਤੱਕ ਸੰਸਦ ਨੇ ਮਤਾ ਨਹੀਂ ਪਾਸ ਕੀਤਾ। ਪਰ ਹੁਣ ਤੁਸੀਂ ਇੰਨਾਂ ਸਮਾਂ ਚੁੱਪ ਕਿਉਂ ਰਹੇ ?

ਇਸ ਦੇ ਪਿੱਛੇ ਵਜ੍ਹਾ ਹੈ। ਨਵੀਂ ਸਰਕਾਰ ਨੂੰ ਕੁਝ ਸਮਾਂ ਦੇਣਾ ਜ਼ਰੁਰੀ ਸੀ। ਕਾਂਗਰਸ ਉਸ ਵੇਲੇ ਸਾਲਾਂ ਤੋਂ ਰਾਜ ਕਰ ਰਹੀ ਸੀ, ਇਸ ਲਈ ਮੁਹਿੰਮ ਲਗਾਤਾਰ ਚੱਲਦੀ ਰਹੀ। ਪਰ ਬੀਜੇਪੀ ਸੱਤਾ ਵਿੱਚ ਨਵੀਂ ਆਈ ਸੀ।

ਜੇ ਅਸੀਂ ਸਰਕਾਰ ਦੇ ਸੱਤਾ ਵਿੱਚ ਆਉਂਦੇ ਹੀ ਵਿਰੋਧ ਕਰਦੇ ਤਾਂ ਲੋਕਾਂ ਨੇ ਕਹਿਣਾ ਸੀ ਕਿ ਇਹ ਸਹੀ ਨਹੀਂ ਹੈ।

ਇਸ ਲਈ ਮੈਂ ਤਿੰਨ ਸਾਲਾਂ ਤੱਕ ਉਡੀਕ ਕੀਤੀ। ਇਸ ਦਰਮਿਆਨ ਮੈਂ ਸਰਕਾਰ ਨੂੰ ਚਿੱਠੀਆਂ ਰਾਹੀਂ ਯਾਦ ਵੀ ਕਰਾਉਂਦਾ ਰਿਹਾ।

ਪਰ ਹੁਣ ਮੈਂ ਜਾਨ ਚੁੱਕਿਆ ਹਾਂ ਕਿ ਇਹ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰਨਾ ਚਾਹੁੰਦੀ। ਇਸ ਲਈ ਮੁਹਿੰਮ ਫਿਰ ਤੋਂ ਸ਼ੁਰੂ ਕਰਾਂਗਾ।

ਗਊ ਮਾਸ 'ਤੇ ਪਾਬੰਦੀ 'ਤੇ ਅੰਨਾ ਦੀ ਰਾਏ

ਅੰਨਾ, ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਗਊ ਮਾਸ 'ਤੇ ਪਾਬੰਦੀ ਨੂੰ ਲੈਕੇ ਹਿੰਸਕ ਘਟਨਾਵਾਂ ਹੋਈਆਂ। ਝੁੰਡਾਂ ਨੇ ਹਮਲਾ ਕੀਤਾ, ਕੁਝ ਲੋਕ ਮਰੇ ਵੀ। ਤੁਹਾਡੇ ਅੰਦਰ ਦਾ ਗਾਂਧੀਵਾਦੀ ਇਸ ਨੂੰ ਕਿਵੇਂ ਵੇਖਦਾ ਹੈ? ਪ੍ਰਧਾਨਮੰਤਰੀ ਮੋਦੀ ਨੂੰ ਵੀ ਦਖਲ ਦੇ ਜਨਤਕ ਤੌਰ 'ਤੇ ਇਸ ਦਾ ਖੰਡਨ ਕਰਨਾ ਪਿਆ।

ਜੇ ਪ੍ਰਧਾਨਮੰਤਰੀ ਨੂੰ ਇਸ ਤਰ੍ਹਾਂ ਲੱਗਦਾ ਹੈ ਤਾਂ ਫਿਰ ਉਹ ਇਸ ਦੇ ਖਿਲਾਫ ਕੋਈ ਕਦਮ ਕਿਉਂ ਨਹੀਂ ਚੁੱਕਦੇ? ਉਹ ਦੇਸ਼ ਦੇ ਪ੍ਰਧਾਨਮੰਤਰੀ ਹਨ।

ਤੁਸੀਂ ਉਹਨਾਂ ਖਿਲਾਫ ਸਿਰਫ਼ ਇਸ ਲਈ ਕਦਮ ਨਹੀਂ ਚੁੱਕ ਰਹੇ ਕਿਉਂਕਿ ਉਹ ਸਾਰੇ ਤੁਹਾਡੇ ਲੋਕ ਹਨ?

ਮੋਦੀ ਅਤੇ ਦੇਵਿੰਦਰ ਫੜਨਵੀਸ 'ਤੇ ਕੀ ਬੋਲੇ ਮੋਦੀ?

ਅੰਨਾ, ਹੁਣ ਮਹਾਰਾਸ਼ਟਰ ਬਾਰੇ ਗੱਲ ਕਰਦੇ ਹਾਂ। ਜਦੋਂ ਫੜਨਵੀਸ ਦੀ ਸਰਕਾਰ ਆਈ, ਸਾਲ 2015 'ਚ ਤੁਸੀਂ ਇਹ ਕਿਹਾ ਸੀ ਕਿ ਫੜਨਵਿਸ ਮੋਦੀ ਤੋਂ ਵੀ ਚੰਗਾ ਕੰਮ ਕਰ ਰਿਹਾ ਹੈ। ਹੁਣ ਤੁਸੀਂ ਉਹਨਾਂ ਬਾਰੇ ਕੀ ਸੋਚਦੇ ਹੋ?

ਮੈਂ ਕਦੇ ਵੀ ਸਿਆਸੀ ਪਾਰਟੀਆਂ ਵੱਲ ਨਹੀਂ ਸਗੋਂ ਹਸਤੀਆਂ ਵੱਲ ਵੇਖਦਾ ਹਾਂ। ਮੇਰੇ ਲਈ, ਫੜਨਵੀਸ ਦਾ ਕੰਮ ਮੋਦੀ ਤੋਂ ਇੱਕ ਕਦਮ ਅੱਗੇ ਹੈ।

ਕਿਉਂ?

ਕਿਉਂਕਿ ਫੜਨਵੀਸ ਭ੍ਰਸ਼ਟਾਚਾਰੀ ਨਹੀਂ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)