ਫਿਲੀਪੀਨਜ਼ 'ਚ 92 ਸਵਾਰੀਆਂ ਲਿਜਾ ਰਿਹਾ ਫ਼ੌਜੀ ਜਹਾਜ਼ ਹਾਦਸੇ ਦਾ ਸ਼ਿਕਾਰ

ਦੱਖਣੀ ਫਿਲੀਪੀਨਜ਼ ਵਿੱਚ ਘੱਟੋ-ਘੱਟ 92 ਸਵਾਰੀਆਂ ਲਿਜਾ ਰਿਹਾ ਫ਼ੌਜੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਹਾਦਸੇ ਬਾਰੇ ਜਾਣਕਾਰੀ ਫਿਲੀਪੀਨਜ਼ ਦੇ ਫੌਜ ਮੁਖੀ ਨੇ ਦਿੱਤੀ ਹੈ।

ਸਵਾਰੀਆਂ ਵਿੱਚ ਜ਼ਿਆਦਾਤਰ ਨਵੇਂ ਫੌਜੀ ਸਨ।

ਜਨਰਲ ਸਿਰੀਲਿਟੋ ਸੋਬੇਜਾਨਾ ਨੇ ਸਮਾਚਾਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਸੀ-130 ਜਹਾਜ਼ ਸੁਲੁ ਪ੍ਰਾਂਤ ਦੇ ਜੋਲੋ ਦੀਪ 'ਤੇ ਉਤਰਨ ਦੀ ਕੋਸ਼ਿਸ਼ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਸੜਦੇ ਹੋਏ ਮਲਬੇ ਵਿੱਚੋਂ 40 ਜਾਨਾਂ ਬਚਾਈਆਂ ਜਾ ਸਕੀਆਂ ਹਨ ਜਦਕਿ 15 ਤੋਂ ਵੱਧ ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ।

ਸੋਬੋਜਾਨਾ ਨੇ ਕਿਹਾ, "ਰਾਹਤ ਅਤੇ ਬਚਾਅ ਕਰਮੀ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ, ਅਸੀਂ ਅਰਦਾਸ ਕਰ ਰਹੇ ਹਾਂ ਕਿ ਅਸੀਂ ਹੋਰ ਲੋਕਾਂ ਦੀ ਜਾਨ ਬਚਾ ਸਕੀਏ।"

ਏਐੱਫਪੀ ਮੁਤਾਬਕ ਜਹਾਜ਼ ਦੀਆਂ ਕਈ ਸਵਾਰੀਆਂ ਨੇ ਹਾਲ ਹੀ ਵਿੱਚ ਫ਼ੌਜੀ ਸਿਖਲਾਈ ਪੂਰੀ ਕੀਤੀ ਸੀ।

ਉਨ੍ਹਾਂ ਮੁਸਲਮਾਨ ਬਹੁਗਿਣਤੀ ਵਾਲੇ ਅਸ਼ਾਂਤ ਇਲਾਕੇ ਵਿੱਚ ਕੱਟੜਪੰਥੀਆਂ ਨਾਲ ਲੜਨ ਵਾਲੀ ਇੱਕ ਟਾਸਕ ਫੋਰਸ ਦੇ ਹਿੱਸੇ ਵਜੋਂ ਤਾਇਨਾਤ ਕੀਤਾ ਜਾ ਰਿਹਾ ਸੀ।

ਇਹ ਖ਼ਬਰਾਂ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)