ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ ਮਿਲੀ: ਮਿਆਂਮਾਰ ਸਰਕਾਰ

ਮਿਆਂਮਾਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਰਖਾਇਨ ਵਿੱਚ ਰੋਹਿੰਗਿਆ ਹਿੰਦੂਆਂ ਦੀ ਸਮੂਹਿਕ ਕਬਰ ਮਿਲੀ ਹੈ।

ਸਰਕਾਰ ਦਾ ਕਹਿਣਾ ਹੈ ਕਬਰ ਵਿੱਚ 28 ਲਾਸ਼ਾ ਮਿਲਿਆ ਜਿਸ ਵਿੱਚ ਜ਼ਿਆਦਾ ਮਹਿਲਾਵਾਂ ਦੀਆਂ ਹਨ।

ਚਾਰ ਲੱਖ ਵੀਹ ਹਜ਼ਾਰ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਮਿਆਂਮਾਰ ਨੂੰ ਛੱਡ ਕੇ ਆਸਰਾ ਲੈਣ ਲਈ ਬੰਗਲਾਦੇਸ਼ ਚਲੇ ਗਏ ਹਨ ਅਤੇ ਕੁਝ ਭਾਰਤ ਆ ਗਏ ਹਨ।

'ਲਾਸ਼ਾ ਹਿੰਦੂਆ ਦੀਆਂ ਹਨ'

ਸਰਕਾਰ ਦਾ ਕਹਿਣਾ ਹੈ ਕਿ ਕਬਰ ਵਿੱਚ ਜਿੰਨਾਂ ਲੋਕਾ ਦੀਆਂ ਲਾਸ਼ਾਂ ਮਿਲੀਆਂ ਹਨ ਉਹ ਹਿੰਦੂ ਹਨ।

ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਦਾ ਕਤਲ ਰੋਹਿੰਗਿਆ ਚਰਮਪੰਥੀਆਂ ਨੇ ਕੀਤਾ ਹੈ।

ਰਖਾਇਨ ਸੂਬੇ ਜਾਣ ਤੇ ਪਾਬੰਧੀ ਲੱਗੀ ਹੋਈ ਹੈ ਅਤੇ ਮਿਆਂਮਾਰ ਸਰਕਾਰ ਦੇ ਇਸ ਦਾਅਵੇ ਦੀ ਸੁਤੰਤਰ ਤੌਰ ਤੇ ਜਾਂਚ ਨਹੀਂ ਕੀਤੀ ਜਾ ਸਕਦੀ।

ਮਿਆਂਮਾਰ ਵਿੱਚ ਇੱਕ ਮਹੀਨਾ ਪਹਿਲਾਂ ਚਰਮਪੰਥੀਆਂ ਨੇ ਸੁਰਖਿੱਆ ਬਲਾਂ ਤੇ ਹਮਲੇ ਕੀਤੇ ਸੀ।

ਇਸ ਤੋਂ ਬਾਅਦ ਮਿਆਂਮਾਰ ਸਰਕਾਰ ਨੇ ਇਨ੍ਹਾਂ ਖਿਲਾਫ ਮੁਹਿੰਮ ਸ਼ੁਰੂ ਕੀਤੀ।

ਫੌਜ ਦੀ ਇਸ ਮੁਹਿੰਮ ਨੂੰ ਸੰਯੁਕਤ ਰਾਸ਼ਟਰ ਨੇ 'ਫਿਰਕੂ ਹਿੰਸਾ' ਕਿਹਾ ਹੈ।

ਚਾਰ ਲੱਖ ਵੀਹ ਹਜ਼ਾਰ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਮਿਆਂਮਾਰ ਨੂੰ ਛੱਡ ਕੇ ਆਸਰਾ ਲੈਣ ਲਈ ਬੰਗਲਾਦੇਸ਼ ਚਲੇ ਗਏ ਹਨ ਅਤੇ ਕੁਝ ਭਾਰਤ ਆ ਗਏ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)