ਪਾਕਿਸਤਾਨ ਦੀ ਕ੍ਰਿਸ਼ਨਾ ਅਤੇ ਤਿੰਨ ਭਾਰਤੀ ਔਰਤਾਂ ਦੀ ਕਹਾਣੀ - BBC 100 Women 2018

ਬੀਬੀਸੀ 100 ਵੂਮੈਨ ਨੇ ਸਾਲ 2018 ਦੀ ਦੁਨੀਆ ਭਰ ਵਿੱਚੋਂ 100 ਪ੍ਰਭਾਵਸ਼ਾਲੀ ਅਤੇ ਪ੍ਰੇਰਣਾਦਾਇਕ ਔਰਤਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
100 ਵੂਮੈਨ ਕੀ ਹੈ?
ਬੀਬੀਸੀ ਹਰ ਸਾਲ ਦੁਨੀਆ ਦੀਆਂ 100 ਪ੍ਰੇਰਣਾਸਰੋਤ ਅਤੇ ਪ੍ਰਭਾਵਸ਼ਾਲੀ ਔਰਤਾਂ ਦੀ ਸੂਚੀ ਜਾਰੀ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਹ ਸਾਲ ਵਿਸ਼ਵ ਭਰ ਵਿੱਚ ਔਰਤਾਂ ਦੇ ਹੱਕਾਂ ਲਈ ਕਾਫੀ ਅਹਿਮ ਰਿਹਾ ਹੈ।
ਇਸ ਲਈ ਬੀਬੀਸੀ 100 ਵੂਮੈਨ 2018 ਵਿੱਚ ਉਨ੍ਹਾਂ ਮਾਰਗਦਰਸ਼ਕ ਔਰਤਾਂ ਦੀਆਂ ਕਹਾਣੀਆਂ ਦੀ ਝਲਕ ਹੋਵੇਗੀ ਜੋ ਕਿ ਆਪਣੇ ਜਜ਼ਬੇ, ਗੁੱਸੇ, ਨਾਰਾਜ਼ਗੀ ਰਾਹੀਂ ਦੁਨੀਆ ਵਿੱਚ ਅਸਲ ਬਦਲਾਅ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਨ੍ਹਾਂ ਔਰਤਾਂ ਦੀਆਂ ਕਹਾਣੀਆਂ ਰਾਹੀਂ ਅਸੀਂ ਕਈ ਮੁੱਦਿਆਂ ਬਾਰੇ ਗੱਲਬਾਤ ਕਰਦੇ ਹਾਂ ਅਤੇ ਇਤਿਹਾਸ ਦੇ ਪਰਛਾਵਿਆਂ ਤੋਂ ਔਰਤਾਂ ਦੀ ਦੁਨੀਆਂ ਤੇ ਨਜ਼ਰੀਆ ਬਿਆਨ ਕਰਦੇ ਹਾਂ।
ਬੀਬੀਸੀ 100 ਵੂਮੈਨ 2018 ਦੀ ਸੂਚੀ ਵਿੱਚ 60 ਦੇਸਾਂ ਦੀਆਂ 15 ਸਾਲ ਤੋਂ 94 ਸਾਲ ਉਮਰ ਵਰਗ ਦੀਆਂ ਔਰਤਾਂ ਸ਼ਾਮਿਲ ਹਨ।
ਇਨ੍ਹਾਂ ਔਰਤਾਂ ਵਿੱਚ ਆਗੂ, ਬਦਲਾਅ ਲਿਆਉਣ ਵਾਲੀਆਂ ਜਾਂ ਮਾਰਗਦਰਸ਼ਕ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ 'ਹੀਰੋ' ਔਰਤਾਂ ਸ਼ਾਮਿਲ ਹਨ।
ਇਹ ਵੀ ਪੜ੍ਹੋ:
ਕੁਝ ਔਰਤਾਂ ਦੱਸਣਗੀਆਂ ਕਿ ਉਹ ਆਜ਼ਾਦੀ ਲਈ ਬਣੇ ਸਾਡੇ 'ਡਿਜੀਟਲ ਬਿਨ' ਵਿੱਚ ਕੀ ਸੁੱਟਣਾ ਚਾਹੁਣਗੀਆਂ।
ਕਈ ਔਰਤਾਂ ਕਾਮਯਾਬੀ ਦੀਆਂ ਉਹ ਕਹਾਣੀਆਂ ਲੈ ਕੇ ਆਉਣਗੀਆਂ ਜੋ ਉਨ੍ਹਾਂ ਨੇ ਸਮਾਜ ਦੀਆਂ ਕਈ ਜੰਜ਼ੀਰਾਂ ਤੇ ਪਾਬੰਦੀਆਂ ਨੂੰ ਤੋੜ ਕੇ ਹਾਸਿਲ ਕੀਤੀਆਂ ਹਨ। ਇਸ ਵਿੱਚ ਉਸ ਬਰਤਾਨਵੀ ਮਹਿਲਾ ਦੀ ਵੀ ਕਹਾਣੀ ਹੈ ਜਿਸ ਨੇ ਜੇਲ੍ਹ ਵਿੱਚ ਆਪਣਾ ਸਮਾਂ ਇੱਕ ਸਨਅਤਕਾਰ ਬਣਨ ਵਿੱਚ ਲਾਇਆ।
ਇਸ ਵਿੱਚ ਇੱਕ ਅਫਗਾਨ ਔਰਤ ਦੀ ਵੀ ਕਹਾਣੀ ਹੈ ਅਤੇ ਭਾਰਤ ਦੀਆਂ ਤਿੰਨ ਔਰਤਾਂ ਦੀ ਵੀ। ਇਸ ਸੂਚੀ ਵਿੱਚ ਪਾਕਿਸਤਾਨ ਦੀ ਇੱਕ ਸਿਆਸਤਦਾਨ ਨੇ ਵੀ ਥਾਂ ਬਣਾਈ ਹੈ।
100 ਵੂਮੈਨ ਸੂਚੀ ਵਿੱਚ ਭਾਰਤੀ ਔਰਤਾਂ
ਮੀਨਾ ਗਾਇਨ
36 ਸਾਲਾ ਮੀਨਾ ਗਾਇਨ ਆਪਣੀ ਕਹਾਣੀ ਸਾਂਝੀ ਕਰੇਗੀ। ਉਹ ਦੱਸੇਗੀ ਕਿ ਕਿਸ ਤਰ੍ਹਾਂ ਉਹ ਇੱਕ ਸਨਅਤਕਾਰ ਬਣੀ। ਮੀਨਾ ਨੇ ਸੁੰਦਰਬਨਸ ਡੈਲਟਾ ਵਿੱਚ ਕੰਮ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਪਿੰਡ ਵਿੱਚ ਪੱਕੀ ਸੜਕ ਬਣ ਸਕੇ ਅਤੇ ਉਹ ਦੁਨੀਆਂ ਨਾਲ ਜੁੜ ਸਕਣ।

ਵਿਜੀ ਪੈਨਕੂੱਟੂ
50 ਸਾਲਾ ਵਿਜੀ ਪੈਨਕੂੱਟੂ ਭਾਰਤੀ ਕਾਰਕੁੰਨ ਹੈ। ਵਿਜੀ ਕੇਰਲ ਵਿੱਚ ਔਰਤਾਂ ਦੀ ਆਵਾਜ਼ ਬਣੀ। ਉਨ੍ਹਾਂ ਨੇ ਸੇਲਸਵੂਮੈਨ ਦੇ ਮੁੱਢਲੇ ਹੱਕਾਂ ਲਈ ਆਵਾਜ਼ ਚੁੱਕੀ ਜਿਸ ਵਿੱਚ ਉਨ੍ਹਾਂ ਦੇ ਕੰਮ ਕਰਨ ਦੌਰਾਨ ਬੈਠਣ ਦੇ ਹੱਕ ਦੀ ਲੜਾਈ ਲੜੀ। ਇਸ ਲਈ ਇਹ 'ਰਾਈਟ ਟੂ ਸਿਟ' ਔਰਤਾਂ ਦਾ ਮੁੱਦਾ ਬਣ ਗਿਆ।

ਵਿਜੀ ਪੇਸ਼ੇ ਤੋਂ ਦਰਜ਼ੀ ਹੈ। ਦਸ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਸਕੂਲ ਛੱਡਣਾ ਪਿਆ ਸੀ। ਵਿਜੀ ਨੇ ਔਰਤਾਂ ਨੂੰ ਇਸ ਮੁਹਿੰਮ ਲਈ ਇਕੱਠਾ ਕਰਨਾ ਜ਼ਰੂਰੀ ਸਮਝਿਆ। ਵਿਜੀ ਲਈ ਇਹ ਰਾਹ ਸੌਖਾ ਨਹੀਂ ਸੀ।
ਰਾਹਿਬੀ ਸੋਮਾ ਪੋਪੀਰ
55 ਸਾਲਾ ਰਾਹੀਬੀ ਸੋਮਾ ਪੇਸ਼ੇ ਵਜੋਂ ਕਿਸਾਨ ਹੈ ਅਤੇ ਸੀਡ ਬੈਂਕ ਦੀ ਸੰਯੋਜਕ ਹੈ। ਰਾਹਿਬੀ ਨੇ ਪੱਛਮੀ ਭਾਰਤ ਦੇ ਆਪਣੇ ਕਬਾਇਲੀ ਭਾਈਚਾਰੇ ਵਿੱਚ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਸਵਦੇਸ਼ੀ ਬੀਜਾਂ ਨੂੰ ਬਚਾਉਣ ਲਈ ਇੱਕ ਅੰਦੋਲਨ ਦੀ ਅਗਵਾਈ ਕੀਤੀ।

ਕ੍ਰਿਸ਼ਨਾ ਕੁਮਾਰੀ
ਇਸ ਤੋਂ ਇਲਾਵਾ 100 ਵੂਮੈਨ ਸੂਚੀ ਵਿੱਚ ਪਾਕਿਸਤਾਨ ਦੀ ਕ੍ਰਿਸ਼ਨਾ ਕੁਮਾਰੀ ਵੀ ਸ਼ਾਮਿਲ ਹੈ।
40 ਸਾਲਾ ਕ੍ਰਿਸ਼ਨਾ ਕੁਮਾਰੀ ਪਾਕਿਸਤਾਨੀ ਸਿਆਤਦਾਨ ਹੈ। ਔਰਤਾਂ ਦੇ ਹੱਕਾਂ ਲਈ ਪ੍ਰਚਾਰ ਕਰਨ ਤੋਂ ਬਾਅਦ ਕ੍ਰਿਸ਼ਨਾ ਨੂੰ ਪਾਕਿਸਤਾਨ ਸੈਨੇਟ ਲਈ ਚੁਣਿਆ ਗਿਆ ਸੀ।

ਤਸਵੀਰ ਸਰੋਤ, FACEBOOK @AGHA.ARFATPATHAN.7
ਕ੍ਰਿਸ਼ਨਾ ਕੁਮਾਰੀ ਨੂੰ ਪਹਿਲਾਂ ਤਿੰਨ ਸਾਲਾਂ ਲਈ ਬੰਧੂਆ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ ਸੀ।
ਪਾਕਿਸਤਾਨ ਦੇ ਪੱਛੜੇ ਇਲਾਕੇ ਨਗਰਪਾਰਕਰ ਦੇ ਇੱਕ ਹਿੰਦੂ ਪਰਿਵਾਰ ਨਾਲ ਸਬੰਧਤ ਹੈ ਕ੍ਰਿਸ਼ਣਾ ਕੁਮਾਰੀ ਕੋਹਲੀ।

ਨਰਗਿਸ ਤਾਰਕੀ
ਇਸ ਸੂਚੀ ਵਿੱਚ ਅਫਗਾਨਿਸਤਾਨ ਦੀ ਇੱਕ ਕਾਰਕੁੰਨ ਅਤੇ ਇੱਕ ਕਾਨੂੰਨੀ ਸਲਾਹਕਾਰ ਵੀ ਸ਼ਾਮਿਲ ਹੈ ਜਿਨ੍ਹਾਂ ਦੀਆਂ ਕਹਾਣੀਆਂ 100 ਵੂਮੈਨ ਲੜੀ ਦੌਰਾਨ ਸਾਂਝੀਆਂ ਕੀਤੀਆਂ ਜਾਣਗੀਆਂ।
ਅਫਗਾਨਿਸਤਾਨ ਦੀ ਰਹਿਣ ਵਾਲੀ 21 ਸਾਲਾ ਨਰਗਿਸ ਤਾਰਕੀ ਇੱਕ ਐਨਜੀਓ ਦੀ ਕਾਨੂੰਨੀ ਸਲਾਹਕਾਰ ਹੈ।
ਨਰਗਿਸ ਆਪਣੇ ਪਰਿਵਾਰ ਵਿੱਚ ਪੰਜਵੀਂ ਧੀ ਸੀ। ਉਸ ਨੂੰ ਪੁੱਤਰ ਦੀ ਚਾਹਤ ਲਈ ਇੱਕ ਮੁੰਡੇ ਨਾਲ ਤਕਰੀਬਨ ਬਦਲ ਹੀ ਦਿੱਤਾ ਸੀ।
ਪਰ ਉਸ ਦੇ ਮਾਪਿਆਂ ਨੇ ਉਸ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦਿੱਤੀ ਅਤੇ ਹੁਣ ਉਹ ਔਰਤਾਂ ਦੇ ਹੱਕ ਲਈ ਕੰਮ ਕਰਦੀ ਹੈ।

ਸਾਫੀਆ ਵਜ਼ੀਰ
ਇਸ ਤੋਂ ਇਲਾਵਾ 27 ਸਾਲਾ ਸਾਫੀਆ ਵਜ਼ੀਰ ਆਪਣੀ ਕਹਾਣੀ ਸਾਂਝੀ ਕਰੇਗੀ ਜੋ ਕਿ ਇੱਕ ਕਾਰਕੁਨ ਹੈ।
ਸਾਫੀਆ ਜਦੋਂ 16 ਸਾਲ ਦੀ ਸੀ ਤਾਂ ਉਹ ਅਮਰੀਕਾ ਵਿੱਚ ਨਿਊ ਹੈਂਪਸ਼ਾਇਰ ਪਹੁੰਚੀ।
ਉਹ 2018 ਦੀਆਂ ਮੱਧ-ਵਰਗੀ (ਮਿਡ-ਟਰਮ) ਚੋਣਾਂ ਵਿੱਚ ਨਿਊ ਹੈਂਪਸ਼ਾਇਰ ਵਿੱਚ ਚੁਣੀ ਗਈ ਪਹਿਲੀ ਅਫਗਾਨ ਰਿਫਿਊਜੀ ਸੀ।
ਇਹ ਵੀ ਪੜ੍ਹੋ:

ਉਮਾ ਦੇਵੀ ਬਦੀ
ਨੇਪਾਲ ਦੀ ਰਹਿਣ ਵਾਲੀ 54 ਸਾਲਾ ਊਮਾ ਦੇਵੀ ਬਦੀ ਭਾਈਚਾਰੇ ਨਾਲ ਸਬੰਧਤ ਹੈ।
ਇਹ ਭਾਈਚਾਰਾ ਨੇਪਾਲ ਵਿੱਚ ਅਛੂਤ ਮੰਨਿਆ ਜਾਂਦਾ ਹੈ। ਉਮਾ ਲੋਕਾਂ ਦੀ ਸੋਚ ਬਦਲਣ ਲਈ ਕੰਮ ਕਰ ਰਹੀ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












