ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਕਪਤਾਨ ਸ਼ਫ਼ਾਲੀ ਨੂੰ ਵਾਲ਼ ਕਟਵਾਉਣੇ ਪਏ ਸਨ

ਕ੍ਰਿਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੱਪ ਜਿੱਤਣ ਤੋਂ ਬਾਅਦ ਕੁਝ ਇਸ ਤਰ੍ਹਾਂ ਖੁਸ਼ੀ ਮਨਾਈ ਗਈ

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਇੰਗਲੈਂਡ ਨੂੰ ਹਰਾ ਕੇ ਵਿਸ਼ਵ ਜੇਤੂ ਬਣ ਗਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਕੁੜੀਆਂ ਨੇ ਇਤਿਹਾਸ ਰਚ ਦਿੱਤਾ ਹੈ।

ਇਸ ਰਿਪੋਰਟ ਰਾਹੀਂ ਅਸੀਂ ਇਤਿਹਾਸਕ ਮੈਚ ਦੀ ਤਾਂ ਗੱਲ ਕਰਾਂਗੇ ਹੀ, ਨਾਲ ਹੀ ਗੱਲ ਕਰਾਂਗੇ ਇਸ ਭਾਰਤੀ ਟੀਮ ਦੀ ਕਪਤਾਨ ਸ਼ਫਾਲੀ ਵਰਮਾ ਅਤੇ ਉਪ ਕਪਤਾਨ ਸੌਮਿਆ ਤਿਵਾਰੀ ਬਾਰੇ ਵੀ।

ਇਨ੍ਹਾਂ ਦੋਵੇਂ ਖਿਡਾਰਨਾਂ ਵਿੱਚ ਇੱਕ ਸਮਾਨਤਾ ਇਹ ਹੈ ਕਿ ਇਨ੍ਹਾਂ ਨੇ ਆਪਣੇ ਆਪ ਨੂੰ ਸਾਬਿਤ ਕਰਨ ਲਈ ਮੁੰਡਿਆਂ ਨਾਲ ਮੈਚ ਖੇਡੇ।

ਇਨ੍ਹਾਂ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਐਕਨਾਰ ਨੂੰ ਹੋਏ ਮੈਚ ਉੱਤੇ ਝਾਤ ਪਾਉਂਦੇ ਹਾਂ।

ਇਸ ਮੈਚ ਵਿੱਚ ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮਹਿਜ਼ 68 ਦੌੜਾਂ 'ਤੇ ਆਲ ਆਊਟ ਹੋ ਗਈ ਸੀ।

ਭਾਰਤੀ ਟੀਮ ਨੇ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਇਸ ਟੀਚੇ ਨੂੰ ਪੂਰਾ ਕਰਕੇ ਵਿਸ਼ਵ ਕੱਪ ਆਪਣੇ ਨਾਮ ਕਰ ਲਿਆ।

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਇਹ ਪਹਿਲਾ ਹੀ ਅੰਡਰ19 ਵਿਸ਼ਵ ਕੱਪ ਸੀ, ਜਿਸ ਨੂੰ ਭਾਰਤੀ ਟੀਮ ਨੇ ਜਿੱਤ ਲਿਆ ਅਤੇ ਇਤਿਹਾਸ ਬਣਾ ਦਿੱਤਾ।

ਭਾਰਤ ਨੇ ਇੰਗਲੈਂਡ ਤੋਂ ਮਿਲੇ 69 ਦੌੜਾਂ ਦਾ ਟੀਚਾ 14ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ।

ਹਾਲਾਂਕਿ ਭਾਰਤੀ ਪਾਰੀ ਦੀ ਸ਼ੁਰੂਆਤ 'ਚ ਟੀਮ ਦੀਆਂ ਦੋਵੇਂ ਸਲਾਮੀ ਬੱਲੇਬਾਜ਼ ਛੇਤੀ ਹੀ ਪੈਵੇਲੀਅਨ ਪਰਤ ਗਈਆਂ ਸਨ ਪਰ ਸੌਮਿਆ ਤਿਵਾਰੀ ਅਤੇ ਗੋਂਗੜੀ ਤ੍ਰਿਸ਼ਾ ਨੇ ਟੀਮ 'ਤੇ ਦਬਾਅ ਨਹੀਂ ਬਣਨ ਦਿੱਤਾ।

ਕ੍ਰਿਕਟ

ਤਸਵੀਰ ਸਰੋਤ, Getty Images

ਇਨ੍ਹਾਂ ਦੋਵੇਂ ਖਿਡਾਰਨਾਂ ਨੇ 24-24 ਦੌੜਾਂ ਬਣਾਈਆਂ ਅਤੇ ਸੌਮਿਆ ਤਾਂ ਨਾਬਾਦ ਰਹੇ।

ਭਾਰਤ ਲਈ ਕਪਤਾਨ ਸ਼ੈਫਾਲੀ ਵਰਮਾ ਨੇ 15 ਅਤੇ ਸ਼ਵੇਤਾ ਸਹਿਰਾਵਤ ਨੇ ਪੰਜ ਦੌੜਾਂ ਬਣਾਈਆਂ।

ਕ੍ਰਿਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਪਤਾਨ ਸ਼ਫਾਲੀ ਵਰਮਾ ਸਾਥੀ ਖਿਡਾਰਨ ਰਿਚਾ ਘੋਸ਼ ਨਾਲ

ਜਦੋਂ ਭਾਰਤ ਦੀਆਂ ਪਹਿਲੀਆਂ ਦੋ ਵਿਕਟਾਂ ਡਿੱਗੀਆਂ ਤਾਂ ਟੀਮ ਦਾ ਸਕੋਰ 20 ਦੌੜਾਂ ਸੀ।

ਇਸ ਤੋਂ ਬਾਅਦ ਤ੍ਰਿਸ਼ਾ ਅਤੇ ਸੌਮਿਆ ਵਿਚਾਲੇ 46 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਨੇ ਟੀਮ ਨੂੰ ਪੂਰੀ ਮਜ਼ਬੂਤੀ ਦਿੱਤੀ। ਇਸ ਸਾਂਝੇਦਾਰੀ ਨੇ ਇੰਗਲਿਸ਼ ਟੀਮ ਨੂੰ ਲਗਭਗ ਮੈਚ ਤੋਂ ਬਾਹਰ ਕਰ ਦਿੱਤਾ।

ਤ੍ਰਿਸ਼ਾ ਉਦੋਂ ਆਊਟ ਹੋ ਗਈ ਜਦੋਂ ਜਿੱਤ ਸਿਰਫ਼ ਤਿੰਨ ਦੌੜਾਂ ਦੂਰ ਸੀ।

ਪੰਜ ਕਰੋੜ ਰੁਪਏ ਦੇ ਇਨਾਮ ਦਾ ਐਲਾਨ

ਨੀਰਜ ਚੋਪੜਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਓਲੰਪਿਕ ਗੋਲਡ ਮੈਡਲਿਸਟ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵੀ ਮੈਚ ਦੇਖਣ ਪਹੁੰਚੇ ਸਨ

ਮੈਚ ਦੌਰਾਨ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਨੀਰਜ ਚੋਪੜਾ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਵਿੱਚ ਪਹੁੰਚੇ ਹੋਏ ਸਨ। ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕਰਕੇ ਪੂਰੀ ਟੀਮ ਅਤੇ ਸਟਾਫ਼ ਨੂੰ 5 ਕਰੋੜ ਰੁਪਏ ਦੀ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ।

ਕ੍ਰਿਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੱਪ ਆਪਣੇ ਨਾਂ ਕਰਨ ਮਗਰੋਂ ਇੰਗਲੈਂਡ ਦੀ ਟੀਮ ਨਾਲ ਮਿਲਦੀਆਂ ਖਿਡਾਰਨਾਂ

ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ''ਭਾਰਤ 'ਚ ਮਹਿਲਾ ਕ੍ਰਿਕਟ ਵਧ ਰਿਹਾ ਹੈ ਅਤੇ ਵਿਸ਼ਵ ਕੱਪ ਦੀ ਜਿੱਤ ਨੇ ਮਹਿਲਾ ਕ੍ਰਿਕਟ ਦਾ ਕੱਦ ਹੋਰ ਉੱਚਾ ਕਰ ਦਿੱਤਾ ਹੈ।''

ਉਨ੍ਹਾਂ ਅੱਗੇ ਲਿਖਿਆ, ''ਪੂਰੀ ਟੀਮ ਅਤੇ ਸਪੋਰਟ ਸਟਾਫ਼ ਲਈ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ। ਇਹ ਵਾਕਈ ਨਵੀਂ ਮਿਸਾਲ ਕਾਇਮ ਕਰਨ ਵਾਲਾ ਸਾਲ ਹੈ।'

ਤੇਂਦੁਲਕਰ ਦੀ ਫੈਨ ਸ਼ਫਾਲੀ ਵਰਮਾ ਨੇ ਜਦੋਂ ਵਾਲ ਕਟਵਾ ਦਿੱਤੇ

ਸ਼ਫਾਲੀ

ਤਸਵੀਰ ਸਰੋਤ, Getty Images

''ਮੈਨੂੰ ਸ਼ੁਰੂ ਵਿੱਚ ਮੁੰਡਿਆਂ ਨਾਲ ਖੇਡਣ ਹੀ ਨਹੀਂ ਦਿੱਤਾ ਜਾਂਦਾ ਸੀ। ਕਹਿੰਦੇ ਸੀ ਕਿ ਕੁੜੀ ਹੈ, ਗੇਂਦ ਲੱਗ ਜਾਵੇਗੀ।''

ਇਹ ਉਸੇ ਸ਼ਫ਼ਾਲੀ ਵਰਮਾ ਦੇ ਸ਼ਬਦ ਹਨ, ਜਿਨ੍ਹਾਂ ਦੀ ਕਪਤਾਨੀ ਵਿੱਚ ਭਾਰਤੀ ਮਹਿਲਾ ਕ੍ਰਿਕਟ 'ਚ ਇਤਿਹਾਸ ਰਚ ਦਿੱਤਾ ਹੈ।

ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਨਾਲ ਸਬੰਧਤ ਸ਼ਫਾਲੀ ਲਈ ਇਸ ਮੁਕਾਮ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਸੀ।

ਕ੍ਰਿਕਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਫ਼ਾਲੀ ਦੀ ਟੀਮ ਕੁਝ ਇਸ ਤਰ੍ਹਾਂ ਜਸ਼ਨ ਮਨਾਉਂਦੀ ਹੋਈ

ਸਾਲ 2021 ਵਿੱਚ ਬੀਬੀਸੀ ਪੱਤਰਕਾਰ ਵੰਦਨਾ ਵਿਜੈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ।

ਉਨ੍ਹਾਂ ਦੱਸਿਆ ਸੀ ਕਿ ਕਿਵੇਂ ਇੱਕ ਅਕੈਡਮੀ ਵਿੱਚ ਉਨ੍ਹਾਂ ਨੇ ਇੱਕ-ਦੋ ਕੁੜੀਆਂ ਦੇਖੀਆਂ, ਜਿਨ੍ਹਾਂ ਨੇ ਮੁੰਡਿਆਂ ਵਾਂਗ ਛੋਟੇ ਵਾਲ ਕਟਵਾਏ ਸਨ।

ਸ਼ਫਾਲੀ ਮੁਤਾਬਕ, ਉਨ੍ਹਾਂ ਦੇ ਮਨ 'ਚ ਵਿਚਾਰ ਆਇਆ ਕਿ ਉਹ ਵੀ ਅਜਿਹੇ ਵੱਲ ਕਟਵਾ ਕੇ ਮੁੰਡਿਆਂ ਨਾਲ ਖੇਡ ਸਕਦੇ ਹਨ।

ਉਨ੍ਹਾਂ ਕਿਹਾ, ''ਮੈਂ ਅਗਲੇ ਹੀ ਦਿਨ ਵਾਲ ਕਟਵਾ ਕੇ ਗਈ ਅਤੇ ਮੁੰਡਿਆਂ ਨੂੰ ਪਤਾ ਵੀ ਨਹੀਂ ਲੱਗਾ ਕਿ ਕੁੜੀ ਹੈ।''

ਕ੍ਰਿਕਟ

ਤਸਵੀਰ ਸਰੋਤ, shafali verma/FB

ਆਪਣੇ ਸ਼ੌਂਕ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਹਾੜੀ ਇਲਾਕਿਆਂ ਵਿੱਚ ਘੁੰਮਣਾ ਬੇਹੱਦ ਪਸੰਦ ਹੈ।

ਸ਼ਫਾਲੀ ਨੇ ਦੱਸਿਆ ਕਿ ਉਨ੍ਹਾਂ 'ਤੇ ਸ਼ੁਰੂਆਤ ਵਿੱਚ ਕਾਫੀ ਤੰਜ ਵੀ ਕੱਸੇ ਜਾਂਦੇ ਸਨ ਤੇ ਉਨ੍ਹਾਂ ਨੂੰ ਕੁੜੀਆਂ ਦੀ ਕੋਈ ਅਕੈਡਮੀ ਵੀ ਨਹੀਂ ਮਿਲੀ ਸੀ।

ਇੱਕ ਕਿੱਸਾ ਯਾਦ ਕਰਦਿਆਂ ਉਨ੍ਹਾਂ ਦੱਸਿਆ, ''ਇੱਕ ਟੂਰਨਾਮੈਂਟ ਸੀ, ਭਰਾ ਬਿਮਾਰ ਹੋ ਗਿਆ ਤਾਂ ਉਸ ਦੀ ਥਾਂ ਮੈਂ ਚਲੀ ਗਈ ਅਤੇ ਉਸ ਤੋਂ ਬਾਅਦ ਮੈਨੂੰ ਬਹੁਤ ਆਤਮ ਵਿਸ਼ਵਾਸ ਆਇਆ।''

ਸਚਿਨ ਤੇਂਦੁਲਕਰ ਦੀ ਵੱਡੀ ਫੈਨ ਸ਼ਫ਼ਾਲੀ ਮੁਤਾਬਕ ਉਨ੍ਹਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਕੁਝ ਆਰਥਿਕ ਦਿੱਕਤਾਂ ਵੀ ਪੇਸ਼ ਆਈਆਂ ਸਨ।

ਸ਼ਫ਼ਾਲੀ ਨੇ ਆਪਣੇ ਟੀ20 ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਤੰਬਰ 2019 ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਖਿਲਾਫ ਖੇਡ ਕੇ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਹੁਣ ਤੱਕ 2 ਅਤੇ ਵਨਡੇ ਵਿੱਚ 51 ਮੈਚ ਖੇਡੇ ਹਨ।

ਸ਼ੈਫਾਲੀ ਨੇ ਆਪਣੇ ਪਹਿਲੇ ਹੀ ਟੈਸਟ ਮੈਚ ਵਿੱਚ 159 ਦੌੜਾਂ ਬਣਾਈਆਂ ਸਨ ਅਤੇ ਇਸ ਤਰ੍ਹਾਂ ਉਹ ਅੰਤਰਾਸ਼ਟਰੀ ਪੱਧਰ 'ਤੇ ਡੈਬਿਊ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਹਨ।

ਕਹਾਣੀ ਉਪ ਕਪਤਾਨ ਸੌਮਿਆ ਤਿਵਾਰੀ ਦੀ

ਵੀਡੀਓ ਕੈਪਸ਼ਨ, ਟੀਮ ਇੰਡੀਆ ਦੀ ਜਿੱਤ ਉੱਤੇ ਜਦੋਂ ਸੌਮਿਆ ਦੇ ਮਾਂ ਹੰਝੂ ਨਾ ਰੋਕ ਸਕੇ

ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ 'ਚ ਭਾਰਤੀ ਟੀਮ ਲਈ ਸਭ ਤੋਂ ਵੱਧ ਨਾਬਾਦ 24 ਦੌੜਾਂ ਬਣਾਉਣ ਵਾਲੇ ਸੌਮਿਆ ਤਿਵਾਰੀ ਭੋਪਾਲ ਦੇ ਪਹਿਲੇ ਮਹਿਲਾ ਕ੍ਰਿਕਟਰ ਹਨ, ਜਿਨ੍ਹਾਂ ਨੇ ਟੀਮ ਇੰਡੀਆ ਦੀ ਨੀਲੀ ਜਰਸੀ ਪਹਿਨੀ ਹੈ।

ਉਨ੍ਹਾਂ ਬਾਰੇ ਦੱਸਦਿਆਂ ਉਨ੍ਹਾਂ ਦੇ ਪਿਤਾ ਕਹਿੰਦੇ ਹਨ, "ਘਰ ਵਿੱਚ ਉਹ ਥਾਪੀ ਨਾਲ ਖੇਡਦੀ ਸੀ। ਫਿਰ ਸੌਮਿਆ ਅਤੇ ਉਸ ਦੀ ਵੱਡੀ ਭੈਣ ਸਾਕਸ਼ੀ ਨੇ ਘਰ ਦੇ ਹੇਠਾਂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਸਥਾਨਕ ਗਰਾਊਂਡ ਵਿੱਚ। ਭੈਣ ਉਸ ਨੂੰ ਅਰੇਰਾ ਕ੍ਰਿਕਟ ਕਲੱਬ ਲੈ ਗਈ ਅਤੇ ਹੁਣ ਉਹ ਅੰਡਰ- 19 ਟੀਮ ਦਾ ਉਪ-ਕਪਤਾਨ ਹੈ।"

ਸੌਮਿਆ ਦੇ ਪਿਤਾ ਵੀ ਕ੍ਰਿਕਟ ਖੇਡਦੇ ਸਨ ਪਰ ਇੱਕ ਹਾਦਸੇ ਕਾਰਨ ਉਨ੍ਹਾਂ ਦਾ ਕ੍ਰਿਕਟ ਖੇਡਣ ਦਾ ਸੁਪਨਾ ਪੂਰਾ ਨਾ ਹੋ ਸਕਿਆ। ਪਰ ਹੁਣ ਦਾ ਇਹ ਸੁਪਨਾ ਉਨ੍ਹਾਂ ਦੀ ਧੀ ਪੂਰੀ ਕਰ ਰਹੀ ਹੈ।

ਸੌਮਿਆ ਤਿਵਾਰੀ

ਤਸਵੀਰ ਸਰੋਤ, Getty Images

ਮਹਿਲਾ ਅੰਡਰ-19 ਟੀ20 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੌਮਿਆ ਤਿਵਾਰੀ (ਖੱਬੇ) ਸ਼ਫਾਲੀ ਵਰਮਾ (ਸੱਜੇ)

ਖੇਡ ਦੀ ਗੱਲ ਕਰੀਏ ਤਾਂ ਸੌਮਿਆ ਆਲਰਾਊਂਡਰ ਹਨ। ਤੇਜ਼ ਬੱਲੇਬਾਜ਼ੀ ਦੇ ਨਾਲ-ਨਾਲ ਉਹ ਆਫ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ।

ਉਨ੍ਹਾਂ ਦੀ ਕਾਮਯਾਬੀ ਪਿੱਛੇ ਇੱਕ ਹੋਰ ਅਹਿਮ ਕਿਰਦਾਰ ਹਨ ਉਨ੍ਹਾਂ ਦੇ ਕੋਚ ਸੁਰੇਸ਼ ਚੇਨਾਨੀ।

ਉਹ ਦੱਸਦੇ ਹਨ ਕਿ ਜਦੋਂ ਸੌਮਿਆ ਦੀ ਵੱਡੀ ਭੈਣ ਉਸ ਨੂੰ ਕੋਚਿੰਗ ਲਈ ਲੈ ਕੇ ਆਈ ਤਾਂ ਮੈਂ ਕੋਚਿੰਗ ਦੇਣ ਤੋਂ ਇਨਕਾਰ ਕਰ ਦਿੱਤਾ।

ਕੋਚ ਚੇਨਾਨੀ ਦੱਸਦੇ ਹਨ, ‘‘ਸੌਮਿਆ ਜਦੋਂ 14-15 ਸਾਲ ਦੀ ਸੀ ਤਾਂ ਉਸ ਵੇਲੇ ਅੰਡਰ-19 ਟੀਮ ਵਿੱਚ ਉਸਦੀ ਚੋਣ ਹੋ ਗਈ ਅਤੇ ਫਿਰ ਅੰਡਰ-23 ਵਿੱਚ ਆ ਗਈ।"

ਸੌਮਿਆ ਨਾਲ ਜਦੋਂ ਮੁੰਡਿਆਂ ਦੀ ਟੀਮ ਨੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ

ਸੌਮਿਆ ਤਿਵਾਰੀ

ਤਸਵੀਰ ਸਰੋਤ, Getty Images

ਸੌਮਿਆ ਦੇ ਪਸੰਦੀਦਾ ਕ੍ਰਿਕਟਰ ਵਿਰਾਟ ਕੋਹਲੀ ਹਨ, ਉਨ੍ਹਾਂ ਵਾਂਗ ਹੀ ਉਹ 18 ਨੰਬਰ ਦੀ ਜਰਸੀ ਪਾਉਂਦੀ ਹੈ।

ਸੌਮਿਆ ਨੇ ਆਪਣੀ 12ਵੀਂ ਦੀ ਪੜ੍ਹਾਈ ਸਥਾਨਕ ਸੇਂਟ ਜੋਸੇਫ਼ ਕਾਨਵੈਂਟ ਤੋਂ ਕੀਤੀ ਹੈ।

ਸੌਮਿਆ ਦੇ ਕੋਚ ਚੇਨਾਨੀ ਮੁੰਡਿਆਂ ਦੇ ਨਾਲ ਉਸਦੇ ਮੈਚ ਦਾ ਇੱਕ ਦਿਲਚਸਪ ਕਿੱਸਾ ਦੱਸਦੇ ਹਨ।

ਇੱਕ ਟੂਰਨਾਮੈਂਟ ਸੀ, ‘‘ਅਸੀਂ ਇਸ ਵਿੱਚ ਸੌਮਿਆ ਦਾ ਨਾਂ ਦਿੱਤਾ ਸੀ। ਉਸਨੇ ਬੈਟਿੰਗ ਕਰ ਲਈ, ਪਰ ਜਦੋਂ ਫਿਲਡਿੰਗ ਕਰਨ ਟੀਮ ਉਤਰੀ ਤਾਂ ਅਤੇ ਗੇਂਦ ਉਸਦੇ ਹੱਥ ਵਿੱਚ ਸੀ ਤਾਂ ਸਾਹਮਣੇ ਵਾਲੀ ਟੀਮ ਮੁਕਰ ਗਈ ਅਤੇ ਕਿਹਾ ਕਿ ਅਸੀਂ ਕੁੜੀਆਂ ਨੂੰ ਨਹੀਂ ਖੇਡਣਾ। ਉਹ ਟੀਮ ਮੈਚ ਬਗੈਰ ਖੇਡੇ ਜਾਣ ਲੱਗੀ ਤਾਂ ਸੌਮਿਆ ਨੇ ਖੁਦ ਅੱਗੇ ਆ ਕੇ ਕਿਹਾ ਕਿ ਉਹ ਬਾਹਰ ਬੈਠ ਰਹੀ ਹੈ ਅਤੇ ਖੇਡ ਜਾਰੀ ਰੱਖੋ। ਇਹ ਦਿਖਾਉਂਦਾ ਹੈ ਉਸਦੀ ਖੇਡ ਪ੍ਰਤੀ ਭਾਵਨਾ।’’