ਤਸਵੀਰਾਂ: ਦੇਸ ਵਿੱਚ ਇਸ ਹਫਤੇ ਵਾਪਰੀਆਂ ਦਿਲਚਸਪ ਸਰਗਰਮੀਆਂ

19 ਦਸੰਬਰ ਨੂੰ ਹੈਦਰਾਬਾਦ ਵਿਖੇ ਵਿਸ਼ਵ ਤੈਲਗੂ ਕਾਨਫਰੰਸ ਦੀ ਸਮਾਪਤੀ ਮੌਕੇ ਪੇਸ਼ ਕੀਤੇ ਗਏ ਸ਼ਾਸਤਰੀ ਨਾਚ ਦੀ ਝਲਕ।

ਇਹ ਤਸਵੀਰ ਇੱਕ ਕਹਾਣੀ ਹੈ। ਕੂੜੇ ਨੂੰ ਵੇਖ ਕੇ ਅਸੀਂ ਸਾਰੇ ਹੀ ਨੱਕ ਮੂੰਹ ਪਾਸੇ ਕਰ ਲੈਂਦੇ ਹਾਂ ਪਰ ਇਸ ਬੰਦੇ ਲਈ ਇਹ ਰੋਜ਼ੀ ਰੋਟੀ ਦਾ ਸਾਧਨ ਹੈ।

ਮੁੰਬਈ ਦੇ ਪਿੰਡ ਅਸਲਫ਼ਾ ਵਿੱਚ ਕਲਾਕਾਰਾਂ ਦਾ ਇੱਕ ਸਮੂਹ "ਚਲ ਰੰਗ ਦੇ" ਝੁੱਗੀ ਬਸਤੀ ਨੂੰ ਨਵੇਂ ਰੰਗਾਂ ਵਿੱਚ ਰੰਗ ਰਿਹਾ ਹੈ ਤਾਂ ਕਿ ਦੁਨੀਆਂ ਦੀ ਇਨ੍ਹਾਂ ਸ਼ਹਿਰੀ ਬਸਤੀਆਂ ਬਾਰੇ ਧਾਰਨਾਵਾਂ ਨੂੰ ਬਦਲਿਆ ਜਾ ਸਕੇ। ਉਹ ਤਿੰਨ ਦਿਨਾਂ ਵਿੱਚ 120 ਕੰਧਾਂ ਰੰਗ ਕੇ ਉਨ੍ਹਾਂ ਉੱਪਰ ਤਸਵੀਰਾਂ ਬਣਾ ਕੇ ਆਊਟ ਡੋਰ ਗੈਲਰੀ ਬਣਾਉਣਾ ਚਾਹੁੰਦੇ ਹਨ।

ਨਵਾਜ਼ੁਦੀਨ ਸਿਦੀਕੀ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਸ਼ਿਵ ਸੇਨਾ ਦੇ ਸਵਰਗੀ ਮੁਖੀ ਬਾਲ ਕੇਸ਼ਵ ਠਾਕਰੇ ਦੀ ਭੂਮਿਕਾ ਨਿਭਾਉਣਗੇ। ਇਹ ਫ਼ਿਲਮ ਬਾਲ ਕੇਸ਼ਵ ਠਾਕਰੇ ਦੇ ਜੀਵਨ 'ਤੇ ਬਣ ਰਹੀ ਹੈ। 21 ਦਸੰਬਰ ਨੂੰ ਅਮਿਤਾਬ ਬਚਨ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ। ਇਹ ਫ਼ਿਲਮ ਹਿੰਦੀ ਤੇ ਮਰਾਠੀ ਦੋਹਾਂ ਭਾਸ਼ਾਵਾਂ ਵਿੱਚ ਬਣਾਈ ਜਾਵੇਗੀ।

ਗੁਰਦੁਆਰਾ ਪਰਿਵਾਰ ਵਿਛੋੜਾ ਪੰਜਾਬ ਦੇ ਰੋਪੜ ਤੋਂ ਕੱਢੇ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰੇ।

ਗੁਰਦੁਆਰਾ ਪਰਿਵਾਰ ਵਿਛੋੜਾ ਪੰਜਾਬ।

ਨਵੀਂ ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਏ ਰਾਜਾ ਨੂੰ 2ਜੀ ਘੋਟਾਲੇ ਵਿੱਚੋਂ ਬਰੀ ਕੀਤੇ ਜਾਣ ਮਗਰੋਂ 21 ਦਸੰਬਰ ਨੂੰ ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਐਮ ਕੇ ਸਟਾਲਿਨ ਸੂਬੇ ਦੇ ਸਾਬਕਾ ਮੁਖ ਮੰਤਰੀ ਕਰੁਣਾਨਿਧੀ ਦੇ ਘਰ ਦੇ ਬਾਹਰ ਪਾਰਟੀ ਵਰਕਰਾਂ ਵਿੱਚ ਮਠਿਆਈ ਵੰਡਦੇ ਹੋਏ।

ਭਾਰਤ ਵਿੱਚ ਪਹਿਲਾ ਰੋਬੋਟ ਬਹਿਰਿਆਂ ਵਾਲਾ ਰੈਸਟੋਰੈਂਟ ਚੇਨਈ ਵਿੱਚ ਖੁੱਲ੍ਹ ਗਿਆ ਹੈ। ਇਸ ਵਿੱਚ ਆਟੋਮੈਟਿਕ ਰੋਬੋਟ ਹੀ ਰਸੋਈ ਤੋਂ ਗਾਹਕਾਂ ਤੱਕ ਪਕਵਾਨ ਲੈ ਕੇ ਜਾਂਦੇ ਹਨ।

ਗੁਜਰਾਤ ਵਿੱਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ, ਗੁਜਰਾਤ ਪੁਲਿਸ ਦੀ ਤਿਆਰੀ।

ਗੁਜਰਾਤ ਚੋਣਾਂ ਵਿੱਚ ਭਾਜਪਾ ਦੀ ਜਿੱਤ ਮਗਰੋਂ ਪਾਰਟੀ ਦੇ ਹਮਾਇਤੀ ਜਸ਼ਨ ਮਨਾਉਣ ਸੜਕਾਂ 'ਤੇ ਆਣ ਉਤਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)