ਈਰਾਨ: ਇਬਰਾਹਿਮ ਰਇਸੀ ਦੀ ਮੌਤ ਮਗਰੋਂ ਅੰਤਰਿਮ ਰਾਸ਼ਟਰਪਤੀ ਮੋਖ਼ਬਰ ਨੇ ਸੰਭਾਲਿਆ ਅਹੁਦਾ

ਅੰਤਰਿਮ ਰਾਸ਼ਟਰਪਤੀ ਮੁਹੰਮਦ ਮੋਖ਼ਬਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਤਰਿਮ ਰਾਸ਼ਟਰਪਤੀ ਮੁਹੰਮਦ ਮੋਖ਼ਬਰ

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਹੈਲੀਕਾਪਟਰ ਹਾਦਸੇ ਵਿੱਚ ਹੋਈ ਮੌਤ ਤੋਂ ਬਾਅਦ ਅੰਤਰਿਮ ਰਾਸ਼ਟਰਪਤੀ ਮੁਹੰਮਦ ਮੋਖ਼ਬਰ ਨੇ ਪਹਿਲੀ ਕੈਬਨਿਟ ਬੈਠਕ ਕੀਤੀ ਹੈ।

ਕੈਬਨਿਟ ਬੈਠਕ ਦੇ ਕੁਝ ਵੀਡੀਓਜ਼ ਸਾਹਮਣੇ ਆਏ ਹਨ, ਜਿਸ ਵਿੱਚ ਉਹ ਲੋਕਾਂ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ।

ਸਮਾਚਾਰ ਏਜੰਸੀ ਰਾਇਟਰਜ਼ ਦੇ ਮੁਤਾਬਕ ਮੋਖ਼ਬਰ ਨੇ ਹੈਲੀਕਾਪਟਰ ਹਾਦਸੇ ਨੂੰ ਗੰਭੀਰ ਘਟਨਾ ਦੱਸਦੇ ਹੋਏ ਕਿਹਾ ਕਿ ਇਸ ਨਾਲ ਸਰਕਾਰ ਦਾ ਕੰਮਕਾਜ ਪ੍ਰਭਾਵਿਤ ਨਹੀਂ ਹੋਵੇਗਾ।

ਉਨ੍ਹਾਂ ਨੇ ਕਿਹਾ, ’’ਇਸ ਘਟਨਾ ਦੇ ਬਾਵਜੂਦ ਸਭ ਨੂੰ ਆਪਣਾ ਕੰਮਕਾਜ ਕਰਦੇ ਰਹਿਣਾ ਚਾਹੀਦਾ ਹੈ। ਇਹ ਦੁਖਦਾਈ ਘਟਨਾ ਕਿਸੇ ਵੀ ਤਰ੍ਹਾਂ ਸਰਕਾਰ ਤੇ ਸਾਡੇ ਕੰਮਕਾਜ ਨੂੰ ਪ੍ਰਭਾਵਿਤ ਨਹੀਂ ਕਰੇਗੀ।‘’

ਉਪ ਰਾਸ਼ਟਰਪਤੀ ਮੋਖ਼ਬਰ ਨੂੰ ਚੋਣਾਂ ਤੱਕ ਰਾਸ਼ਟਰਪਤੀ ਦੀ ਜ਼ਿੰਮੇਵਾਰ ਦਿੱਤੀ ਗਈ ਹੈ।

ਈਰਾਨ ਦੇ ਸੰਵਿਧਾਨ ਮੁਤਾਬਕ ਉਪ ਰਾਸ਼ਟਰਪਤੀ ਨੂੰ ਵੱਧ ਤੋਂ ਵੱਧ 50 ਦਿਨਾਂ ਦੇ ਅੰਦਰ ਨਵੇਂ ਰਾਸ਼ਟਰਪਤੀ ਲਈ ਚੋਣਾਂ ਕਰਵਾਉਣੀਆਂ ਹੁੰਦੀਆਂ ਹਨ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਤਸਵੀਰ (ਫਾਈਲ ਤਸਵੀਰ)

ਈਰਾਨ ਦੇ ਰਾਸ਼ਟਰਪਤੀ, ਇਬਰਾਹੀਮ ਰਈਸੀ ਐਤਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਦੌਰਾਨ ਮਾਰੇ ਗਏ ਹਨ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਮੁਤਾਬਕ ਇਹ ਹਾਦਸਾ ਮੁਲਕ ਦੇ ਉੱਤਰ-ਪੱਛਮੀ ਜੰਗਲੀ ਇਲਾਕੇ ਵਿੱਚ ਵਾਪਰਿਆ ਸੀ।

ਰਾਸ਼ਟਰਪਤੀ ਨਾਲ ਈਰਾਨ ਦੇ ਵਿਦੇਸ਼ ਮੰਤਰੀ ਹੂਸੈਨ ਅਮੀਰ-ਅਬਦੁੱਲ੍ਹਾਯਾਨ ਅਤੇ ਕਈ ਹੋਰ ਅਧਿਕਾਰੀ ਵੀ ਸਫ਼ਰ ਕਰ ਰਹੇ ਸਨ।

ਐਤਵਾਰ ਨੂੰ ਹਾਦਸਾ ਵਾਪਰਨ ਤੋਂ ਬਾਅਦ ਹੈਲੀਕਾਪਟਰ ਅਤੇ ਯਾਤਰੀਆਂ ਦੀ ਤਲਾਸ਼ ਲਈ ਜੰਗੀ ਪੱਧਰ ਉੱਤੇ ਖੋਜ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਰੂਸ ਅਤੇ ਤੁਰਕੀ ਵੀ ਮਦਦ ਕਰ ਰਹੇ ਸਨ।

ਭਾਵੇਂ ਕਿ ਸ਼ੁਰੂਆਤ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਧੁੰਦ ਵਾਲੇ ਇਲਾਕੇ ਵਿੱਚ ਰਈਸੀ ਦੇ ਹੈਲੀਕਾਪਟਰ ਦੀ ‘ਹਾਰਡ ਲੈਂਡਿੰਗ’ ਕਰਵਾਈ ਗਈ ਸੀ।

ਰਈਸੀ ਅਰਜਬਾਇਜਾਨ ਤੋਂ ਆਪਣੇ ਹਮਰੁਤਬਾ ਇਹਾਮ ਅਲੀਏਵ ਨਾਲ ਬੈਠਕ ਕਰਨ ਤੋਂ ਬਾਅਦ ਪਰਤ ਰਹੇ ਸਨ ਕਿ ਉੱਤਰ-ਪੱਛਮੀ ਇਰਾਨ ਦੇ ਦੂਰ-ਦੁਰਾਡੇ ਇਲਾਕੇ ਵਿੱਚ ਹਾਦਸਾ ਵਾਪਰ ਗਿਆ।

ਸੋਮਵਾਰ ਨੂੰ ਈਰਾਨੀਅਨ ਰੈੱਡ ਕ੍ਰੀਸੈਂਟ ਨੇ ਰਾਸ਼ਟਰਪਤੀ ਅਤੇ ਹੈਲੀਕਾਪਟਰ ਵਿੱਚ ਸਵਾਰ ਦੂਜੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਣ ਜਾਣ ਦੀ ਪੁਸ਼ਟੀ ਕੀਤੀ ਸੀ। ਇਸ ਨਾਲ ਖੋਜ ਮੁਹਿੰਮ ਵੀ ਪੂਰੀ ਹੋ ਗਈ ਹੈ।

ਸੰਸਥਾ ਦੇ ਮੁਖੀ ਨੇ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ, ‘‘ਅਸੀਂ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਤਬਰੇਜ਼ ਲਿਆਉਣ ਦੀ ਪ੍ਰਕਿਰਿਆ ਵਿੱਚ ਲੱਗੇ ਹੋਏ ਹਨ।’’

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਰਕ ਰਈਸੀ ਕੁਇਜ਼ ਕੁਲੈਸੀ ਅਤੇ ਖੋਦਾਫੈਰਨ ਵਿੱਚ ਡੈਮ ਦੇ ਉਦਘਾਟਨ ਲ਼ਈ ਗਏ ਹੋਏ ਸਨ। ਲਾਸ਼ਾਂ ਮਿਲਣ ਤੋਂ ਪਹਿਲਾਂ ਤਹਿਰਾਨ ਵਿੱਚ ਉਨ੍ਹਾਂ ਦੀ ਸੁੱਖ ਸਲਾਮਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਸਨ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ
ਤਸਵੀਰ ਕੈਪਸ਼ਨ, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਇਸੀ ਦਾ ਹੈਲੀਕਾਪਟਰ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ

ਇਸ ਤੋਂ ਪਹਿਲਾਂ ਈਰਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿੱਚ ਕਿਸੇ ਦੀ ਜ਼ਿੰਦਗੀ ਬਚਣ ਦਾ ਕੋਈ ਸੰਕੇਤ ਨਹੀਂ ਮਿਲਿਆ ਹੈ।

ਸਮਾਚਾਰ ਏਜੰਸੀ ਰਾਇਟਰਜ਼ ਮੁਤਾਬਕ ਇਕ ਈਰਾਨੀ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਗਿਆ ਹੈ।

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਬਚਾਅ ਕਰਮਚਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਸਨ। ਈਰਾਨ ਦੀ ਰੈੱਡ ਕ੍ਰੀਸੈਂਟ ਸੁਸਾਇਟੀ ਦੇ ਮੁਖੀ ਨੇ ਕਿਹਾ ਸੀ ਕਿ ਹਾਲਾਤ ਚੰਗੇ ਨਹੀਂ ਹਨ।

ਜਿਸ ਸਥਾਨ 'ਤੇ ਇਹ ਹਾਦਸਾ ਹੋਇਆ ਉੱਥੇ ਮੌਸਮ ਬਹੁਤ ਖ਼ਰਾਬ ਸੀ। ਇਸ ਕਾਰਨ ਬਚਾਅ ਟੀਮਾਂ ਨੂੰ ਮੌਕੇ 'ਤੇ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਭਾਲ ਵਿੱਚ ਚਲਾਈ ਮੁਹਿੰਮ ਵਿੱਚ ਤੁਰਕੀ ਦੇ ਡਰੋਨ ਨੇ ਪਤਾ ਲਗਾਇਆ ਸੀ ਕਿ ਹੈਲੀਕਾਪਟਰ ਕਿੱਥੇ ਕ੍ਰੈਸ਼ ਹੋਇਆ ਸੀ।

ਸਮਾਚਾਰ ਏਜੰਸੀ ਅਨਾਦੋਲੂ ਮੁਤਾਬਕ ਤੁਰਕੀ ਨੇ ਰਾਸ਼ਟਰਪਤੀ ਰਾਈਸੀ ਦੇ ਹੈਲੀਕਾਪਟਰ ਹਾਦਸੇ ਦੀ ਤਲਾਸ਼ੀ ਮੁਹਿੰਮ ਵਿੱਚ ਮਦਦ ਲਈ ਇਕ ਡਰੋਨ ਭੇਜਿਆ ਸੀ।

ਏਜੰਸੀ ਵੱਲੋਂ ਜਾਰੀ ਡਰੋਨ ਫੁਟੇਜ ਵਿੱਚ ਰਾਤ ਵੇਲੇ ਇੱਕ ਪਹਾੜੀ ਉੱਤੇ ਕਾਲੇ ਨਿਸ਼ਾਨ ਦਿਖਾਈ ਦਿੱਤੇ ਸਨ।

ਏਜੰਸੀ ਮੁਤਾਬਕ ਫੁਟੇਜ ਤੋਂ ਜੋ ਵੀ ਜਾਣਕਾਰੀ ਮਿਲੀ ਹੈ, ਉਹ ਈਰਾਨੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਸੀ।

ਹੈਲੀਕਾਪਟਰ ਵਿੱਚ ਕੌਣ-ਕੌਣ ਸਵਾਰ ਸਨ

ਇਬਰਾਹਿਮ ਰਈਸੀ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਇਬਰਾਹਿਮ ਰਈਸੀ

ਐਤਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲ੍ਹਾਯਾਨ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾ ਦਾ ਸ਼ਿਕਾਰ ਹੋ ਗਿਆ ਸੀ।

ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹੀਦੀ ਨੇ ਰਾਸ਼ਟਰਪਤੀ ਰਾਈਸੀ ਅਤੇ ਵਿਦੇਸ਼ ਮੰਤਰੀ ਹੈਲੀਕਾਪਟਰ ਵਿੱਚ ਸਵਾਰ ਹੋਣ ਦੀ ਪੁਸ਼ਟੀ ਕੀਤੀ ਹੈ।

ਇਸ ਹੈਲੀਕਾਪਟਰ ਵਿੱਚ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ਦੇ ਗਵਰਨਰ ਮਲਿਕ ਰਹਿਮਤੀ ਸਣੇ ਕਈ ਹੋਰ ਲੋਕ ਵੀ ਸਵਾਰ ਸਨ।

ਇਹ ਹੈਲੀਕਾਪਟਰ ਕਾਫ਼ਲੇ ਵਿੱਚ ਚੱਲ ਰਹੇ ਤਿੰਨ ਹੈਲੀਕਾਪਟਰਾਂ ਵਿੱਚੋਂ ਇੱਕ ਹੈ।

ਰਾਸ਼ਟਰਪਤੀ ਰਈਸੀ ਦੀ ਭਾਲ ਵਿੱਚ ਐਤਵਾਰ ਤੋਂ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ।

ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲ੍ਹਾ ਖਾਮੇਨਈ ਨੇ ਕਿਹਾ ਹੈ ਕਿ ਇਸ ਹਾਦਸੇ ਨਾਲ ਈਰਾਨ ਦਾ ਪ੍ਰਸ਼ਾਸਨ ਪ੍ਰਭਾਵਿਤ ਨਹੀਂ ਹੋਵੇਗਾ।

ਭਾਰਤ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਈਰਾਨ ਦੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਅਰਦਾਸ ਕੀਤੀ ਹੈ।

ਅਮਰੀਕੀ ਸੰਸਦ ਮੈਂਬਰ ਚੱਕ ਸ਼ੂਮਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਸੰਸਦ ਮੈਂਬਰ ਚੱਕ ਸ਼ੂਮਰ

ਹੈਲੀਕਾਪਟਰ ਹਾਦਸੇ 'ਚ ਕਿਸੇ ਸਾਜ਼ਿਸ਼ ਦੇ ਸ਼ੱਕ 'ਚ ਅਮਰੀਕੀ ਸੰਸਦ ਮੈਂਬਰ ਦਾ ਇਹ ਬਿਆਨ

ਅਮਰੀਕੀ ਸੰਸਦ ਮੈਂਬਰ ਚੱਕ ਸ਼ੂਮਰ ਨੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਹੈਲੀਕਾਪਟਰ ਹਾਦਸੇ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਸੈਨੇਟ ਵਿੱਚ ਸੀਨੀਅਰ ਡੈਮੋਕਰੇਟ ਸੰਸਦ ਮੈਂਬਰ ਚੱਕ ਸ਼ੂਮਰ ਨੇ ਕਿਹਾ ਹੈ ਕਿ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਹੈਲੀਕਾਪਟਰ ਹਾਦਸੇ ਪਿੱਛੇ ਕੋਈ ਸਾਜ਼ਿਸ਼ ਹੈ।

ਸ਼ੂਮਰ ਨੇ ਕਿਹਾ, "ਹੁਣ ਤੱਕ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜਿਸ ਦੇ ਆਧਾਰ 'ਤੇ ਇਹ ਕਿਹਾ ਜਾ ਸਕੇ ਕਿ ਹੈਲੀਕਾਪਟਰ ਹਾਦਸੇ ਦੇ ਪਿੱਛੇ ਕੋਈ ਸਾਜ਼ਿਸ਼ ਹੋਈ ਹੈ।"

“ਉੱਤਰ-ਪੱਛਮੀ ਈਰਾਨ, ਜਿੱਥੇ ਹੈਲੀਕਾਪਟਰ ਕ੍ਰੈਸ਼ ਹੋਇਆ, ਉੱਥੇ ਮੌਸਮ ਬਹੁਤ ਖ਼ਰਾਬ ਸੀ। ਇਹ ਇੱਕ ਦੁਰਘਟਨਾ ਲੱਗ ਰਹੀ ਹੈ। ਪਰ ਇਸ ਹਾਦਸੇ ਦੀ ਪੂਰੀ ਜਾਂਚ ਅਜੇ ਬਾਕੀ ਹੈ।“

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਹਾਦਸੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।

ਮੈਪ
ਰਈਸੀ

ਤਸਵੀਰ ਸਰੋਤ, IRAN PRESIDENTIAL WEBSITE

ਤਸਵੀਰ ਕੈਪਸ਼ਨ, ਇਬਰਾਹਿਮ ਰਈਸੀ

ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਹੈਲੀਕਾਪਟਰ ਨੂੰ ਉਡਾਣ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ 'ਹਾਰਡ ਲੈਂਡਿੰਗ' ਕਰਨੀ ਪਈ। ਇਹ ਹੈਲੀਕਾਪਟਰ ਕਾਫ਼ਲੇ ਵਿੱਚ ਚੱਲ ਰਹੇ ਤਿੰਨ ਹੈਲੀਕਾਪਟਰਾਂ ਵਿੱਚੋਂ ਇੱਕ ਹੈ।

ਦੋ ਹੋਰ ਹੈਲੀਕਾਪਟਰ ਜਿਨ੍ਹਾਂ ਵਿੱਚ ਕਈ ਮੰਤਰੀ ਅਤੇ ਅਧਿਕਾਰੀ ਸਵਾਰ ਸਨ, ਸੁਰੱਖਿਅਤ ਪਹੁੰਚ ਗਏ ਹਨ।

ਈਰਾਨ ਦੇ ਗ੍ਰਹਿ ਮੰਤਰੀ ਦੇ ਮੁਤਾਬਕ ਬਚਾਅ ਦਲ ਘਟਨਾ ਵਾਲੀ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਘਟਨਾ ਦੀ ਸੂਚਨਾ ਤੋਂ ਇੱਕ ਘੰਟੇ ਬਾਅਦ ਵੀ ਬਚਾਅ ਦਲ, ਘਟਨਾ ਵਾਲੀ ਥਾਂ ਉੱਤੇ ਨਹੀਂ ਪਹੁੰਚ ਸਕੇ ਹਨ

ਤਸਵੀਰ ਸਰੋਤ, TASNEEM

ਤਸਵੀਰ ਕੈਪਸ਼ਨ, ਇਬਰਾਹਿਮ ਰਈਸੀ

ਮੌਸਮ ਦੇ ਕਾਰਨ ਇੱਥੇ ਹਾਲਾਤ ਮੁਸ਼ਕਲ ਹਨ।

ਘਟਨਾ ਦੀ ਸੂਚਨਾ ਤੋਂ ਇੱਕ ਘੰਟੇ ਬਾਅਦ ਵੀ ਬਚਾਅ ਦਲ, ਘਟਨਾ ਵਾਲੀ ਥਾਂ ਉੱਤੇ ਨਹੀਂ ਪਹੁੰਚ ਸਕੇ ਹਨ। ਇਸ ਖੇਤਰ ਵਿੱਚ ਕੁਲ 40 ਬਚਾਅ ਟੀਮਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਐਮਰਜੈਂਸੀ ਆਪ੍ਰੇਸ਼ਨ ਵਿੱਚ ਡ੍ਰੋਨ ਯੂਨਿਟ ਵੀ ਸਹਾਇਤਾ ਕਰ ਰਹੇ ਹਨ।

ਈਰਾਨ ਦੀ ਐਮਰਜੈਂਸੀ ਸੇਵਾ ਦੇ ਮੁਤਾਬਕ ਘਟਨਾ ਵਾਲੀ ਥਾਂ ਉੱਤੇ ਅੱਠ ਐਂਬੂਲੈਂਸਾਂ ਨੂੰ ਭੇਜਿਆ ਗਿਆ ਹੈ ਪਰ ਮੌਸਮ ਖ਼ਰਾਬ ਹੋਣ ਕਰਕੇ ਰਾਹਤ ਦਲ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਮੀਡੀਆ ਦੇ ਮੁਤਾਬਕ ਰਾਸ਼ਟਰਪਤੀ ਰਈਸੀ ਅਜ਼ਰਬੈਜਾਨ ਵਿੱਚ ਕਿਜ਼ ਕਲਾਸੀ ਅਤੇ ਖੋਦਾਫਰਿਨ ਬੰਨ੍ਹ ਦਾ ਉਦਘਾਟਨ ਕਰਨ ਮਗਰੋਂ ਤਬਰੇਜ ਸ਼ਹਿਰ ਦੇ ਵੱਲ ਜਾ ਰਹੇ ਸਨ।

ਬਚਾਅ ਦਲ ਦੇ ਨਾਲ ਮੌਜੂਦ ਫੌਰਸ ਨਿਊਜ਼ ਦੇ ਰਿਪੋਰਟਰ ਦੇ ਮੁਤਾਬਕ ਭਾਰਤੀ ਕੋਹਰੇ ਕਰਕੇ ਬਚਾਅ ਮੁਹਿੰਮ ਵਿੱਚ ਮੁਸ਼ਕਲ ਆ ਰਹੀ ਹੈ।

ਰਿਪੋਰਟਰ ਦੇ ਮੁਤਾਬਕ ਇਸ ਪਹਾੜਾਂ ਅਤੇ ਰੁੱਖਾਂ ਦੇ ਨਾਲ ਭਰੇ ਖੇਤਰ ਵਿੱਚ ਵਿਜ਼ੀਬਿਲਿਟੀ ਸਿਰਫ਼ ਪੰਜ ਮੀਟਰ ਦੀ ਹੀ ਹੈ।

ਜਿੱਥੇ ਹੈਲੀਕਾਪਟਰ ਨੇ ਹਾਰਡ ਲੈਂਡਿੰਗ ਕੀਤੀ ਹੈ। ਉਹ ਇਲਾਕਾ ਤਬਰੇਜ਼ ਸ਼ਹਿਰ ਤੋਂ 50 ਕਿਲੋਮੀਟਰ ਵਰਜ਼ੇਕਾਨ ਸ਼ਹਿਰ ਦੇ ਕੋਲ ਹੈ।

ਤਬਰੇਜ਼ ਈਰਾਨ ਦੇ ਪੂਰਬੀ ਅਜ਼ਰਬੈਜਾਨ ਸੂਬੇ ਦੀ ਰਾਜਧਾਨੀ ਹੈ।

ਇਬਰਾਹਿਮ ਰਈਸੀ ਕੌਣ ਹਨ?

ਇਬਰਾਹਿਮ ਰਈਸੀ

ਤਸਵੀਰ ਸਰੋਤ, IRAN PRESIDENTIAL WEBSITE

ਰਾਸ਼ਟਰਪਤੀ ਇਬਰਾਹਿਮ ਰਈਸੀ ਈਰਾਨ ਦੇ ਕੱਟੜਪੰਥੀ ਆਗੂ ਅਤੇ ਦੇਸ਼ ਦੇ ਸਭ ਤੋਂ ਮੋਹਰੀ ਧਾਰਮਿਕ ਆਗੂ ਆਇਤੁੱਲਾਹ ਅਲੀ ਖੁਮਿਨੀ ਦੇ ਕਰੀਬੀ ਮੰਨੇ ਜਾਂਦੇ ਹਨ।

ਸਾਲ 2021 ਵਿੱਚ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ।

ਚੋਣ ਮੁਹਿੰਮ ਦੇ ਦੌਰਾਨ ਰਈਸੀ ਨੇ ਆਪਣੇ ਆਪ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਪ੍ਰਚਾਰਿਆ ਸੀ ਕਿ ਉਹ ਰੂਹਾਨੀ ਸ਼ਾਸਨ ਦੇ ਦੌਰਾਨ ਪੈਦਾ ਹੋਏ ਭ੍ਰਿਸ਼ਟਾਚਾਰ ਅਤੇ ਆਰਥਿਕ ਸੰਕਟ ਤੋਂ ਨਿਪਟਣ ਦੇ ਲਈ ਸਭ ਤੋਂ ਚੰਗੇ ਬਦਲ ਹਨ।

ਈਰਾਨੀ ਨਿਆਂਪਾਲਿਕਾ ਦੇ ਮੁਖੀ ਰਹੇ ਰਈਸੀ ਦੇ ਸਿਆਸੀ ਵਿਚਾਰ 'ਕਾਫੀ ਕੱਟੜਪੰਥੀ' ਮੰਨੇ ਜਾਂਦੇ ਹਨ।

ਇਬਰਾਇਹ ਰਈਸੀ ਦਾ ਜਨਮ ਸਾਲ 1960 ਵਿੱਚ ਈਰਾਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਸ਼ਹਦ ਵਿੱਚ ਹੋਇਆ ਸੀ। ਇਸ ਸ਼ਹਿਰ ਵਿੱਚ ਸ਼ੀਆ ਮੁਸਲਮਾਨਾਂ ਦੇ ਲਈ ਸਭ ਤੋਂ ਪਵਿੱਤਰ ਮੰਨੀ ਜਾਣ ਵਾਲੀ ਮਸਜਿਦ ਵੀ ਹੈ।

ਰਈਸੀ ਦੇ ਪਿਤਾ ਇੱਕ ਮੌਲਵੀ ਸਨ। ਰਈਸੀ ਜਦੋਂ ਸਿਰਫ਼ ਪੰਜ ਸਾਲਾਂ ਦੇ ਸਨ ਉਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)