ਗਰਭ ਨਿਰੋਧਨ ਦੇ ਰਵਾਇਤੀ ਤਰੀਕੇ ਬਾਰੇ ਨਿਤਿਸ਼ ਕੁਮਾਰ ਦੇ ਬਿਆਨ ਉੱਤੇ ਇਤਰਾਜ਼ ਕਿਸ ਗੱਲ ਦਾ -ਨਜ਼ਰੀਆ

ਤਸਵੀਰ ਸਰੋਤ, BIHAR VIDHANSABHA
- ਲੇਖਕ, ਨਾਸੀਰਉੱਦੀਨ
- ਰੋਲ, ਬੀਬੀਸੀ ਦੇ ਲਈ
ਜੇਕਰ ਬਿਆਨ ਕਰਨ ਦਾ ਤਰੀਕਾ ਬਿਹਤਰ ਨਾ ਹੋਵੇ ਤਾਂ ਇੱਕ ਅਹਿਮ ਅਤੇ ਜ਼ਰੂਰੀ ਗੱਲ ਵਿਵਾਦਾਂ ਵਿੱਚ ਉਲਝ ਜਾਂਦੀ ਹੈ।
ਉਹ ਗੱਲ ਸ਼ੋਰ-ਸ਼ਰਾਬੇ ਵਿੱਚ ਗੁਆਚ ਜਾਂਦੀ ਹੈ। ਇਸ ਦੀ ਤਾਜ਼ਾ ਮਿਸਾਲ ਨਿਤਿਸ਼ ਕੁਮਾਰ ਦਾ ਵਿਧਾਨਸਭਾ ਵਿੱਚ ਸਰੀਰਕ ਸਬੰਧਾਂ ਅਤੇ ਪ੍ਰਜਨਨ ਨਾਲ ਜੁੜਿਆ ਬਿਆਨ ਹੈ।
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕੁੜੀਆਂ ਦੀ ਪੜ੍ਹਾਈ ਅਤੇ ਪ੍ਰਜਨਨ ਦੇ ਹੱਕ ਨਾਲ ਜੁੜੀ ਇੱਕ ਗੱਲ ਕੀਤੀ।
ਉਨ੍ਹਾਂ ਦੀ ਗੱਲ ਦਾ ਭਾਵ ਇਹ ਸੀ ਕਿ ਪੜ੍ਹਾਈ ਦੀ ਵਜ੍ਹਾ ਨਾਲ ਕੁੜੀਆਂ ਵਿੱਚ ਗਰਭ ਤੋਂ ਬਚਣ ਲਈ ਇੱਕ ਖ਼ਾਸ ਤਰੀਕੇ ਦੀ ਜਾਣਕਾਰੀ ਵਧੀ ਹੈ।
ਕੁੜੀਆਂ ਇਸਦੀ ਵਰਤੋਂ ਕਰ ਰਹੀਆਂ ਹਨ। ਇਸੇ ਲਈ ਬਿਹਾਰ ਵਿੱਚ ਪ੍ਰਜਨਨ ਦਰ ਵਿੱਚ ਕਮੀ ਆ ਰਹੀ ਹੈ।
ਗਰਭ ਨਿਰੋਧਕ ਦੇ ਜਿਸ ਤਰੀਕੇ ਦੀ ਉਹ ਗੱਲ ਕਰ ਰਹੇ ਹਨ ਉਸ ਨੂੰ ਰਵਾਇਤੀ ਤਰੀਕਾ ਮੰਨਿਆ ਜਾਂਦਾ ਹੈ।
ਇਹ ਤਰੀਕਾ ਹੈ ਮਰਦ ਅਤੇ ਔਰਤ ਦੇ ਸਰੀਰਕ ਸਬੰਧਾਂ ਦੇ ਦੌਰਾਨ ਵੀਰਜ ਔਰਤ ਦੇ ਅੰਦਰ ਨਾ ਡਿੱਗੇ।
ਇਹ ਤਰੀਕਾ ਕਾਫੀ ਸਮੇਂ ਤੋਂ ਵਰਤਿਆ ਜਾ ਰਿਹਾ ਹੈ। ਇਹ ਰਵਾਇਤੀ ਗਿਆਨ ਉੱਤੇ ਅਧਾਰਤ ਹੈ।
ਨਿਤਿਸ਼ ਦੇ ਬਿਆਨ ਦੇ ਨਾਲ ਦਿੱਕਤ

ਤਸਵੀਰ ਸਰੋਤ, ANI
ਹਾਲਾਂਕਿ ਨਿਤਿਸ਼ ਨੇ ਜਿਸ ਲਹਿਜ਼ੇ ਵਿੱਚ ਇਹ ਗੱਲ ਕਹੀ, ਉਹ ਹੰਗਾਮੇ ਦਾ ਕਾਰਨ ਬਣ ਗਿਆ। ਉਸ ਨੇ ਪੂਰੀ ਗੱਲ ਨੂੰ ਹਵਾ ਵਿੱਚ ਉਡਾ ਦਿੱਤਾ।
ਮੰਨੋ ਜਾਂ ਨਾ ਮੰਨੋ, ਨਿਤਿਸ਼ ਦਾ ਤਰੀਕਾ ਗੰਭੀਰ ਨਹੀਂ ਸੀ।
ਆਮ ਤੌਰ ਉੱਤੇ ਜਦੋਂ ਸਾਡੇ ਸਮਾਜ ਵਿੱਚ ਸਰੀਰਕ ਸਬੰਧਾਂ ਦੀ ਗੱਲ ਹੁੰਦੀ ਹੈ ਤਾਂ ਚਟਕਾਰੇ ਲਏ ਜਾਂਦੇ ਹਨ।
ਅੱਖਾਂ ਵਿੱਚ ਇੱਕ ਖ਼ਾਸ ਚਮਕ ਹੁੰਦੀ, ਬੁਲ੍ਹਾਂ ਉੱਤੇ ਮੁਸਕਾਨ ਆ ਜਾਂਦੀ ਹੈ, ਹਾਸਾ-ਠੱਠਾ ਹੋਣ ਲੱਗਦਾ ਹੈ। ਮਨ ਦੀ ਗੱਲ ਚਿਹਰੇ ਤੋਂ ਜ਼ਾਹਰ ਹੁੰਦੀ ਹੈ।
ਠੀਕ ਅਜਿਹਾ ਹੀ ਹੋ ਰਿਹਾ ਸੀ ਜਦੋਂ ਨਿਤਿਸ਼ ਬੋਲ ਰਹੇ ਸੀ। ਉਨ੍ਹਾਂ ਦੇ ਹਾਵ-ਭਾਵ ਗੰਭੀਰ ਨਹੀਂ ਸਨ ਅਤੇ ਪਿੱਛੇ ਬੈਠੇ ਹੋਰ ਸੰਸਦ ਮੈਂਬਰਾਂ ਦੇ ਹੱਸਣ ਦੀ ਆਵਾਜ਼ ਵੀ ਆ ਰਹੀ ਸੀ।
ਇਸ ਤੋਂ ਬਾਅਦ ਸਦਨ ਦੇ ਬਾਹਰ ਇਹ ਮੁੱਦਾ ਬਣ ਗਿਆ। ਸੋਸ਼ਲ ਮੀਡੀਆ ਉੱਤੇ ਨਿਤਿਸ਼ ਕੁਮਾਰ ਹੀ ਮਜ਼ਾਕ ਦੀ ਵਜ੍ਹਾ ਬਣ ਗਏ।
ਨਿਤਿਸ਼ ਕੁਮਾਰ ਸਰੀਰਕ ਸਬੰਧਾਂ ਅਤੇ ਬੱਚਾ ਪੈਦਾ ਕਰਨ ਦੇ ਹੱਕ ਬਾਰੇ ਜਾਗਰੂਕਤਾ ਦੀ ਗੱਲ ਕਰ ਰਹੇ ਸੀ।
ਇਹ ਬਹੁਤ ਲੋਕਾਂ ਨੂੰ ਪਰੇਸ਼ਾਨ ਕਰ ਦਿੰਦੀ ਹੈ।
ਸਾਡੇ ਸਮਾਜ ਵਿੱਚ ਇਨ੍ਹਾਂ ਮੁੱਦਿਆਂ ਬਾਰੇ ਬਹੁਤ ਘੱਟ ਗੱਲ ਕੀਤੀ ਜਾਂਦੀ ਹੈ, ਜੇਕਰ ਕੀਤੀ ਵੀ ਜਾਂਦੀ ਹੈ ਤਾਂ ਦੱਬੀ ਹੋਈ ਜ਼ਬਾਨ ਵਿੱਚ।
ਉੱਥੇ ਇੱਕ ਮੁੱਖਮੰਤਰੀ ਦਾ ਸਦਨ ਵਿੱਚ ਸਰੀਰਕ ਸਬੰਧਾਂ ਦੀ ਸਿੱਖਿਆ ਦੀ ਗੱਲ ਕਰਨਾ ਵੱਡੀ ਗੱਲ ਹੈ।
ਨਿਤਿਸ਼ ਨੇ ਆਪਣੀ ਗੱਲ ਕਹਿਣ ਦੇ ਲਈ ਜਿਨ੍ਹਾਂ ਸ਼ਬਦਾਂ, ਤਰੀਕਿਆਂ ਜਾਂ ਵਿਆਖਿਆ ਦਾ ਸਹਾਰਾ ਲਿਆ, ਉਸ ਨੇ ਉਨ੍ਹਾਂ ਦੀ ਗੱਲ ਦੀ ਗੰਭੀਰਤਾ ਨੂੰ ਖ਼ਤਮ ਕਰ ਦਿੱਤਾ।
ਉਨ੍ਹਾਂ ਦਾ ਗੱਲ ਕਹਿਣ ਦਾ ਤਰੀਕਾ ਸਤਿਕਾਰਯੋਗ ਨਹੀਂ ਸੀ, ਪਰ ਜਿਸ ਤਰੀਕੇ ਨਿਤਿਸ਼ ਉੱਤੇ ਹਮਲਾ ਹੋਇਆ, ਉਸ ਨੂੰ ਵੀ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਿਹਾ ਜਾਵੇਗਾ।
ਅਜਿਹਾ ਕਿਉਂ ਹੋਇਆ, ਅਜਿਹਾ ਇਸ ਲਈ ਹੋਇਆ ਕਿ ਜਦੋਂ ਅਸੀਂ ਸਰੀਰਕ ਸਬੰਧਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਗੰਭੀਰ ਨਹੀਂ ਰਹਿੰਦੇ।
ਇਹ ਸਾਡੇ ਜ਼ਿਹਨ ਵਿੱਚ ਨਹੀਂ ਰਹਿੰਦਾ ਕਿ ਇਹ ਜਾਣਨ ਅਤੇ ਸਮਝਣਨ ਦਾ ਵਿਸ਼ਾ ਹੈ।
ਇਹ ਸਾਡੇ ਗਿਆਨ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਲਈ ਜਦੋਂ ਇਹ ਗੱਲ ਖੁੱਲ੍ਹ ਕੇ ਹੁੰਦੀ ਹੈ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਲਗਦੀ ਹੈ।

ਤਸਵੀਰ ਸਰੋਤ, Getty Images
ਨਿਤਿਸ਼ ਕਿੰਨਾ ਸਹੀ: ਪ੍ਰਜਨਨ ਦਰ ਅਤੇ ਸਿੱਖਿਆ

ਤਸਵੀਰ ਸਰੋਤ, Getty Images
ਅਸੀਂ ਜ਼ਰਾ ਨਿਤਿਸ਼ ਕੁਮਾਰ ਦੀਆਂ ਗੱਲਾਂ ਦੇ ਪਿੱਛੇ ਦੀ ਹਕੀਕਤ ਦੀ ਪੜਤਾਲ ਕਰੀਏ ਤਾਂ ਬਿਹਤਰ ਹੋਵੇਗਾ।
ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐਚਐੱਸ) ਦੀ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਦੇਸ਼ ਅਤੇ ਸੂਬਿਆਂ ਵਿੱਚ ਪ੍ਰਜਨਨ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਪ੍ਰਜਨਨ ਦਰ ਦੱਸਦੀ ਹੈ ਕਿ ਇੱਕ ਔਰਤ ਆਪਣੇ ਪ੍ਰਜਨਨ ਦੇ ਸਮੇਂ ਦੌਰਾਨ ਕਿੰਨੇ ਬੱਚਿਆਂ ਨੂੰ ਜਨਮ ਦੇਵੇਗੀ
ਭਾਰਤ ਦੀ ਪ੍ਰਜਨਨ ਦਰ ਐੱਨਐੱਫਐੱਚਐੱਸ-3 ਵਿੱਚ ਜਿੱਥੇ 2.70 ਸੀ ਉੱਥੇ ਹੀ 15 ਸਾਲ ਬਾਅਦ ਐੱਨਐੱਫਐਚੈਅਚ-5 (2019-20) ਵਿੱਚ ਇਹ ਘਟਕੇ 2 ਉੱਤੇ ਆ ਗਈ ਹੈ।
ਇਹ ਅੰਕੜਾ ਆਬਾਦੀ ਨੂੰ ਸਥਿਰਤਾ ਦੇ ਵੱਲ ਲੈ ਕੇ ਜਾਣ ਵਾਲਾ ਜਾਦੂਮਈ ਅੰਕੜਾ ਹੈ।
ਦੂਜੇ ਪਾਸੇ, ਐੱਨਐਚਐੱਚਐੱਚ-3 ਵਿੱਚ ਬਿਹਾਰ ਦੀ ਪ੍ਰਜਨਨ ਦਰ 4 ਸੀ ਜੋ ਐੱਨਐਚਐੱਚਐਸ-5 ਵਿੱਚ ਘੱਟ ਕੇ 3 ਦੇ ਕਰੀਬ ਪਹੁੰਚ ਗਈ ਹੈ।
ਹੁਣ ਆਉਂਦੇ ਹਾਂ ਨਿਤਿਸ਼ ਕੁਮਾਰ ਦੀ ਗੱਲ ਉੱਤੇ, ਕੀ ਸਿੱਖਿਆ ਦਾ ਰਿਸ਼ਤਾ ਪ੍ਰਜਨਨ ਦਰ ਨਾਲ ਹੈ?
ਐੱਨਐੱਫਐੱਚਐੱਸ-5 ਦੇ ਮੁਤਾਬਕ, ਬਿਹਾਰ ਵਿੱਚ ਜੋ ਔਰਤਾਂ ਕਦੇ ਵੀ ਸਕੂਲ ਨਹੀਂ ਗਈਆਂ, ਉਨ੍ਹਾਂ ਵਿੱਚ ਪ੍ਰਜਨਨ ਦਰ ਸੂਬੇ ਦੀ ਔਸਤ ਦਰ ਤੋਂ ਜ਼ਿਆਦਾ ਯਾਨਿ 3.77 ਹੈ।
ਇਸਦੇ ਇਲਾਵਾ ਜਿਨ੍ਹਾਂ ਨੇ 10-11 ਸਾਲ ਦੀ ਸਕੂਲੀ ਸਿੱਖਿਆ ਹਾਸਲ ਕੀਤੀ, ਉਨ੍ਹਾਂ ਵਿੱਚ ਪ੍ਰਜਨਨ ਦਰ 2.42 ਹੈ, ਜਿਨ੍ਹਾਂ ਨੇ 12 ਜਾਂ ਉਸ ਤੋਂ ਜ਼ਿਆਦਾ ਸਾਲ ਦੀ ਸਿੱਖਿਆ ਪੂਰੀ ਕੀਤੀ ਉਨ੍ਹਾਂ ਵਿੱਚ ਪ੍ਰਜਨਨ ਦਰ 2.20 ਹੈ, ਯਾਨਿ ਪ੍ਰਜਨਨ ਦਰ ਘਟਣ ਦਾ ਸਿੱਧਾ ਰਿਸ਼ਤਾ ਔਰਤ ਦੀ ਸਿੱਖਿਆ ਦੇ ਨਾਲ ਹੈ।
ਉੱਥੇ ਹੀ ਪੁੱਤਰਾਂ ਦੀ ਚਾਹ ਵੀ ਪਰਿਵਾਰ ਨੂੰ ਵਧਾਉਣ ਵਿੱਚ ਕਾਫੀ ਅਹਿਮ ਭੂਮਿਕਾ ਅਦਾ ਕਰਦੀ ਹੈ।
ਅੰਕੜੇ ਦੱਸਦੇ ਹਨ ਕਿ ਪੁੱਤਰਾਂ ਦੀ ਚਾਹ ਦਾ ਰਿਸ਼ਤਾ ਵੀ ਔਰਤਾਂ ਦੀ ਪੜ੍ਹਾਈ ਦੇ ਨਾਲ ਹੈ, ਜਿਹੜੀਆਂ ਔਰਤਾਂ ਕਦੇ ਸਕੂਲ ਨਹੀਂ ਗਈਆਂ। ਇਨ੍ਹਾਂ ਵਿੱਚੋਂ 43.2 ਫ਼ੀਸਦ ਔਰਤਾਂ, ਵੱਧ ਪੁੱਤਰਾਂ ਦੀ ਖ਼ਵਾਹਿਸ਼ ਰੱਖਦੀਆਂ ਹਨ।
ਉਹੀ ਜਿਨ੍ਹਾਂ ਕੁੜੀਆਂ ਨੇ 12 ਜਾਂ ਉਸ ਤੋਂ ਜ਼ਿਆਦਾ ਸਾਲ ਦੀ ਸਿੱਖਿਆ ਪੂਰੀ ਕੀਤੀ ਹੈ, ਇਨ੍ਹਾਂ ਵਿੱਚੋਂ 15.6 ਫ਼ੀਸਦੀ ਔਰਤਾਂ ਹੀ ਜ਼ਿਆਦਾ ਪੁੱਤਰਾਂ ਦੀ ਖ਼ਵਾਹਿਸ਼ ਰੱਖਦੀਆਂ ਹਨ।
ਸਿੱਖਿਆ ਦੇ ਲਿਹਾਜ਼ ਨਾਲ ਪੁੱਤਰਾਂ ਦੀ ਚਾਹ ਵਿੱਚ ਵੀ ਉਵੇਂ ਹੀ ਬਦਲਾਅ ਆਉਂਦਾ ਹੈ, ਜਿਵੇਂ ਪ੍ਰਜਨਨ ਦਰ ਵਿੱਚ ਬਦਲਾਅ ਵੇਖਣ ਨੂੰ ਮਿਲਦਾ ਹੈ।
ਗਰਭ ਨਿਰੋਧਕਾਂ ਦੀ ਵਰਤੋਂ ਅਤੇ ਸਿੱਖਿਆ

ਤਸਵੀਰ ਸਰੋਤ, Getty Images
ਨਿਤਿਸ਼ ਕੁਮਾਰ ਨੇ ਜਿਹੜੀ ਗੱਲ ਕੀਤੀ। ਉਹ ਤਿੰਨ ਚੀਜ਼ਾਂ ਨਾਲ ਜੁੜਦੀ ਹੈ। ਔਰਤਾਂ ਦੀ ਸਿੱਖਿਆ, ਸਰੀਰਕ ਸਬੰਧਾਂ ਦੀ ਸਿੱਖਿਆ ਅਤੇ ਪ੍ਰਜਨਨ ਦੇ ਅਧਿਕਾਰ।
ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਹੈ, ਗਰਭਨਿਰੋਧ ਦੇ ਤਰੀਕਿਆਂ ਬਾਰੇ ਜਾਣਕਾਰੀ, ਬਗੈਰ ਇਸਦੀ ਜਾਣਕਾਰੀ ਦੇ ਪ੍ਰਜਨਨ ਦਰ ਵਿੱਚ ਕਮੀ ਸੰਭਵ ਨਹੀਂ ਹੈ।
ਐੱਨਐੱਫਐੱਚਐੱਸ-5 ਦੀ ਬਿਹਾਰ ਦੀ ਰਿਪੋਰਟ ਦੇ ਮੁਤਾਬਕ, ਹਾਲੇ ਵੀ ਗਰਭ ਨਿਰੋਧਕ ਦੇ ਤਰੀਕਿਆਂ ਵਿੱਚ ਔਰਤਾਂ ਦੀ ਨਸਬੰਦੀ ਵੱਧ ਪ੍ਰਚਲਿਤ ਹੈ।
ਔਰਤਾਂ ਦੇ ਸਿੱਖਿਆ ਹਾਸਲ ਕਰਨ ਨਾਲ ਜਿਹੜਾ ਸਭ ਤੋਂ ਮਹੱਤਵਪੂਰਨ ਬਦਲਾਅ ਆਉਂਦਾ ਹੈ, ਉਹ ਇਹੀ ਨਸਬੰਦੀ ਹੈ।
ਅੰਕੜੇ ਇਹ ਵੀ ਦੱਸਦੇ ਹਨ ਕਿ ਗਰਭਨਿਰੋਧ ਦੇ ਤਰੀਕਿਆਂ ਵਿੱਚ ਮਰਦਾਂ ਦੀ ਹਿੱਸੇਦਾਰੀ ਨਾਹ ਦੇ ਬਰਾਬਰ ਹੈ।
ਪਰ ਔਰਤਾਂ ਦੀ ਸਿੱਖਿਆ ਨਾਲ ਇੱਕ ਮਹੱਤਵਪੂਰਨ ਬਦਲਾਅ ਆਉਂਦਾ ਹੈ। ਜਿਵੇਂ-ਜਿਵੇਂ ਉਸ ਦੀ ਸਿੱਖਿਆ ਵੱਧਦੀ ਹੈ ਉਹ ਨਸਬੰਦੀ ਤੋਂ ਇਲਾਵਾ ਹੋਰ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ।
ਇਹੀ ਨਹੀਂ ਮਰਦਾਂ ਵਿੱਚ ਕੰਡੋਮ ਦੀ ਵਰਤੋਂ ਵੀ ਔਰਤਾਂ ਦੀ ਸਿੱਖਿਆ ਦੇ ਨਾਲ ਵੱਧਦਾ ਹੈ, ਯਾਨਿ ਇਸ ਨਾਲ ਅਜਿਹਾ ਲੱਗਦਾ ਹੈ ਕਿ ਪੜ੍ਹਾਈ ਦੇ ਨਾਲ ਔਰਤਾਂ ਦਾ ਆਪਣੇ ਸਾਥੀ ਦੇ ਨਾਲ ਸੰਵਾਦ ਵੀ ਵੱਧਦਾ ਹੈ।

ਤਸਵੀਰ ਸਰੋਤ, Getty Images
ਕੀ ਵਰਤੋਂ ਕਰਨ, ਇਸ ਉੱਤੇ ਸੰਵਾਦ ਹੁੰਦਾ ਹੈ। ਉਹ ਮਰਦਾਂ ਨੂੰ ਵੀ ਹਿੱਸੇਦਾਰ ਅਤੇ ਜ਼ਿੰਮੇਵਾਰ ਬਣਾਉਂਦੀ ਹੈ, ਅੰਕੜਿਆਂ ਤੋਂ ਅਜਿਹਾ ਲੱਗਦਾ ਹੈ।
ਪੜ੍ਹਾਈ ਦੇ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਵੀ ਬਣਦੀ ਹੈ, ਉਹ ਸ਼ਖ਼ਸੀਅਤ ਉਸ ਨੂੰ ਆਪਣੀ ਗੱਲ ਕਹਿਣ ਅਤੇ ਮਨਵਾਉਣ ਦੀ ਤਾਕਤ ਦਿੰਦੀ ਹੈ।
ਇਸ ਤਰ੍ਹਾਂ ਔਰਤਾਂ ਦੀ ਪੜ੍ਹਾਈ ਦੇ ਨਾਲ-ਨਾਲ ਰਵਾਇਤੀ ਗਰਭਨਿਰੋਧਕ ਦੇ ਤਰੀਕਾ ਦੀ ਵਰਤੋਂ ਵੀ ਵੱਧਦੀ ਦਿਖਦੀ ਹੈ।
ਐੱਨਐੱਫਐੱਚਐਸ ਰਵਾਇਤੀ ਤਰੀਕੇ ਨੂੰ ਦੋ ਹਿੱਸੇ ਵਿੱਚ ਵੰਡਦਾ ਹੈ, ਇੱਕ ਮਹਾਵਾਰੀ ਨਾਲ ਜੁੜਿਆ ਹੈ, ਯਾਨਿ ਮਹਾਵਾਰੀ ਦਾ ਧਿਆਨ ਰੱਖ ਕੇ ਉਨ੍ਹਾਂ ਦਿਨਾਂ ਵਿੱਚ ਸਰੀਰਕ ਸਬੰਧ ਨਾ ਬਚਾਉਣਾ ਜਿਨ੍ਹਾਂ ਦਿਨਾਂ ਵਿੱਚ ਗਰਭ ਧਾਰਣ ਦੀ ਉਮੀਦ ਜ਼ਿਆਦਾ ਰਹਿੰਦੀ ਹੈ।
ਦੂਜਾ ਇਹ ਹੈ, ਜਿਸਦੀ ਚਰਚਾ ਨਿਤਿਸ਼ ਕਰ ਰਹੇ ਹਨ ਇਹ ਬਹੁਤ ਕਾਰਗਰ ਤਰੀਕਾ ਨਹੀਂ ਹੈ, ਇਹ ਭਰੋਸੇਯੋਗ ਤਰੀਕਾ ਨਹੀਂ ਹੈ, ਇਹ ਸਦੀਆਂ ਤੋਂ ਅਪਣਾਇਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਔਰਤਾਂ ਦੀ ਪੜ੍ਹਾਈ ਵਧਣ ਨਾਲ ਦੋਵੇਂ ਤਰੀਕੇ ਜ਼ਰੂਰ ਵੱਧਦੇ ਹਨ ਪਰ ਸਭ ਤੋਂ ਜ਼ਿਆਦਾ ਮਹਾਵਾਰੀ ਚੱਕਰ ਨਾਲ ਸਬੰਧਤ ਤਰੀਕੇ ਦੀ ਵਰਤੋਂ ਵਧੀ ਹੈ।
ਨਿਤਿਸ਼ ਕੁਮਾਰ ਨੂੰ ਪੂਰੀ ਜਾਣਕਾਰੀ ਨਹੀਂ ਹੈ ਜਾਂ ਨਹੀਂ ਦਿੱਤੀ ਗਈ ਹੈ। ਇਸ ਲਈ ਉਹ ਇੱਕ ਸਭ ਤੋਂ ਕਮਜ਼ੋਰ ਤਰੀਕੇ ਨੁੰ ਹੀ ਪ੍ਰਜਨਨ ਦਰ ਘੱਟ ਹੋਣ ਦੀ ਵਜ੍ਹਾ ਦੱਸ ਦਿੰਦੇ ਹਨ।
ਉਹ ਸਿਰਫ਼ ਇੰਨਾ ਵੀ ਕਹਿੰਦੇ ਤਾਂ ਗੱਲ ਬਣ ਜਾਂਦੀ ਕਿ ਜੇਕਰ ਪ੍ਰਜਨਨ ਦਰ ਘੱਟ ਕਰਨਾ ਹੈ ਤਾਂ ਕੁੜੀਆਂ ਨੂੰ ਪੜ੍ਹਾਉਣਾ ਜ਼ਰੂਰੀ ਹੈ।
ਜਿਵੇਂ-ਜਿਵੇਂ ਪੜ੍ਹਨ ਵਾਲੀਆਂ ਕੁੜੀਆਂ ਦੀ ਗਿਣਤੀ ਵੱਧ ਰਹੀ ਹੈ, ਪ੍ਰਜਨਨ ਦਰ ਵਿੱਚ ਕਮੀ ਆ ਰਹੀ ਹੈ, ਇਸਦੀ ਇੱਕ ਵਜ੍ਹਾਂ ਪਰਿਵਾਰ ਨੂੰ ਛੋਟਾ ਰੱਖਣ ਦੀ ਚਾਹ ਵੀ ਹੈ।
ਉਮੀਦ ਜ਼ਿਆਦਾ ਰਹਿੰਦੀ ਹੈ, ਦੂਜਾ ਉਹ ਹੈ ਜਿਸਦੀ ਚਰਚਾ ਨਿਤਿਸ਼ ਕੁਮਾਰ ਕਰ ਰਹੇ ਹਨ।
ਇਹ ਬਹੁਤ ਕਾਰਗਰ ਤਰੀਕਾ ਨਹੀਂ ਹੈ, ਇਹ ਭਰੋਸੇਮੰਦ ਤਰੀਕਾ ਨਹੀਂ ਹੈ, ਇਹ ਸਦੀਆਂ ਤੋਂ ਅਪਣਾਇਆ ਜਾ ਰਿਹਾ ਹੈ।
ਸ਼ਬਦਾਂ ਦੀ ਚੋਣ

ਤਸਵੀਰ ਸਰੋਤ, Getty Images
ਸਰੀਰਕ ਸਬੰਧਾਂ ਜਾਂ ਇਸਦੀ ਸਿੱਖਿਆ ਬਾਰੇ ਗੱਲ ਕਰਨੀ ਮਾੜੀ ਨਹੀਂ ਹੈ।
ਨਿਤਿਸ਼ ਕੁਮਾਰ ਦੀ ਨੀਅਤ ਗਲਤ ਨਹੀਂ ਲੱਗਦੀ ਪਰ ਉਨ੍ਹਾਂ ਦੇ ਲਹਿਜ਼ੇ ਨੇ ਪੂਰੇ ਮੁੱਦੇ ਨੂੰ ਕਿਤੇ ਹੋਰ ਲਿਜਾ ਕੇ ਖੜ੍ਹਾ ਕਰ ਦਿੱਤਾ ਹੈ।
ਸਾਡੇ ਸਮਾਜ ਵਿੱਚ ਅਜਿਹੇ ਵਿਸ਼ਿਆਂ ਉੱਤੇ ਹਿੰਦੀ ਵਿੱਚ ਗੱਲ ਕਰਨ ਦਾ ਇੱਕ ਦਾਇਰਾ ਹੈ।
ਇਸ ਵਿਸ਼ੇ ਉੱਤੇ ਜੇਕਰ ਅੰਗ੍ਰੇਜ਼ੀ ਵਿੱਚ ਗੱਲ ਕੀਤੀ ਜਾਵੇ ਤਾਂ ਸਾਨੂੰ ਦਿੱਕਤ ਨਹੀਂ ਹੋਵੇਗੀ।
ਉਹੀ ਗੱਲ ਜੇਕਰ ਹਿੰਦੀ ਵਿੱਚ ਕਹੀ ਜਾਵੇ ਤਾਂ ਸਾਨੂੰ ਓਪਰਾ ਲੱਗਦਾ ਹੈ, ਅਸੀਂ ਬੇਚੈਨ ਹੋਣ ਲੱਗਦੇ ਹਾਂ।
ਤਾਂ ਇੱਕ ਵੱਡਾ ਸਵਾਲ ਹੈ, ਕਿਸ ਸ਼ਬਦਾਵਲੀ ਵਿੱਚ ਇਸ ਵਿਸ਼ੇ ਬਾਰੇ ਹਿੰਦੀ ਵਿੱਚ ਗੱਲ ਕੀਤੀ ਜਾਵੇ?
ਭਾਸ਼ਾ ਅਤੇ ਮੁਹਾਵਰੇ ਲੱਭਣੇ ਪੈਣਗੇ ਤਾਂ ਇਹ ਇਸਦੀ ਜਨਤਕ ਤੌਰ ‘ਤੇ ਚਰਚਾ ਸੰਭਵ ਹੋ ਸਕੇਗੀ।















